ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਡਾ ਸੁਰਿੰਦਰ ਸਿੰਘ ਨੇ ਦਸਿਆ, ‘ਮੇਰੇ 34 ਸਾਲਾਂ ਦੀ ਖੋਜ ਵਾਲੇ ਸਮੇਂ ਦੌਰਾਨ ਮੈਨੂੰ ਆਸਟ੍ਰੇਲੀਅਨ ਸਰਕਾਰ ਵਲੋਂ ਕਈ ਵਾਰ ਇੱਥੇ ਕਾਂਨਫਰੰਸਾਂ ਅਤੇ ਖੋਜ ਪਰੋਜੈਕਟਾਂ ਵਿੱਚ ਭਾਗ ਲੈਣ ਲਈ ਸੱਦਿਆ ਸੀ। ਅਤੇ ਜਦੋਂ ਮੈਂ ਸਾਲ 2013 ਵਿੱਚ ਭਾਰਤ ਵਿੱਚੋਂ ਸੇਵਾ ਮੁਕਤ ਹੋਇਆ ਤਾਂ ਆਸਟ੍ਰੇਲੀਆ ਦੀ ਸਰਕਾਰ ਨੇ ਮੈਨੂੰ ਡਿਸਟਿੰਗੂਇਸ਼ਡ ਟੇਲੈਂਟ ਵੀਜ਼ਾ ਦੇ ਕਿ ਹਮੇਸ਼ਾਂ ਲਈ ਇੱਥੇ ਰਹਿਣ ਦਾ ਸੱਦਾ ਦਿੱਤਾ। ਅਤੇ ਮੈਂ ਸਾਲ 2014 ਵਿੱਚ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਪੱਕੇ ਤੌਰ ਤੇ ਰਹਿਣ ਲਈ ਆ ਗਿਆ’।
‘ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਮੈਂ ਯੂਨਿਵਰਸਿਟੀ ਆਫ ਵੂਲੋਂਨਗੋਂਗ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਕੰਮ ਕਰਨਾਂ ਸ਼ੁਰੂ ਕਰ ਦਿੱਤਾ ਅਤੇ ਆਸਟ੍ਰੇਲੀਅਨ ਸਰਕਾਰ ਨੂੰ ਯੂਰੇਨਿਅਮ ਦੇ ਖੇਤਰ ਵਿੱਚ ਕਈ ਪ੍ਰਕਾਰ ਦੀਆਂ ਸਲਾਹਾਂ ਆਦਿ ਦਿਤੀਆਂ ਕਿਉਂਕਿ ਆਸਟ੍ਰੇਲੀਆ ਵਿੱਚ ਯੂਰੇਨਿਅਮ ਸਾਰੇ ਸੰਸਾਰ ਵਿੱਚੋਂ ਸਭ ਤੋਂ ਜਿਆਦਾ ਪਾਇਆ ਜਾਂਦਾ ਹੈ’।

ਡਾ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਸਾਰੇ ਸੰਸਾਰ ਦਾ 50% ਤੋਂ ਵੀ ਜਿਆਦਾ ਯੂਰੇਨਿਅਮ ਆਸਟ੍ਰੇਲੀਆ ਵਿੱਚ ਹੀ ਪਾਇਆ ਜਾਂਦਾ ਹੈ।
ਪ੍ਰੋ ਸੁਰਿੰਦਰ ਸਿੰਘ ਨੇ ਆਪਣੀ ਸਾਰੀ ਜਿੰਦਗੀ ਹੀ ਖੋਜ ਦੇ ਖੇਤਰ ਵਿੱਚ ਬਿਤਾਉਣ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ, ‘ਮੈਂ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਖੋਜਾਂ ਦੌਰਾਨ, ਜਮੀਨ ਵਿਚਲੇ ਯੂਰੇਨਿਅਮ ਦੇ ਲੈਵਲਸ ਦੀ ਜਾਂਚ ਕਰਨ ਲਈ ਅਹਿਮ ਰੋਲ ਅਦਾ ਕੀਤਾ। ਇਹਨਾਂ ਤੋਂ ਹੀ ਪਤਾ ਚਲ ਸਕਿਆ ਸੀ ਕਿ ਮਾਲਵਾ ਇਲਾਕੇ ਦੇ ਜਮੀਨ ਦਰੋਜ਼ ਪਾਣੀਆਂ ਵਿੱਚ ਯੂਰੇਨਿਅਮ ਦੀ ਮਾਤਰਾ ਔਸਤ ਨਾਲੋਂ 20 ਗੁਣਾ ਜਿਆਦਾ ਹੈ ਅਤੇ ਇਹਨਾਂ ਦਾ ਮੂਲ ਕਾਰਨ ਜਮੀਨ ਦੀਆਂ ਹੇਠਲੀਆਂ ਸਤਾਹਾਂ ਵਿੱਚ ਪਾਏ ਜਾਣ ਵਾਲੇ ‘ਟੋਸ਼ਨ’ ਨਾਮਕ ਗਰੇਨਾਈਟ ਦਾ ਪਾਣੀ ਵਿੱਚ ਘੁਲਣਾ ਹੀ ਹੈ’।
Leaders in research

