ਆਸਟ੍ਰੇਲੀਆ 'ਚ ਮੈਡੀਕਲ ਦੀ ਪੜ੍ਹਾਈ ਦੇ ਨਾਲ਼ ਖੇਤੀਬਾੜੀ 'ਚ ਵੀ ਜੁਟਿਆ ਹੋਇਆ ਇਹ 22-ਸਾਲਾ ਪੰਜਾਬੀ ਨੌਜਵਾਨ

Rajvir Aulakh.jpeg

ਸ਼ੈਪਰਟਨ, ਵਿਕਟੋਰੀਆ ਤੋਂ ਰਾਜਵੀਰ ਔਲਖ ਅਤੇ ਮਨਵੀਰ ਔਲਖ Credit: Supplied

ਫਾਰਮੇਸੀ ਦੀ ਪੜ੍ਹਾਈ ਦੇ ਨਾਲ਼-ਨਾਲ਼ ਰਾਜਵੀਰ ਔਲਖ ਆਪਣੇ ਪਰਿਵਾਰ ਦੀ ਕਈ ਪੁਸ਼ਤਾਂ ਤੋਂ ਚੱਲੀ ਆਓਂਦੀ ਖੇਤੀਬਾੜੀ ਨਾਲ਼ ਸਾਂਝ ਵੀ ਪੁਗਾ ਰਿਹਾ ਹੈ। ਉਹ ਵਿਕਟੋਰੀਆ ਦੇ ਖੇਤਰੀ ਸ਼ਹਿਰ ਸ਼ੈਪਰਟਨ ਵਿੱਚ ਆਪਣੇ ਪਰਿਵਾਰ ਦੇ ਕਈ ਏਕੜ ਵਿੱਚ ਫੈਲੇ ਸੇਬ ਤੇ ਨਾਸ਼ਪਾਤੀ ਦੇ ਖੇਤਾਂ ਵਿੱਚ ਮਦਦ ਕਰਦਾ ਹੈ।


ਮੁੱਖ ਨੁਕਤੇ:
  • ਰਾਜਵੀਰ ਦਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਖੇਤੀ ਨਾਲ ਜੁੜਿਆ ਹੋਇਆ ਹੈ।
  • ਉਹ ਸ਼ੈਪਰਟਨ ਵਿੱਚ ਆਪਣੇ ਫਾਰਮ ਵਿੱਚ ਫਲਾਂ ਦੀ ਕਾਸ਼ਤ ਕਰਨ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਦਾ ਹੈ।
ਰਾਜਵੀਰ ਔਲਖ ਦਾ ਜਨਮ ਨਿਊਜ਼ੀਲੈਂਡ ਵਿੱਚ ਹੋਇਆ ਸੀ। ਉਹ ਮਹਿਜ਼ ਸੱਤ ਸਾਲਾਂ ਦਾ ਸੀ ਜਦ ਉਸਦੇ ਮਰਹੂਮ ਪਿਤਾ ਸੈਮ ਔਲਖ ਨੇ 2007 ਵਿੱਚ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਵਿੱਚ ਆਕੇ ਪਹਿਲਾ ਫਾਰਮ ਸਥਾਪਿਤ ਕੀਤਾ।

ਆਸਟ੍ਰੇਲੀਆ ਪਰਵਾਸ ਕਰਨ ਤੋਂ ਪਹਿਲਾਂ ਔਲਖ ਪਰਿਵਾਰ 1999 ਵਿੱਚ ਪੰਜਾਬ ਤੋਂ ਨਿਊਜ਼ੀਲੈਂਡ ਆ ਗਿਆ ਸੀ ਜਿਥੇ ਉਨ੍ਹਾਂ ਇੱਕ ਕੀਵੀ ਫਾਰਮ ਵਿੱਚ ਇੱਕ ਲੰਬਾ ਅਰਸਾ ਕੰਮ ਕੀਤਾ।
"2007 ਵਿੱਚ ਨਿਊਜ਼ੀਲੈਂਡ ਤੋਂ ਸ਼ੈਪਰਟਨ ਆਉਣ ਵੇਲੇ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਜੀ ਅਤੇ ਚਾਚੇ ਗੁਰਪ੍ਰੀਤ ਅਤੇ ਮਨਵੀਰ ਔਲਖ ਨੂੰ ਖੇਤੀਬਾੜੀ ਵਿੱਚ ਹੀ ਬਣੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਸੀ," ਰਾਜਵੀਰ ਨੇ ਦੱਸਿਆ।

"ਅੱਜ ਸਾਡੇ ਕੋਲ 140 ਏਕੜ ਜ਼ਮੀਨ ਹੈ ਜਿੱਥੇ ਅਸੀਂ ਸੇਬ, ਨਾਸ਼ਪਾਤੀ ਸਮੇਤ ਕਈ ਤਰ੍ਹਾਂ ਦੇ ਫਲਾਂ ਦੀ ਕਾਸ਼ਤ ਕਰਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ 100 ਏਕੜ ਜ਼ਮੀਨ ਦਾ ਇੱਕ ਹੋਰ ਟੱਕ ਹੈ, ਜਿਸਦੀ ਵਰਤੋਂ ਅਸੀਂ ਅਨਾਜ ਉਤਪਾਦਨ ਲਈ ਕਰਦੇ ਹਾਂ।"
Rajvir Aulakh's Family.jpg
Three generations of Aulakh family: Piara Singh Aulakh (L), Parmdeep Singh Aulakh (C), Gurpreet Singh Aulakh (R) Credit: Supplied
ਰਾਜਵੀਰ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਖੇਤੀ ਨਾਲ ਜੁੜੀਆਂ ਹੋਈਆਂ ਹਨ।

