ਆਸਟ੍ਰੇਲੀਆ ਐਕਸਪਲੇਨਡ: 'ਸਟਾਈਲ ਤੋਂ ਕਿਤੇ ਜ਼ਿਆਦਾ', ਆਸਟ੍ਰੇਲੀਆ ਵਿੱਚ ਫਸਟ ਨੇਸ਼ਨਜ਼ ਫੈਸ਼ਨ ਕਿਵੇਂ ਵੱਧ ਰਿਹਾ ਹੈ?

AUSTRALIA EXPLAINED - INDIGENOUS FASHION

Back in Blak Runway 2025 Source: AFP / WILLIAM WEST

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਕੋਈ ਸਮਾਂ ਬਿਤਾਇਆ ਹੈ, ਤਾਂ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਇੱਥੇ ਸਟਾਈਲ ਕਿੰਨਾ ਆਰਾਮਦਾਇਕ ਹੈ। ਤੁਹਾਨੂੰ ਹਰ ਜਗ੍ਹਾ ਐਕਟਿਵਵੀਅਰ, ਸਰਫਿੰਗ ਬ੍ਰਾਂਡ ਅਤੇ ਕੈਜ਼ੂਅਲ ਕੱਪੜੇ ਨਜ਼ਰ ਆ ਸਕਦੇ ਹਨ ਪਰ ਆਸਟ੍ਰੇਲੀਆਈ ਫੈਸ਼ਨ ਦਾ ਇੱਕ ਹੋਰ ਪਹਿਲੂ ਵੀ ਹੈ ਜਿਸ ਬਾਰੇ ਕਈ ਲੋਕ ਨਹੀਂ ਜਾਣ ਪਾਉਂਦੇ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਡਿਜ਼ਾਈਨਰ ਹਜ਼ਾਰਾਂ ਸਾਲਾਂ ਤੋਂ ਕੱਪੜੇ ਅਤੇ ਗਹਿਣੇ ਬਣਾਉਂਦੇ ਆ ਰਹੇ ਹਨ - ਅਤੇ ਇਹ ਕਲਾ ਅੱਜ ਵੀ ਜੀਵੰਤ ਹੈ। ਤੁਸੀਂ ਇਸ ਨੂੰ ਫੈਸ਼ਨ ਰਨਵੇਅ 'ਤੇ, ਗਲੋਬਲ ਫੈਸ਼ਨ ਮੁਹਿੰਮਾਂ ਵਿੱਚ ਅਤੇ ਰੋਜ਼ਾਨਾ ਦੇ ਕੱਪੜਿਆਂ ਵਿੱਚ ਵੀ ਦੇਖ ਸਕਦੇ ਹੋ। ਇਸ ਐਪੀਸੋਡ ਵਿੱਚ, ਤੁਸੀਂ ਜਾਣੋਗੇ ਕਿ ਆਦਿਵਾਸੀ ਫੈਸ਼ਨ ਨੂੰ ਕੀ ਖਾਸ ਬਣਾਉਂਦਾ ਹੈ, ਇਹ ਵਾਤਾਵਰਨ ਨਾਲ ਕਿਸ ਤਰ੍ਹਾਂ ਜੁੜਿਆ ਹੈ ਅਤੇ ਤੁਸੀਂ ਆਦਿਵਾਸੀ ਡਿਜ਼ਾਈਨਰਾਂ ਦਾ ਸਮਰਥਨ ਕਿਸ ਤਰ੍ਹਾਂ ਕਰ ਸਕਦੇ ਹੋ?


