SKIP TO MAIN CONTENT

ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਜਣੇਪੇ ਅਤੇ ਗਰਭ ਅਵਸਥਾ ਦੀ ਦੇਖਭਾਲ ਦੀਆਂ ਕਿਹੜੀਆਂ ਸਹੂਲਤਾਂ ਹਨ?

Australia Explained - Birth Care
Australia’s national strategy on how maternity care should be provided is structured around four values: safety, respect, choice and access. Source: Moment RF / d3sign/Getty Images

ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਪਰਿਵਾਰਾਂ ਲਈ ਬੱਚੇ ਦੇ ਜਨਮ ਨਾਲ ਜੁੜੇ ਫੈਸਲੇ ਕਈ ਵਾਰ ਉਲਝਣ ਭਰੇ ਹੋ ਸਕਦੇ ਹਨ। ਸਰਕਾਰੀ ਜਾਂ ਨਿੱਜੀ ਸਿਹਤ ਪ੍ਰਣਾਲੀ ਰਾਹੀਂ ਮਿਲਣ ਵਾਲੀ ਦੇਖਭਾਲ, ਜਨਮ ਦੇ ਵਿਕਲਪ ਅਤੇ ਸਹੀ ਸਲਾਹ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਢੁਕਵਾਂ ਫੈਸਲਾ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਮਦਦ ਕਿੱਥੋਂ ਲਈ ਜਾ ਸਕਦੀ ਹੈ।


Published

By Zoe Thomaidou

Presented by Patras Masih

Source: SBS



Skip to podcast episode content

ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਪਰਿਵਾਰਾਂ ਲਈ ਬੱਚੇ ਦੇ ਜਨਮ ਨਾਲ ਜੁੜੇ ਫੈਸਲੇ ਕਈ ਵਾਰ ਉਲਝਣ ਭਰੇ ਹੋ ਸਕਦੇ ਹਨ। ਸਰਕਾਰੀ ਜਾਂ ਨਿੱਜੀ ਸਿਹਤ ਪ੍ਰਣਾਲੀ ਰਾਹੀਂ ਮਿਲਣ ਵਾਲੀ ਦੇਖਭਾਲ, ਜਨਮ ਦੇ ਵਿਕਲਪ ਅਤੇ ਸਹੀ ਸਲਾਹ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਢੁਕਵਾਂ ਫੈਸਲਾ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਮਦਦ ਕਿੱਥੋਂ ਲਈ ਜਾ ਸਕਦੀ ਹੈ।


Key Points

  • ਤੁਸੀਂ ਆਪਣੀ ਸਿਹਤ ਦੀਆਂ ਲੋੜਾਂ ਅਤੇ ਸਥਾਨ ਦੇ ਆਧਾਰ 'ਤੇ, ਆਪਣੇ ਬੱਚੇ ਨੂੰ ਹਸਪਤਾਲ, ਜਣੇਪਾ ਕੇਂਦਰ ਜਾਂ ਘਰ ਵਿੱਚ ਜਨਮ ਦੇਣ ਦੀ ਚੋਣ ਕਰ ਸਕਦੇ ਹੋ।
  • ਨਿਰੰਤਰ ਦੇਖਭਾਲ ਦੇ ਮਾਡਲ ਔਰਤਾਂ ਅਤੇ ਬੱਚਿਆਂ ਲਈ ਸਕਾਰਾਤਮਕ ਜਣੇਪਾ ਅਨੁਭਵ ਅਤੇ ਬਿਹਤਰ ਸਿਹਤ ਨਤੀਜਿਆਂ ਨਾਲ ਜੁੜੇ ਹੋਏ ਹਨ।
  • ਗਰਭ ਅਵਸਥਾ ਦੌਰਾਨ ਤੁਹਾਡਾ ਸਿਹਤ ਸੰਭਾਲ ਪ੍ਰਦਾਤਾ ਤੁਹਾਡੇ ਮੈਡੀਕਲ ਇਤਿਹਾਸ ਅਤੇ ਤਰਜੀਹਾਂ ਦੇ ਅਨੁਸਾਰ ਖਾਸ ਜਾਣਕਾਰੀ ਅਤੇ ਸਲਾਹ ਦੇ ਸਕਦਾ ਹੈ।

