Watch FIFA World Cup 2026™

LIVE, FREE and EXCLUSIVE

ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਵਿੱਚ ਸ਼ਹੀਦ ਹੋਏ ਸਿੱਖ ਫੌਜੀ ਨੂੰ 107 ਸਾਲਾਂ ਬਾਅਦ ਪਰਿਵਾਰ ਵੱਲੋਂ ਪਹਿਲੀ ਨਿੱਘੀ ਸ਼ਰਧਾਂਜਲੀ

MP's Trials  (9).jpg

ਡਾ ਪੁਨੀਤ ਕੌਰ ਸੰਧੂ ਨੇ ਵਿਸ਼ਵ ਯੁੱਧ-1 ਵਿੱਚ ਸ਼ਹੀਦ ਹੋਏ ਆਪਣੇ ਨਕੜ-ਦਾਦਾ ਜੀ ਨੂੰ 107 ਸਾਲ ਬਾਅਦ ਪਹਿਲੀ ਵਾਰ ਪੈਰਿਸ ਪਹੁੰਚ ਕੇ ਪਰਿਵਾਰਕ ਸ਼ਰਧਾਂਜਲੀ ਭੇਂਟ ਕੀਤੀ। Credit: Dr Puneet Kaur Sandhu

ਸਿਡਨੀ ਵਿੱਚ ਜੰਮੀ ਪਲੀ ਡਾ ਪੁਨੀਤ ਕੌਰ ਸੰਧੂ ਬਚਪਨ ਤੋਂ ਹੀ ਆਪਣੇ ਪੜਦਾਦਾ ਜੀ ਦੇ ਪਿਤਾ ਜੀ ਦੇ ਬਹਾਦਰੀ ਦੇ ਕਿੱਸੇ ਸੁਣਦੀ ਹੁੰਦੀ ਸੀ ਕਿ ਕਿਵੇਂ ਉਨ੍ਹਾਂ ਨੇ ਸਿਰਫ 23 ਸਾਲ ਦੀ ਉਮਰ ਵਿੱਚ ਹੀ ਪਹਿਲੇ ਵਿਸ਼ਵ ਯੁੱਧ ਦੌਰਾਨ 1917 ਵਿੱਚ ਫਰਾਂਸ ਵਿੱਚ ਸ਼ਹੀਦੀ ਪਾਈ ਸੀ। ਕਾਫੀ ਖੋਜ ਕਰਨ ਤੋਂ ਬਾਅਦ ਜਦੋਂ ਪੁਨੀਤ ਨੂੰ ਕੈੰਬਰਾਈ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਆਪਣੇ ਨਕੜ-ਦਾਦਾ ਜੀ ਅਤੇ ਹੋਰਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੇ ਹੋਏ ਸਮਾਰਕ ਬਾਰੇ ਪਤਾ ਲੱਗਾ ਤਾਂ ਉਸ ਨੇ ਮਈ 2024 ਵਿੱਚ ਫਰਾਂਸ ਦੀ ਟਿਕਟ ਕਟਾ ਲਈ ਅਤੇ ਤਕਰੀਬਨ 107 ਸਾਲ ਬਾਅਦ ਪਰਿਵਾਰ ਨੂੰ ਆਨਲਾਈਨ ਲੈ ਕੇ ਪਾਠ ਅਤੇ ਅਰਦਾਸ ਕਰਦੇ ਹੋਏ ਆਪਣੀ ਪਹਿਲੀ ਸ਼ਰਧਾਂਜਲੀ ਭੇਂਟ ਕੀਤੀ।