Key Points
  • ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਹਜ਼ਾਰਾਂ ਸਾਲਾਂ ਤੋਂ, ਜਲਵਾਯੁ ਦੇ ਅਨੁਕੂਲ ਢਲਦੇ ਹੋਏ ਅਤੇ ਸੱਭਿਆਚਾਰ, ਭਾਈਚਾਰੇ ਤੇ ਕਹਾਣੀਆਂ ਦਾ ਜਸ਼ਨ ਮਨਾਉਂਦੇ ਹੋਏ ਕੱਪੜੇ ਅਤੇ ਗਹਿਣੇ ਡਿਜ਼ਾਈਨ ਕਰਦੇ ਆ ਰਹੇ ਹਨ।
  • ਫਸਟ ਨੇਸ਼ਨਜ਼ ਡਿਜ਼ਾਈਨਰਾਂ ਦੀ ਵਿਸ਼ਵ ਪੱਧਰ 'ਤੇ ਮਾਣਪੂਰਵਕ ਨੁਮਾਇੰਦਗੀ ਕੀਤੀ ਜਾਂਦੀ ਹੈ।
  • ਫਸਟ ਨੇਸ਼ਨਜ਼ ਫੈਸ਼ਨਾਂ ਵਿੱਚ ਅਕਸਰ ਫਸਟ ਨੇਸ਼ਨਜ਼ ਦੇ ਕਲਾਕਾਰਾਂ ਦੁਆਰਾ ਕੀਤੀਆਂ ਗਈਆਂ ਕਲਾਕ੍ਰਿਤਾਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਨੂੰ ਇਸ ਦਾ ਸਿਹਰਾ ਦੇਣ ਦੇ ਨਾਲ-ਨਾਲ ਭੁਗਤਾਨ ਵੀ ਕੀਤਾ ਜਾਂਦਾ ਹੈ।
  • ਪਰੰਪਰਾਗਤ ਗਿਆਨ 'ਤੇ ਨਿਰਭਰ ਕਰਦੇ ਹੋਏ, ਫਸਟ ਨੇਸ਼ਨਜ਼ ਡਿਜ਼ਾਈਨਰ ਸਥਿਰਤਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ।

ਉਪਨਿਵੇਸ਼ੀਕਰਨ ਤੋਂ ਪਹਿਲਾਂ, ਆਸਟ੍ਰੇਲੀਆ ਭਰ ਵਿੱਚ ਮੂਲ ਨਿਵਾਸੀ ਲੋਕਾਂ ਨੇ ਅਜਿਹੇ ਵਸਤਰ ਵਿਕਤਿਸ ਕੀਤੇ ਜੋ ਉਨ੍ਹਾਂ ਦੇ ਜਲਵਾਯੂ, ਵਾਤਾਵਰਨ ਅਤੇ ਜੀਵਨਸ਼ੈਲੀ ਦੇ ਅਨੁਕੂਲ ਸਨ।

ਲੋਕ ਜੋ ਪਹਿਨਦੇ ਸਨ, ਉਸ ਤੋਂ ਪਤਾ ਲੱਗਦਾ ਸੀ ਕਿ ਉਹ ਕੌਣ ਹਨ, ਕਿਥੋਂ ਆਏ ਹਨ ਅਤੇ ਉਨ੍ਹਾਂ ਦਾ ਆਪਣੇਪਨ ਦਾ ਭਾਵ ਕਿੱਥੋਂ ਹੈ?

ਅੱਜ ਵੀ ਕਈ ਮੂਲ ਨਿਵਾਸੀ ਡਿਜ਼ਾਈਨਰ ਫੈਸ਼ਨ ਨੂੰ ਇਸ ਨਜ਼ਰੀਏ ਨਾਲ ਦੇਖਦੇ ਹਨ, ਇੱਕ ਅਜਿਹੀ ਚੀਜ਼ ਦੇ ਰੂਪ ਵਿੱਚ ਜੋ ਕਹਾਣੀ, ਸੰਸਕ੍ਰਿਤੀ ਅਤੇ ਆਪਣੇ ਦੇਸ਼ ਪ੍ਰਤੀ ਪ੍ਰੇਮ ਨੂੰ ਰੋਜ਼ ਮੱਰਾ ਦੀ ਜ਼ਿੰਦਗੀ ਨਾਲ ਜੋੜਦੀ ਹੈ।

AUSTRALIA EXPLAINED—FIRST NATIONS FASHION
You can see Aboriginal and Torres Strait Islander fashion at national events like Australian Fashion Week. Credit: Rob Hookey/Getty Images

ਲੰਮੇ ਸਮੇਂ ਤੱਕ, ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਸਮੂਹ ਦੇ ਫੈਸ਼ਨ ਨੂੰ ਮੁੱਖ ਧਾਰਾ ਦੇ ਮੀਡੀਆ ਵਿੱਚ ਬਹੁਤ ਹੀ ਘੱਟ ਦਿਖਾਇਆ ਜਾਂਦਾ ਰਿਹਾ ਹੈ।

