Watch FIFA World Cup 2026™

LIVE, FREE and EXCLUSIVE

'ਸਿਹਤ ਸੰਭਾਲ' ਲੜੀਵਾਰ: ਹਾਈਪਰਟੈਂਸ਼ਨ (High Blood Pressure) ਇੱਕ ਖਾਮੋਸ਼ ਪਰ ਗੰਭੀਰ ਸਿਹਤ ਖਤਰਾ

MP's 16x9  (Presentation) (34).jpg

ਹਾਈਪਰਟੈਂਸ਼ਨ ਜੋ ਅਕਸਰ ਬਿਨਾਂ ਲੱਛਣਾਂ ਦੇ ਵਿਕਸਿਤ ਹੁੰਦੀ ਹੈ ਪਰ ਸਮੇਂ ਸਿਰ ਪਛਾਣ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਨਾਲ ਕਾਬੂ ਕੀਤੀ ਜਾ ਸਕਦੀ ਹੈ। Credit: PEXELS/Dr Mandeep

ਹਾਈਪਰਟੈਂਸ਼ਨ, ਜਿਸਨੂੰ ਉੱਚ ਰਕਤ ਚਾਪ ਵੀ ਕਿਹਾ ਜਾਂਦਾ ਹੈ, ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣਾਂ ਦੇ ਹੀ ਵਿਕਸਿਤ ਹੋ ਜਾਂਦੀ ਹੈ। ਅੰਦਾਜ਼ਿਆਂ ਮੁਤਾਬਕ ਹਰ 10 ਵਿੱਚੋਂ 1 ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ, ਜਦਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੱਧ ਹੈ। ਇਹ ਪੌਡਕਾਸਟ ਐਪੀਸੋਡ ਹਾਈਪਰਟੈਂਸ਼ਨ ਦੇ ਕਾਰਨ, ਖਤਰੇ, ਲੱਛਣ, ਪਛਾਣ ਦੇ ਤਰੀਕੇ, ਸੰਭਾਵਿਤ ਬਰੀਕੀਆਂ ਅਤੇ ਇਲਾਜ ਬਾਰੇ ਸਧਾਰਣ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਦਾ ਹੈ, ਤਾਂ ਜੋ ਸਮੇਂ ਸਿਰ ਪਛਾਣ ਅਤੇ ਰੋਕਥਾਮ ਸੰਭਵ ਹੋ ਸਕੇ।

Published

By MP Singh

Presented by MP Singh

Source: SBS

Share this with family and friends

ਹਾਈਪਰਟੈਂਸ਼ਨ, ਜਿਸਨੂੰ ਉੱਚ ਰਕਤ ਚਾਪ ਵੀ ਕਿਹਾ ਜਾਂਦਾ ਹੈ, ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣਾਂ ਦੇ ਹੀ ਵਿਕਸਿਤ ਹੋ ਜਾਂਦੀ ਹੈ। ਅੰਦਾਜ਼ਿਆਂ ਮੁਤਾਬਕ ਹਰ 10 ਵਿੱਚੋਂ 1 ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ, ਜਦਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੱਧ ਹੈ। ਇਹ ਪੌਡਕਾਸਟ ਐਪੀਸੋਡ ਹਾਈਪਰਟੈਂਸ਼ਨ ਦੇ ਕਾਰਨ, ਖਤਰੇ, ਲੱਛਣ, ਪਛਾਣ ਦੇ ਤਰੀਕੇ, ਸੰਭਾਵਿਤ ਬਰੀਕੀਆਂ ਅਤੇ ਇਲਾਜ ਬਾਰੇ ਸਧਾਰਣ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਦਾ ਹੈ, ਤਾਂ ਜੋ ਸਮੇਂ ਸਿਰ ਪਛਾਣ ਅਤੇ ਰੋਕਥਾਮ ਸੰਭਵ ਹੋ ਸਕੇ।

ਹਾਈਪਰਟੈਂਸ਼ਨ ਇੱਕ ਗੰਭੀਰ ਸਿਹਤ ਸਮੱਸਿਆ ਹੈ। ਇਹ ਤਦ ਹੁੰਦੀ ਹੈ ਜਦੋਂ ਧਮਨੀਆਂ (arteries) ਦੀਆਂ ਕੰਧਾਂ ਉੱਤੇ ਖੂਨ ਦਾ ਦਬਾਅ ਲਗਾਤਾਰ ਵੱਧ ਰਹਿੰਦਾ ਹੈ।

