SKIP TO MAIN CONTENT

'ਹਰ ਦਿਨ ਹਰ ਘਰ ਆਯੁਰਵੇਦ': ਕੌਂਸੁਲੇਟ ਜਨਰਲ ਆਫ ਇੰਡੀਆ, ਪਰਥ ਨੇ ਮਨਾਇਆ ਆਯੁਰਵੇਦ ਦਿਹਾੜਾ

hUoiCG4s.jpeg
Consulate General of India at Perth celebrates Ayurveda Day. Credit: Supplied

ਆਸਟ੍ਰੇਲੀਅਨ ਸਿਹਤ ਪ੍ਰਣਾਲੀ ਵਿੱਚ ਆਯੁਰਵੇਦ ਦੇ ਸੰਭਾਵਿਤ ਯੋਗਦਾਨ ਨੂੰ ਮੁਖ ਰੱਖਦੇ ਹੋਏ ਕੌਂਸੁਲੇਟ ਜਨਰਲ ਆਫ ਇੰਡੀਆ, ਪਰਥ ਵੱਲੋਂ ਲੰਘੇ ਸ਼ੁਕਰਵਾਰ 11 ਨਵੰਬਰ ਨੂੰ ਸੱਤਵਾਂ ਆਯੁਰਵੇਦ ਦਿਵਸ ਮਨਾਇਆ ਗਿਆ। ਪੱਛਮੀ ਆਸਟ੍ਰੇਲੀਆ ਅਤੇ ਨੋਰਦਰਨ ਟੈਰੀਟਰੀ ਦੇ ਕੌਂਸੁਲੇਟ ਜਨਰਲ ਆਫ ਇੰਡੀਆ ਅਮਰਜੀਤ ਸਿੰਘ ਤਖੀ ਅਤੇ ਯੂਨੀਵਰਸਿਟੀ ਆਫ ਆਸਟ੍ਰੇਲੀਆ ਦੀ ਪੰਜਾਬੀ ਸਾਇੰਸਦਾਨ ਪਰਵਿੰਦਰ ਕੌਰ ਨੇ ਸਾਡੇ ਨਾਲ ਇਸ ਸਿਲਸਲੇ ਵਿੱਚ ਹੋਰ ਜਾਣਕਾਰੀ ਸਾਂਝੀ ਕੀਤੀ।

Published

Updated

By Preetinder Grewal

Source: SBS

Skip to podcast episode content

ਆਸਟ੍ਰੇਲੀਅਨ ਸਿਹਤ ਪ੍ਰਣਾਲੀ ਵਿੱਚ ਆਯੁਰਵੇਦ ਦੇ ਸੰਭਾਵਿਤ ਯੋਗਦਾਨ ਨੂੰ ਮੁਖ ਰੱਖਦੇ ਹੋਏ ਕੌਂਸੁਲੇਟ ਜਨਰਲ ਆਫ ਇੰਡੀਆ, ਪਰਥ ਵੱਲੋਂ ਲੰਘੇ ਸ਼ੁਕਰਵਾਰ 11 ਨਵੰਬਰ ਨੂੰ ਸੱਤਵਾਂ ਆਯੁਰਵੇਦ ਦਿਵਸ ਮਨਾਇਆ ਗਿਆ। ਪੱਛਮੀ ਆਸਟ੍ਰੇਲੀਆ ਅਤੇ ਨੋਰਦਰਨ ਟੈਰੀਟਰੀ ਦੇ ਕੌਂਸੁਲੇਟ ਜਨਰਲ ਆਫ ਇੰਡੀਆ ਅਮਰਜੀਤ ਸਿੰਘ ਤਖੀ ਅਤੇ ਯੂਨੀਵਰਸਿਟੀ ਆਫ ਆਸਟ੍ਰੇਲੀਆ ਦੀ ਪੰਜਾਬੀ ਸਾਇੰਸਦਾਨ ਪਰਵਿੰਦਰ ਕੌਰ ਨੇ ਸਾਡੇ ਨਾਲ ਇਸ ਸਿਲਸਲੇ ਵਿੱਚ ਹੋਰ ਜਾਣਕਾਰੀ ਸਾਂਝੀ ਕੀਤੀ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਸ਼੍ਰੀ ਤਖੀ ਨੇ ਕਿਹਾ ਕਿ ਆਯੁਰਵੇਦ ਦੇ ਵਿਲੱਖਣ ਇਲਾਜ ਤਰੀਕੇ ਅਤੇ ਇਸਦੀ ਸਿਹਤ ਪ੍ਰਣਾਲੀ ਨੂੰ ਦੇਣ ਬਾਰੇ ਸਮਾਜ ਦੇ ਹੋਰ ਵਰਗਾਂ ਨੂੰ ਦੱਸਣਾ ਸਮੇ ਦੀ ਮੁਖ ਲੋੜ ਹੈ।