ਪੱਛਮੀ ਸ਼ੈਲੀ ਦੇ ਕੱਪੜਿਆਂ ਨੂੰ ਮਿਸ਼ਨਾਂ, ਸਕੂਲਾਂ ਅਤੇ ਸਰਕਾਰੀ ਨੀਤੀਆਂ ਦੇ ਵਸੀਲੇ ਵਧਾਵਾ ਦਿੱਤਾ ਗਿਆ, ਜਦਕਿ ਮੂਲ ਨਿਵਾਸੀ ਲੋਕਾਂ ਨੇ ਭਾਈਚਾਰਿਆਂ ਅਤੇ ਸਮਾਰੋਹਾਂ ਵਿੱਚ ਸੱਭਿਆਚਾਰਕ ਪਹਿਰਾਵਿਆਂ ਨੂੰ ਜੀਵਿਤ ਰੱਖਿਆ।

ਪਿਛਲੇ ਦਹਾਕੇ ਵਿੱਚ ਇਹ ਸਥਿਤੀ ਬਦਲਣ ਲੱਗੀ ਹੈ ਅਤੇ ਹੁਣ ਦੁਨੀਆ ਭਰ ਵਿੱਚ ਫਸਟ ਨੇਸ਼ਨਜ਼ ਡਿਜ਼ਾਈਨਰਾਂ ਦੀ ਮਾਣ ਨਾਲ ਨੁਮਾਇੰਦਗੀ ਕੀਤੀ ਜਾ ਰਹੀ ਹੈ।

ਤੁਸੀਂ ਆਸਟਰੇਲੀਅਨ ਫੈਸ਼ਨ ਵੀਕ ਵਰਗੇ ਰਾਸ਼ਟਰੀ ਸਮਾਗਮਾਂ ਵਿੱਚ, ਸਾਲਾਨਾ ਫਸਟ ਨੇਸ਼ਨਜ਼ ਰਨਵੇਅ 'ਕੰਟਰੀ ਟੂ ਕਾਉਚਰ' ਵਿੱਚ ਅਤੇ ਵੋਗ ਵਰਗੇ ਪ੍ਰਮੁੱਖ ਮੈਗਜ਼ੀਨਾਂ ਦੇ ਕਵਰਾਂ 'ਤੇ ਪ੍ਰਦਰਸ਼ਿਤ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਫੈਸ਼ਨ ਦੇਖ ਸਕਦੇ ਹੋ। ਫਸਟ ਨੇਸ਼ਨਜ਼ ਫੈਸ਼ਨ + ਡਿਜ਼ਾਈਨ ਅਤੇ ਨੈਸ਼ਨਲ ਇੰਡੀਜੀਨਸ ਫੈਸ਼ਨ ਐਵਾਰਡ ਵਰਗੀਆਂ ਪਹਿਲਕਦਮੀਆਂ ਨੇ ਫਸਟ ਨੇਸ਼ਨਜ਼ ਰਚਨਾਤਮਕਾਂ ਲਈ ਵਧੇਰੇ ਦ੍ਰਿਸ਼ਮਾਨ, ਸੁਤੰਤਰ ਪਲੇਟਫਾਰਮ ਬਣਾਉਣ ਵਿੱਚ ਮਦਦ ਕੀਤੀ ਹੈ।

Australia Explained - Indigenous Fashion
Caption: Artist and designer Grace Lillian Lee employs traditional Torres Strait Island weaving techniques to create her sculptural pieces, as showcased at Paris Fashion Week 2025. Credit: Foc Kan/WireImage/Getty Images

ਇਸ ਬਦਲਾਅ ਨੂੰ ਦੇਖਣ ਵਾਲਿਆਂ ਵਿੱਚ ਇੱਕ ਹੈ ਡੰਗਹੁੱਟੀ ਅਤੇ ਅਨਾਈਵਾਨ ਰਚਨਾਤਮਕ ਕਲਾਕਾਰ, ਯਾਤੂ ਵਿਡਰਜ਼ ਹੰਟ।ਉਹ ਆਨਲਈਨ ਭਾਈਚਾਰੇ ਔਜ਼ ਇੰਡੀਜੀਨੀਅਸ ਦੀ ਸੰਸਥਾਪਕ ਹੈ।

