ਆਸਟ੍ਰੇਲੀਆ ਵਿੱਚ ਕੀੜੇ-ਮਕੌੜਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ ਜਿੰਨ੍ਹਾਂ ਵਿੱਚੋਂ ਕੁੱਝ ਸਾਡੀ ਸਿਹਤ ਲਈ ਬਹੁਤ ਘਾਤਕ ਹੋ ਸਕਦੀਆਂ ਹਨ।
'ਬੱਗ-ਬਸਟਰ' ਦੇ ਨਵ ਪੱਡਾ ਜੋ ਪਿੱਛਲੇ ਅੱਠ ਸਾਲ੍ਹਾਂ ਤੋਂ ‘ਪੈਸਟ ਕੰਟਰੋਲ’ ਦੇ ਕਾਰੋਬਾਰ ਵਿੱਚ ਹਨ, ਦਾ ਕਹਿਣਾ ਹੈ ਕਿ ਭਾਈਚਾਰੇ ਵਿੱਚ ਸਿਉਂਕ ਅਤੇ ਇਹਨਾਂ ਕੀੜੇ-ਮਕੌੜਿਆਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਬਹੁਤ ਘੱਟ ਜਾਗਰੂਕਤਾ ਹੈ।
ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ‘ਟਰਮਾਈਟ ਪ੍ਰੋਟੈਕਸ਼ਨ’ ਬਹੁਤ ਜ਼ਰੂਰੀ ਹੈ ਅਤੇ ਨਵਾਂ ਘਰ ਲੈਣ ਸਮੇਂ ਹਮੇਸ਼ਾਂ ਇਸ ਦੀ ਜਾਂਚ ਕਰਨੀ ਚਾਹੀਦੀ ਹੈ।
‘ਪੈਸਟ ਕੰਟਰੋਲ’ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਵਿਅਕਤੀ ਸਹੀ ਜਾਣਕਾਰੀ ਹਾਸਲ ਕਰਕੇ ਇਹ ਖੁਦ ਹੀ ਘਰ ਵਿੱਚ ਕਰ ਸਕਦਾ ਹੈ ਪਰ ਕੁਝ ਕੀਟਨਾਸ਼ਕ ਬਹੁਤ ਜ਼ਿਆਦਾ ਜ਼ਹਿਰੀਲੇ ਹੋਣ ਕਰਕੇ ਅਕਸਰ ਲੋਕਾਂ ਵੱਲੋਂ ਮਾਹਿਰਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ।
ਹੋਰ ਜਾਨਣ ਲਈ ਉਪਰ ਦਿੱਤਾ ਆਡੀਓ ਲਿੰਕ ਕ੍ਲਿਕ ਕਰਕੇ ਪੂਰੀ ਇੰਟਰਵਿਊ ਸੁਣੋ।