ਆਸਟ੍ਰੇਲੀਆ ਦੇ ਨੌਰਦਰਨ ਟੈਰੇਟਰੀ ਦੇ ਉਤਰ ਪੂਰਬੀ ਹਿੱਸੇ ਦੇ ਇੱਕ ਦੂਰ-ਦਰਾਜ ਇਲਾਕੇ ਅਰਨਹੈਮ ਲੈਂਡ ਵਿੱਚ ਸ਼ੁੱਕਰਵਾਰ ਇੱਕ ਅਗਸਤ ਨੂੰ ਸ਼ੁਰੂ ਹੋਏ ਚਾਰ ਰੋਜ਼ਾ ਉਤਸਵ ਵਿਚ ਸਵਦੇਸ਼ੀ ਭਾਈਚਾਰੇ ਦੇ ਨੇਤਾਵਾਂ, ਸਿਆਸੀ ਆਗੂਆਂ, ਕਲਾਕਾਰਾਂ ਅਤੇ ਆਸਟ੍ਰੇਲੀਆ ਦੇ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਤੋਂ ਆਏ ਲੋਕਾਂ ਨੇ ਇਸ ਫੈਸਟੀਵਲ ਦਾ ਆਨੰਦ ਮਾਣਿਆ ਹੈ।
ਇਸ ਫੈਸਟੀਵਲ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕਰਨ ਵਾਲੇ ਵੱਖ-ਵੱਖ ਕਲਾਕਾਰਾਂ ਨੇ ਜਿੱਥੇ ਆਪਣੇ ਕੰਮ ਜ਼ਰੀਏ ਦੇਸ਼ ਨਾਲ ਆਪਣੀ ਮੁਹੱਬਤ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਇਸ ਫੈਸਟੀਵਲ ਨੂੰ ‘ ਨਾ ਸਿਰਫ਼ ਸਵਦੇਸ਼ੀ ਸੱਭਿਆਚਾਰ ਨਾਲ ਜੁੜਨ ਦਾ, ਸਗੋਂ ਨਵੇਂ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਵੀ ਦੱਸਿਆ ਹੈ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।