ਆਸਟ੍ਰੇਲੀਆ ਵਿੱਚ ਜਣੇਪੇ ਦੀ ਦੇਖਭਾਲ ਲਈ ਕਈ ਸਹੂਲਤਾਂ ਮੌਜੂਦ ਹਨ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ, ਉੱਥੇ ਕਿਹੜੀਆਂ ਸਹੂਲਤਾਂ ਉਪਲਬਧ ਹਨ, ਤੁਹਾਡੀਆਂ ਡਾਕਟਰੀ ਲੋੜਾਂ ਅਤੇ ਤੁਹਾਡੀਆਂ ਆਪਣੀਆਂ ਤਰਜੀਹਾਂ ਕੀ ਹਨ।

‘ਪ੍ਰੈਗਨੈਂਸੀ, ਬਰਥ ਐਂਡ ਬੇਬੀ’ ਸੇਵਾ ਸਰਕਾਰ ਵੱਲੋਂ ਫੰਡ ਕੀਤੀ ਗਈ ਵੈੱਬਸਾਈਟ ਅਤੇ ਹੈਲਪਲਾਈਨ ਹੈ ਅਤੇ ਇਹ ਜਣੇਪੇ ਦੀ ਦੇਖਭਾਲ ਦੇ ਵੱਖ-ਵੱਖ ਮਾਡਲਾਂ ਨੂੰ ਸਮਝਣ ਲਈ ਇਹ ਇੱਕ ਵਧੀਆ ਸ਼ੁਰੂਆਤੀ ਸਰੋਤ ਹੈ।

‘ਪ੍ਰੈਗਨੈਂਸੀ, ਬਰਥ ਐਂਡ ਬੇਬੀ’ ਦੀ ਕਲੀਨੀਕਲ ਲੀਡ ਰੇਚਲ ਵਰਬੌਇਜ਼ ਸਲਾਹ ਦਿੰਦੀ ਹੈ ਕਿ ਆਪਣੀ ਮੈਡੀਕਲ ਹਿਸਟਰੀ, ਲੋੜਾਂ ਅਤੇ ਰਹਿਣ ਵਾਲੀ ਥਾਂ ਨਾਲ ਸਬੰਧਤ ਜਾਣਕਾਰੀ ਲਈ ਆਪਣੇ ਜੀਪੀ (ਜਨਰਲ ਪ੍ਰੈਕਟੀਸ਼ਨਰ) ਨਾਲ ਸੰਪਰਕ ਕਰਨਾ ਚਾਹੀਦਾ ਹੈ।

ਤੁਸੀਂ ਸਰਕਾਰੀ ਸਿਹਤ ਪ੍ਰਣਾਲੀ ਰਾਹੀਂ ਜਾਂ ਨਿੱਜੀ ਮਰੀਜ਼ ਵਜੋਂ ਆਪਣੇ ਬੱਚੇ ਨੂੰ ਜਨਮ ਦੇ ਸਕਦੇ ਹੋ।

ਅਪਾਇੰਟਮੈਂਟ ਬੁੱਕ ਕਰਵਾਉਂਦੇ ਸਮੇਂ ਫੀਸਾਂ ਬਾਰੇ ਪੁੱਛਣਾ ਚੰਗਾ ਰਹਿੰਦਾ ਹੈ, ਤਾਂ ਜੋ ਬਾਅਦ ਵਿੱਚ ਕਿਸੇ ਅਣ-ਉਮੀਦੇ ਖਰਚੇ ਦਾ ਸਾਹਮਣਾ ਨਾ ਕਰਨਾ ਪਵੇ।

ਯੋਗਤਾ ਪੂਰੀ ਕਰਨ ਵਾਲੇ ਸਰਕਾਰੀ ਮਰੀਜ਼ਾਂ ਲਈ ਮੈਡੀਕੇਅਰ ਸਰਕਾਰੀ ਹਸਪਤਾਲ ਵਿੱਚ ਬੱਚੇ ਦੇ ਜਨਮ ਦੇਣ ਦਾ ਖਰਚਾ ਅਤੇ ਗਰਭ ਅਵਸਥਾ ਦੌਰਾਨ ਹੋਣ ਵਾਲੇ ਜ਼ਿਆਦਾਤਰ ਆਮ ਖਰਚੇ ਕਵਰ ਕਰਦਾ ਹੈ।

Australia Explained - Birth Care
Ask your maternity health provider for antenatal classes in your area. Credit: Getty Images/Maskot

