ਆਸਟ੍ਰੇਲੀਆ ਵਿੱਚ 'ਧੰਨ ਕੌਰ ਦੀ ਫੁਲਕਾਰੀ' ਦੇ ਨਵੇਂ ਮਾਇਨੇ ਤਲਾਸ਼ ਰਹੀ ਹੈ ਇਹ ਇਨਾਮ-ਜੇਤੂ ਕਲਾਕਾਰ

Amardeep Shergill

Amardeep Shergill with her artwork 'Re-interpretation of Dhan Kaur’s Phulkari' (Photo by Diedre Pearce). Source: Supplied

ਅਮਰਦੀਪ ਸ਼ੇਰਗਿੱਲ ਇੱਕ ਭਾਰਤੀ-ਮੂਲ ਦੀ ਪੰਜਾਬੀ ਕਲਾਕਾਰ ਹੈ ਜੋ ਕਲਾ-ਖੇਤਰ ਦੇ ਦੋ ਵੱਖ-ਵੱਖ ਢੰਗ - ਫੋਟੋਮੌਂਟਾਜ ਅਤੇ ਮੂਰਤੀਕਾਰੀ ਵਿੱਚ ਮੁਹਾਰਤ ਰੱਖਦੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ....


ਕੈਨਬਰਾ ਦੀ ਵਸਨੀਕ ਅਮਰਦੀਪ ਸ਼ੇਰਗਿੱਲ ਸਾਲ 2017 ਵਿੱਚ ਮਾਸਟਰ ਆਫ਼ ਵਿਜ਼ੂਅਲ ਆਰਟਸ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਚਾਰ ਕਲਾ ਪ੍ਰਦਰਸ਼ਨੀਆਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾ ਚੁੱਕੀ ਹੈ ਜਿਨ੍ਹਾਂ ਵਿੱਚੋਂ ਦੋ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ, ਕੈਨਬਰਾ ਦੁਆਰਾ ਲਗਵਾਈਆਂ ਗਈਆਂ ਸਨ।

ਅਮਰਦੀਪ ਦੀ ਕਲਾ ਅਕਸਰ ‘ਅੱਜ ਦੀ ਔਰਤ’ ਅਤੇ ਉਸ ਨਾਲ਼ ਸਬੰਧਿਤ ਦ੍ਰਿਸ਼ਟੀਕੋਣਾਂ ਦੀ ਪੜਚੋਲ ਕਰਦੀ ਹੈ।

ਉਸਦੇ ਫੋਟੋਮੌਂਟਾਜ ਆਰਟਵਰਕ ‘ਟੋਕਿਓ ਵਿੱਚ ਔਜ਼ੀ ਬੱਦਲ’ਲਈ ਉਸਨੂੰ ਸਾਲ 2018 ਦੇ ਕਲਾ ਪੁਰਸਕਾਰ ਦੌਰਾਨ ਇੱਕ ਖਾਸ ਸਨਮਾਨ ਮਿਲਿਆ।

ਉਸਦੀ ਰਚਨਾ ‘ਧੰਨ ਕੌਰ ਦੀ ਫੁਲਕਾਰੀ’ ਨੂੰ ਸਾਲ 2019 ਵਿੱਚ ਵਾਂਗਰਟਾ ਟੈਕਸਟਾਈਲ ਅਵਾਰਡ ਅਤੇ ਗਿੱਪਸਲੈਂਡ ਸਕਲਪਚਰ ਪੁਰਸਕਾਰ ਦੌਰਾਨ 'ਫਾਈਨਲਿਸਟ' ਹੋਣ ਦਾ ਮਾਣ ਵੀ ਪ੍ਰਾਪਤ ਹੋਇਆ। 

ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਊ ਦੌਰਾਨ ਉਸਨੇ ਦੱਸਿਆ ਕਿ ‘ਪੰਜਾਬੀ ਔਰਤ ਅਤੇ ਸਮਾਜ ਵਿੱਚ ਉਸਦੀ ਹੋਂਦ-ਹਸਤੀ ਅਤੇ ਚਲਣ’ ਉਸਦਾ ਮਨਭਾਉਂਦਾ ਵਿਸ਼ਾ ਹੈ।

ਆਪਣੇ ਫੋਟੋਮੌਂਟਾਜ ਵਿੱਚ ਉਹ ਔਰਤ ਨੂੰ ਚਿਹਰੇ ਤੋਂ ਬਿਨਾਂ ਪੇਸ਼ ਕਰਦੀ ਹੈ, ਇਸ ਪਿਛਲੇ ਕਾਰਨਾਂ ਬਾਰੇ ਜਾਨਣ ਲਈ ਸੁਣੋ ਉੱਪਰ ਦਿੱਤੀ ਇਹ ਵਿਸ਼ੇਸ਼ ਗੱਲਬਾਤ…
Amardeep Shergill
Born out of mother’s love for her daughter, Phulkari, which literally means floral work, is a vibrant textile art/embroidery of Punjab. Source: Supplied

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand