SKIP TO MAIN CONTENT

ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪੁਲਿਸ ਵੱਲੋਂ ਰੋਕੇ ਜਾਣ 'ਤੇ ਸਾਡੇ ਕੀ ਅਧਿਕਾਰ ਹਨ?

Australia Explained - Police Powers
It's common to see police officers patrolling public spaces. Credit: imamember/Getty Images

ਆਸਟ੍ਰੇਲੀਆ ਵਿੱਚ, ਪੁਲਿਸ ਅਫ਼ਸਰਾਂ ਕੋਲ ਜਨਤਕ ਵਿਵਸਥਾ ਬਣਾਈ ਰੱਖਣ, ਅਪਰਾਧ ਦੀ ਜਾਂਚ ਕਰਨ ਅਤੇ ਟ੍ਰੈਫਿਕ ਕਾਨੂੰਨ ਲਾਗੂ ਕਰਨ ਲਈ ਅਨੇਕਾਂ ਕਾਨੂੰਨੀ ਸ਼ਕਤੀਆਂ ਹੁੰਦੀਆਂ ਹਨ। ਇਹਨਾਂ ਵਿੱਚ ਸਵਾਲ ਪੁੱਛਣ, 'ਮੂਵ-ਆਨ' ਭਾਵ ਕਿ ਥਾਂ ਛੱਡਣ ਦੇ ਹੁਕਮ ਦੇਣ ਅਤੇ ਤਲਾਸ਼ੀ ਲੈਣ ਦੀਆਂ ਸ਼ਕਤੀਆਂ ਸ਼ਾਮਲ ਹਨ, ਪਰ ਸਿਰਫ਼ ਉਹਨਾਂ ਹਾਲਾਤਾਂ ਵਿੱਚ ਜੋ ਕਾਨੂੰਨ ਦੁਆਰਾ ਨਿਰਧਾਰਤ ਕੀਤੇ ਗਏ ਹਨ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਭਾਗ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਨਾਲ ਵਾਹ ਪੈਣ 'ਤੇ ਤੁਹਾਡੇ ਮੁੱਢਲੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ?


Published

By Zoe Thomaidou

Presented by Patras Masih

Source: SBS



Skip to podcast episode content

ਆਸਟ੍ਰੇਲੀਆ ਵਿੱਚ, ਪੁਲਿਸ ਅਫ਼ਸਰਾਂ ਕੋਲ ਜਨਤਕ ਵਿਵਸਥਾ ਬਣਾਈ ਰੱਖਣ, ਅਪਰਾਧ ਦੀ ਜਾਂਚ ਕਰਨ ਅਤੇ ਟ੍ਰੈਫਿਕ ਕਾਨੂੰਨ ਲਾਗੂ ਕਰਨ ਲਈ ਅਨੇਕਾਂ ਕਾਨੂੰਨੀ ਸ਼ਕਤੀਆਂ ਹੁੰਦੀਆਂ ਹਨ। ਇਹਨਾਂ ਵਿੱਚ ਸਵਾਲ ਪੁੱਛਣ, 'ਮੂਵ-ਆਨ' ਭਾਵ ਕਿ ਥਾਂ ਛੱਡਣ ਦੇ ਹੁਕਮ ਦੇਣ ਅਤੇ ਤਲਾਸ਼ੀ ਲੈਣ ਦੀਆਂ ਸ਼ਕਤੀਆਂ ਸ਼ਾਮਲ ਹਨ, ਪਰ ਸਿਰਫ਼ ਉਹਨਾਂ ਹਾਲਾਤਾਂ ਵਿੱਚ ਜੋ ਕਾਨੂੰਨ ਦੁਆਰਾ ਨਿਰਧਾਰਤ ਕੀਤੇ ਗਏ ਹਨ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਭਾਗ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਨਾਲ ਵਾਹ ਪੈਣ 'ਤੇ ਤੁਹਾਡੇ ਮੁੱਢਲੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ?