ਮੈਂ ਆਪਣੀ ਖੁਦ ਦੀ ਪਹਿਚਾਣ ਨਾਲ ਜੁੜਨ ਦੇ ਤਰੀਕਿਆਂ ਦੀ ਤਲਾਸ਼ ਕਰ ਰਹੀ ਸੀ ਅਤੇ ਨਾਲ ਹੀ ਫਸਟ ਨੇਸ਼ਨਜ਼ ਦੀ ਪਛਾਣ ਦੇ ਸਮਕਾਲੀ ਪ੍ਰਗਟਾਵਿਆਂ ਨਾਲ ਵੀ ਜੁੜਨਾ ਚਾਹੁੰਦੀ ਸੀ, ਅਤੇ ਮੈਨੂੰ ਲੱਗਾ ਕਿ ਫੈਸ਼ਨ ਅਜਿਹਾ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਸੀ।
ਯਾਤੂ ਵਿਡਰਸ ਹੰਟ

ਵਹਡਜ਼ੁਕ ਨੂੰਗਰ ਮਾਡਲ ਨਾਥਨ ਮੈਕਗਾਇਰ ਮੌਬ ਇਨ ਫੈਸ਼ਨ ਦੇ ਸੰਸਥਾਪਕ ਹਨ।ਉਸ ਦਾ ਕਹਿਣਾ ਹੈ ਕਿ ਅੱਜ, ਪਹਿਲੇ ਰਾਸ਼ਟਰ ਦੇ ਡਿਜ਼ਾਈਨਰ, ਮਾਡਲ ਅਤੇ ਕਲਾਕਾਰ ਪਹਿਲਾਂ ਤੋਂ ਕਿਤੇ ਜ਼ਿਆਦਾ ਪ੍ਰਮੁੱਖਤਾ ਨਾਲ ਨਜ਼ਰ ਆੳੇਂਦੇ ਹਨ ਲੇਕਿਨ ਆਪਣੀਆਂ ਸ਼ਰਤਾਂ ਉੱਤੇ।

Nathan McGuire.jpg
Whadjuk Noongar model and Mob in Fashion founder Nathan McGuire. Credit: Nathan McGuire

ਫਸਟ ਨੇਸ਼ਨਜ਼ ਫੈਸ਼ਨ ਨੂੰ ਕੀ ਚੀਜ਼ ਅਲੱਗ ਬਣਾਉਂਦੀ ਹੈ?

ਕਈ ਫਸਟ ਨੇਸ਼ਨਜ਼ ਬਰਾਂਡ ਖੁਦ ਨੂੰ ਕਹਾਣੀ ਆਧਾਰਿਤ ਜਾਂ ਆਪਣੇ ਦੇਸ਼ ਨਾਲ ਜੁੜਿਆ ਹੋਇਆ ਦੱਸਦੇ ਹਨ। ਇੱਥੇ, ‘ਦੇਸ਼ ਦਾ ਅਰਥ ਭੂਮੀ, ਜਲ, ਆਕਾਸ਼, ਭਾਈਚਾਰਾ ਅਤੇ ਸੱਭਿਆਚਾਰ ਹੈ।’

ਡਿਜ਼ਾਈਨ ਅਕਸਰ ਖਾਸ ਸਥਾਨਾਂ, ਭਾਸ਼ਾਵਾਂ ਅਤੇ ਸੱਭਿਆਚਾਰਕ ਵਿਸ਼ਿਆਂ ਨਾਲ ਜੁੜੇ ਹੁੰਦੇ ਹਨ।

ਪ੍ਰਿੰਟ ਫਸਟ ਨੇਸ਼ਨ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਲਈ ਜਾਣੇ ਜਾਂਦੇ ਹਨ, ਜਿਨਾਂ ਨੂੰ ਸਿਹਰਾ ਦਿੱਤਾ ਜਾਂਦਾ ਹੈ ਅਤੇ ਭੁਗਤਾਨ ਦਿੱਤਾ ਜਾਂਦਾ ਹੈ।

ਕਈ ਬ੍ਰਾਂਡ ਹੌਲੀ-ਹੌਲੀ ਕੰਮ ਕਰਦੇ ਹਨ, ਛੋਟੀਆਂ ਕੁਲੈਕਸ਼ਨਾਂ ਜਾਰੀ ਕਰਦੇ ਹਨ, ਜੋ ਸਥਿਰਤਾ ਅਤੇ ਗੁਣਵੱਤਾ ਨੂੰ ਹੁਲਾਰਾ ਦਿੰਦੇ ਹਨ। ਇਸ ਦਿਸ਼ਾ ਵਿੱਚ ਕੰਮ ਕਰਨ ਵਾਲੀ ਇਕ ਡਿਜ਼ਾਈਨਰ ਹੈ ਯੋਲਨੂ ਦੀ ਕ੍ਰਿਏਟਿਵ ਡਾਇਰੈਕਟਰ ਲਿਐਂਡਰਾ ਗੋਕਾਮੁਨਗੂ। ਉਹ ਰਿਜ਼ਾਰਟ ਵਿਅਰ ਲੇਬਲ ਲਿਐਂਡਰਾ ਦੀ ਮਾਲਿਕ ਹੈ।

