ਹਰਮਨਦੀਪ ਨੇ ਪਿਛਲੇ ਕਈ ਸਾਲਾਂ ਦੇ ਪ੍ਰਸ਼ਨ ਪੱਤਰਾਂ ਨੂੰ ਘੋਖਿਆ, ਕਈ ਪੰਜਾਬੀ ਦੇ ਅਖਬਾਰ ਰੋਜਾਨਾਂ ਪੜੇ ਆਪਣੀ ਲੇਖਣੀ ਸੀ ਸੁਧਾਈ ਆਪਣੇ ਬਾਬਾ ਜੀ ਕੋਲੋਂ ਕਰਵਾਈ। ਹਰਮਨਦੀਪ ਦਾ ਕਹਿਣਾ ਹੈ ਕਿ, “ਬਚਿਆਂ ਵਿਚ ਪੰਜਾਬੀ ਦਾ ਬੀਜ ਬਹੁਤ ਛੋਟੀ ਉਮਰ ਵਿਚ ਹੀ ਬੀਜ ਦੇਣਾ ਚਾਹੀਦਾ ਹੈ, ਤਾਂਕਿ ਉਹ ਸਾਰੀ ਉਮਰ ਲਈ ਪ੍ਰਪੱਕ ਹੋ ਜਾਣ।“
ਆਮ ਤੋਰ ਤੇ ਬਹੁਤ ਸਾਰੇ ਸਿਖਿਆਰਥੀ ਪ੍ਰਚਲਤ ਵਿਸ਼ਿਆਂ, ਜਿਵੇਂ ਕਿ ਹਿਸਾਬ, ਸਾਇੰਸ, ਅੰਗ੍ਰੇਜੀ, ਅਕਾਂਉਂਟਿੰਗ ਆਦਿ ਤੇ ਹੀ ਪੂਰਾ ਜੋਰ ਲਗਾ ਦਿੰਦੇ ਹਨ। ਪਰ ਹਰਮਨਦੀਪ ਦਾ ਕਹਿਣਾ ਹੈ ਕਿ ਬਹੁਤ ਪੰਜਾਬੀ ਬੋਲੀ ਵਰਗੇ ਚੋਣਵੇਂ ਵਿਸ਼ਿਆਂ ਦੁਆਰਾ ਕੁੱਲ ਅੰਕਾਂ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਜਿਥੇ ਹਰਮਨਦੀਪ ਨੇ ਪੰਜਾਬੀ ਵਿਚ 92 ਅੰਕ ਪ੍ਰਾਪਤ ਕੀਤੇ ਉਥੇ ਇਸ ਦੀ ਏਟਾਰ 99.5 ਪਹੁੰਚ ਗਈ ਹੈ।
ਵੈਸੇ ਤਾਂ ਸਾਰਾ ਸੁੰਨੜ ਪਰਿਵਾਰ ਹੀ ਪੰਜਾਬੀ ਸਭਿਆਚਾਰ ਲਈ ਨੱਕੋ ਨੱਕ ਸਪਰਪਿਤ ਹੈ, ਪਰ ਹਰਮਨਦੀਪ ਨੇ ਭੰਗੜੇ, ਬੋਲੀਆਂ ਵਿਚ ਮਹਾਰਤ ਹਾਸਲ ਕਰਨ ਦੇ ਬਾਦ ਹੁਣ ਖੁਦ ਆਪ ਵੀ ਦੂਜਿਆਂ ਨੂੰ ਭੰਗੜੇ ਨਾਲ ਜੋੜਨਾਂ ਸ਼ੁਰੂ ਕੀਤਾ ਹੋਇਆ ਹੈ। ਹਰਮਨਦੀਪ ਦਾ ਕਹਿਣਾ ਹੈ ਕਿ,” ਪੰਜਾਬੀ ਬੋਲੀ ਦਾ ਅੰਤਰ-ਰਾਸ਼ਟਰੀ ਵਿਕਾਸ ਲੋਕ ਨਾਚ ਅਤੇ ਲੋਕ ਸੰਗੀਤ ਦੁਆਰਾ ਸਹਿਜੇ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਭੰਗੜੇ ਅਤੇ ਪੰਜਾਬੀ ਸੰਗੀਤ ਨੂੰ ਪੱਛਮੀ ਲੋਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ।“
ਪੰਜਾਬਾ ਬੋਲੀ ਅਤੇ ਸਭਿਆਚਾਰ ਦੇ ਇਸ ਲੰਬਰਦਾਰ ਹਰਮਨਦੀਪ ਨੂੰ ਐਸ ਬੀ ਐਸ ਪੰਜਾਬੀ ਸਲਾਮ ਕਰਦਾ ਹੈ ਅਤੇ ਭਵਿਖ ਲਈ ਸ਼ੁਭ ਕਾਮਨਾਵਾਂ ਪੇਸ਼ ਕਰਦਾ ਹੈ।