'ਮੈਂ ਆਪਣੇ ਆਪ ਨਾਲ ਝੂਠ ਬੋਲ ਰਿਹਾ ਸੀ'– ਇੰਜੀਨੀਅਰ ਦੀ ਨੌਕਰੀ ਛੱਡ ਗੁਰਬਾਣੀ ਸੰਗੀਤ ਵਲ ਕਿਉਂ ਵਧੇ ਭਾਈ ਮਨਬੀਰ ਸਿੰਘ

Bhai Manbir Singh from Principal Engineer to Gurbani musician career change success story

Manbir Singh, Sydney-based Indian classical music artist and founder of the 'Gurbani Sangeet Vidyala'. Credit: Supplied Bhai Manbir Singh

ਗੁਰਬਾਣੀ ਕੀਰਤਨ ਅਤੇ ਸ਼ਾਸਤਰੀ ਸੰਗੀਤ ਦੇ ਮਾਹਿਰ ਸਿਡਨੀ ਨਿਵਾਸੀ ਭਾਈ ਮਨਬੀਰ ਸਿੰਘ ਇੰਜੀਨੀਅਰ ਤੋਂ ਰਾਗ ਸਿੱਖਿਆ ਅਤੇ ਹੁਣ ‘ਗੁਰਬਾਣੀ ਸੰਗੀਤ ਵਿਦਿਆਲਾ’ ਦੇ ਸੰਸਥਾਪਕ ਤੱਕ ਦੇ ਸਫ਼ਰ ਨੂੰ ਸਾਂਝਾ ਕਰਦੇ ਹਨ। ਸੰਗੀਤ ਨਾਲ ਗੂੜ੍ਹੀ ਸਾਂਝ ਨੂੰ ਪੂਰਾ ਸਮਾਂ ਦੇਣ ਦੀ ਚਾਹ ਨੇ ਉਨ੍ਹਾਂ ਨੂੰ ਆਪਣੀ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਜਿਸ ਨਾਲ ਗੁਰਬਾਣੀ ਸੰਗੀਤ ਵਿਦਿਆਲਾ ਦੀ ਸਥਾਪਤੀ ਹੋਈ। ਪੂਰੀ ਕਹਾਣੀ ਜਾਨਣ ਲਈ ਸੁਣੋ ਇਹ ਪ੍ਰੇਰਨਾਦਾਇਕ ਗੱਲਬਾਤ।


Key Points
  • ਇੰਜੀਨੀਅਰ ਰਹਿ ਚੁੱਕੇ ਭਾਈ ਮਨਬੀਰ ਸਿੰਘ ਨੇ 2019 ਵਿੱਚ ਆਪਣੇ ਮਨ ਦੀ ਆਵਾਜ਼ ਸੁਣਦੇ ਹੋਏ ਗੁਰਬਾਣੀ ਸੰਗੀਤ ਨੂੰ ਆਪਣਾ ਮੁੱਖ ਪੇਸ਼ਾ ਬਣਾ ਲਿਆ।
  • ਉਹ ਵੱਖ-ਵੱਖ ਦੇਸ਼ਾਂ ਵਿੱਚ ਗੁਰਬਾਣੀ ਸੰਗੀਤ ਪੇਸ਼ ਕਰਦੇ ਹਨ ਅਤੇ ਆਪ ਸਥਾਪਿਤ ਕੀਤੇ ‘ਗੁਰਬਾਣੀ ਸੰਗੀਤ ਵਿਦਿਆਲਾ’ ਵਿੱਚ ਸੰਗੀਤ ਦੀ ਸਿਖਲਾਈ ਵੀ ਦਿੰਦੇ ਹਨ।
ਸੰਗੀਤ ਨਾਲ ਰਿਸ਼ਤਾ 

ਦਿੱਲੀ ਵਿੱਚ ਪੈਦਾ ਹੋਏ ਅਤੇ ਛੋਟੀ ਉਮਰ ਵਿੱਚ ਸਿਡਨੀ ਆਏ ਮਨਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦੀ ਸ਼ੁਰੂ ਤੋਂ ਹੀ ਸੰਗੀਤ ਨਾਲ ਗੂੜ੍ਹੀ ਸਾਂਝ ਰਹੀ ਹੈ।

ਬਚਪਨ ਵਿੱਚ ਸਭ ਤੋਂ ਪਹਿਲਾ ਸ਼ਬਦ ਮਨਬੀਰ ਨੇ ਆਪਣੇ ਨਾਨਾ ਜੀ ਤੋਂ ਸਿੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਅੰਦਰ ਸੰਗੀਤ ਪ੍ਰਤੀ ਪਿਆਰ ਦਾ ਬੂਟਾ ਲੱਗ ਗਿਆ।

