Key Points
- ਜੇਕਰ ਸਬੰਧ ਰਜਿਸਟਰਡ ਨਹੀਂ ਤਾਂ ਅਦਾਲਤੀ ਮੁਲਾਂਕਣ ਸਾਰੇ ਕੇਸਾਂ ਲਈ ਇੱਕੋ ਜਿਹੇ ਨਹੀਂ ਹਨ।
- ਡੀ ਫੈਕਟੋ ਸੰਸਥਾ ਗੈਰ-ਵਿਆਹੇ ਜੋੜਿਆਂ ਦੇ ਅਧਕਿਾਰਾਂ ਦੀ ਸੁਰੱਖਿਆ ਕਰਦੀ ਹੈ।
- ਸਬੰਧ ਟੁੱਟਣ ਤੋਂ ਬਾਅਦ ਵਿਵਾਦਾਂ ਨੂੰ ਸੁਲਝਾਉਣ ਲਈ ਵਿਚੋਲਗੀ ਅਦਾਲਤ ਦਾ ਵਿਕਲਪ ਹੈ।
ਆਸਟ੍ਰੇਲੀਆ ਵਿੱਚ ਜਦੋਂ ਦੋ ਜਣੇ ਇਕੱਠੇ ਰਹਿੰਦੇ ਹਨ ਤਾਂ ਉਹਨਾਂ ਦੇ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਸਕਦੀ ਹੈ, ਬੇਸ਼ੱਕ ਉਹ ਵਿਆਹੇ ਹੋਏ ਨਾ ਵੀ ਹੋਣ।
ਇਹਨਾਂ ਸਬੰਧਾਂ ਦੀ ਰਜਿਸਟ੍ਰੇਸ਼ਨ ਵੱਖ-ਵੱਖ ਰਾਜਾਂ ਵਿੱਚ ਵੱਖਰੀ ਹੁੰਦੀ ਹੈ।
ਹਾਲਾਂਕਿ, ਬ੍ਰੇਕਅੱਪ ਦੀ ਸਥਿਤੀ ਵਿੱਚ, ਰਾਸ਼ਟਰਮੰਡਲ ਕਾਨੂੰਨ ਦੇ ਤਹਿਤ 'ਡੀਫੈਕਟੋ' ਸਬੰਧਾਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਜੋੜੇ ਵਿਆਹੇ ਹੋਏ ਲੋਕਾਂ ਵਾਂਗ ਹੀ ਸੁਰੱਖਿਆ ਦੇ ਹੱਕਦਾਰ ਹਨ।
ਤਾਜ਼ਾ ਮਰਦਮਸ਼ੁਮਾਰੀ ਮੁਤਾਬਿਕ 2 ਮਿਲੀਅਨ ਤੋਂ ਵੱਧ ਲੋਕ 'ਡੀਫੈਕਟੋ' ਸਬੰਧਾਂ ਤਹਿਤ ਰਜਿਸਟਰਡ ਕੀਤੇ ਗਏ ਸਨ।
ਪਰ ਹਕੀਕਤ ਵਿੱਚ 'ਡੀ ਫੈਕਟੋ' ਸੰਬੰਧ ਕੀ ਹੈ ਅਤੇ ਇਸ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਜਾਂਦੀ ਹੈ?
ਪਰਿਵਾਰਕ ਕਾਨੂੰਨ ਤਹਿਤ 'ਡੀ ਫੈਕਟੋ' ਰਿਸ਼ਤੇ ਦੀ ਪਰਿਭਾਸ਼ਾ ਨੂੰ ਵਿਆਪਕ ਰੂਪ ਵਿੱਚ ਬਿਆਨ ਕਤਿਾ ਗਿਆ ਹੈ। ਇਸ ਨੂੰ ਇੱਕ ਜਾਂ ਦੂਜੇ ਲਿੰਗ ਦੇ ਦੋ ਵਿਅਕਤੀਆਂ ਦੇ ਘਰੇਲੂ ਆਧਾਰ ਉੱਤੇ ਇਕੱਠੇ ਰਹਿਣ ਦੇ ਰੂਪ ਵਿਚ ਦਰਸਾਇਆ ਗਿਆ ਹੈ।
