ਫਵਾਦ ਦਾ ਮੁਸਲਿਮ ਧਰਮ ਵਿਚਲਾ ਵਿਸ਼ਵਾਸ਼ ਉਸ ਵਾਸਤੇ ਸਭ ਤੋਂ ਉਪਰ ਹੈ ਅਤੇ ਇਸ ਨੇ ਆਪਣਾ ਕਰਿਕਟ ਵਿਚਲਾ ਭਵਿਖ ਵੀ ਇਸੇ ਦੁਆਲੇ ਹੀ ਕੇਂਦਰਤ ਕੀਤਾ ਹੋਇਆ ਹੈ। ਇਸ ਸਮੇਂ 35 ਸਾਲਾਂ ਦੀ ਉਮਰ ਵਾਲਾ ਫਵਾਦ ਬੇਸ਼ਕ ਦੇਰ ਨਾਲ ਖਿੜਨ ਵਾਲੇ ਫੁੱਲ ਵਾਂਗ ਹੈ, ਪਰ ਹਾਲੇ ਵੀ ਇਸ ਨੇ ਆਸਟ੍ਰੇਲੀਆ ਦੀ ਟੈਸਟ ਟੀਮ ਵਿਚ ਖੇਡਣ ਦਾ ਆਪਣਾ ਸੁਪਨਾਂ ਬਰਕਰਾਰ ਰਖਿਆ ਹੋਇਆ ਹੈ। ਕਿਸੇ ਵੀ ਕਰਿਕਟ ਖਿਡਾਰੀ ਦਾ ਜਿਆਦਾ ਸਮਾਂ ਅਭਿਆਸ ਕਰਨ, ਸਫਰ ਵਿਚ ਰਹਿਣ ਅਤੇ ਮੀਡੀਆ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਹੀ ਬੀਤਦਾ ਹੈ, ਪਰ ਇਸ ਦੇ ਨਾਲ ਨਾਲ ਜੇ ਕਿਸੇ ਨੇ ਉਸੇ ਸਮੇਂ ਵਿਚ ਪੰਜ ਵਾਰ ਨਮਾਜ ਵੀ ਪੜਨੀ ਹੋਵੇ ਤਾਂ ਇਕ ਬਹੁਤ ਚੁਣੋਤੀ ਭਰਿਆ ਹੋ ਸਕਦਾ ਹੈ।
ਚਾਰ ਸਾਲ ਪਹਿਲਾਂ ਜਦੋਂ ਫਵਾਦ ਨੂੰ ਐਸ਼ਸ ਸੀਰੀਜ਼ ਵਾਸਤੇ ਇੰਗਲੈਂਡ ਜਾਣ ਦਾ ਸੱਦਾ ਮਿਲਿਆ ਸੀ ਤਾਂ ਸ਼ਰਾਬ ਨੋਸ਼ੀ ਦੇ ਇਸ਼ਤੇਹਾਰ ਵਾਲੀ ਟੀ-ਸ਼ਰਟ ਨਾ ਪਾਉਣ ਦੀ ਇਜਾਜਤ ਹਾਸਲ ਕਰਨ ਵਿਚ ਸਫਲ ਹੋ ਗਿਆ ਸੀ। ਉਸ ਦੇ ਅਨੁਸਾਰ ਆਸਟ੍ਰੇਲੀਆ ਵਿਚ ਇਕ ਮੁਸਲਮਾਨ ਵਜੋਂ ਰਹਿਣਾ ਕਾਫੀ ਚੁਣੋਤੀਆਂ ਭਰਿਆ ਹੈ। ਸਾਲ 2010 ਵਿਚ ਪਾਕਿਸਤਾਨ ਵਿਚ ਹੋਣ ਵਾਲੇ ਅਤਿਆਚਾਰਾਂ ਤੋਂ ਬਚ ਕਿ ਉਹ ਆਸਟ੍ਰੇਲੀਆ ਆਇਆ ਸੀ ਅਤੇ ਤਿੰਨ ਸਾਲ ਬਾਦ ਇਥੋਂ ਦਾ ਨਾਗਰਿਕ ਵੀ ਬਣ ਗਿਆ ਸੀ। ਉਸ ਨੇ ਸਾਹਮਣੇ ਆਈ ਹਰ ਸਫਲਤਾ ਨੂੰ ਸਹਿਜੇ ਹੀ ਹਾਸਲ ਕੀਤਾ, ਤੇ ਨਾਲ ਹੀ ਮੰਨਿਆ ਕਿ ਇਹ ਸਭ ਪਾਕਿਸਤਾਨ ਵਿਚ ਰਹ ਕੇ ਸੰਭਵ ਨਹੀਂ ਸੀ ਹੋਣਾ।
ਤੇ ਆਪਣੀ ਕਿਸਮਤ ਉਤੇ ਉਹ ਅੱਖਾਂ ਬੰਦ ਕਰ ਕੇ ਵਿਸ਼ਵਾਸ਼ ਕਰਨ ਵਾਲਿਆਂ ਵਿਚੋਂ ਵੀ ਨਹੀਂ ਹੈ। ਅਤੇ ਇਸ ਦੇ ਸਿਡਨੀ ਥੰਡਰ ਵਾਲੇ ਕਰਿਕਟ ਖਿਡਾਰੀਆਂ ਨੂੰ ਉਮੀਦ ਹੈ ਕਿ ਅਹਿਮਦ ਆਪਣੀ ਮਜਬੂਤ ਖੇਡ ਨੂੰ ਬਰਕਾਰ ਰਖਦੇ ਹੋਏ ਉਹਨਾਂ ਦੀ ਟੀਮ ਨੂੰ ਬਿਗ ਬੈਸ਼ ਦੀ ਚੋਟੀ ਤਕ ਲੈ ਕਿ ਜਾਵੇਗਾ।
Other top stories on SBS Punjabi

Residents evacuated after fire at Indian restaurant in Melbourne