ਪੰਜਾਬੀ ਨੌਜਵਾਨ ਡਾ ਮਨਦੀਪ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ, "ਅੰਕੜਿਆਂ ਮੁਤਾਬਕ ਹਰ 10 ਵਿੱਚੋਂ 1 ਵਿਅਕਤੀ ਹਾਈ ਬਲੱਡ ਪ੍ਰੈਸ਼ਰ ਨਾਲ ਪ੍ਰਭਾਵਿਤ ਹੈ, ਜਦਕਿ ਲਗਭਗ 75% ਲੋਕਾਂ ਨੂੰ ਆਪਣੇ ਹਾਲਤ ਬਾਰੇ ਪਤਾ ਹੀ ਨਹੀਂ ਹੁੰਦਾ। ਦੱਖਣੀ ਏਸ਼ੀਆਈ ਭਾਈਚਾਰੇ, ਖਾਸ ਕਰਕੇ ਪੰਜਾਬੀਆਂ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਪਾਈ ਜਾਂਦੀ ਹੈ।"

Image (9).jfif
ਡਾ ਮਨਦੀਪ ਕੌਰ RDAA Awardee Credit: Mandeep

ਇਸ ਦੇ ਮੁੱਖ ਜੋਖਮ ਕਾਰਕਾਂ ਵਿੱਚ ਪਰਿਵਾਰਕ ਇਤਿਹਾਸ, ਉਮਰ, ਸਿਗਰਟਨੋਸ਼ੀ, ਅਲਕੋਹਲ ਦੀ ਵੱਧ ਵਰਤੋਂ, ਮੋਟਾਪਾ, ਘੱਟ ਸ਼ਾਰੀਰੀਕ ਸਰਗਰਮੀ, ਵੱਧ ਨਮਕ ਵਾਲਾ ਖਾਣਾ, ਤਣਾਅ ਅਤੇ ਕੁਝ ਮੈਡੀਕਲ ਹਾਲਤਾਂ ਜਿਵੇਂ ਕਿ ਡਾਇਬੀਟੀਜ਼ ਅਤੇ ਕਿਡਨੀ ਦੀ ਬਿਮਾਰੀ ਸ਼ਾਮਲ ਹਨ।

ਹਾਈਪਰਟੈਂਸ਼ਨ ਅਕਸਰ ਬਿਨਾਂ ਲੱਛਣਾਂ ਦੇ ਹੁੰਦਾ ਹੈ, ਪਰ ਕੁਝ ਲੋਕਾਂ ਵਿੱਚ ਸਿਰ ਦਰਦ, ਧੁੰਦਲਾ ਦ੍ਰਿਸ਼ ਅਤੇ ਉਲਟੀ ਜਿਹੇ ਲੱਛਣ ਹੋ ਸਕਦੇ ਹਨ।
Dr Mandeep Kaur

ਜੇ ਸਮੇਂ ਸਿਰ ਪਛਾਣ ਨਾ ਹੋਵੇ ਤਾਂ ਇਹ ਦਿਲ ਦੇ ਦੌਰੇ, ਸਟ੍ਰੋਕ, ਕਿਡਨੀ ਫੇਲਅਰ ਅਤੇ ਅੱਖਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਇਸ ਦੀ ਪਛਾਣ ਲਈ ਨਿਯਮਿਤ ਤੌਰ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਬਹੁਤ ਜ਼ਰੂਰੀ ਹੈ। ਆਮ ਤੌਰ ‘ਤੇ 120/80 mmHg ਜਾਂ ਇਸ ਤੋਂ ਘੱਟ ਨੂੰ ਨਾਰਮਲ ਮੰਨਿਆ ਜਾਂਦਾ ਹੈ, ਜਦਕਿ 130/80 ਤੋਂ ਉੱਪਰ ਹਾਈਪਰਟੈਂਸ਼ਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ।

ਇਸ ਦਾ ਇਲਾਜ ਜੀਵਨ ਸ਼ੈਲੀ ਵਿੱਚ ਬਦਲਾਅ, ਨਿਯਮਿਤ ਕਸਰਤ, ਸਿਹਤਮੰਦ ਖੁਰਾਕ, ਨਮਕ ਦੀ ਘੱਟ ਵਰਤੋਂ, ਸਿਗਰਟਨੋਸ਼ੀ ਛੱਡਣ ਅਤੇ ਜ਼ਰੂਰਤ ਪੈਣ ‘ਤੇ ਦਵਾਈਆਂ ਰਾਹੀਂ ਕੀਤਾ ਜਾ ਸਕਦਾ ਹੈ।

ਹੋਰ ਜਾਣਕਾਰੀ ਲਈ ਇੱਥੇ ਜਾਓ...

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now