ਸਿਡਨੀ ਵਿੱਚ ਜਨਮੀ ਮਨਦੀਪ ਕੌਰ ਛੋਟੀ ਉਮਰੇ ਹੀ ਆਪਣੀ ਮਾਤਾ ਨਾਲ ਖੇਤਰੀ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਇਲਾਕੇ ਵਿੱਚ ਪੱਕੇ ਤੌਰ ਤੇ ਰਹਿਣ ਲਈ ਚਲੀ ਗਈ ਸੀ।
ਆਪਣੀ ਸਕੂਲੀ ਪੜਾਈ ਮੁਕੰਮਲ ਕਰਨ ਉਪਰੰਤ ਮਨਦੀਪ ਨੇ ਮੈਡੀਕਲ ਦੀ ਪੜਾਈ ਭਾਰਤ ਤੋ ਕੀਤੀ ਅਤੇ ਆਪਣੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਵਾਪਸ ਆਸਟ੍ਰੇਲੀਆ ਆ ਕੇ ਖੇਤਰੀ ਇਲਾਕਿਆਂ ਵਿੱਚ ਹੀ ਕੰਮ ਕਰਨ ਦੀ ਠਾਣੀ।

ਡਾ ਮਨਦੀਪ ਕੌਰ ਵਲੋਂ ਖੇਤਰੀ ਇਲਾਕਿਆਂ ਵਿੱਚ ਸੇਵਾ ਕਰਨ ਵਾਲੇ ਲਏ ਪ੍ਰਣ ਦੇ ਸਦਕਾ ਉਹਨਾਂ ਨੂੰ ਪਿੱਛੇ ਜਿਹੇ 'ਰੂਰਲ ਡਾਕਟਰਸ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ' ਨਾਮੀ ਸੰਸਥਾ ਵਲੋਂ 'ਰੂਰਲ ਡਾਕਟਰ ਆਫ ਦਾ ਯੀਅਰ' ਵਾਲੇ ਮਾਣਮੱਤੇ ਸਨਮਾਨ ਨਾਲ ਉਚੇਚਾ ਤੌਰ ਤੇ ਸਨਮਾਨਿਆ ਗਿਆ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਡਾ ਕੌਰ ਨੇ ਜਿੱਥੇ ਖੇਤਰੀ ਇਲਾਕਿਆਂ ਵਿਚਲੀ ਜਿੰਦਗੀ ਬਾਰੇ ਸਾਂਝ ਪਾਈ, ਉੱਥੇ ਨਾਲ ਹੀ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਸਿਹਤ ਪ੍ਰਤੀ ਸਾਵਧਾਨ ਰਹਿਣ ਦੇ ਕੁੱਝ ਖਾਸ ਨੁਕਤੇ ਵੀ ਸਾਂਝੇ ਕੀਤੇ।
ਡਾ ਕੌਰ ਦੇ ਡਾਕਟਰ ਬਨਣ ਵਾਲੇ ਪ੍ਰੇਰਨਾ ਭਰੇ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਲਈ ਤੈਅ ਕੀਤੇ ਮੰਤਵਾਂ ਬਾਰੇ ਵਿਸਥਾਰ ਨਾਲ ਜਾਨਣ ਲਈ ਉੱਪਰ ਸਪੀਕਰ ਵਾਲੇ ਬਟਨ ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।