Published

Updated

Source: SBS


Share this with family and friends


ਸਿਡਨੀ ਵਿੱਚ ਜੰਮੀ ਪਲੀ ਡਾ ਪੁਨੀਤ ਕੌਰ ਸੰਧੂ ਬਚਪਨ ਤੋਂ ਹੀ ਆਪਣੇ ਪੜਦਾਦਾ ਜੀ ਦੇ ਪਿਤਾ ਜੀ ਦੇ ਬਹਾਦਰੀ ਦੇ ਕਿੱਸੇ ਸੁਣਦੀ ਹੁੰਦੀ ਸੀ ਕਿ ਕਿਵੇਂ ਉਨ੍ਹਾਂ ਨੇ ਸਿਰਫ 23 ਸਾਲ ਦੀ ਉਮਰ ਵਿੱਚ ਹੀ ਪਹਿਲੇ ਵਿਸ਼ਵ ਯੁੱਧ ਦੌਰਾਨ 1917 ਵਿੱਚ ਫਰਾਂਸ ਵਿੱਚ ਸ਼ਹੀਦੀ ਪਾਈ ਸੀ। ਕਾਫੀ ਖੋਜ ਕਰਨ ਤੋਂ ਬਾਅਦ ਜਦੋਂ ਪੁਨੀਤ ਨੂੰ ਕੈੰਬਰਾਈ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਆਪਣੇ ਨਕੜ-ਦਾਦਾ ਜੀ ਅਤੇ ਹੋਰਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੇ ਹੋਏ ਸਮਾਰਕ ਬਾਰੇ ਪਤਾ ਲੱਗਾ ਤਾਂ ਉਸ ਨੇ ਮਈ 2024 ਵਿੱਚ ਫਰਾਂਸ ਦੀ ਟਿਕਟ ਕਟਾ ਲਈ ਅਤੇ ਤਕਰੀਬਨ 107 ਸਾਲ ਬਾਅਦ ਪਰਿਵਾਰ ਨੂੰ ਆਨਲਾਈਨ ਲੈ ਕੇ ਪਾਠ ਅਤੇ ਅਰਦਾਸ ਕਰਦੇ ਹੋਏ ਆਪਣੀ ਪਹਿਲੀ ਸ਼ਰਧਾਂਜਲੀ ਭੇਂਟ ਕੀਤੀ।


ਸਿਡਨੀ ਨਿਵਾਸੀ ਨੌਜਵਾਨ ਡਾ ਪੁਨੀਤ ਸੰਧੂ ਨੇ ਕਈ ਸਾਲ ਆਨਲਾਈਨ ਖੋਜ ਕਰਨ ਤੋਂ ਬਾਅਦ ਆਪਣੇ ਨਕੜ-ਦਾਦਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਕਮਰ ਕੱਸ ਲਈ ਜੋ ਕਿ ਵਿਸ਼ਵ ਯੁੱਧ-1 ਵਿੱਚ ਫਰਾਂਸ ਵਿਚਲੀ 'ਵਾਰ ਆਫ ਕੈੰਬਰਾਈ' ਦੌਰਾਨ ਸ਼ਹੀਦ ਹੋਏ ਸਨ।

ਉਨ੍ਹਾਂ ਨੇ ਇਕੱਲਿਆਂ ਹੀ ਸਿਡਨੀ ਤੋਂ ਪੈਰਿਸ ਤੱਕ ਦਾ ਸਫਰ ਹਵਾਈ ਜਹਾਜ਼ ਦੁਆਰਾ, ਅਤੇ ਫੇਰ ਕੋਈ ਡੇਢ ਕੁ ਘੰਟੇ ਦੀ ਰੇਲ ਦੀ ਸਵਾਰੀ 'ਪੈਰਿਸ ਗੇਅਰ ਡੂ-ਨੋਰਡ ਸਟੇਸ਼ਨ' ਤੱਕ ਕੀਤੀ, ਉਸ ਤੋਂ ਬਾਅਦ ਇੱਕ ਹੋਰ ਰੇਲ ਦੀ ਸਵਾਰੀ 'ਲਿਲੇ ਫਲਿੰਡਰਸ ਸਟੇਸ਼ਨ' ਤੱਕ ਕੀਤੀ, ਅਤੇ ਅਖੀਰ ਵਿੱਚ 1 ਘੰਟੇ ਲਈ ਟੈਕਸੀ ਲੈਕੇ 'ਨਿਊਵ ਚੈਪਲ ਮੇਮੋਰਿਅਲ' ਨਾਮੀ ਸਮਾਰਕ ਤੱਕ ਪਹੁੰਚ ਗਈ ਜੋ ਕਿ 'ਡਿਪਾਰਟਮੈਂਟ ਆਫ ਪੇਸ-ਡੀ-ਕੈਲੇਅ' ਵਿੱਚ ਸਥਾਪਤ ਹੈ।