Key Points

  • ਵੱਖ-ਵੱਖ ਰਾਜਾਂ ਅਤੇ ਖੇਤਰਾਂ ਵਿੱਚ ਪੁਲਿਸ ਦੀਆਂ ਸ਼ਕਤੀਆਂ ਵੱਖ-ਵੱਖ ਹੋ ਸਕਦੀਆਂ ਹਨ।
  • ਸਾਹ-ਜਾਂਚ (breath test) ਨਾ ਕਰਵਾਉਣਾ ਇੱਕ ਅਪਰਾਧ ਹੈ।
  • ਕਾਨੂੰਨੀ ਤੌਰ 'ਤੇ ਤੁਹਾਨੂੰ ਆਪਣੀ ਪਛਾਣ ਦੇ ਵੇਰਵੇ ਦੇਣ ਦੀ ਲੋੜ ਹੋ ਸਕਦੀ ਹੈ, ਪਰ ਤੁਸੀਂ ਹੋਰ ਸਵਾਲਾਂ ਦੇ ਜਵਾਬ ਨਾ ਦੇਣ ਦੀ ਚੋਣ ਕਰ ਸਕਦੇ ਹੋ।
  • ਜੇਕਰ ਤੁਹਾਨੂੰ ਪੁਲਿਸ ਨਾਲ ਹੋਈ ਕਿਸੇ ਗੱਲਬਾਤ ਜਾਂ ਘਟਨਾ ਬਾਰੇ ਕੋਈ ਚਿੰਤਾ ਹੈ, ਤਾਂ ਕਾਨੂੰਨੀ ਸਲਾਹ ਲਵੋ।

ਜੇਕਰ ਆਸਟ੍ਰੇਲੀਆ ਵਿੱਚ ਪੁਲਿਸ ਤੁਹਾਨੂੰ ਰੋਕਦੀ ਹੈ ਤਾਂ ਕੀ ਤੁਸੀਂ ਆਪਣੇ ਮੁੱਢਲੇ ਅਧਿਕਾਰਾਂ ਬਾਰੇ ਜਾਣਦੇ ਹੋ ?

ਨਿਊ ਸਾਊਥ ਵੇਲਜ਼ ਦੇ ਰੈੱਡਫ਼ਰਨ ਲੀਗਲ ਸੈਂਟਰ ਵਿੱਚ ਅਸਿਸਟੈਂਟ ਪ੍ਰਿੰਸੀਪਲ ਸੌਲੀਸਿਟਰ ਸਮਾਂਥਾ ਲੀ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ, ਭਾਵੇਂ ਉਹ ਆਸਟ੍ਰੇਲੀਆ ਵਿੱਚ ਪੈਦਾ ਹੋਏ ਹੋਣ ਜਾਂ ਨਵੇਂ-ਨਵੇਂ ਦੇਸ਼ ਵਿੱਚ ਆਏ ਹੋਣ, ਪੁਲਿਸ ਦੀਆਂ ਸ਼ਕਤੀਆਂ ਦੀਆਂ ਹੱਦਾਂ ਬਾਰੇ ਅਣਜਾਣ ਹੁੰਦੇ ਹਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਅਫ਼ਸਰ ਕਦੋਂ ਤਾਕਤ ਵਰਤ ਸਕਦੇ ਹਨ।

ਪੁਲਿਸ ਮੇਰੇ ਵਿਰੁੱਧ ਤਾਕਤ ਦੀ ਵਰਤੋਂ ਕਦੋਂ ਕਰ ਸਕਦੀ ਹੈ?

