ਪੰਜਾਬ ਦੇ ਜ਼ਿਲਾ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਮੈਦਾਨ ਵਿੱਚ ਛੋਟੀ ਜਿਹੀ ਹਰਮਨ, ਆਪਣੀ ਸਕੂਲ ਦੀ ਵਰਦੀ ਪਹਿਨ ਕੇ ਅਤੇ ਦੁਪੱਟਾ ਬੰਨ੍ਹ ਕੇ, ਆਪਣੀ ਤੇਜ਼ ਰਫ਼ਤਾਰ ਨਾਲ ਸੀਨੀਅਰ ਮੁੰਡਿਆਂ ਨੂੰ ਵੀ ਪਿੱਛੇ ਛੱਡ ਦਿੰਦੀ ਸੀ।
ਇਹ ਪੌਡਕਾਸਟ ਹਰਮਨ ਨਾਲ ਉਸ ਸਮੇਂ ਰਿਕਾਰਡ ਕੀਤਾ ਗਿਆ ਜਦੋਂ ਉਹ ਕੁੱਝ ਸਾਲ ਪਹਿਲਾਂ ਆਸਟ੍ਰੇਲੀਆ ਇੱਕ ਟੂਰਨਾਮੈਂਟ ਵਿੱਚ ਭਾਗ ਲੈਣ ਆਏ ਸਨ। 
ਹਰਮਨਪ੍ਰੀਤ ਕੌਰ, ਜੋ ਕਿ ਭਾਰਤੀ ਖੇਡਾਂ ਦੇ ਸਰਵਉੱਚ ਸਨਮਾਨ, 'ਅਰਜੁਨ ਅਵਾਰਡ' ਜੇਤੂ ਵੀ ਹਨ, ਆਪਣੇ ਕ੍ਰਿਕੇਟ ਅਤੇ ਜੀਵਨ ਯਾਤਰਾ ਦੀਆਂ ਅਣਕਹੀਆਂ ਕਹਾਣੀਆਂ ਸਾਡੇ ਨਾਲ ਸਾਂਝੀਆਂ ਕਰਦੇ ਹਨ, ਕਿ ਕਿਵੇਂ ਉਨ੍ਹਾਂ ਦੇ ਪਿਤਾ ਸ. ਹਰਮੰਦਰ ਸਿੰਘ ਭੁੱਲਰ ਜੋ ਕਿ ਆਪ ਵੀ ਬਾਸਕਿਟ ਬਾਲ ਖੇਡਦੇ ਰਹੇ ਹਨ, ਨੇ ਆਪਣੀ ਬੇਟੀ ਦੇ ਸੁਫਨਿਆਂ ਨੂੰ ਪਛਾਣਦੇ ਹੋਏ ਉਸ ਦਾ ਹਰ ਪੜਾਅ 'ਤੇ ਸਾਥ ਦਿੱਤਾ ਤੇ ਇਸ ਮੁਕਾਮ ਤੱਕ ਪਹੁੰਚਾਇਆ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।