ਜੇੇਕਰ ਤੁਸੀਂ ਆਪ ਟੈਗ ਪੜ੍ਹੋ ਜਾਂ ਵੈਬਸਾਈਟ ਦੇਖੋ, ਤਾਂ ਅਕਸਰ ਤੁਹਾਨੂੰ ਕਿਸੇ ਦੇਸ਼ ਜਾਂ ਭਾਈਚਾਰੇ ਨਾਲ ਜੁੜੀ ਕੋਈ ਕਹਾਣੀ ਮਿਲ ਜਾਵੇਗੀ।

ਕੀ ਫਸਟ ਨੇਸ਼ਨਜ਼ ਫੈਸ਼ਨ ਟਿਕਾਊ ਹੈ?

ਅੱਜ ਕਈ ਫਸਟ ਨੇਸ਼ਨਜ਼ ਬਰਾਂਡ ਇਨ੍ਹਾਂ ਵਿਚਾਰਾਂ ਨੂੰ ਆਧੁਨਿਕ ਫੈਸ਼ਨ ਵਿੱਚ ਅਪਣਾ ਰਹੇ ਹਨ। ਉਹ ਬਿਹਤਰ ਸਮੱਗਰੀ ਚੁਣਦੇ ਹਨ, ਬਰਬਾਦੀ ਘੱਟ ਕਰਦੇ ਹਨ, ਵੱਡੇ ਪੈਮਾਨੇ ਉੱਤੇ ਉਤਪਾਦਨ ਤੋਂ ਬਚਦੇ ਹਨ ਅਤੇ ਕਲਾਕਰਾਂ ਤੇ ਕਾਰੀਗਰਾਂ ਨਾਲ ਉਚਿਤ ਸਬੰਧ ਬਣਾਉਂਦੇ ਹਨ।

ਖਪਤਕਾਰਾਂ ਦੇ ਲਈ, ਫਸਟ ਨੇਸ਼ਨਜ਼ ਲੇਬਲ ਨਾਲ ਖਰੀਦਾਰੀ ਕਰਨਾ ਸੱਭਿਆਚਾਰ ਅਤੇ ਵਾਤਾਵਰਨ ਦੋਵਾਂ ਨੂੰ ਇਕੱਠੇ ਸਮਰਥਨ ਦੇਣ ਵਰਗਾ ਹੈ।

ਫਸਟ ਨੇਸ਼ਨਜ਼ ਫੈਸ਼ਨ ਨਾਲ ਰੁਜ਼ਗਾਰ ਅਤੇ ਕੌਸ਼ਲ ਵੀ ਪੈਦਾ ਹੁੰਦੇ ਹਨ।

ਐਬੋਰਿਜ਼ਨਲ ਅਤੇ ਟੋਰੇਸ ਸਟਰੇਟ ਆਈਲੈਂਡਰ ਦੀ ਮਲਕੀਅਤ ਵਾਲੇ ਲੇਬਲ ਡਿਜ਼ਾਈਨਰ, ਮਾਡਲ, ਸਟਾਈਲਿਸਟ, ਫੋਟੋਗ੍ਰਾਫਰ, ਪੈਟਰਨਮੇਕਰ ਅਤੇ ਪ੍ਰੋਡਕਸ਼ਨ ਟੀਮਾਂ ਲਈ ਰੋਜ਼ਗਾਰ ਦਾ ਸਮਰਥਨ ਕਰਦੇ ਹਨ।

Yatu Widders Hunt.jpg
Yatu Widders Hunt, founder of online community Aus Indigenous Fashion. Credit: Yatu Widders Hunt

ਕੀ ਮੈਂ ਆਦਿਵਾਸੀ ਬ੍ਰਾਂਡ ਪਹਿਨ ਸਕਦਾ/ਸਕਦੀ ਹਾਂ?

