ਆਸਟ੍ਰੇਲੀਆ ਦੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੜਕ ਯਾਤਰਾ ਦੌਰਾਨ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਹੋ ਸਕਦਾ ਹੈ, ਜੋ ਸ਼ਹਿਰੀ ਇਲਾਕਿਆਂ ਵਿੱਚ ਆਮ ਨਹੀਂ ਹੁੰਦੀਆਂ। ਲੰਬੀਆਂ ਦੂਰੀਆਂ, ਬਦਲਦੇ ਮੌਸਮ, ਜੰਗਲੀ ਜੀਵ, ਹੜ੍ਹਾਂ ਨਾਲ ਪ੍ਰਭਾਵਿਤ ਸੜਕਾਂ ਅਤੇ ਭਾਰੀ ਰੋਡ ਟਰੇਨਾਂ ਵਰਗੀਆਂ ਚੁਣੌਤੀਆਂ ਲਈ ਪਹਿਲਾਂ ਤੋਂ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ। ‘ਆਸਟ੍ਰੇਲੀਆ ਐਕਸਪਲੇਨਡ’ ਦੀ ਇਸ ਕੜੀ ਵਿੱਚ ਜਾਣੋ ਕਿ ਅਜਿਹੀਆਂ ਯਾਤਰਾਵਾਂ ਦੌਰਾਨ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ।
Key Points
- ਰਵਾਨਾ ਹੋਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡਾ ਵਾਹਨ ਸੜਕ 'ਤੇ ਚਲਾਉਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਤੁਹਾਡੇ ਕੋਲ ਲੋੜੀਂਦੇ ਸੁਰੱਖਿਆ ਉਪਕਰਣ ਅਤੇ ਰਸਦ ਮੌਜੂਦ ਹਨ।
- ਸੜਕਾਂ ਅਤੇ ਮੌਸਮ ਦੀਆਂ ਸਥਿਤੀਆਂ ਤੇਜ਼ੀ ਨਾਲ ਬਦਲ ਸਕਦੀਆਂ ਹਨ। ਆਪਣੀ ਯਾਤਰਾ ਤੋਂ ਪਹਿਲਾਂ ਅਤੇ ਯਾਤਰਾ ਦੌਰਾਨ ਅਧਿਕਾਰਤ ਜਾਣਕਾਰੀ ਦੀ ਜਾਂਚ ਕਰਦੇ ਰਹੋ ਅਤੇ ਕਦੇ ਵੀ ਹੜ੍ਹ ਦੇ ਪਾਣੀ ਵਿੱਚੋਂ ਗੱਡੀ ਨਾ ਚਲਾਓ।
- ਸੜਕ ਅਤੇ ਮੌਸਮ ਦੀਆਂ ਸਥਿਤੀਆਂ ਅਨੁਸਾਰ ਸੁਰੱਖਿਅਤ ਢੰਗ ਨਾਲ ਡਰਾਈਵ ਕਰੋ, ਨਿਯਮਿਤ ਅੰਤਰਾਲਾਂ 'ਤੇ ਆਰਾਮ ਕਰੋ ਅਤੇ ਕਿਸੇ ਵਾਹਨ ਨੂੰ ਸਿਰਫ਼ ਉਸ ਵੇਲੇ ਹੀ ਓਵਰਟੇਕ ਕਰੋ ਜਦੋਂ ਇਹ ਸੁਰੱਖਿਅਤ ਅਤੇ ਕਾਨੂੰਨੀ ਹੋਵੇ।
ਜੇ ਤੁਸੀਂ ਪੇਂਡੂ ਜਾਂ ਦੂਰ-ਦੁਰਾਡੇ ਆਸਟ੍ਰੇਲੀਆ ਵਿੱਚ ਸੜਕ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਵਾਹਨ ਦੇ ਟਾਇਰ, ਬ੍ਰੇਕ, ਲਾਈਟਾਂ ਅਤੇ ਹੋਰ ਜ਼ਰੂਰੀ ਹਿੱਸਿਆਂ ਦੀ ਜਾਂਚ ਕਰੋ।