ਪੁਲਿਸ ਦੀਆਂ ਸ਼ਕਤੀਆਂ ਬਾਰੇ ਇੱਕ ਆਮ ਗਲਤਫਹਿਮੀ 'ਤਾਕਤ ਦੀ ਵਰਤੋਂ' ਨਾਲ ਸਬੰਧਤ ਹੈ।

"ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਿਰਫ਼ ਇਸ ਲਈ ਕਿ ਉਹ ਪੁਲਿਸ ਅਧਿਕਾਰੀ ਹਨ, ਉਨ੍ਹਾਂ ਨੂੰ ਤਾਕਤ ਵਰਤਣ ਦਾ ਅਧਿਕਾਰ ਨਹੀਂ ਮਿਲ ਜਾਂਦਾ।"

ਉਹ ਕੁਝ ਖਾਸ ਹਾਲਾਤਾਂ ਵਿੱਚ ਤਾਕਤ ਦੀ ਵਰਤੋਂ ਕਰ ਸਕਦੇ ਹਨ, ਪਰ ਸਿਰਫ਼ ਤਾਂ ਹੀ ਜੇ ਉਹ ਹਾਲਾਤਾਂ ਦੇ ਮੁਤਾਬਕ ਵਾਜਬ ਤੌਰ 'ਤੇ ਜ਼ਰੂਰੀ ਹੋਵੇ।
ਸਮਾਂਥਾ ਲੀ

'ਵਾਜਿਬ' (reasonable) ਤਾਕਤ ਦੀ ਵਰਤੋਂ ਆਖ਼ਰੀ ਉਪਾਅ ਵਜੋਂ ਹੀ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਹਾਲਾਤ ਦੇ ਮੁਤਾਬਿਕ ਹੋਣੀ ਚਾਹੀਦੀ ਹੈ, ਲੋੜ ਤੋਂ ਵੱਧ ਨਹੀਂ।

ਪੂਰੇ ਦੇਸ਼ ਵਿੱਚ ਇਸ ਬਾਰੇ ਮਿਲਦੇ-ਜੁਲਦੇ ਕਾਨੂੰਨ ਹਨ ਜੋ ਦੱਸਦੇ ਹਨ ਕਿ ਪੁਲਿਸ ਕਦੋਂ ਕਾਨੂੰਨੀ ਤੌਰ 'ਤੇ ਤਾਕਤ ਵਰਤ ਸਕਦੀ ਹੈ।

ਹਾਲਾਂਕਿ, ਆਸਟ੍ਰੇਲੀਆ ਦੇ ਹਰ ਖੇਤਰ ਵਿੱਚ ਪੁਲਿਸ ਸ਼ਕਤੀਆਂ ਨਾਲ ਜੁੜੇ ਆਪਣੇ-ਆਪਣੇ ਕਾਨੂੰਨ ਹਨ।

"ਇਸ ਲਈ, ਤੁਹਾਨੂੰ ਆਪਣੇ ਸੂਬੇ ਅਤੇ ਖੇਤਰ ਦੇ ਕਾਨੂੰਨਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।"

Australia Explained - Police Powers
Police can stop drivers of a car or boat, people on the street, at a public transport station or in other public areas. Credit: ozgurcankaya/Getty Images

ਜਦੋਂ ਪੁਲਿਸ ਮੇਰੇ ਕੋਲ ਆਵੇ, ਤਾਂ ਮੇਰੇ ਬੁਨਿਆਦੀ ਅਧਿਕਾਰ ਅਤੇ ਜ਼ਿੰਮੇਵਾਰੀਆਂ ਕੀ ਹਨ?

ਭਾਵੇਂ ਕੁਝ ਖ਼ਾਸ ਹਾਲਾਤਾਂ ਵਿੱਚ ਕਾਨੂੰਨ ਤਹਿਤ ਤੁਹਾਨੂੰ ਆਪਣੀ ਪਛਾਣ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ, ਪਰ ਆਸਟ੍ਰੇਲੀਆ ਵਿੱਚ ਹਰ ਵੇਲੇ ਆਪਣੇ ਕੋਲ ਸ਼ਿਨਾਖ਼ਤੀ ਦਸਤਾਵੇਜ ਰੱਖਣ ਦੀ ਕੋਈ ਆਮ ਜ਼ਿੰਮੇਵਾਰੀ ਨਹੀਂ ਹੈ।

ਹਾਲਾਂਕਿ, ਗੱਡੀ ਚਲਾਉਂਦੇ ਸਮੇਂ ਤੁਹਾਡੇ ਕੋਲ ਵੈਧ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ।