ਕਈ ਫਸਟ ਨੇਸ਼ਨਜ਼ ਬਰਾਂਡ ਸਪੱਸ਼ਟ ਰੂਪ ਤੋਂ ਦਸਦੇ ਹਨ ਕਿ ਉਨ੍ਹਾਂ ਦੇ ਡਿਜ਼ਾਈਨ ਅਨੁਕੂਲ ਹਨ, ਯਾਨੀ ਉਨ੍ਹਾਂ ਨੂੰ ਕੋਈ ਵੀ ਪਹਿਨ ਸਕਦਾ ਹੈ।

ਕੁਝ ਵਸਤੂਆਂ, ਆਮ ਤੌਰ ’ਤੇ ਸਮਾਰੋਹਾਂ ਜਾਂ ਵਿਸ਼ੇਸ਼ ਸੱਭਿਆਚਾਕ ਭੂਮਿਕਾਵਾਂ ਲਈ, ਕੇਵਲ ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡ ਸਮੂਹ ਦੇ ਲੋਕਾਂ ਲਈ ਹੁੰਦੀ ਹੈ। ਇਨ੍ਹਾਂ ’ਤੇ ਅਕਸਰ ਸਪੱਸ਼ਟ ਰੂਪ ਨਾਲ ਨਿਸ਼ਾਨ ਲੱਗਾ ਹੁੰਦਾ ਹੈ।

ਕਈ ਬਰਾਂਡ ਕਲਾਕਾਰ, ਭਾਈਚਾਰੇ ਅਤੇ ਡਿਜ਼ਾਈਨ ਦੇ ਪਿੱਛੇ ਦੀ ਕਹਾਣੀ ਦੇ ਬਾਰੇ ਵਿੱਚ ਜਾਣਕਾਰੀ ਸਾਂਝਾ ਕਰਦੇ ਹਨ, ਇਸ ਬਾਰੇ ਟੈਗ ਉੱਤੇ ਜਾਂ ਆਨਲਾਈਨ ਦੇਖੋ।

David Jones Indigenous Fashion Projects
David Jones Indigenous Fashion Projects show during Australian Fashion Week Source: Getty / Jason McCawley for AFW

ਸ਼ੁਰੂਆਤ ਕਰਨ ਲਈ ਤੁਸੀਂ ਫਸਟ ਨੇਸ਼ਨਜ਼ ਡਿਜ਼ਾਈਨਰਾਂ ਅਤੇ ਮਾਡਲਾਂ ਨੂੰ ਸ਼ੋਸ਼ਲ ਮੀਡੀਆ ਉਤੇ ਫਾਲੋ ਕਰ ਸਕਦੇ ਹੋ ਜਾਂ ਫਸਟ ਨੇਸ਼ਨਜ਼ ਰਨਵੇ ਜਾਂ ਪ੍ਰਦਰਸ਼ਨੀ ਵਿੱਚ ਭਾਗ ਲੈ ਸਕਦੇ ਹੋ।

ਜਾਂ ਤੁਸੀਂ ਫਸਟ ਨੇਸ਼ਨਜ਼ ਦੀ ਮਾਲਕੀ ਵਾਲੇ ਲੇਬਲ ਤੋਂ ਖਰੀਦਦਾਰੀ ਕਰ ਸਕਦੇ ਹੋ, ਖਾਸ ਕਰ ਉਹ ਸਮਾਨ ਜਿਨ੍ਹਾਂ ਉੱਤੇ 'ਅਲਾਈ ਫਰੈਂਡਲੀ' ਲਿਖਿਆ ਹੋਵੇ।

ਇਹ ਸੱਭਿਆਚਾਰ ਨੂੰ ਅਨੁਭਵ ਕਰਨ ਦਾ ਇੱਕ ਤਰੀਕਾ ਹੈ, ਅਤੇ ਨਾਲ ਹੀ ਇਸ ਦੇਸ਼ ਦੀਆਂ ਮਜ਼ਬੂਤ ਕਹਾਣੀਆਂ ਨੂੰ ਸਮਝਣ ਦਾ ਵੀ- ਉਸ ਵਸਤੂ ਦੇ ਵਸੀਲੇ, ਜਿਸ ਨੂੰ ਅਸੀਂ ਸਾਰੇ ਸਾਂਝਾ ਕਰਦੇ ਹਾਂ- ਭਾਵ ਕਿ ਸਾਡੇ ਪਹਿਨੇ ਜਾਣ ਵਾਲੇ ਕੱਪੜੇ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜੋ


Share

Follow SBS Punjabi

Download our apps

Watch on SBS

Punjabi News

Watch now