ਜੇ ਤੁਸੀਂ ਸਰਕਾਰੀ ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇਣ ਦੀ ਯੋਜਨਾ ਬਣਾ ਰਹੇ ਹੋ, ਤਾਂ ਗਰਭ ਅਵਸਥਾ ਵਿੱਚ ਕਿਸੇ ਜਟਿਲਤਾ ਦਾ ਖਤਰਾ ਹੋਣ ’ਤੇ ਹੀ ਤੁਹਾਡੀ ਮੁਲਾਕਾਤ ਜਣੇਪਾ ਮਾਹਿਰ ਨਾਲ ਹੋ ਸਕਦੀ ਹੈ।

ਤੁਹਾਡੀ ਦੇਖਭਾਲ ਦਾ ਮਾਡਲ ਭਾਵੇਂ ਕੋਈ ਵੀ ਹੋਵੇ, ਜ਼ਿਆਦਾਤਰ ਮਾਮਲਿਆਂ ਵਿੱਚ ਤੁਹਾਡੀ ਮੁਲਾਕਾਤ ਦਾਈ ਨਾਲ ਜ਼ਰੂਰ ਹੋਵੇਗੀ, ਭਾਵੇਂ ਉਹ ਤੁਹਾਡੀ ਮੁੱਖ ਦੇਖਭਾਲ ਕਰਨ ਵਾਲੀ ਨਾ ਵੀ ਹੋਵੇ।

ਦੇਖਭਾਲ ਵਿੱਚ ਨਿਰੰਤਰਤਾ ਦਾ ਮਤਲਬ ਹੈ ਕਿ ਗਰਭ ਅਵਸਥਾ ਦੌਰਾਨ ਤੁਹਾਨੂੰ ਇੱਕੋ ਡਾਕਟਰ, ਇੱਕੋ ਦਾਈ ਜਾਂ ਦਾਈਆਂ ਦੇ ਇੱਕ ਛੋਟੇ ਸਮੂਹ ਤੋਂ ਲਗਾਤਾਰ ਦੇਖਭਾਲ ਮਿਲੇ।

ਖੋਜ ਦੱਸਦੀ ਹੈ ਕਿ ਇਸ ਦੇ ਮਾਂ ਅਤੇ ਬੱਚੇ ਦੋਵਾਂ ਲਈ ਕਈ ਫਾਇਦੇ ਹਨ।

Australia Explained - Birth Care
Continuity of care can help reduce the chance of premature birth. Credit: SDI Productions/Getty Images

ਮਿਸਾਲ ਵਜੋਂ, ਇਸ ਗੱਲ ਦੇ ਮਜ਼ਬੂਤ ਸਬੂਤ ਹਨ ਕਿ ਜਾਣ-ਪਛਾਣ ਵਾਲੀ ਦਾਈ ਵੱਲੋਂ ਲਗਾਤਾਰ ਦੇਖਭਾਲ ਮਿਲਣ ਨਾਲ ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਦੀ ਸੰਭਾਵਨਾ ਘੱਟ ਹੋ ਸਕਦੀ ਹੈ।

ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਮਿਡਵਾਈਫਰੀ ਦੀ ਪ੍ਰੋਫੈਸਰ ਹੰਨਾ ਡਾਹਲਨ ਦੱਸਦੀ ਹੈ ਕਿ ਆਸਟ੍ਰੇਲੀਆ ਵਿੱਚ ਜ਼ਿਆਦਾਤਰ ਬੱਚਿਆਂ ਦੇ ਜਨਮ ਹਸਪਤਾਲਾਂ ਵਿੱਚ ਹੁੰਦੇ ਹਨ।

ਜੇ ਤੁਹਾਡੇ ਇਲਾਕੇ ਵਿੱਚ ਉਪਲਬਧ ਹੋਵੇ ਤਾਂ ਤੁਸੀਂ ਬਰਥਿੰਗ ਸੈਂਟਰ ਵਿੱਚ ਵੀ ਬੱਚੇ ਨੂੰ ਜਨਮ ਦੇਣ ਦਾ ਵਿਕਲਪ ਚੁਣ ਸਕਦੇ ਹੋ।

ਬਰਥਿੰਗ ਸੈਂਟਰ ਆਮ ਅਤੇ ਬਿਨਾਂ ਜਟਿਲਤਾ ਵਾਲੀਆਂ ਗਰਭ ਅਵਸਥਾਵਾਂ ਵਿੱਚ ਘੱਟ ਦਖ਼ਲਅੰਦਾਜ਼ੀ ਵਾਲੇ ਜਣੇਪੇ ’ਤੇ ਧਿਆਨ ਦਿੰਦੇ ਹਨ।

