ਪੰਜਾਬ 'ਚ ਹਰ ਸਾਲ ਕਰੀਬਨ 30 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਬਿਜਾਈ ਹੁੰਦੀ ਹੈ. ਅਤੇ ਝੋਨੇ ਦੀ ਵਾਢੀ ਤੋਂ ਬਾਅਦ ਉਸਦੀ ਨਾੜ ਨੂੰ ਅੱਗ ਲਗਾਕੇ ਕੇ ਫੂਕਿਆ ਜਾਣਾ ਆਮ ਹੈ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਿਕ ਪਰਾਲੀ ਨੂੰ ਲਗਾਈ ਜਾਂਦੀ ਇਸ ਅੱਗ ਦੀ ਵਜ੍ਹਾ ਨਾਲ ਹਰ ਸਾਲ 90 ਹਜ਼ਾਰ ਟਨ ਨਾਈਟਰੋਜਨ ਅਤੇ 34 ਹਜ਼ਾਰ ਟਨ ਫਾਸਫੋਰਸ ਦਮਾ, ਸਾਹ- ਦਿਲ ਦੀਆਂ ਬਿਮਾਰੀਆਂ ਆਦਿ ਦੀ ਵਜ੍ਹਾ ਬਣਦਾ ਹੈ.
ਹੁਣ ਕਰਜ਼ ਮਾਫੀ ਨੂੰ ਲੈਕੇ ਬਜਿਦ ਕਿਸਾਨ ਜਥੇਬੰਦੀਆਂ ਨੇ ਸਰਕਾਰ ਤੇ ਦਬਾਓ ਪਾਉਣ ਲਈ ਰੋਸ ਜਤਾਉਣ ਦੇ ਤਰੀਕੇ ਵੱਜੋਂ ਪਰਾਲੀ ਨੂੰ ਅੱਗ ਲਗਾਉਣਾ ਬੇਹਤਰ ਸਮਝਿਆ ਤੇ ਇਹ ਵੀ ਮੰਗ ਹੋ ਰਹੀ ਹੈ ਕਿ ਕਿਸਾਨ ਕਰਜ਼ ਮੁਆਫੀ ਦੇ ਨਾਲੋਂ-ਨਾਲ ਪਰਾਲੀ ਨੂੰ ਜਮੀਨ 'ਚ ਹੀ ਵਾਹੁਣ ਦੇ ਖਰਚੇ-ਮੁਆਵਜੇ ਲਈ 4000-5000 ਰੁਪਏ ਦਿੱਤੇ ਜਾਣ. ਜੇਕਰ ਸਰਕਾਰ ਇਹ ਨਹੀਂ ਚਾਹੁੰਦੀ ਕਿ ਪਰਾਲੀ ਨੂੰ ਅੱਗ ਲਗਾਈ ਜਾਵੇ ਤਾ ਉਸਨੂੰ ਜਮੀਨ ਚ ਵਾਹੁਣਾ ਹੀ ਇਕੋ ਇਕ ਹੱਲ ਹੈ.
Read other stories on SBS Punjabi

Punjabi Diary: Former Punjab Minister Sucha Singh Langah booked for alleged rape