- 2020 ਵਿੱਚ ਦੋਹਾ ਹਵਾਈ ਅੱਡੇ 'ਤੇ ਕਥਿਤ ਤੌਰ ਤੇ ਜਬਰਦਸਤੀ ਮੈਡੀਕਲ ਜਾਂਚਾਂ ਦਾ ਸ਼ਿਕਾਰ ਬਣੀਆਂ ਪੰਜ ਆਸਟ੍ਰੇਲੀਆਈ ਔਰਤਾਂ ਨੂੰ ਹੁਣ ਅਦਾਲਤ 'ਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ।
- ਵਿਦਿਆਰਥੀ ਕਰਜ਼ੇ ਨੂੰ ਘਟਾਉਣ ਵਾਲਾ ਕਾਨੂੰਨ 48ਵੀਂ ਸੰਸਦ ਵਿੱਚ ਪੇਸ਼ ਕੀਤਾ ਜਾਣ ਵਾਲਾ ਪਹਿਲਾ ਬਿੱਲ ਹੈ। ਲੇਬਰ ਪਾਰਟੀ ਦੇ ਚੋਣ ਵਾਅਦੇ ਅਨੁਸਾਰ, ਇਸ ਤਹਿਤ ਤਿੰਨ ਮਿਲੀਅਨ ਆਸਟ੍ਰੇਲੀਅਨਾਂ ਦੇ ਉੱਚ ਸਿੱਖਿਆ ਕਰਜ਼ੇ ਵਿੱਚ 20 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇਗੀ।
- ਆਸਟ੍ਰੇਲੀਆ ਨੇ ਅਮਰੀਕਾ ਨਾਲ ਟੈਰਿਫ਼ ਛੋਟਾਂ ਲਈ ਚੱਲ ਰਹੀ ਲੜਾਈ ਦੌਰਾਨ ਇੱਕ ਵੱਡੀ ਰਾਹਤ ਦਿੰਦੇ ਹੋਏ ਅਮਰੀਕੀ ਬੀਫ਼ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ।
- ਕੰਬੋਡੀਆ ਅਤੇ ਥਾਈਲੈਂਡ ਦਰਮਿਆਨ ਹੋਏ ਗੋਲਾਬਾਰੀ ਹਮਲਿਆਂ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ।
- ਬਿਕਰਮ ਮਜੀਠੀਆ ਡਰੱਗ ਕੇਸ ਵਿੱਚ ਹੁਣ ਨਵਾਂ ਹੀ ਤੱਥ ਸਾਹਮਣੇ ਆਇਆ ਹੈ। ਮਜੀਠੀਆ ਤੋਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦਾ ਸਿੰਮ ਨਿਕਲਿਆ ਹੈ।
ਇਹਨਾਂ ਸਾਰੀਆਂ ਖਬਰਾਂ ਬਾਰੇ ਵਿਸਥਾਰ ਨਾਲ ਜਾਣੋ ਇਸ ਪੌਡਕਾਸਟ ਵਿੱਚ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।