ਘਰ ਵਿੱਚ ਬੱਚੇ ਨੂੰ ਜਨਮ ਦੇਣਾ ਵੀ ਘੱਟ ਖਤਰੇ ਵਾਲੀ ਗਰਭ ਅਵਸਥਾ ਵਿੱਚ ਇੱਕ ਵਿਕਲਪ ਹੈ। ਤੁਹਾਡੀ ਦਾਈ ਜਾਂ ਡਾਕਟਰ ਤੁਹਾਡੇ ਨਾਲ ਇਸ ਦੇ ਫਾਇਦਿਆਂ ਅਤੇ ਖਤਰਿਆਂ ਬਾਰੇ ਗੱਲ ਕਰੇਗਾ।

ਘਰ ਵਿੱਚ ਜਣੇਪਾ ‘ਫ੍ਰੀਬਰਥ’ ਤੋਂ ਵੱਖਰਾ ਹੁੰਦਾ ਹੈ। ਫ੍ਰੀਬਰਥ ਵਿੱਚ ਇੱਕ ਔਰਤ ਬਿਨਾਂ ਕਿਸੇ ਅਜਿਹੇ ਵਿਅਕਤੀ ਦੀ ਮੌਜੂਦਗੀ ਦੇ ਬੱਚੇ ਨੂੰ ਜਨਮ ਦੇਣ ਦੀ ਯੋਜਨਾ ਬਣਾਉਂਦੀ ਹੈ ਜੋ ਡਾਕਟਰੀ ਤੌਰ ’ਤੇ ਸਿਖਲਾਈ ਪ੍ਰਾਪਤ ਹੋਵੇ ਅਤੇ ਜਟਿਲਤਾ ਪੈਦਾ ਹੋਣ ’ਤੇ ਕਲੀਨੀਕਲ ਦੇਖਭਾਲ ਦੇਣ ਲਈ ਤਿਆਰ ਅਤੇ ਸਮਰੱਥ ਹੋਵੇ।

ਮੈਥਿਊ ਐਕੁਲੀਨਾ, ਗਿਜਿਟ ਫਾਊਂਡੇਸ਼ਨ ਆਸਟ੍ਰੇਲੀਆ ਵਿੱਚ ਕਲੀਨੀਕਲ ਟੀਮ ਮੈਨੇਜਰ ਹਨ। ਇਹ ਸੰਸਥਾ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦੌਰਾਨ ਮਾਨਸਿਕ ਸਿਹਤ ਸੇਵਾਵਾਂ ਦੇਣ ਵਾਲੀ ਰਾਸ਼ਟਰੀ ਸੰਸਥਾ ਹੈ।

Australia Explained - Birth Care
Take the time to find a care provider that you trust and feel comfortable with. Source: Moment RF / Halfpoint Images/Getty Images

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਬੱਚੇ ਦੀ ਉਮੀਦ ਕਰ ਰਹੇ ਮਾਤਾ-ਪਿਤਾ ਵਿੱਚ ਡਿਪ੍ਰੈਸ਼ਨ ਅਤੇ ਚਿੰਤਾ ਆਮ ਤਜਰਬੇ ਹਨ।

ਯਾਦ ਰੱਖੋ, ਗਰਭ ਅਵਸਥਾ ਦੌਰਾਨ ਵੀ ਮਾਨਸਿਕ ਸਿਹਤ ਸਬੰਧੀ ਰੈਫਰਲ ਲੈਣ ਲਈ ਤੁਹਾਡਾ ਜੀਪੀ ਸਭ ਤੋਂ ਪਹਿਲਾ ਸੰਪਰਕ ਹੋਣਾ ਚਾਹੀਦਾ ਹੈ।

ਅਖੀਰ ਵਿੱਚ, ‘ਪ੍ਰੈਗਨੈਂਸੀ, ਬਰਥ ਐਂਡ ਬੇਬੀ’ ਦੀ ਕਲੀਨੀਕਲ ਲੀਡ ਮਿਸ ਵਰਬੌਇਜ਼ ਕਹਿੰਦੀ ਹੈ ਕਿ ਬੱਚੇ ਦੇ ਜਨਮ ਸਬੰਧੀ ਸਹੂਲਤ ਲੈਣ ਬਾਰੇ ਫੈਸਲਾ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਕੀਤਾ ਜਾਵੇ ਤਾਂ ਠੀਕ ਰਹਿੰਦੀ ਹੈ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।


Latest podcast episodes

Follow SBS Punjabi

Download our apps

Watch on SBS

Punjabi News

Stream now