ਤੁਹਾਡੇ ਰਿਸ਼ਤੇ ਨੂੰ ਅਸਲੀਅਤ ਵਿੱਚ ਮਾਨਤਾ ਦੇਣ ਦੀ ਪ੍ਰਕ੍ਰਿਆ ਅਤੇ ਜ਼ਰੂਰਤਾਂ ਤੁਹਾਡੇ ਨਿਵਾਸ ਦੇ ਸੂਬੇ ਜਾਂ ਇਲਾਕੇ ਉਤੇ ਨਿਰਭਰ ਕਰਦੀਆਂ ਹਨ।
ਮਿਸਾਲ ਵਜੋਂ, ਸਾਊਥ ਆਸਟ੍ਰੇਲੀਆ ਵਿੱਚ 'ਡੀ ਫੈਕਟੋ' ਸਬੰਧਾਂ ਨੂੰ ਰਿਲੇਸ਼ਨਸ਼ਿਪ ਰਜਿਸਟਰ ਐਕਟ 2016 ਦੇ ਤਹਿਤ ਰਜਿਸਟਰ ਕੀਤਾ ਜਾਂਦਾ ਹੈ।
ਇਕ ਵਾਰ ਰਜਿਸਟੇਰਸ਼ਨ ਹੋਣ ਮਗਰੋਂ ਇਹ ਆਸਟ੍ਰੇਲੀਆ ਵਿੱਚ ਕਿਤੇ ਵੀ ਕਾਨੂੰਨੀ ਮਾਨਤਾ ਰੱਖਦਾ ਹੈ।

ਪਰਿਵਾਰਕ ਕਾਨੂੰਨ ਵਿੱਚ ਮੁਹਾਰਤ ਰੱਖਣ ਵਾਲੀ ਸਿਡਨੀ ਦੀ ਵਕੀਲ, ਨਿਕੋਲ ਇਵਾਂਸ ਤੁਹਾਡੇ 'ਡੀਫੈਕਟੋ' ਸਬੰਧਾਂ ਨੂੰ ਰਜਿਸਟਰ ਕਰਨ ਦੇ ਕੁਝ ਫਾਇਦਿਆਂ ਬਾਰੇ ਚਾਨਣਾ ਪਾਉਂਦੀ ਹੈ।
ਮਿਸ ਇਵਾਂਸ ਬਿਆਨ ਕਰਦੀ ਹੈ ਕਿ 'ਡੀ ਫੈਕਟੋ' ਸਬੰਧਾਂ ਨੂੰ ਰਜਿਸਟਰ ਕਰਵਾਉਣਾ ਕਾਨੂੰਨੀ ਪਾਲਣ ਪੋਸ਼ਣ ਦੇ ਨਜ਼ਰੀਏ ਤੋਂ ਵੀ ਢੁੱਕਵਾਂ ਹੈ, ਖਾਸ ਤੌਰ ’ਤੇ ਸਮਲਿੰਗੀ ਜੋੜਿਆਂ ਲਈ।
ਅੱਡ ਹੋਣ ਦੇ ਮਾਮਲਿਆਂ ਵਿੱਚ ਜਿੱਥੇ ਸਬੰਧ ਰਜਿਸਟਰਡ ਨਹੀਂ ਹੁੰਦੇ ਅਤੇ ਦੋ ਸਾਬਕਾ ਸਾਥੀਆਂ ਵਿੱਚੋਂ ਇੱਕ ਅਦਾਲਤ ਸਾਹਮਣੇ ਦਾਅਵਾ ਪੇਸ਼ ਕਰਦਾ ਹੈ, ਜਿਵੇਂ ਕਿ ਸੰਪਤੀ ਦੀ ਵੰਡ ਜਾਂ ਸਾਥੀ ਦੀ ਸਾਂਭ-ਸੰਭਾਲ, ਇਹ ਨਿਰਧਾਰਤ ਕਰਨ ਲਈ ਕਈ ਪਹਿਲੂਆਂ ਤੇ ਵਿਚਾਰ ਕੀਤਾ ਜਾਂਦਾ ਹੈ ਕਿ ਅਸਲ ਸਬੰਧ ਮੌਜੂਦ ਹਨ ਜਾਂ ਨਹੀਂ।
ਇਨ੍ਹਾਂ ਪਹਿਲੂਆਂ ਵਿੱਚ ਰਿਸ਼ਤੇ ਦੀ ਮਿਆਦ, ਇਸ ਦਾ ਜਨਤਕ ਅਕਸ, ਕੋਈ ਸਾਂਝੀ ਰਕਮ ਰਾਸ਼ੀ, ਸਰੀਰਕ ਸੰਬਧਾਂ ਦੀ ਮੌਜੂਦਗੀ ਅਤੇ ਕੀ ਜੋੜਾ ਇਕੱਠੇ ਤੌਰ ਤੇ ਰਹਿ ਰਿਹਾ ਹੈ ਆਦਿ ਸ਼ਾਮਲ ਹਨ।
ਮਿਸ ਇਵਾਂਸ ਦੇ ਮੁਤਾਬਕ, ਅਦਾਲਤ ਜਿਨ੍ਹਾਂ ਮਾਪਦੰਡਾਂ ਤੇ ਭਰੋਸਾ ਕਰਦੀ ਹੈ, ਉਹ ਵਿਸ਼ੇਸ਼ ਮਾਮਲਿਆਂ ’ਤੇ ਨਿਰਭਰ ਕਰਦੇ ਹਨ। ਇਸ ਦੇ ਨਾਲ ਹੀ ਉਹ 'ਡੀਫੈਕਟੋ' ਸਬੰਧਾਂ ਦੇ ਗਠਨ ਦੇ ਬਾਰੇ ਵਿੱਚ ਕੁਝ ਆਮ ਗਲਤਫਹਹਿਮੀਆਂ ਵੱਲ ਵੀ ਧਿਆਨ ਦਿਵਾਉਂਦੀ ਹੈ।
ਪਰਿਵਾਰਕ ਕਾਨੂੰਨ ਦੇ ਮਾਹਰ ਬ੍ਰਿਸਬੇਨ ਦੇ ਵਕੀਲ ਡੈਮੀਅਨ ਗਰੀਰ ਦੱਸਦੇ ਹਨ ਕਿ ਇੱਕ ਅਜਿਹਾ ਕਾਨੂੰਨ ਵੀ ਹੈ ਜੋ 'ਡੀ ਫੈਕਟੋ' ਸਬੰਧਾਂ ਨੂੰ ਮਾਨਤਾ ਦਿੰਦਾ ਹੈ, ਬੇਸ਼ੱਕ ਉਨ੍ਹਾਂ ਵਿਚੋਂ ਇਕ ਜਣੇ ਦਾ ਕਿਸੇ ਹੋਰ ਨਾਲ ਕਾਨੂੰਨੀ ਤੌਰ ਵਿਆਹਿਆ ਹੋਵੇ।
'ਡੀ ਫੈਕਟੋ' ਸਬੰਧ ਟੁੱਟ ਜਾਣ ਦੇ ਕਾਰਨ ਬੱਚਿਆਂ ਨਾਲ ਜੁੜੇ ਮਾਮਲਿਆਂ ਜਿਵੇਂ ਕਿ ਪਾਲਣ-ਪੋਸ਼ਣ ਦੇ ਪ੍ਰਬੰਧ ਅਤੇ ਬੱਚਿਆਂ ਨਾਲ ਸੰਪਰਕ, ਨੂੰ ਅਦਾਲਤ ਵਲੋਂ ਉਸੇ ਤਰ੍ਹਾਂ ਨਜਿੱਠਿਆ ਜਾਂਦਾ ਹੈ ਜਿਵੇਂ ਕਿ ਵਿਆਹੇ ਜੋੜਿਆਂ ਲਈ ਕੀਤਾ ਜਾਂਦਾ ਹੈ।
ਜਾਇਦਾਦ ਦੀ ਵੰਡ ਅਤੇ ਸਾਥੀ ਦੇ ਪਾਲਣ-ਪੋਸ਼ਣ ਸਮੇਤ ਵਿੱਤੀ ਮਾਮਲਿਆਂ ਨਾਲ ਸਬੰਧਤ ਅਦਾਲਤੀ ਹੁਕਮਾਂ ਲਈ ਅਰਜੀ, ਅਸਲੀ ਸਾਥੀ ਨਾਲ ਵੱਖ ਹੋਣ ਦੇ ਦੋ ਸਾਲਾਂ ਅੰਦਰ ਪੇਸ਼ ਕੀਤੀ ਜਾਣੀ ਚਾਹੀਦੀ, ਜਦੋਂ ਤੱਕ ਕਿ ਵਿਸ਼ੇਸ਼ ਹਾਲਾਤ ਵੱਖ ਹੋਣ ਦੀ ਪ੍ਰਵਾਨਗੀ ਨਹੀਂ ਦਿੰਦੇ।

ਵਿਕਲਪ ਵਜੋਂ, ਸਾਬਕਾ ਸਾਥੀਆਂ ਨੂੰ ਆਪਸੀ ਸਮਝੌਤੇ ’ਤੇ ਪਹੁੰਚਣਾ ਹੋਵੇਗਾ, ਪਰ ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮਝੌਤਾ ਕਾਨੂੰਨੀ ਤੌਰ ’ਤੇ ਜਾਇਜ਼ ਹੈ।
ਮਿਸ ਇਵਾਂਸ ਦੱਸਦੀ ਹੈ ਕਿ ਅਸਲ ਵਿੱਚ ਜੋੜੇ, ਆਪਣੇ ਵਿਆਹੇ ਸਾਥੀਆਂ ਵਾਂਗ ਰਿਸ਼ਤਿਆਂ ਦੌਰਾਨ ਕਿਸੇ ਵੀ ਪੱਕੇ ਵਿੱਤੀ ਸਮਝੌਤੇ ਵਿੱਚ ਦਾਖਲ ਹੋ ਸਕਦੇ ਹਨ।
ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਇਸ ਪ੍ਰਕਾਰ ਦਾ ਸਮਝੌਤਾ ਕੇਵਲ ਇਕ ਕਾਨੂੰਨੀ ਪੇਸ਼ੇਵਰ ਦੁਆਰ ਹੀ ਤਿਆਰ ਕੀਤਾ ਜਾ ਸਕਦਾ ਹੈ।