ਜੇ ਪੁਲਿਸ ਤੁਹਾਡਾ ਨਾਂ ਅਤੇ ਪਤਾ ਮੰਗੇ, ਤਾਂ ਉਹਨਾਂ ਵਲੋਂ ਤੁਹਾਨੂੰ ਰੋਕਣ ਅਤੇ ਸ਼ਿਨਾਖ਼ਤੀ ਦਸਤਾਵੇਜ ਮੰਗਣ ਦੇ ਕਾਰਨ ਦੱਸਣੇ ਚਾਹੀਦੇ ਹਨ।

ਮਿਸ ਲੀ ਦਾ ਕਹਿਣਾ ਹੈ ਕਿ ਪੁਲਿਸ ਨਾਲ ਕਿਸੇ ਵੀ ਗੱਲਬਾਤ ਵਿੱਚ, ਅਫ਼ਸਰ ਨੂੰ ਆਪਣਾ ਬਾਡੀ-ਵੌਰਨ ਕੈਮਰਾ ਚਾਲੂ ਕਰਨ ਲਈ ਕਹਿਣਾ ਠੀਕ ਰਹਿੰਦਾ ਹੈ।

"ਅਤੇ ਜਦੋਂ ਕੈਮਰਾ ਚਾਲੂ ਹੋ ਜਾਵੇ, ਤਾਂ ਉਹਨਾਂ ਤੋਂ ਪੁੱਛੋ ਕਿ ਤੁਹਾਨੂੰ ਕਿਉਂ ਰੋਕਿਆ ਗਿਆ ਹੈ।"

ਬ੍ਰਿਸਬੇਨ ਦੇ ਕੈਕਸਟਨ ਲੀਗਲ ਸੈਂਟਰ ਦੀ ਲੀਗਲ ਪ੍ਰੈਕਟਿਸ ਡਾਇਰੈਕਟਰ, ਕਲੇਅਰ ਕੋਲਸ ਸਮਝਾਉਂਦੇ ਹਨ ਕਿ ਕੁਝ ਅਪਵਾਦਾਂ ਨੂੰ ਛੱਡ ਕੇ, ਆਮ ਤੌਰ 'ਤੇ ਤੁਹਾਨੂੰ ਪਛਾਣ ਦੇਣ ਤੋਂ ਬਿਨਾਂ ਹੋਰ ਸਵਾਲਾਂ ਦੇ ਜਵਾਬ ਦੇਣ ਦੀ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈ।

"ਲੋਕਾਂ ਨੂੰ ਹਮੇਸ਼ਾ ਜਿੰਨਾ ਹੋ ਸਕੇ ਸਹਿਯੋਗ ਦੇਣਾ ਚਾਹੀਦਾ ਹੈ ਉਹ ਨਿਮਰ ਰਹਿ ਸਕਦੇ ਹਨ ਅਤੇ ਜੋ ਕਿਹਾ ਜਾਵੇ ਉਸ ਦੀ ਪਾਲਣਾ ਕਰ ਸਕਦੇ ਹਨ, ਪਰ ਪੁਲਿਸ ਨੂੰ ਲੋੜ ਤੋਂ ਵੱਧ ਜਾਣਕਾਰੀ ਨਹੀਂ ਦੇਣੀ ਚਾਹੀਦੀ।

"ਉਹਨਾਂ ਨੂੰ ਚੁੱਪ ਰਹਿਣ ਦਾ ਅਤੇ ਅਜਿਹੀ ਕੋਈ ਗੱਲ ਨਾ ਕਹਿਣ ਦਾ ਹੱਕ ਹੈ ਜੋ ਉਹਨਾਂ ਨੂੰ ਕਿਸੇ ਅਪਰਾਧਿਕ ਮਾਮਲੇ ਵਿੱਚ ਫਸਾ ਸਕੇ," ਕੋਲਸ ਕਹਿੰਦੇ ਹਨ।

Australia Explained - Police Powers
Police can legally search your car with a warrant, if you give consent, or if they have reasonable suspicion about an offence. Credit: imamember/Getty Images

ਮੂਵ-ਆਨ ਹੁਕਮ ਕੀ ਹਨ?

