SKIP TO MAIN CONTENT

ਤੇਜ਼ੀ ਨਾਲ ਹੋ ਰਹੇ ਵੱਡੇ ਮੌਸਮੀ ਬਦਲਾਵਾਂ ਦਾ ਹੱਲ ਲੱਭਣ ਦੀ ਲੋੜ

انتشار گازهای گلخانه ای
Source: AAP

ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਪਿਛਲੇ 12 ਮਹੀਨਿਆਂ ਦੌਰਾਨ ਹਰ ਮਹਾਂਦੀਪ ਵਿੱਚ ਰਿਕਾਰਡ ਤੋੜ ਅਤਿਅੰਤ ਮੌਸਮ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆ ਹਨ। ਰਿਪੋਰਟ ਦੇ ਲੇਖਕਾਂ ਮੁਤਾਬਕ ਮਿਸਰ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੌਰਾਨ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਸੀਮਤ ਕਰਨ ਲਈ ਸਖ਼ਤ ਕਾਰਵਾਈ ਵਾਲੇ ਫੈਸਲੇ ਲੈਣ ਦੀ ਲੋੜ ਹੈ।


Published

By Biwa Kwan

Presented by Jasdeep Kaur

Source: SBS


Skip to podcast episode content

ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਪਿਛਲੇ 12 ਮਹੀਨਿਆਂ ਦੌਰਾਨ ਹਰ ਮਹਾਂਦੀਪ ਵਿੱਚ ਰਿਕਾਰਡ ਤੋੜ ਅਤਿਅੰਤ ਮੌਸਮ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆ ਹਨ। ਰਿਪੋਰਟ ਦੇ ਲੇਖਕਾਂ ਮੁਤਾਬਕ ਮਿਸਰ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੌਰਾਨ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਸੀਮਤ ਕਰਨ ਲਈ ਸਖ਼ਤ ਕਾਰਵਾਈ ਵਾਲੇ ਫੈਸਲੇ ਲੈਣ ਦੀ ਲੋੜ ਹੈ।


20 ਸਾਲਾਂ ਤੋਂ ਵੱਧ ਸਮੇਂ ਤੋਂ, ਜਲਵਾਯੂ ਵਿਗਿਆਨੀ ਪ੍ਰੋਫੈਸਰ ਡੇਵਿਡ ਕੈਰੋਲੀ ਅਤਿਅੰਤ ਮੌਸਮ ਦੀਆਂ ਘਟਨਾਵਾਂ ਦੇ ਪ੍ਰਭਾਵਾਂ ਨੂੰ ਟਰੈਕ ਕਰ ਰਹੇ ਹਨ।

ਉਹ ਕਹਿੰਦੇ ਹਨ ਕਿ ਪਿਛਲੇ 12 ਮਹੀਨਿਆਂ ਵਿੱਚ, ਮੌਸਮ ਦੀਆਂ ਅਤਿਅੰਤ ਘਟਨਾਵਾਂ ਦੀ ਬਾਰੰਬਾਰਤਾ ਅਤੇ ਤੀਬਰਤਾ ਇੱਕ ਨਵੇਂ ਪੱਧਰ ਉੱਤੇ ਪਹੁੰਚ ਗਈ ਹੈ।

ਮਿਸਰ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਤੋਂ ਪਹਿਲਾਂ ਜਾਰੀ ਕੀਤੀ ਗਈ - ਆਸਟ੍ਰੇਲੀਆ ਦੀ ਜਲਵਾਯੂ ਪਰਿਸ਼ਦ ਦੁਆਰਾ ਤਿਆਰ ਕੀਤੀ ਗਈ ਨਵੀਂ ਰਿਪੋਰਟ ਵਿੱਚ ਉਹਨਾਂ ਨੇ ਸਹਿ-ਲੇਖਕ ਵਜੋਂ ਮੱਦਦ ਕੀਤੀ ਹੈ।

'ਆਸਟ੍ਰੇਲੀਆਜ਼ ਗਲੋਬਲ ਕਲਾਈਮੇਟ ਰੀਸੈਟ' ਸਿਰਲੇਖ ਵਾਲੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਸਖ਼ਤ ਕਾਰਵਾਈ ਦੀ ਲੋੜ ਹੈ।

ਪ੍ਰੋਫੈਸਰ ਕੈਰੋਲੀ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਵਿੱਚ ਛੋਟੇ ਤੋਂ ਛੋਟਾ ਫ਼ਰਕ ਵੀ ਵੱਡਾ ਬਦਲਾਵ ਲਿਆ ਸਕਦਾ ਹੈ ।

ਨਿਕਾਸੀ ਟੀਚਿਆਂ ਦੇ ਆਪਣੇ ਨਵੀਨਤਮ ਮੁਲਾਂਕਣ ਵਿੱਚ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਨੇ ਪਾਇਆ ਕਿ ਵਿਸ਼ਵ ਗਲੋਬਲ ਵਾਰਮਿੰਗ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਸੀਮਤ ਕਰਨ ਦੇ ਪੈਰਿਸ ਸਮਝੌਤੇ ਦੇ ਟੀਚੇ ਨੂੰ ਪਾਰ ਕਰਨ ਦੇ ਰਾਹ ਉੱਤੇ ਹੈ।

ਇਸ ਦੀ ਬਜਾਏ, ਸੰਸਾਰ 2100 ਤੱਕ 2.4 ਅਤੇ 2.6 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਦੇ ਵਾਧੇ ਵੱਲ ਜਾ ਰਿਹਾ ਹੈ। 

ਗਲੋਬਲ ਵਾਰਮਿੰਗ ਪਹਿਲਾਂ ਹੀ 1.1 ਡਿਗਰੀ ਸੈਲਸੀਅਸ 'ਤੇ ਹੈ।

ਪ੍ਰੋਫ਼ੈਸਰ ਕੈਰੋਲੀ ਦਾ ਕਹਿਣਾ ਹੈ ਕਿ ਸੁਧਾਰ ਲਈ ਇੱਕ ਨਵੇਂ ਸਿਰੇ ਤੋਂ ਸ਼ੂਰੁਆਤ ਕਰਨੀ ਚਾਹੀਦੀ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now