IMG-20241117-WA0010.jpg
ਭਾਰਤ ਅਤੇ ਨੇਪਾਲੀ ਮੂਲ ਦੇ 4742 ਸ਼ਹੀਦਾਂ ਦੀ ਯਾਦ ਵਿੱਚ ਪੈਰਿਸ ਵਿਖੇ ਸਥਾਪਤ 'ਨਿਊਵ ਚੈਪਲ ਮੈਮੋਰੀਅਲ'। Credit: Dr Puneet Sandhu

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਪੁਨੀਤ ਨੇ ਦੱਸਿਆ ਕਿ ਉਸ ਨੂੰ ਪੈਰਿਸ ਵਿੱਚ ਬੇਸ਼ੱਕ ਭਾਸ਼ਾਈ ਮੁਸ਼ਕਲਾਂ ਦਾ ਕਾਫੀ ਸਾਹਮਣਾ ਕਰਨਾ ਪਿਆ ਪਰ ਲੋਕਲ ਭਾਈਚਾਰੇ ਵੱਲੋਂ ਬਹੁਤ ਸਹਿਯੋਗ ਪ੍ਰਾਪਤ ਹੋਇਆ।

"ਇਹ ਸਮਾਰਕ ਫਰਾਂਸ ਦੇ ਇੱਕ ਖੇਤਰੀ ਇਲਾਕੇ ਵਿੱਚ ਅਜਿਹੀ ਥਾਂ ਤੇ ਬਣਿਆ ਹੋਇਆ ਹੈ ਜਿਥੇ ਕੋਈ ਵੀ ਪਬਲਿਕ ਟਰਾਂਸਪੋਰਟ ਨਹੀਂ ਜਾਂਦੀ", ਪੁਨੀਤ ਨੇ ਦੱਸਿਆ।

ਪੁਨੀਤ ਨੇ ਸਾਂਝਾ ਕੀਤਾ ਕਿ ਸਮਾਰਕ ਦੇ ਬਾਹਰਵਾਰ ਨਿਸ਼ਾਨ ਸਾਹਿਬ ਝੂਲਦਾ ਦੇਖ ਕੇ ਉਸ ਨੂੰ ਹੈਰਾਨੀ ਵੀ ਹੋਈ ੳਤੇ ਅਥਾਹ ਖੁਸ਼ੀ ਵੀ ਮਿਲੀ।

IMG-20241117-WA0004.jpg
ਸਮਾਰਕ ਦੇ ਬਾਹਰਵਾਰ ਨਿਸ਼ਾਨ ਸਾਹਿਬ ਸਥਾਪਤ ਹੈ। Credit: Dr Puneet Sandhu

ਸਮਾਰਕ ਵਿੱਚ ਤਕਰੀਬਨ 4,742 ਭਾਰਤੀ ਅਤੇ ਨੇਪਾਲੀ ਮੂਲ ਦੇ ਸ਼ਹੀਦ ਸਿਪਾਹੀਆਂ ਦੇ ਨਾਮ ਉੱਕਰੇ ਹੋਏ ਹਨ ਜਿਨ੍ਹਾਂ ਵਿੱਚੋਂ ਕਈ ਡਾ ਪੁਨੀਤ ਸੰਧੂ ਦੇ ਨਕੜ-ਦਾਦਾ ਜੀ ਦੇ ਨਾਮ ਹਜ਼ਾਰਾ ਸਿੰਘ ਨਾਲ ਮਿਲਦੇ ਵੀ ਸਨ।