ਪੁਲਿਸ ਜਨਤਕ ਥਾਂ 'ਤੇ ਤੁਰੰਤ ਇਹ ਕਾਨੂੰਨੀ ਹੁਕਮ ਦੇ ਸਕਦੀ ਹੈ, ਜਿਸ ਵਿੱਚ ਤੁਹਾਨੂੰ ਇੱਕ ਖ਼ਾਸ ਥਾਂ ਛੱਡਣ ਅਤੇ ਸੀਮਿਤ ਸਮੇਂ ਲਈ, ਆਮ ਤੌਰ 'ਤੇ 24 ਘੰਟਿਆਂ ਤੱਕ, ਉੱਥੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ।

ਹਰ ਸੂਬੇ ਅਤੇ ਖੇਤਰ ਦੇ ਕਾਨੂੰਨ ਵਿੱਚ ਉਨ੍ਹਾਂ ਕਾਰਨ ਦਾ ਜ਼ਿਕਰ ਹੈ, ਜਿਨ੍ਹਾਂ ਦੇ ਆਧਾਰ ਉਤੇ ਪੁਲਿਸ ਕਿਸੇ ਨੂੰ ਮੂਵ-ਆਨ ਦਾ ਹੁਕਮ ਦੇਣ ਦੀ ਸ਼ਕਤੀ ਵਰਤ ਸਕਦੀ ਹੈ।

ਇਹਨਾਂ ਵਿੱਚ ਉਹ ਹਾਲਾਤ ਸ਼ਾਮਲ ਹਨ ਜਿੱਥੇ ਕਿਸੇ ਅਫ਼ਸਰ ਕੋਲ ਢੁੱਕਵਾਂ ਕਾਰਨ ਹੋਵੇ ਕਿ ਤੁਸੀਂ ਟ੍ਰੈਫਿਕ ਵਿੱਚ ਰੁਕਾਵਟ ਪਾ ਰਹੇ ਹੋ, ਕਿਸੇ ਹੋਰ ਨੂੰ ਪਰੇਸ਼ਾਨ ਕਰ ਰਹੇ ਹੋ, ਜਾਂ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੇ ਹੋ।

ਮਿਸ ਕੋਲਸ ਦਾ ਕਹਿਣਾ ਹੈ ਕਿ ਤੁਹਾਡੇ ਕੋਲ ਇਹ ਪੁੱਛਣ ਦਾ ਪੂਰਾ ਅਧਿਕਾਰ ਹੈ ਕਿ ਪੁਲਿਸ ਵਲੋਂ ਮੂਵ ਆਨ ਵਰਗੇ ਹੁਕਮ ਦੇਣ ਦੀ ਖਾਸ ਸ਼ਕਤੀ ਕਿਉਂ ਵਰਤੀ ਜਾ ਰਹੀ ਹੈ?

ਪੁਲਿਸ ਮੇਰੇ ਤੋਂ ਸ਼ਿਨਾਖ਼ਤੀ ਦਸਤਾਵੇਜ ਕਦੋਂ ਮੰਗ ਸਕਦੀ ਹੈ?

ਸੂਬੇ ਅਤੇ ਖੇਤਰ ਦੇ ਕਾਨੂੰਨ ਵਿੱਚ ਦਰਸਾਏ ਗਏ ਹਾਲਾਤਾਂ ਵਿੱਚ ਪੁਲਿਸ ਨੂੰ ਤੁਹਾਡਾ ਸ਼ਿਨਾਖ਼ਤੀ ਦਸਤਾਵੇਜ ਮੰਗਣ ਲਈ ਇੱਕ ਜਾਇਜ਼ ਕਾਰਨ ਹੋਣਾ ਚਾਹੀਦਾ ਹੈ।