ਮਨਬੀਰ ਨੇ ਵੈਸਟਰਨ ਸਿਡਨੀ ਦੇ ਪੈਨਰਿਥ ਇਲਾਕੇ ਵਿੱਚ ਆਪਣੀ ਹਾਈ ਸਕੂਲ ਦੀ ਸਿੱਖਿਆ ਪੂਰੀ ਕੀਤੀ ਜਿੱਥੇ ਉਹਨਾਂ ਤੋਂ ਇਲਾਵਾ ਹੋਰ ਦਸਤਾਰ ਧਾਰੀ ਬੱਚੇ ਨਹੀਂ ਸਨ।

ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਸੰਗੀਤ, ਸਿੱਖੀ ਅਤੇ ਵਿਰਸੇ ਨਾਲ ਜੁੜਨ ਦੀ ਖਿੱਚ ਮਹਿਸੂਸ ਹੋਈ।

ਸੰਗੀਤ ਦੀ ਤਾਲੀਮ 
ਮੈਂ ਸਕੂਲ ਦੀਆਂ ਛੁੱਟੀਆਂ ਵਿੱਚ ਇੰਡੀਆ ਜਾਂਦਾ ਹੁੰਦਾ ਸੀ ਅਤੇ ਜਿੱਥੇ ਮੇਰੇ ਉਸਤਾਦ ਰਹਿੰਦੇ ਸਨ, ਮੈਂ ਉੱਥੇ ਦਿੱਲੀ, ਜਲੰਧਰ, ਕਲਕੱਤਾ ਅਤੇ ਹੋਰ ਸ਼ਹਿਰਾਂ ਵਿੱਚ ਰਹਿ ਕੇ ਸੰਗੀਤ ਦੀ ਤਾਲੀਮ ਲੈਂਦਾ ਸੀ।
ਭਾਈ ਮਨਬੀਰ ਸਿੰਘ
Bhai Manbir Singh
ਗੁਰਬਾਣੀ ਕੀਰਤਨ ਅਤੇ ਸ਼ਾਸਤਰੀ ਸੰਗੀਤ ਦੇ ਮਾਹਿਰ ਸਿਡਨੀ ਨਿਵਾਸੀ ਭਾਈ ਮਨਬੀਰ ਸਿੰਘ ਇੰਜੀਨੀਅਰ ਤੋਂ ਰਾਗੀ ਅਤੇ ਹੁਣ ‘ਗੁਰਬਾਣੀ ਸੰਗੀਤ ਵਿਦਿਆਲਾ’ ਦੇ ਸੰਸਥਾਪਕ ਤੱਕ ਦੇ ਸਫ਼ਰ ਨੂੰ ਸਾਂਝਾ ਕਰਦੇ ਹਨ। Credit: Supplied Manbir Singh
ਇੰਜੀਨੀਅਰ ਤੋਂ ਸੰਗੀਤ ਤੱਕ ਦਾ ਸਫ਼ਰ

ਮਨਬੀਰ ਨੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਵਿੱਚੋਂ ਇੰਜੀਨੀਅਰਿੰਗ (ਸਿਵਲ ਅਤੇ ਮਾਈਨਿੰਗ) ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਫਤਰ ਵਿੱਚ ਨੌਕਰੀ ਦੀ ਸ਼ੁਰੂਆਤ ਕਰ ਦਿੱਤੀ।

ਪਰ ਇਸ ਦੌਰਾਨ ਮਨਬੀਰ ਦਾ ਸੰਗੀਤ ਨਾਲ ਅਟੁੱਟ ਰਿਸ਼ਤਾ ਜਾਰੀ ਰਿਹਾ।

ਇਸ ਪੇਸ਼ੇ ਵਿੱਚ ਕੁਝ ਸਾਲ ਤਰੱਕੀ ਕਰਨ ਤੋਂ ਬਾਅਦ ਉਹ ਪ੍ਰਿੰਸੀਪਲ ਇੰਜੀਨੀਅਰ ਬਣ ਗਏ ਸਨ।

ਪਰ 2019 ਵਿੱਚ ਮਨਬੀਰ ਨੇ ਇੰਜੀਨੀਅਰਿੰਗ ਅਤੇ ਸੰਗੀਤ ਵਿੱਚੋਂ ਕਿਸੀ ਇੱਕ ‘ਤੇ ਧਿਆਨ ਦੇਣ ਦਾ ਫੈਸਲਾ ਕੀਤਾ।