ਪਰ ਉਨ੍ਹਾਂ ਦੇ ਪਿਤਾ ਦੇ ਨਾਮ ਅਤੇ ਪਿੰਡ ਦਾ ਨਾਮ ਅੱਗੇ ਉੱਕਰਿਆ ਹੋਇਆ ਹੋਣ ਕਾਰਨ ਪੁਨੀਤ ਨੇ ਆਪਣੇ ਨਕੜ-ਦਾਦਾ ਜੀ ਦਾ ਨਾਮ ਅਸਾਨੀ ਨਾਲ ਲੱਭ ਲਿਆ।

IMG-20241117-WA0006.jpg
ਸਮਾਰਕ ਅੰਦਰ ਸ਼ਹੀਦ ਹਜ਼ਾਰਾ ਸਿੰਘ ਦਾ ਨਾਮ ਪੂਰੇ ਵਿਸਥਾਰ ਨਾਲ Credit: Dr Puneet Sandhu

"ਮੈਂ ਉਸ ਸਮੇਂ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਆਪਣੇ ਸਾਂਝੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਆਨਲਾਈਨ ਮਿਲਾ ਕੇ ਸਿਮਰਨ, ਪਾਠ ਅਤੇ ਅਰਦਾਸ ਕਰਦੇ ਹੋਏ ਆਪਣੇ ਨਕੜ-ਦਾਦਾ ਜੀ ਸਮੇਤ ਸਾਰੇ 4,742 ਦੇ ਕਰੀਬ ਸ਼ਹੀਦਾਂ ਨੂੰ ਸਮੂਹਕ ਸ਼ਰਧਾਂਜਲੀ ਭੇਂਟ ਕੀਤੀ", ਪੁਨੀਤ ਨੇ ਕਿਹਾ।

ਡਾ ਪੁਨੀਤ ਦੇ ਪਰਿਵਾਰ ਦੇ ਪਿਛੋਕੜ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਮੁੱਛਲ ਤੋਂ ਹੈ ਅਤੇ ਪਰਿਵਾਰ ਵਿੱਚ ਕਈ ਪੀੜ੍ਹੀਆਂ ਤੋਂ ਫੌਜ ਵਿੱਚ ਸੇਵਾ ਨਿਭਾਈ ਜਾਂਦੀ ਰਹੀ ਹੈ।

ਡਾ ਪੁਨੀਤ ਅਨੁਸਾਰ ਇਸ ਸਮਾਰਕ ਦੀ ਬਹੁਤ ਚੰਗੀ ਤਰਾਂ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਕਈ ਸਥਾਨਕ ਲੋਕਾਂ ਸਮੇਤ ਕੁਝ ਵਿਦੇਸ਼ਾਂ ਤੋਂ ਆਏ ਯਾਤਰੀਆਂ ਨੇ ਵੀ ਇਸ ਸਮੇਂ ਦੌਰਾਨ ਸਮਾਰਕ ਦਾ ਦੌਰਾ ਕੀਤਾ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਪੁਨੀਤ ਦੀ ਇਸ ਪਹਿਲ ਕਦਮੀ ਤੋਂ ਬਾਅਦ ਉਸ ਦੇ ਚਾਚਾ ਅਤੇ ਤਾਇਆ ਜੀ ਨੇ ਵੀ ਸਮਾਰਕ ਤੇ ਜਾ ਕੇ ਆਪਣੇ ਪੜਦਾਦਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਅਗਲੇ ਸਾਲ ਪੁਨੀਤ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਕਈ ਹੋਰ ਮੈਂਬਰ ਇਕੱਠੇ ਹੋ ਕਿ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now