ਮੌਜੂਦਾ ਸੜਕ ਅਤੇ ਮੌਸਮ ਦੀਆਂ ਸਥਿਤੀਆਂ ਦੇਖੋ ਅਤੇ ਆਪਣੇ ਨਾਲ ਕਾਫ਼ੀ ਖਾਣਾ, ਪਾਣੀ, ਫਰਸਟ ਏਡ ਸਮੱਗਰੀ, ਵਾਧੂ ਇੰਧਨ ਅਤੇ ਸਪੇਅਰ ਟਾਇਰ ਰੱਖੋ, ਖ਼ਾਸ ਕਰਕੇ ਜੇ ਤੁਸੀਂ ਕੱਚੀਆਂ ਸੜਕਾਂ 'ਤੇ ਸਫ਼ਰ ਕਰ ਰਹੇ ਹੋ।
ਆਪਣੀ ਯਾਤਰਾ ਦਾ ਰੂਟ ਅਤੇ ਅੰਦਾਜ਼ਨ ਪਹੁੰਚਣ ਦਾ ਸਮਾਂ ਕਿਸੇ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਦੱਸੋ, ਅਤੇ ਜਿੱਥੇ ਮੋਬਾਈਲ ਕਵਰੇਜ ਘੱਟ ਹੋ ਸਕਦੀ ਹੈ ਉੱਥੇ ਕਾਗਜ਼ੀ ਨਕਸ਼ਾ ਜਾਂ ਆਫਲਾਈਨ ਨੈਵੀਗੇਸ਼ਨ ਵੀ ਨਾਲ ਰੱਖੋ।
ਸਫ਼ਰ ਦੌਰਾਨ ਸੜਕ ਦੀਆਂ ਸਥਿਤੀਆਂ ਅਨੁਸਾਰ ਡਰਾਈਵ ਕਰੋ, ਘੱਟੋ-ਘੱਟ ਹਰ ਦੋ ਘੰਟਿਆਂ ਬਾਅਦ ਆਰਾਮ ਕਰੋ ਅਤੇ ਰਾਤ ਸਮੇਂ ਡਰਾਈਵਿੰਗ ਤੋਂ ਬਚੋ।

ਕਦੇ ਵੀ ਹੜ੍ਹ ਦੇ ਪਾਣੀ ਵਿੱਚੋਂ ਗੱਡੀ ਨਾ ਚਲਾਓ ਅਤੇ ਨਾ ਹੀ ਬੰਦ ਕੀਤੀਆਂ ਸੜਕਾਂ 'ਤੇ ਜਾਓ। ਰੋਡ ਟ੍ਰੇਨਾਂ ਅਤੇ ਹੋਰ ਭਾਰੀ ਵਾਹਨਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੋ ਅਤੇ ਸਿਰਫ਼ ਉਸੇ ਵੇਲੇ ਓਵਰਟੇਕ ਕਰੋ ਜਦੋਂ ਇਹ ਕਾਨੂੰਨੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ।

ਸੜਕ ਦੀਆਂ ਬਦਲਦੀਆਂ ਸਥਿਤੀਆਂ, ਬੁਸ਼ਫਾਇਰ ਚੇਤਾਵਨੀਆਂ ਅਤੇ ਮੌਸਮ ਦੀ ਜਾਣਕਾਰੀ ਲਈ ਅਧਿਕਾਰਤ ਸਰੋਤਾਂ ਅਤੇ ਸਥਾਨਕ ਰੇਡੀਓ ਨਾਲ ਅਪਡੇਟ ਰਹੋ, ਅਤੇ ਹੋਰ ਸੜਕ ਵਰਤੋਂਕਾਰਾਂ ਅਤੇ ਆਰਾਮ ਸਥਾਨਾਂ ਦਾ ਆਦਰ ਕਰੋ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