ਉਨ੍ਹਾਂ ਕਿਹਾ ਕਿ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਆਯੁਰਵੇਦ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਪ੍ਰਾਚੀਨ ਭਾਰਤੀ ਵਿਧੀ ਨੂੰ ਘਰ-ਘਰ ਪਹੁੰਚਾਉਣ ਦੇ ਟੀਚੇ ਨੂੰ ਮੁਖ ਰੱਖਦਿਆਂ ਭਾਰਤ ਸਰਕਾਰ ਕਾਫੀ ਯਤਨਸ਼ੀਲ ਹੈ ਤੇ ਇਸੇ ਕੜ੍ਹੀ ਤਹਿਤ ਇਹ ਸਮਾਗਮ ਉਲੀਕਿਆ ਗਿਆ ਸੀ।

ਇਸ ਸਮਾਗਮ ਵਿੱਚ ਪਰਥ ਤੋਂ ਆਯੁਰਵੇਦ ਅਤੇ ਹੋਮਿਓਪੈਥੀ ਨਾਲ਼ ਜੁੜੀਆਂ ਕਈ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।

xf5AUssY.jpeg
ਕੌਂਸੁਲੇਟ ਜਨਰਲ ਆਫ ਇੰਡੀਆ, ਪਰਥ ਵੱਲੋਂ ਮਨਾਏ ਗਏ ਆਯੁਰਵੇਦ ਦਿਵਸ ਵਿੱਚ ਸ਼ਾਮਿਲ ਲੋਕਾਂ ਦੀ ਤਸਵੀਰ Credit: Supplied

ਸ਼ਾਮਿਲ ਹੋਣ ਵਾਲਿਆਂ ਵਿੱਚ ਪ੍ਰੋਫੈਸਰ/ਡਾਕਟਰ ਪਰਵਿੰਦਰ ਕੌਰ ਵੀ ਸ਼ਾਮਿਲ ਸਨ ਜੋ ਯੂਨੀਵਰਸਿਟੀ ਆਫ਼ ਵੇਸ੍ਟਰਨ ਆਸਟ੍ਰੇਲੀਆ ਵਿੱਚ ਜੀਨੋਮਿਕ੍ਸ ਖੇਤਰ ਵਿਚ ਨਾਮਣਾ ਖੱਟ ਰਹੇ ਹਨ।

ਡਾਕਟਰ ਪਰਵਿੰਦਰ ਕੌਰ ਨੇ ਇਸ ਸਮਾਗਮ ਦੌਰਾਨ ਦਵਾਈਆਂ ਨਾਲ਼ ਸਬੰਧਿਤ ਜੜ੍ਹੀ-ਬੂਟੀਆਂ ਤੇ ਪੌਦਿਆਂ ਦੇ ਸਾਇੰਸ ਖੇਤਰ ਨਾਲ਼ ਜੁੜੇ ਕੁਝ ਅਹਿਮ ਨੁਕਤਿਆਂ ਬਾਰੇ ਸਾਂਝ ਪਾਈ।

ਪੂਰੀ ਜਾਣਕਾਰੀ ਲਈ ਉਪਰ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ.....

Latest podcast episodes

Follow SBS Punjabi

Download our apps

Watch on SBS

Punjabi News

Stream now