ਜਸਬੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਇਹ ਫਾਊਂਡੇਸ਼ਨ ਸ਼ੁਰੂ ਕਰਨ ਅਤੇ ਭਾਈਚਾਰੇ ਵਿੱਚ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਉੱਤੇ ਗੱਲ ਕਰਨ ਦੀ ਪ੍ਰੇਰਣਾ ਆਪਣੇ ਪਿਤਾ ਅਤੇ ਸਹਿਯੋਗੀਆਂ ਤੋਂ ਮਿਲੀ ਸੀ।
ਸ਼੍ਰੀਮਤੀ ਕੌਰ ਨੇ 'ਕੀ ਹੈ ਸੋਚ' ਸਮਾਗਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਵਿੱਚ ਸ਼ਿਰਕਤ ਕਰਨ ਵਾਲੇ ਸਮਾਗਮ ਦੇ ਅੰਤ ਤੱਕ ਬਣੇ ਰਹੇ ਅਤੇ ਸਪੀਕਰਾਂ ਦੀਆਂ ਗੱਲ੍ਹਾਂ ਤੋਂ ਕਾਫੀ ਪ੍ਰਭਾਵਿਤ ਵੀ ਨਜ਼ਰ ਆ ਰਹੇ ਸਨ।
ਸ਼੍ਰੀਮਤੀ ਕੌਰ ਦਾ ਮੰਨਣਾ ਹੈ ਕਿ ਭਾਈਚਾਰੇ ਵਿੱਚ ਮਾਨਸਿਕ ਮੁੱਦਿਆਂ ਨੂੰ ਲੈਕੇ ਬਹੁਤ ਜਾਗਰੂਕਤਾ ਲਿਆਉਣ ਦੀ ਲੋੜ ਹੈ ਪਰ ਉਹਨਾਂ ਨੂੰ ਉਮੀਦ ਹੈ ਕਿ ਅਜਿਹੀ ਕੋਸ਼ਿਸ ਨਾਲ ਇਸ ਵਿੱਚ ਕੁੱਝ ਹੱਦ ਤੱਕ ਸੁਧਾਰ ਲਿਆਂਦਾ ਜਾ ਸਕਦਾ ਹੈ
ਇਸ ਸਮਾਗਮ ਦੌਰਾਨ ਮੁੱਖ ਸਪੀਕਰ ਕਿਹੜੇ ਰਹੇ ਅਤੇ ਉਹਨਾਂ ਵੱਲੋਂ ਕਿਹੜੀਆਂ ਪ੍ਰੇਰਣਾ ਭਰਪੂਰ ਗੱਲ੍ਹਾਂ ਸਾਂਝੀਆਂ ਕੀਤੀਆਂ ਗਈਆਂ ਇਹ ਜਾਨਣ ਲਈ ਪੇਜ਼ ਉੱਪਰ ਸਾਂਝੀ ਕੀਤੀ ਗਈ ਇੰਟਰਵਿਊ ਸੁਣੋ...