ਪੈਰਿਸ 2024 ਓਲੰਪਿਕ ਵਿੱਚ ਹਿੱਸਾ ਲੈਣ ਸਮੇਂ ਇਜਿਪਟ ਦੀ ਫੈਂਸਰ ਨਾਡਾ ਹਾਫੇਜ਼ ਸੱਤ ਮਹੀਨਿਆਂ ਦੀ ਗਰਭਵਤੀ ਹਨ। 26 ਸਾਲਾ ਫੈਂਸਰ ਤੀਜੀ ਵਾਰ ਓਲੰਪਿਕਸ ਵਿੱਚ ਹਿੱਸਾ ਲੈ ਰਹੀ ਹੈ। ਪਰ ਇਸ ਵਾਰ ਉਨ੍ਹਾਂ ਦੇ ਅੰਦਰ ਇੱਕ ਅਣਜਨਮੀ ਜਾਨ ਵੀ ਓਲੰਪਿਕਸ ਦਾ ਹਿੱਸਾ ਬਣੀ ਹੈ।
ਜਿਥੇ ਇੱਕ ਪਾਸੇ ਲੋਕਾਂ ਨੇ ਹਫ਼ੇਜ਼ ਨੂੰ ਹਿੰਮਤੀ ਦੱਸਿਆ, ਉੱਥੇ ਦੂਜੇ ਪਾੱਸੇ ਕੁੱਝ ਲੋਕਾਂ ਦਾ ਮਨਣਾ ਹੈ ਕਿ ਨਾਦਾ ਆਪਣੀ ਗਰਭ-ਅਵਸਥਾ ਦੇ ਚਲਦਿਆਂ ਖੇਡਣ ਲਈ ਫਿੱਟ ਨਹੀਂ ਸਨ। ਉਹ ਬੇਸ਼ੱਕ 16ਵੇ ਰਾਉਂਡ ਤੱਕ ਪਹੁੰਚ ਗਈ ਪਰ ਉਹ ਇਸ ਵਾਰ ਮੈਡਲ ਨਹੀਂ ਜਿੱਤ ਸੱਕੀ।
ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੁੱਝ ਇਸ ਤਰ੍ਹਾਂ ਕੀਤਾ --
ਇਸ ਐਲਾਨ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਗਰਭ-ਅਵਸਥਾ ਦੌਰਾਨ ਔਰਤਾਂ ਨੂੰ ਖੇਡਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਪਰ ਕੀ ਇਹ ਸੱਚ ਹੈ ਜਾਂ ਸਿਰਫ ਡਰ? ਅਸੀਂ ਪਤਾ ਲਗਾਉਣ ਲਈ ਗੱਲ ਕੀਤੀ ਡਾ : ਗਗਨਦੀਪ ਕੌਰ ਜੀ ਨਾਲ ਜੋ ਕਿ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਦੇ ਵਿਕਟੋਰੀਆ ਖੇਤਰ ਵਿੱਚ ਫਰਟੀਲਿਟੀ ਦੇ ਮਾਹਰ ਤੇ ਗਾਈਨੀਕੋਲੋਜਿਸਟ ਵਜੋਂ ਕਮ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕੀ ਔਰਤਾਂ ਨੂੰ ਗ੍ਰਭਾਵਸਤਾ ਦੌਰਾਨ ਰੋਜ਼ 30 ਮਿੰਟ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰੈਗਨੈਂਸੀ ਦੇ ਦੌਰਾਨ ਹੁੰਦੇ ਕਈ ਚਲੰਤ ਡਰਾਂ ਦਾ ਵੀ ਖੰਡਨ ਕੀਤਾ ਹੈ।
ਪੂਰੀ ਗੱਲ ਬਾਤ ਸੁਣਨ ਲਈ ਇਸ ਪੋਡਕੈਸਟ ਤੇ ਕਲਿੱਕ ਕਰੋ ....
ਬੇਦਾਅਵਾ: ਇਸ ਲੇਖ ਦੀ ਸਮੱਗਰੀ ਅਤੇ ਆਡੀਓ ਪੇਸ਼ੇਵਰ ਡਾਕਟਰੀ ਸਲਾਹ, ਤਸ਼ਖੀਸ, ਜਾਂ ਇਲਾਜ ਦੀ ਥਾਂ ਲੈਣ ਦਾ ਇਰਾਦਾ ਨਹੀਂ ਰੱਖਦੀ। ਕਿਸੇ ਡਾਕਟਰੀ ਸਥਿਤੀ ਬਾਰੇ ਤੁਹਾਡੇ ਕਿਸੇ ਵੀ ਪ੍ਰਸ਼ਨ ਲਈ ਹਮੇਸ਼ਾਂ ਆਪਣੇ ਡਾਕਟਰ ਜਾਂ ਹੋਰ ਯੋਗਤਾ ਪ੍ਰਾਪਤ ਸਿਹਤ ਪ੍ਰਦਾਤਾਵਾਂ ਦੀ ਸਲਾਹ ਲਓ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।