ਹਾਲਾਂਕਿ ਉਹ ਫਾਰਮੇਸੀ ਦੀ ਪੜ੍ਹਾਈ ਕਰ ਰਿਹਾ ਹੈ ਪਰ ਉਹ ਦੱਸਦਾ ਹੈ ਕਿ ਉਸਦਾ ਦਿਲ ਆਪਣੇ ਪਰਿਵਾਰਕ ਕੰਮਾਂ ਤੇ ਖੇਤੀਬਾੜੀ ਵਿੱਚ ਜ਼ਿਆਦਾ ਲੱਗਦਾ ਹੈ।

"ਮੈਂ 2021 ਵਿੱਚ ਬਾਇਓਮੈਡੀਕਲ ਸਾਇੰਸ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ ਸੀ ਅਤੇ ਹੁਣ ਮੈਂ ਫਾਰਮੇਸੀ ਦੀ ਪੜ੍ਹਾਈ ਕਰ ਰਿਹਾ ਹਾਂ, ਪਰ ਮੈਨੂੰ ਅਜੇ ਵੀ ਆਪਣੇ ਸਮੈਸਟਰ ਬਰੇਕ ਜਾਂ ਜਦ ਵੀ ਸਮਾਂ ਲੱਗੇ ਤਾਂ ਫਾਰਮ 'ਤੇ ਕੰਮ ਕਰਨ ਨਾਲ ਬਹੁਤ ਖੁਸ਼ੀ ਮਿਲਦੀ ਹੈ।"
ਖੇਤੀਬਾੜੀ ਵਿੱਚ ਆਪਣੇ ਪਰਿਵਾਰ ਦੀ ਸਫਲਤਾ ਬਾਰੇ ਗੱਲ ਕਰਦਿਆਂ ਰਾਜਵੀਰ ਨੇ ਕਿਹਾ ਕਿ ਉਹ ਆਪਣੇ ਬਜ਼ੁਰਗਾਂ ਦੁਆਰਾ ਸ਼ੁਰੂ ਕੀਤੇ ਇਸ ਕੰਮ ਨਾਲ਼ ਜੁੜਿਆ ਰਹਿਣਾ ਚਾਹੁੰਦਾ ਹੈ।

"ਫਲਾਂ ਦੀ ਕਾਸ਼ਤ ਦੀ ਗਿਣਤੀ-ਮਿਣਤੀ ਬਿਨਾਂ ਦੇ ਅਧਾਰ ਉੱਤੇ ਹੁੰਦੀ ਹੈ। ਉਤਪਾਦਨ ਦੇ ਲਿਹਾਜ ਨਾਲ਼ ਸਾਡੇ ਕੋਲ ਪਿੰਕ ਲੇਡੀ ਸੇਬ ਦੇ ਲਗਭਗ 600 ਬਿਨ, ਬ੍ਰਾਵੋ ਤੇ ਗ੍ਰੈਨੀ ਸਮਿਥ ਦੇ 350-350 ਤੇ ਵੱਖ-ਵੱਖ ਸਟੋਨਫਰੂਟ ਕਿਸਮਾਂ ਦੇ ਲਗਭਗ 800 ਬਿਨ ਹਨ।"
Rajvir Aulakh Shepparton
Rajvir Aulakh's family has been involved in farming for the past three generations.
ਰਾਜਵੀਰ ਜ਼ਿੰਦਗੀ ਵਿੱਚ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦਾ ਹੈ ਜਿਨ੍ਹਾਂ ਦਾ 2021 ਵਿੱਚ ਦਿਹਾਂਤ ਹੋ ਗਿਆ ਸੀ।

"ਇਹ ਸਭ ਉਨ੍ਹਾਂ ਦੀ ਦੁਆਵਾਂ ਤੇ ਸ਼ਾਬਾਸ਼ੇ ਸਦਕੇ ਹੋ ਰਿਹਾ। ਸ਼ੈਪਰਟਨ ਵਿੱਚ ਉਨ੍ਹਾਂ ਨੂੰ ਮਿਲਾਪੜੇ ਸੁਭਾਅ ਅਤੇ ਸਭ ਦੀ ਮਦਦ ਕਰਨ ਵਾਲੇ ਇਨਸਾਨ ਵਜੋਂ ਯਾਦ ਕੀਤਾ ਜਾਂਦਾ ਹੈ," ਉਨ੍ਹਾਂ ਕਿਹਾ।

ਰਾਜਵੀਰ ਨਾਲ ਪੂਰੀ ਇੰਟਰਵਿਊ ਸੁਣਨ ਲਈ ਹੇਠਾਂ ਬਣੇ ਲਿੰਕ 'ਤੇ ਕਲਿੱਕ ਕਰੋ:

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ 'ਚ ਮੈਡੀਕਲ ਦੀ ਪੜ੍ਹਾਈ ਦੇ ਨਾਲ਼ ਖੇਤੀਬਾੜੀ 'ਚ ਵੀ ਜੁਟਿਆ ਹੋਇਆ ਇਹ 22-ਸਾਲਾ ਪੰਜਾਬੀ ਨੌਜਵਾਨ | SBS Punjabi