ਇਨਰ ਮੈਲਬੌਰਨ ਕਮਿਊਨਿਟੀ ਲੀਗਲ ਦੀ ਲੀਗਲ ਪ੍ਰੈਕਟਿਸ ਡਾਇਰੈਕਟਰ, ਮਾਰਲੀਨ ਡਿਕਸਨ, ਮੁੱਖ ਹਾਲਾਤਾਂ ਬਾਰੇ ਦੱਸਦੇ ਹਨ:

  • ਜੇ ਪੁਲਿਸ ਨੂੰ ਵਿਸ਼ਵਾਸ ਹੋਵੇ ਕਿ ਕਿਸੇ ਨੇ ਅਪਰਾਧ ਕੀਤਾ ਹੈ ਜਾਂ ਕਰਨ ਵਾਲਾ ਹੈ
  • ਜੇ ਕੋਈ ਕਾਰ, ਕਿਸ਼ਤੀ ਜਾਂ ਹੋਰ ਵਾਹਨ ਚਲਾ ਰਿਹਾ ਹੋਵੇ
  • ਜੇ ਉਹ ਪਬਲਿਕ ਟ੍ਰਾਂਸਪੋਰਟ 'ਤੇ ਹੋਣ
  • ਸ਼ਰਾਬ ਵਰਤਾਉਣ ਵਾਲੀ ਥਾਂ 'ਤੇ
  • ਜੇ ਪੁਲਿਸ ਨੂੰ ਵਿਸ਼ਵਾਸ ਹੋਵੇ ਕਿ ਉਹਨਾਂ ਕੋਲ ਅਜਿਹੀ ਜਾਣਕਾਰੀ ਹੈ ਜੋ ਕਿਸੇ ਗੰਭੀਰ ਅਪਰਾਧ ਦੀ ਜਾਂਚ ਵਿੱਚ ਮਦਦਗਾਰ ਹੋ ਸਕਦੀ ਹੈ
    Australia Explained - Police Powers
    If police ask you for ID, stay calm and politely inquire the reason. Credit: Joel Carillet/Getty Images

ਜਦੋਂ ਪੁਲਿਸ ਆਪਣੀਆਂ ਲਾਈਟਾਂ ਜਾਂ ਸਾਇਰਨ ਚਲਾਵੇ, ਜਾਂ ਜਦੋਂ ਰੈਂਡਮ ਬ੍ਰੈੱਥ ਟੈਸਟ (ਸ਼ਰਾਬ ਦੀ ਜਾਂਚ) ਲਈ ਰੁਕਣ ਲਈ ਕਿਹਾ ਜਾਵੇ ਤਾਂ ਪੂਰੇ ਆਸਟ੍ਰੇਲੀਆ ਵਿੱਚ, ਡਰਾਈਵਰਾਂ ਨੂੰ ਗੱਡੀ ਰੋਕਣੀ ਪੈਂਦੀ ਹੈ

ਤੁਹਾਨੂੰ ਬ੍ਰੈੱਥ ਟੈਸਟ ਦੀ ਪਾਲਣਾ ਕਰਨੀ ਪਵੇਗੀ। ਜੇ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡੇ 'ਤੇ ਕੇਸ ਦਰਜ ਹੋ ਸਕਦਾ ਹੈ।
ਮਾਰਲੀਨ ਡਿਕਸਨ

ਕੀ ਮੈਂ ਪੁਲਿਸ ਦੀ ਵੀਡੀਓ ਬਣਾ ਸਕਦਾ ਹਾਂ?

ਜੇ ਪੁਲਿਸ ਨਾਲ ਤੁਹਾਡਾ ਸਾਹਮਣਾ ਕਿਸੇ ਜਨਤਕ ਥਾਂ 'ਤੇ ਹੁੰਦਾ ਹੈ, ਤਾਂ ਤੁਸੀਂ ਉਥੇ ਹੋਣ ਵਾਲੀ ਗੱਲਬਾਤ ਜਾਂ ਘਟਨਾ ਨੂੰ ਰਿਕਾਰਡ ਵੀ ਕਰ ਸਕਦੇ ਹੋ।

