ਵਿਕਟੋਰਿਆ ਦੀ ਸੰਸਦ ਨੇ ਮੈਲਬਰਨ ਦੇ ਦੱਖਣ ਪੂਰਬੀ ਸਬਰਬ 'ਬੈਰਿਕ' ਵਿੱਚ ਇੱਕ ਝੀਲ ਦਾ ਨਾਮ 'ਗੁਰੂ ਨਾਨਕ ਝੀਲ' ਰੱਖਣ ਦੇ ਵਿਰੁੱਧ ਵਿੱਚ ਇੱਕ ਪਟੀਸ਼ਨ ਉੱਤੇ ਚਰਚਾ ਕੀਤੀ, ਅਤੇ ਉਸ ਨੂੰ ਖ਼ਾਰਜ ਵੀ ਕਰ ਦਿੱਤਾ।
ਬੈਰਿਕ ਦੇ ਵਸਨੀਕਾਂ ਦੁਆਰਾ ਸ਼ੁਰੂ ਕੀਤੀ ਗਈ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਵਾਂ ਨਾਮ ਵਿਆਪਕ ਭਾਈਚਾਰੇ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਖੇਤਰ ਦੇ ਲੰਬੇ ਸਮੇਂ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰਦਾ ਹੈ।

The name Guru Nanak Lake was to be instated in 2024. Credit: SBS Punjabi
ਉਨ੍ਹਾਂ ਨੇ ਸਿੱਖ ਭਾਈਚਾਰੇ ਤੋਂ ਮੰਗ ਕਰਦਿਆਂ ਕਿਹਾ, "ਗੁਰੂ ਨਾਨਕ ਦੇਵ ਜੀ ਬਾਰੇ ਮੈਂ ਜੋ ਸਿੱਖਿਆ ਹੈ, ਉਸ ਤੋਂ ਪਤਾ ਲਗਦਾ ਹੈ ਕਿ ਉਹ ਦਇਆ ਨਾਲ ਭਰੇ ਹੋਏ ਸਨ। ਇਸ ਲਈ, ਸਿੱਖ ਭਾਈਚਾਰੇ ਨੂੰ ਮੇਰਾ ਸੰਦੇਸ਼ ਇਹ ਹੈ ਕਿ ਕਿਰਪਾ ਕਰਕੇ ਸਾਡੇ ਭਾਈਚਾਰੇ 'ਤੇ ਵੀ ਕੁਝ ਦਇਆ ਦਿਖਾਓ ਅਤੇ ਸਾਡੇ ਭਾਈਚਾਰੇ ਦੇ ਹਜ਼ਾਰਾਂ ਲੋਕ, ਜਿਨ੍ਹਾਂ ਵਿੱਚ ਵਿਆਪਕ ਕੌਮਾਂ ਦੇ ਲੋਕ ਸ਼ਾਮਲ ਹਨ, ਉਹ ਕੀ ਕਹਿ ਰਹੇ ਹਨ, ਉਨ੍ਹਾਂ ਨੂੰ ਵੀ ਸੁਣੋ।"

Uncle Mark Brown, an elder from the Bunurong people, performed a Welcome ceremony at the ceremony held by state govt to name a lake in Berwick after Guru Nanak. Credit: SBS Punjabi
ਹਰਪ੍ਰੀਤ ਸਿੰਘ ਕੰਦਰਾਂ, ਜਿਨ੍ਹਾਂ ਨੇ ਪਿਛਲੇ ਸਾਲ ਗੁਰੂ ਨਾਨਕ ਝੀਲ ਦਾ ਨਾਮ ਬਹਾਲ ਕਰਨ ਲਈ ਇੱਕ ਜਵਾਬੀ ਪਟੀਸ਼ਨ ਸ਼ੁਰੂ ਕੀਤੀ ਸੀ, ਦਾ ਕਹਿਣਾ ਹੈ ਕਿ "ਜਦੋਂ ਪ੍ਰਵਾਸੀਆਂ ਲਈ ਕੁਝ ਵੀ ਹੁੰਦਾ ਹੈ, ਉਸ ਉਪਰਾਲੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਰੋਧ ਜ਼ਰੂਰ ਮਿਲਦਾ ਹੁੰਦਾ ਹੈ। ਇਸ ਝੀਲ ਦਾ ਨਾਮ ਗੁਰੂ ਨਾਨਕ ਦੇ ਨਾਮ ਉੱਤੇ ਰੱਖਣ ਦੇ ਨਾਲ ਸਾਡੇ ਗੁਰੂ ਨੂੰ ਸਤਿਕਾਰ ਮਿਲਦਾ ਹੈ। ਗੁਰੂ ਨਾਨਕ ਸਿਰਫ ਸਿੱਖ ਭਾਈਚਾਰੇ ਨਹੀਂ ਸਗੋਂ ਸਰਬਤ ਦੇ ਭਲੇ ਦੀ ਗੱਲ ਕਰਦੇ ਸੀ।"
"ਇਸ ਝੀਲ ਦੇ ਨਾਲ ਨਾ ਸਿਰਫ਼ ਸਾਡੇ ਗੁਰੂ ਨੂੰ ਸਨਮਾਨ ਮਿਲੇਗਾ ਸਗੋਂ ਸਾਡੀਆਂ ਆਉਣ ਵਾਲਿਆਂ ਪੁਸ਼ਤਾਂ ਵੀ ਆਪਣੇ ਭਾਈਚਾਰੇ ਅਤੇ ਇਤਿਹਾਸ ਉੱਤੇ ਮਾਣ ਕਰ ਸਕਣਗੀਆਂ। "
"ਇਹ ਵਿਰੋਧ ਸਾਡੀ ਆਪਣੀ ਪਛਾਣ ਦੀ ਭਾਵਨਾ ਨੂੰ ਚੁਣੌਤੀ ਦਿੰਦਾ ਹੈ। ਅਸੀਂ ਉਨ੍ਹਾਂ ਸਾਰਿਆਂ ਵਾਂਗ ਇਸ ਦੇਸ਼ ਲਈ ਯੋਗਦਾਨ ਪਾ ਰਹੇ ਹਾਂ। ਇਹ ਦੇਸ਼ ਪ੍ਰਵਾਸੀਆਂ ਦਾ ਦੇਸ਼ ਹੈ। ਕੋਈ ਸਾਡੇ ਤੋਂ ਪਹਿਲਾਂ ਪਰਵਾਸ ਕਰ ਚੁੱਕੇ ਹਨ ਅਤੇ ਕਈ ਬਾਅਦ ਵਿੱਚ। ਪਰ ਇਹ ਦੇਸ਼ ਸਾਡਾ ਵੀ ਹੈ। ਪਰ ਸਾਨੂੰ 'ਰਾਜਨੀਤਿਕ ਫੁੱਟਬਾਲ' ਵਜੋਂ ਵਰਤਿਆ ਜਾ ਰਿਹਾ ਹੈ।"
ਪੂਰਾ ਪੌਡਕਾਸਟ ਸੁਣੋ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।














