'ਗ਼ਜ਼ਲ ਦਿਲ ਦੀ ਜ਼ੁਬਾਨ ਹੈ' ਸ਼ਾਇਰ ਲਿਆਕਤ ਗਡਗੋਰ

Punjabi Poet Liyaqat Gadgor (R) with Masood Mallhi. Source: Supplied
ਲਿਆਕਤ ਗਡਗੋਰ ਪੰਜਾਬੀ ਗ਼ਜ਼ਲ ਦਾ ਉਸਤਾਦ ਸ਼ਾਇਰ ਹੈ। ਉਹਨਾਂ ਪੰਜਾਬੀ ਕਵਿਤਾ ਦੀਆਂ ਤਿੰਨ ਕਿਤਾਬਾਂ ਲੋਕ ਕਚਹਿਰੀ ਵਿੱਚ ਹਾਜ਼ਿਰ ਕੀਤੀਆਂ ਹਨ - ਸੱਧਰਾਂ, ਸੁਫ਼ਨੇ ਅਤੇ ਔਂਸੀਆਂ। ਮਸੂਦ ਮੱਲ੍ਹੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਆਪਣੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਸਾਹਿਤਕ ਜਗਤ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਹੈ। 'ਨਾ ਨਾ ਯਾਰ ਨਾ ਲੜਿਆ ਕਰ, ਮਿਲਦਿਆਂ ਸਾਰ ਨਾ ਲੜਿਆ ਕਰ। ਪਾਣੀ ਵਿਚ ਮਧਾਣੀ ਨਾ ਪਾ, ਛੱਡ, ਬੇਕਾਰ ਨਾ ਲੜਿਆ ਕਰ।' ਲਿਆਕਤ ਗਡਗੋਰ "ਕਿੰਨੇ ਸੜ ਗਏ ਕਿੰਨੇ ਮਰ ਗਏ, ਸਾਰੀਆਂ ਗੱਲਾਂ ਭੁੱਲ ਕੇ ਦੱਸੋ, ਤਾੜੀਆਂ ਮਾਰਨ ਵਾਲਿਓ ਲੋਕੋ, ਇੱਕ ਬੰਦੇ ਦਾ ਮੁੱਲ ਤਾਂ ਦੱਸੋ।"
Share