21 ਸਾਲਾ ਵੇਟਰੈਸ ਸੌਫੀ ਮੁੱਲਰ ਦਾ ਕਹਿਣਾ ਹੈ ਕਿ ਉਸਨੇ ਫਲੂ ਦਾ ਟੀਕਾਕਰਨ ਕਰਵਾਉਣ ਬਾਰੇ ਨਹੀਂ ਸੋਚਿਆ ਸੀ, ਕਿਉਂਕਿ ਉਸਨੂੰ ਵੈਕਸੀਨੇਸ਼ਨ ਤੋਂ ਹੋਣ ਵਾਲੀ ਥਕਾਵਟ ਨੇ ਡਰਾ ਦਿੱਤਾ ਸੀ।
ਇਸ ਦੌਰਾਨ ਸਿਹਤ ਅਧਿਕਾਰੀ ਵੱਧ ਤੋਂ ਵੱਧ ਲੋਕਾਂ ਨੂੰ ਫਲੂ ਦੇ ਟੀਕੇ ਲਗਾਵਾਉਣ ਲਈ ਕਹਿ ਰਹੇ ਹਨ।
ਮਹਾਂਮਾਰੀ ਦੌਰਾਨ ਹੋਏ ਲਾਕਡਾਊਨ ਕਾਰਨ 2021 ਵਿੱਚ ਫਲੂ ਦੇ ਮਾਮਲੇ ਹੇਠਲੇ ਪੱਧਰ ‘ਤੇ ਡਿੱਗ ਗਏ ਸਨ। ਇਸ ਸਾਲ ਉਨ੍ਹਾਂ ਵਿੱਚ 147,000 ਤੋਂ ਵੀ ਵੱਧ ਮਾਮਲਿਆਂ ਦਾ ਵਾਧਾ ਹੋਇਆ ਹੈ।
Advertisement
900 ਤੋਂ ਵੱਧ ਲੋਕ ਇਸ ਸਾਲ ਹਸਪਤਾਲਾਂ ਵਿੱਚ ਭਰਤੀ ਹੋਏ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ 54 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਫਲੂ ਵੈਕਸੀਨ ਲੈਣ ਤੋਂ ਇਲਵਾ ਲੋਕਾਂ ਨੂੰ ਇਹ ਤਾਕੀਦ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਬਿਮਾਰ ਮਹਿਸੂਸ ਕਰਨ ਤਾਂ ਉਹ ਘਰ ਵਿੱਚ ਹੀ ਰਹਿਣ, ਭੀੜ-ਭੜੱਕੇ ਵਾਲੀਆਂ ਥਾਵਾਂ ਉੱਤੇ ਮਾਸਕ ਪਾਉਣ ਅਤੇ ਹੋਰਨਾਂ ਲੋਕਾਂ ਨੂੰ ਉਥੇ ਮਿਲਣ ਜਿੱਥੇ ਤਾਜ਼ੀ ਹਵਾ ਹੋਵੇ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
LISTEN TO
ਕੋਵਿਡ-19 ਦੀਆਂ ਨਵੀਆਂ ਕਿਸਮਾਂ ਅਤੇ ਹੁਣ ਫਲੂ ਦੇ ਵੱਧ ਰਹੇ ਮਾਮਲਿਆਂ ਕਾਰਨ ਸਿਹਤ ਕਰਮਾਚਾਰੀਆਂ ਲਈ ਸਰਦੀਆਂ ਦਾ ਮੌਸਮ ਮੁਸ਼ਕਿਲ ਹੋ ਸਕਦਾ ਹੈ। ਨੌਂ ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ ਇਸ ਦੌਰਾਨ ਫਲੂ ਦੇ ਟੀਕਾਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਲੂ ਤੋਂ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋਣ ਤੋਂ ਪਹਿਲਾਂ ਅਤੇ ਮੁਫਤ ਵਿੱਚ ਟੀਕਾਕਰਨ ਦੀ ਮਿਆਦ ਦੌਰਾਨ ਉਹ ਇਨਫਲੂਏਂਜ਼ਾ ਦੇ ਟੀਕੇ ਜ਼ਰੂਰ ਲਗਾਵਾਉਣ।
SBS Punjabi
29/06/202206:15