ਤੁਸੀਂ ਕਿਸੇ ਅਫ਼ਸਰ ਨਾਲ ਆਪਣੀ ਗੱਲਬਾਤ ਨੂੰ ਕਿਸੇ ਹੋਰ ਵਿਅਕਤੀ ਤੋਂ ਫਿਲਮਾਏ ਜਾਣ ਦੀ ਇਜਾਜ਼ਤ ਦੇ ਸਕਦੇ ਹੋ ਅਤੇ ਪੁਲਿਸ ਉਸ ਫ਼ੋਨ ਜਾਂ ਡਿਵਾਈਸ ਨੂੰ ਜ਼ਬਤ ਨਹੀਂ ਕਰ ਸਕਦੀ, ਜਦ ਤੱਕ ਕਿ ਫਿਲਮਾਉਣ ਵਾਲਾ ਵਿਅਕਤੀ ਪੁਲਿਸ ਦੇ ਕੰਮ ਵਿੱਚ ਰੁਕਾਵਟ ਨਾ ਪਾ ਰਿਹਾ ਹੋਵੇ

Australia Explained - Police Powers
You must pull over when directed by police for roadside drug testing and provide a saliva sample. Credit: Ashley Cooper/Getty Images

What if I’m concerned about a police encounter?

ਪੁਲਿਸ ਲਈ ਕਾਨੂੰਨ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।

ਰੈੱਡਫ਼ਰਨ ਲੀਗਲ ਸੈਂਟਰ ਤੋਂ ਲੀ ਕਹਿੰਦੇ ਹਨ ਮਿਸ ਲੀ ਦਾ ਕਹਿਣਾ ਹੈ, "ਜੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਨੇ ਗ਼ੈਰਕਾਨੂੰਨੀ ਢੰਗ ਨਾਲ, ਬਦਤਮੀਜ਼ੀ ਕੀਤੀ ਹੈ, ਜਾਂ ਨਸਲੀ ਅਪਮਾਨ ਕੀਤਾ ਹੈ, ਤਾਂ ਤੁਹਾਨੂੰ ਤੁਰੰਤ ਜਾਂ ਘਰ ਪਹੁੰਚਦੇ ਹੀ ਲਿਖ ਲੈਣਾ ਚਾਹੀਦਾ ਹੈ ਕਿ ਕੀ ਹੋਇਆ ਹੈ?"

ਤੁਹਾਨੂੰ ਇਹ ਵੀ ਕਰਨਾ ਚਾਹੀਦਾ ਹੈ:

  • ਜੇ ਤੁਹਾਡੇ ਕੋਲ ਉਸ ਗੱਲਬਾਤ ਦੀ ਵੀਡੀਓ ਹੈ, ਤਾਂ ਫੁਟੇਜ ਸਾਂਭ ਕੇ ਰੱਖੋ
  • ਜੇ ਤੁਹਾਨੂੰ ਕੋਈ ਸੱਟ ਲੱਗੀ ਹੈ, ਤਾਂ ਡਾਕਟਰ ਦੀ ਰਿਪੋਰਟ ਅਤੇ ਫੋਟੋਆਂ ਲਓ
  • ਕਾਨੂੰਨੀ ਸਲਾਹ ਲਓ
  • *ਇਹ ਜਾਣਕਾਰੀ ਆਮ ਸੁਭਾਅ ਦੀ ਹੈ ਅਤੇ ਇਸ ਵਿੱਚ ਹਰ ਸੰਭਵ ਹਾਲਾਤ ਅਤੇ ਵੱਖ-ਵੱਖ ਖੇਤਰਾਂ ਦੇ ਵੱਖੋ-ਵੱਖਰੇ ਕਾਨੂੰਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਆਪਣੀ ਸਥਿਤੀ ਨਾਲ ਜੁੜੀ ਖ਼ਾਸ ਜਾਣਕਾਰੀ ਬਾਰੇ ਤੁਹਾਨੂੰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ।


Latest podcast episodes

Follow SBS Punjabi

Download our apps

Watch on SBS

Punjabi News

Stream now