SKIP TO MAIN CONTENT

ਗਾਰਮਾ ਫੈਸਟੀਵਲ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਤਜਰਬਾ: Indigenous Australia ਨੂੰ ਨੇੜਿਓਂ ਜਾਣਨ ਦੀ ਕੋਸ਼ਿਸ਼

MP's 16x9  (Presentation) (38).jpg
NDIS ਨਾਲ ਕੰਮ ਕਰਨ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਸਿੱਧੂ Indigenous Australia ਦੇ ਇਸ ਵੱਡੇ ਸੱਭਿਆਚਾਰਕ ਸਮਾਗਮ ਗਾਰਮਾ ਦਾ ਹਿੱਸਾ ਬਣੇ। Credit: SBS

ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ ਗਾਰਮਾ (Garma) ਫੈਸਟੀਵਲ ਦਾ ਹਿੱਸਾ ਬਣੇ ਹਨ ਨੌਜਵਾਨ ਪੰਜਾਬੀ ਮਨਪ੍ਰੀਤ ਸਿੰਘ ਸਿੱਧੂ, ਜੋ NDIS ਨਾਲ ਕੰਮ ਕਰਦੇ ਹਨ ਅਤੇ ਇਸ ਵੇਲੇ ਗਾਰਮਾ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ, ਜੋ ਕਿ Norther Territory ਦੇ ਡਾਰਵਿਨ ਤੋਂ ਅੱਗੇ ਆਰਨਹੈਮ ਲੈਂਡ ਵਿੱਚ ਮਨਾਇਆ ਜਾ ਰਿਹਾ ਹੈ। ਮਨਪ੍ਰੀਤ ਨਾਲ ਗੱਲਬਾਤ ਰਾਹੀਂ ਜਾਣਾਂਗੇ ਕਿ ਇੱਕ ਪੰਜਾਬੀ ਨੌਜਵਾਨ ਵਜੋਂ ਆਸਟ੍ਰੇਲੀਆ ਦੇ ਮੂਲਵਾਸੀ ਸੱਭਿਆਚਾਰ, ਪਰੰਪਰਾਵਾਂ ਅਤੇ ਗਾਰਮਾ ਦੇ ਮਾਹੌਲ ਨੂੰ ਨੇੜਿਓਂ ਦੇਖਣ ਦਾ ਉਨ੍ਹਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਅਤੇ ਇਸ ਤੋਂ ਉਨ੍ਹਾਂ ਨੇ ਕੀ ਸਿੱਖਿਆ। ਪੂਰੀ ਗੱਲਬਾਤ ਪੌਡਕਾਸਟ ਰਾਹੀਂ ਸੁਣੋ...


Published

By MP Singh

Presented by Dilpreet Kaur Taggar, MP Singh

Source: SBS


Skip to podcast episode content

ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ ਗਾਰਮਾ (Garma) ਫੈਸਟੀਵਲ ਦਾ ਹਿੱਸਾ ਬਣੇ ਹਨ ਨੌਜਵਾਨ ਪੰਜਾਬੀ ਮਨਪ੍ਰੀਤ ਸਿੰਘ ਸਿੱਧੂ, ਜੋ NDIS ਨਾਲ ਕੰਮ ਕਰਦੇ ਹਨ ਅਤੇ ਇਸ ਵੇਲੇ ਗਾਰਮਾ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ, ਜੋ ਕਿ Norther Territory ਦੇ ਡਾਰਵਿਨ ਤੋਂ ਅੱਗੇ ਆਰਨਹੈਮ ਲੈਂਡ ਵਿੱਚ ਮਨਾਇਆ ਜਾ ਰਿਹਾ ਹੈ। ਮਨਪ੍ਰੀਤ ਨਾਲ ਗੱਲਬਾਤ ਰਾਹੀਂ ਜਾਣਾਂਗੇ ਕਿ ਇੱਕ ਪੰਜਾਬੀ ਨੌਜਵਾਨ ਵਜੋਂ ਆਸਟ੍ਰੇਲੀਆ ਦੇ ਮੂਲਵਾਸੀ ਸੱਭਿਆਚਾਰ, ਪਰੰਪਰਾਵਾਂ ਅਤੇ ਗਾਰਮਾ ਦੇ ਮਾਹੌਲ ਨੂੰ ਨੇੜਿਓਂ ਦੇਖਣ ਦਾ ਉਨ੍ਹਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਅਤੇ ਇਸ ਤੋਂ ਉਨ੍ਹਾਂ ਨੇ ਕੀ ਸਿੱਖਿਆ। ਪੂਰੀ ਗੱਲਬਾਤ ਪੌਡਕਾਸਟ ਰਾਹੀਂ ਸੁਣੋ...


ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ ਗਾਰਮਾ ਫੈਸਟੀਵਲ ਵਿੱਚ ਇਸ ਸਾਲ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਹਨ। ਉੱਤਰੀ-ਪੂਰਬੀ ਆਰਨਹੈਮ ਲੈਂਡ ਵਿੱਚ ਹੋ ਰਹੇ ਇਸ ਚਾਰ ਦਿਨਾਂ ਸਮਾਗਮ ਦਾ ਵਿਸ਼ਾ ਹੈ ‘ਬੁਕਮਕ’, ਜਿਸਦਾ ਅਰਥ ਹੈ—ਹਰ ਕੋਈ।

ਇਹ ਥੀਮ ਏਕਤਾ, ਵੱਖ-ਵੱਖ ਸੱਭਿਆਚਾਰਾਂ ਅਤੇ ਇੱਕ-ਦੂਜੇ ਤੋਂ ਸਿੱਖਣ ਦੇ ਸੰਦੇਸ਼ ਨੂੰ ਦਰਸਾਉਂਦੀ ਹੈ।

ਪਰ ਗਾਰਮਾ ਦੀ ਇਸ ਕਹਾਣੀ ਵਿੱਚ ਇੱਕ ਪੰਜਾਬੀ ਕੜੀ ਵੀ ਹੈ।

ਮਨਪ੍ਰੀਤ ਸਿੰਘ ਸਿੱਧੂ, ਜੋ NDIS ਲਈ ਕੰਮ ਕਰਦੇ ਹਨ, ਇਸ ਸਮੇਂ ਗਾਰਮਾ ਫੈਸਟੀਵਲ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ।

ਇੱਕ ਪੰਜਾਬੀ ਨੌਜਵਾਨ ਲਈ ਆਸਟ੍ਰੇਲੀਆ ਦੇ ਇੱਕ Indigenous ਸੱਭਿਆਚਾਰਕ ਸਮਾਗਮ ਦਾ ਹਿੱਸਾ ਬਣਨਾ ਆਪਣੇ ਆਪ ਵਿੱਚ ਇੱਕ ਦਿਲਚਸਪ ਤਜਰਬਾ ਹੈ, ਖਾਸ ਕਰਕੇ ਉਸ ਵੇਲੇ ਜਦੋਂ ਗਾਰਮਾ ਦਾ ਮੁੱਖ ਸੰਦੇਸ਼ ਹੀ ਵੱਖ-ਵੱਖ ਭਾਈਚਾਰਿਆਂ ਨੂੰ ਇਕੱਠੇ ਲਿਆਉਣ ਦਾ ਹੈ।

ਐਸ ਬੀ ਐਸ ਸਪਾਈਸ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਨੇ ਕਿਹਾ, “ਗਾਰਮਾ ਵਿੱਚ ਕੰਮ ਕਰਨ ਦਾ ਤਜਰਬਾ ਬਹੁਤ ਹੀ ਵਧੀਆ ਰਿਹਾ। ਮੈਨੂੰ Indigenous ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਨੇੜਿਓਂ ਦੇਖਣ ਅਤੇ ਇਸ ਦਾ ਅਨੰਦ ਮਾਣਨ ਦਾ ਮੌਕਾ ਮਿਲਿਆ। ਇੱਕ ਪੰਜਾਬੀ ਵਜੋਂ ਇਹ ਤਜਰਬਾ ਮੇਰੇ ਦਿਲ ਦੇ ਬਹੁਤ ਕਰੀਬ ਹੈ।”

Image (2).jfif
Manpreet Singh at Garma Festival 2026 Credit: SBS Spice

ਗਾਰਮਾ ਵਿੱਚ ਇਸ ਵਾਰ ਕਈ ਗੰਭੀਰ ਮੁੱਦਿਆਂ ’ਤੇ ਵੀ ਚਰਚਾ ਹੋ ਰਹੀ ਹੈ।

ਪੰਜ ਸਾਲਾ ਕੁਮਨਜਾਈ ਲਿਟਲ ਬੇਬੀ ਦੀ ਦੁਖਦਾਈ ਮੌਤ ਅਤੇ ਉਸ ਦੀ ਭਾਲ ਦੌਰਾਨ ਪੁਲਿਸ ਤੇ ਭਾਈਚਾਰੇ ਵੱਲੋਂ ਮਿਲ ਕੇ ਕੀਤੀ ਕੋਸ਼ਿਸ਼ ਨੇ ਏਕਤਾ ਅਤੇ ਆਪਸੀ ਭਰੋਸੇ ਦੀ ਇੱਕ ਮਿਸਾਲ ਪੇਸ਼ ਕੀਤੀ ਹੈ।

