ਸਿਹਤ-ਸੰਭਾਲ: ਜੋੜਾਂ ਦੇ ਦਰਦ ਤੋਂ ਨਿਜਾਤ ਪਾਉਣ ਲਈ ਕੁਝ ਖ਼ਾਸ ਨੁਕਤੇ

Dr Sandeep Bhagat

Dr Sandeep Bhagat


Published 1 June 2022 at 3:46pm
By Jasdeep Kaur
Source: SBS

ਜੋੜਾਂ ਦਾ ਦਰਦ ਅਤੇ ਗਠੀਆ ਆਸਟ੍ਰੇਲੀਆ ਵਿੱਚ ਇੱਕ ਆਮ ਸਮੱਸਿਆ ਹੈ। ਇਹ ਕੇਵਲ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਕਿਸੇ ਵੀ ਉਮਰ ਵਰਗ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਵਿਅਕਤੀਆਂ ਪਿੱਛੇ ਇੱਕ ਵਿਅਕਤੀ ਨੂੰ ਗਠੀਆ ਹੈ ਤੇ ਹਰ ਤਿੰਨ ਪਿੱਛੇ ਇੱਕ ਨੂੰ ਮਾਸਪੇਸ਼ੀ-ਢਾਂਚੇ ਦੀ ਬਿਮਾਰੀ ਹੈ। ਇਸ ਪਿਛਲੇ ਕਾਰਨ, ਲੱਛਣ ਅਤੇ ਬਚਾਅ ਬਾਰੇ ਜਾਨਣ ਲਈ ਸੁਣੋ ਇੱਕ ਮਾਹਿਰ ਡਾਕਟਰ ਨਾਲ਼ ਇੰਟਰਵਿਊ।


Published 1 June 2022 at 3:46pm
By Jasdeep Kaur
Source: SBS


ਗਲੋਬਲ ਆਰ.ਏ. ਨੈਟਵਰਕ ਦੀ 2021 ਦੀ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ 350 ਮਿਲੀਅਨ ਲੋਕ ਗਠੀਏ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਇਹ ਅੰਕੜੇ ਹਰ ਸਾਲ ਵੱਧ ਰਹੇ ਹਨ ਪਰ ਗਠੀਏ ਤੋਂ ਇਲਾਵਾ ਵੀ ਜੋੜਾਂ ਅਤੇ ਹੱਡੀਆਂ ਸਬੰਧੀ ਕਈ ਸਮੱਸਿਆਵਾਂ ਹਨ ਜਿਨ੍ਹਾਂ ਕਾਰਨ ਆਮ ਕੰਮਕਾਜ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ।

ਸਰਦੀਆਂ ਦੇ ਮੌਸਮ ਵਿੱਚ ਜੋੜਾਂ ਦੀ ਤਕਲੀਫ਼ ਹੋਰ ਵੀ ਵੱਧ ਜਾਂਦੀ ਹੈ। ਦਵਾਈ ਤੋਂ ਇਲਾਵਾ ਇਸਦੇ ਹੋਰ ਕੀ ਹੱਲ ਹੋ ਸਕਦੇ ਹਨ ਇਸ ਬਾਰੇ ਡਾਕਟਰ ਸੰਦੀਪ ਭਗਤ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੁੱਝ ਸੁਝਾਅ ਦਿੱਤੇ ਹਨ।

Advertisement
ਉਨ੍ਹਾਂ ਗਠੀਏ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ ਹੱਡੀਆਂ ਹੀ ਜੋੜਾਂ ਦੇ ਦਰਦਾਂ ਲਈ ਜ਼ਿੰਮੇਵਾਰ ਨਹੀਂ ਹਨ ਬਲਕਿ ਪੱਠਿਆਂ ਦਾ ਕਮਜ਼ੋਰ ਹੋਣਾ ਵੀ ਇੱਕ ਅਹਿਮ ਕਾਰਨ ਹੈ।
Joint pain gets bitter in winter season.
Joint pain often increases in the winter season. Source: Pexel


ਡਾਕਟਰ ਭਗਤ ਦਾ ਮੰਨਣਾ ਹੈ ਕਿ ਜੋੜਾਂ ਨੂੰ ਤੰਦਰੁਸਤ ਰੱਖਣ ਲਈ ਕਸਰਤ ਅਤੇ ਪੋਸ਼ਟਿਕ ਖ਼ੁਰਾਕ ਇੱਕਮਾਤਰ ਅਤੇ ਲਾਹੇਵੰਦ ਹੱਲ ਹੈ।

ਸਿਹਤ ਲਈ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕੀ ਅਹਿਮੀਅਤ ਹੈ ਇਸ ਬਾਰੇ ਚਰਚਾ ਕਰਦਿਆਂ ਉਨ੍ਹਾਂ ਹਰ ਉਮਰ ਵਰਗ ਦੇ ਲੋਕਾਂ ਨੂੰ ਖ਼ੁਰਾਕ ਵਿੱਚ ਸਹੀ ਮਾਤਰਾ 'ਚ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ।

ਗਠੀਆ ਦੇ ਮਰੀਜ਼ਾਂ ਨੂੰ ਕੀ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਗੋਡਿਆਂ ਦਾ ਓਪਰੇਸ਼ਨ ਕਿਸ ਪੜ੍ਹਾਅ 'ਤੇ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ ਇਸ ਬਾਰੇ ਵੀ ਉਨ੍ਹਾਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ।

ਡਾਕਟਰ ਸੰਦੀਪ ਭਗਤ ਪਿੱਛਲੇ 20 ਸਾਲਾ ਤੋਂ ਵਿਕਟੋਰੀਆ ਵਿੱਚ ਡਾਕਟਰ ਹਨ। ਉਹ ਪੈਲੀਏਟਿਵ ਕੇਅਰ ਵਿਕਟੋਰੀਆ ਦੇ ਮੈਂਬਰ ਵੀ ਹਨ।

ਉਨ੍ਹਾਂ ਨਾਲ਼ ਜੋੜਾਂ ਦੇ ਦਰਦ ਬਾਰੇ ਕੀਤੀ ਇੰਟਰਵਿਊ ਸੁਣਨ ਲਈ ਇਸ ਲਿੰਕ ਉੱਤੇ ਕਲਿਕ ਕਰੋ:

LISTEN TO
Health Tips: Joint pain is not incurable, know how to prevent it image

ਜੋੜਾਂ ਦਾ ਦਰਦ ਅਤੇ ਗਠੀਆ ਆਸਟ੍ਰੇਲੀਆ ਵਿੱਚ ਇੱਕ ਆਮ ਸਮੱਸਿਆ ਹੈ। ਇਹ ਕੇਵਲ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਕਿਸੇ ਵੀ ਉਮਰ ਵਰਗ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਵਿਅਕਤੀਆਂ ਪਿੱਛੇ ਇੱਕ ਵਿਅਕਤੀ ਨੂੰ ਗਠੀਆ ਹੈ ਤੇ ਹਰ ਤਿੰਨ ਪਿੱਛੇ ਇੱਕ ਨੂੰ ਮਾਸਪੇਸ਼ੀ-ਢਾਂਚੇ ਦੀ ਬਿਮਾਰੀ ਹੈ। ਇਸ ਪਿਛਲੇ ਕਾਰਨ, ਲੱਛਣ ਅਤੇ ਬਚਾਅ ਬਾਰੇ ਜਾਨਣ ਲਈ ਸੁਣੋ ਇੱਕ ਮਾਹਿਰ ਡਾਕਟਰ ਨਾਲ਼ ਇੰਟਰਵਿਊ।

SBS Punjabi

01/06/202220:42


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ।
Share