ਮਨਬੀਰ ਹੁਣ ਵਿਸ਼ਵ ਭਰ ਵਿੱਚ ਗੁਰਬਾਣੀ ਸੰਗੀਤ ਦੇ ਪਰੋਗਰਾਮ ਕਰਦੇ ਹਨ।
ਕਿਉਂ ਛੱਡੀ ਇੰਜੀਨੀਅਰ ਦੀ ਨੌਕਰੀ 
ਮੈਂ ਦਫ਼ਤਰ ਦੀ ਮੀਟਿੰਗ ‘ਚ ਬੈਠਾ ਸੋਚਦਾ ਸੀ ਕਿ ਇਹ ਮੇਰੀ ਜਗਾ ਨਹੀਂ ਹੈ, ਮੈਂ ਕਿਸੇ ਦੀ ਥਾਂ ਰੋਕ ਕੇ ਬੈਠਾਂ ਹਾਂ ਤੇ ਕੋਈ ਮੇਰੀ ਜਗਾ ‘ਤੇ ਬੈਠਾ ਹੋਵੇਗਾ। ਜਦੋਂ ਤੁਸੀਂ ਉਹ ਚੀਜ਼ ਕਰਦੇ ਹੋ ਜਿਸ ਵਿੱਚ ਤੁਹਾਡਾ ਮਨ ਨਹੀਂ ਹੈ, ਤਾਂ ਨੁਕਸਾਨ ਸਭ ਦਾ ਹੁੰਦਾ ਹੈ।
ਭਾਈ ਮਨਬੀਰ ਸਿੰਘ
ਆਪਣੇ ਮਨ ਦੀ ਆਵਾਜ਼ ਅਤੇ ਇਸ ਅੰਦਰਲੇ ਸੱਚ ਨਾਲ ਜੁੜਦੇ ਹੋਏ ਮਨਬੀਰ ਨੇ 2019 ਵਿੱਚ ਕੰਟ੍ਰੈਕਟ ਖਤਮ ਹੋਣ ‘ਤੇ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਸੰਗੀਤ ਨੂੰ ਆਪਣਾ ਮੁੱਖ ਪੇਸ਼ਾ ਬਣਾ ਲਿਆ।

“ਪਰ ਇਹ ਕੋਈ ਸੌਖਾ ਕੰਮ ਨਹੀਂ ਹੈ,” ਉਨ੍ਹਾਂ ਦੱਸਿਆ।

ਆਪਣੀ ਪਤਨੀ ਕਿਰਨ ਕੌਰ ਦੀ ਸਹਾਇਤਾ ਨਾਲ ਅਤੇ ਇਕ ਅਣਥੱਕ ਜੋਸ਼ ਨੂੰ ਨਾਲ ਲੈ ਕੇ ਮਨਬੀਰ ਨੇ ਕਈ ਚੁਣੋਤੀਆਂ ਨੂੰ ਪਾਰ ਕਰ ਦੇ ਹੋਏ ਸੰਗੀਤ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ।

ਉਹਨਾਂ ਨੇ 2019 ਵਿੱਚ ਗੁਰਬਾਣੀ ਸੰਗੀਤ ਵਿਦਿਆਲਾ ਜੋ ਇੱਕ ਕੀਰਤਨ ਸਕੂਲ ਹੈ, ਉਸ ਦੀ ਵੀ ਸਥਾਪਨਾ ਤੋਂ ਪਹਿਲਾਂ ਇੱਕ ਐਪ ਬਣਾਈ ਅਤੇ ਹੁਣ ਜਾ ਕੇ 2025 ਵਿੱਚ ਸਿਡਨੀ ਦੇ ਕਾਸਲ ਹਿੱਲ ਵਿੱਚ ਇਸ ਸਕੂਲ ਦੀ ਇਕ ਮੁਖ ਜਗਾਹ ਬਣਾਈ।
Gurbani Sangeet Vidyala, learn Gurbani, Kirtan School
ਗੁਰਬਾਣੀ ਸੰਗੀਤ ਵਿਦਿਆਲਾ, ਕਾਸਲ ਹਿੱਲ ਸਿਡਨੀ। Credit: SBS Punjabi
ਮਨਬੀਰ ਨੇ ਦਰਪੇਸ਼ ਆਈਆਂ ਚੁਣੋਤੀਆਂ ਦਾ ਕਿਸ ਤਰ੍ਹਾਂ ਡੱਟ ਕੇ ਮੁਕਾਬਲਾ ਕੀਤਾ ਅਤੇ ਹਰ ਰੋਜ਼ ਆਪਣੇ ਸੰਗੀਤ ਪ੍ਰਤੀ ਜੋਸ਼ ਨੂੰ ਕਿਸ ਤਰ੍ਹਾਂ ਆਪਣਾ ਪੇਸ਼ਾ ਬਣਾਇਆ, ਇਹ ਸਭ ਜਾਨਣ ਲਈ ਸੁਣੋ ਇਹ ਪੌਡਕਾਸਟ ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ 

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ 

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
'ਮੈਂ ਆਪਣੇ ਆਪ ਨਾਲ ਝੂਠ ਬੋਲ ਰਿਹਾ ਸੀ'– ਇੰਜੀਨੀਅਰ ਦੀ ਨੌਕਰੀ ਛੱਡ ਗੁਰਬਾਣੀ ਸੰਗੀਤ ਵਲ ਕਿਉਂ ਵਧੇ ਭਾਈ ਮਨਬੀਰ ਸਿੰਘ | SBS Punjabi