ਇਸ ਦੇ ਨਾਲ Indigenous ਬੱਚਿਆਂ ਦੀ ਸੁਰੱਖਿਆ, ਨੌਰਦਰਨ ਟੈਰੀਟਰੀ ਦੇ ਨਵੇਂ ਚਾਈਲਡ ਪ੍ਰੋਟੈਕਸ਼ਨ ਕਾਨੂੰਨ, ਜ਼ਮੀਨੀ ਹੱਕ ਅਤੇ Voice to Parliament ਰੈਫਰੈਂਡਮ ਤੋਂ ਬਾਅਦ Indigenous ਮਾਮਲਿਆਂ ਦੀ ਦਿਸ਼ਾ ਵਰਗੇ ਮੁੱਦੇ ਵੀ ਗਾਰਮਾ ਦੇ ਕੇਂਦਰ ਵਿੱਚ ਹਨ।

ਇਸ ਸਾਲ Aboriginal Land Rights Act ਦੇ 50 ਸਾਲ ਵੀ ਪੂਰੇ ਹੋ ਰਹੇ ਹਨ।

ਪਰ ਗਾਰਮਾ ਸਿਰਫ਼ ਸਿਆਸੀ ਚਰਚਾ ਦਾ ਮੰਚ ਨਹੀਂ। ਇੱਥੇ ਭਾਸ਼ਾ, ਗੀਤ, ਨਾਚ, ਕਲਾ, ਕਹਾਣੀ-ਕਥਨ ਅਤੇ ਰਵਾਇਤੀ ਗਿਆਨ ਨਾਲ ਜੁੜੀਆਂ ਗਤੀਵਿਧੀਆਂ ਵੀ ਹੁੰਦੀਆਂ ਹਨ।

ਇਸੇ ਸੱਭਿਆਚਾਰਕ ਰੰਗ ਵਿੱਚ ਇਸ ਵਾਰ Bluey ਵੀ ਖਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। Bluey ਦੇ ਕੁਝ ਐਪੀਸੋਡ

Yolŋu Matha ਭਾਸ਼ਾ ਵਿੱਚ ਡੱਬ ਕੀਤੇ ਗਏ ਹਨ, ਜਿਸ ਨਾਲ ਸਥਾਨਕ ਬੱਚਿਆਂ ਵਿੱਚ ਖਾਸ ਉਤਸ਼ਾਹ ਹੈ।

ਗਾਰਮਾ ਦਾ ਸੰਦੇਸ਼ ਸਾਫ਼ ਹੈ—ਵੱਖ-ਵੱਖ ਸੱਭਿਆਚਾਰਾਂ ਨੂੰ ਇੱਕ-ਦੂਜੇ ਤੋਂ ਵੱਖ ਕਰਨ ਦੀ ਬਜਾਏ, ਉਨ੍ਹਾਂ ਦੀ ਵਿਭਿੰਨਤਾ ਨੂੰ ਸਮਝਣਾ ਅਤੇ ਉਸ ਤੋਂ ਸਿੱਖਣਾ।

ਅਤੇ ਮਨਪ੍ਰੀਤ ਸਿੰਘ ਸਿੱਧੂ ਵਰਗੇ ਨੌਜਵਾਨ, ਜੋ ਆਪਣੇ ਪੰਜਾਬੀ ਪਿਛੋਕੜ ਨਾਲ ਇਸ Indigenous ਸਮਾਗਮ ਦਾ ਹਿੱਸਾ ਬਣ ਰਹੇ ਹਨ, ਸ਼ਾਇਦ ਇਸੇ ਬਹੁ-ਸੱਭਿਆਚਾਰਕ Australia ਦੀ ਇੱਕ ਖੂਬਸੂਰਤ ਤਸਵੀਰ ਪੇਸ਼ ਕਰਦੇ ਹਨ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now