Einstein and Newton wrong, India invented stem cell research, academics say
‘ਅਸੀਂ ਭਾਭਾ ਅਟੋਮਿਕ ਰਿਸਰਚ ਸੈਂਟਰ ਨਾਲ ਮਿਲ ਕੇ ਇਹਨਾਂ ਇਲਾਕਿਆਂ ਲਈ ਅਜਿਹੇ ਆਰ ਓ ਸਿਸਟਮ ਤਿਆਰ ਕੀਤੇ ਜੋ ਕਿ ਯੂਰੇਨਿਅਮ ਨੂੰ ਫਿਲਟਰ ਕਰਦੇ ਹੋਏ ਸਿਹਤਮੰਦ ਪੀਣ ਵਾਲਾ ਪਾਣੀ ਪ੍ਰਦਾਨ ਕਰ ਸਕਦੇ ਸਨ। ਪਰ ਬਦਕਿਸਮਤੀ ਇਹ ਹੈ ਕਿ ਅਜੇ ਵੀ ਪੰਜਾਬ ਦੇ ਪਸ਼ੂ ਇਸ ਯੂਰੇਨਿਅਮ ਵਾਲੇ ਪਾਣੀ ਨੂੰ ਪੀ ਰਹੇ ਹਨ, ਜਿਨਾਂ ਦਾ ਦੁੱਧ ਆਮ ਜਨਤਾ ਪੀ ਰਹੀ ਹੈ’।

ਆਸਟ੍ਰੇਲੀਆ ਅਤੇ ਭਾਰਤ ਵਿਚਲੇ ਖੋਜ ਕੇਂਦਰਾਂ ਦੀ ਤੁਲਣਾ ਕਰਦੇ ਹੋਏ ਡਾ ਸਿੰਘ ਨੇ ਕਿਹਾ ਕਿ, ‘ਭਾਰਤ ਵਿੱਚ ਬਹੁਤ ਜਿਆਦਾ ਮੈਨ-ਪਾਵਰ ਹੈ, ਪਰ ਲੋੜੀਂਦੇ ਸਾਧਨ ਨਹੀਂ ਹਨ। ਜਦਕਿ ਆਸਟ੍ਰੇਲੀਆ ਵਿੱਚ ਵਧੀਆ ਸੁਵਿਧਾਵਾਂ ਮੌਜੂਦ ਹੋਣ ਦੇ ਬਾਵਜੂਦ ਬਹੁਤ ਘੱਟ ਲੋਗ ਖੋਜ ਦੇ ਖੇਤਰ ਵਿੱਚ ਆਉਂਦੇ ਹਨ’।
‘ਖੋਜ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਬਹੁਤ ਜਿਆਦਾ ਧੀਰਜ ਅਤੇ ਸਮੇਂ ਦੀ ਲੋੜ ਹੁੰਦੀ ਹੈ। ਮੈਂ ਸਾਰੇ ਹੀ ਪੰਜਾਬੀਆਂ ਨੂੰ ਖੋਜ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਤ ਕਰਨਾ ਚਾਹਾਂਗਾ’।
Punjabies on top University positions

Prof. Deep Saini joins as vice-chancellor of University of Canberra
ਆਪਣੀ ਜਿੰਦਗੀ ਦੇ ਖੋਜ ਲਈ ਬਿਤਾਏ ਸਾਲਾਂ ਦੌਰਾਨ ਪ੍ਰੋ ਸੁਰਿੰਦਰ ਸਿੰਘ ਦੇ ਅਗਵਾਈ ਵਿੱਚ 34 ਦੇ ਕਰੀਬ ਸਿਖਿਆਰਥੀਆਂ ਨੇ ਵੀ ਖੋਜ ਕਰਦੇ ਹੋਏ ਪੀ ਐਚ ਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ 250 ਤੋਂ ਵੀ ਜਿਆਦਾ ਪੇਪਰ ਪਬਲਿਸ਼ ਕੀਤੇ।
Listen to SBS Punjabi Monday to Friday at 9 pm. Follow us on Facebook and Twitter.