ਅਸਲ ਵਿਚ ਜਿਹੜੇ ਜੋੜੇ ਅੱਡ ਹੋ ਜਾਂਦੇ ਹਨ ਉਹ ਬੱਚਿਆਂ ਅਤੇ ਵਿੱਤੀ ਮਾਮਲਿਆਂ ਨਾਲ ਸਬੰਧਤ ਵਿਵਾਦਾਂ ਦੇ ਸਮਝੌਤੇ ’ਤੇ ਪੁੱਜਣ ਲਈ ਵਿਚੋਲਗੀ ਸੇਵਾਵਾਂ ਦਾ ਇਸਤੇਮਾਲ ਵੀ ਕਰ ਸਕਦੇ ਹਨ।
ਵੈਸਟਰਨ ਆਸਟ੍ਰੇਲੀਆ ਤੋਂ ਰਿਲੇਸ਼ਨਸ਼ਿਪ ਆਸਟ੍ਰੇਲੀਆ ਕੌਂਸਲਰ ਫਿਓਨਾ ਬੈਨੇਟ ਦਾ ਕਹਿਣਾ ਹੈ ਕਿ ਵਿਚੋਲਗੀ ਦੋਵਾਂ ਧਿਰਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਵਿੱਚ ਵਹੇ ਬਿਨਾਂ, ਦੋਵਾਂ ਲਈ ਨਿਰਪੱਖ ਅਤੇ ਨਿਆਂਸੰਗਤ ਸਮਝੌਤੇ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ।
ਵਿਚੋਲਗੀ ਦੀ ਪ੍ਰਕਿਰਿਆ ਸਵੈਇੱਛਤ ਹੈ। ਜਦੋਂ ਇੱਕ ਧਿਰ ਇਸਨੂੰ ਸ਼ੁਰੂ ਕਰਦੀ ਹੈ, ਤਾਂ ਵਿਚੋਲਗੀ ਧਿਰ ਦੂਜੇ ਵਿਅਕਤੀ ਨਾਲ ਇਹ ਪੁੱਛਣ ਲਈ ਸੰਪਰਕ ਕਰਦੀ ਹੈ ਕਿ ਕੀ ਉਹ ਹਿੱਸਾ ਲੈਣ ਲਈ ਤਿਆਰ ਹਨ।
ਮਿਸ ਬੇਨੇਟ ਦੱਸਦੀ ਹੈ ਕਿ ਜੇਕਰ ਦੋਵੇਂ ਧਿਰਾਂ ਅੱਗੇ ਵਧਣ ਲਈ ਸਹਿਮਤ ਹੁੰਦੀਆਂ ਹਨ, ਤਾਂ ਕਿਸੇ ਵੀ ਜੋਖਮ ਦੇ ਕਾਰਕਾਂ ਸਮੇਤ ਰਿਸ਼ਤੇ ਦੇ ਇਤਿਹਾਸ ਨੂੰ ਸਮਝਣ ਲਈ ਇਕ ਸਕ੍ਰੀਨਿੰਗ ਪ੍ਰਕਿਰਿਆ ਅਪਣਾਈ ਜਾਂਦੀ ਹੈ।
ਕੁੱਲ ਮਿਲਾ ਕੇ ਵਿਚੋਲਗੀ ਦਾ ਸਹਾਰਾ ਲੈਣ ਵਾਲੇ ਵੱਖ-ਵੱਖ ਜੋੜਿਆਂ ਲਈ ਫਾਇਦੇ ਦੀ ਗੱਲ ਇਹ ਹੈ ਕਿ ਉਹ ਆਪਣੇ ਝਗੜਿਆਂ ਨੂੰ ਸੁਚਾਰੂ ਤਰੀਕੇ ਨਾਲ ਸੁਲਝਾਉਣ ਦਾ ਯਤਨ ਕਰ ਸਕਦੇ ਹਨ।
Are you in a crisis?
Emergency call 000|Lifeline 13 11 14|National sexual assault, domestic violence counselling service 1800 737 732.







