ਜਾਣੋ ਆਸਟ੍ਰੇਲੀਅਨ ਲੋਕ ਵਿਦੇਸ਼ ਤੋਂ ਬੱਚਿਆਂ ਨੂੰ ਕਿਸ ਤਰ੍ਹਾਂ ਗੋਦ ਲੈ ਸਕਦੇ ਹਨ

Man holding adopted daughter in kitchen

Australia currently has active adoption arrangements with 13 countries. Source: Getty Images/ 10'000 Hours

ਬਹੁਤ ਸਾਰੇ ਆਸਟ੍ਰੇਲੀਅਨ ਲੋਕ ਦੂਜੇ ਦੇਸ਼ਾਂ ਤੋਂ ਉਨ੍ਹਾਂ ਬੱਚਿਆਂ ਨੂੰ ਗੋਦ ਲੈਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਹੋਰ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਨਹੀਂ ਮਿਲਦਾ। ਬੱਚਿਆਂ ਨੂੰ ਗੋਦ ਲੈਣ ਲਈ ਆਸਟ੍ਰੇਲੀਆ ਦੇ ਕਈ ਦੇਸ਼ਾਂ ਨਾਲ ਸਮਝੌਤੇ ਹਨ, ਪਰ ਵਿਦੇਸ਼ ਤੋਂ ਬੱਚੇ ਨੂੰ ਗੋਦ ਲੈਣ ਦੀ ਪ੍ਰਕਿਰਿਆ ਲੰਬੀ ਹੈ ਅਤੇ ਇਸ ਲਈ ਇੱਕ ਪੱਕੀ ਵਚਨਬੱਧਤਾ ਦੀ ਲੋੜ ਹੈ।


ਆਸਟ੍ਰੇਲੀਆ ਵਿੱਚ ਇਸ ਸਮੇਂ 13 ਦੇਸ਼ਾਂ ਦੇ ਨਾਲ ਬੱਚਿਆਂ ਨੂੰ ਗੋਦ ਲੈਣ ਲਈ ਸਰਗਰਮ ਪ੍ਰਬੰਧ ਹਨ, ਜਿਸ ਵਿੱਚ ਆਸਟ੍ਰੇਲੀਆਈ ਲੋਕਾਂ ਨੂੰ ਇੱਕ ਅਧਿਕਾਰਤ ਆਸਟ੍ਰੇਲੀਅਨ 'ਇੰਟਰਕੰਟ੍ਰੀ ਅਡੋਪਸ਼ਨ ਪ੍ਰੋਗਰਾਮ' ਜ਼ਰੀਏ ਬੱਚਿਆਂ ਨੂੰ ਗੋਦ ਲੈਣ ਦੀ ਆਗਿਆ ਹੈ। 

ਅਡੋਪਸ਼ਨ ਆਸਟ੍ਰੇਲੀਆ ਦੀ ਰਿਪੋਰਟ ਦਰਸਾਉਂਦੀ ਹੈ ਕਿ ਸਾਲ 2019-20 ਵਿੱਚ ਗੋਦ ਲਏ ਗਏ 334 ਬੱਚਿਆ ਵਿੱਚੋਂ 37 ਦੂਜੇ ਦੇਸ਼ਾਂ ਤੋਂ ਗੋਦ ਲਏ ਗਏ ਸਨ ਜੋ ਕਿ ਵਿਦੇਸ਼ੀ ਗੋਦ ਲੈਣ ਦੀ ਸੰਖਿਆ ਵਿੱਚ ਲਗਾਤਾਰ 15ਵੇਂ ਸਾਲ ਦੀ ਗਿਰਾਵਟ ਨੂੰ ਦਰਸਾਉਂਦਾ ਹੈ। 

ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਤੁਹਾਨੂੰ ਆਪਣੇ ਰਾਜ ਅਤੇ ਪ੍ਰਦੇਸ਼ ਦੇ ਕੇਂਦਰੀ ਅਥਾਰਟੀ ਜਾਂ ਐਸਟੀਸੀਏ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੁੰਦੀ ਹੈ, ਜੋ ਤੁਹਾਨੂੰ 'ਦਿਲਚਸਪੀ ਦੀ ਭਾਵਨਾ' ਭਰਨ ਜਾਂ ਯੋਗਤਾ ਦੇ ਪੂਰਵ-ਮੁਲਾਂਕਣ ਲਈ ਪ੍ਰਸ਼ਨ ਪੱਤਰ ਨੂੰ ਪੂਰਾ ਕਰਨ ਲਈ ਕਹਿ ਸਕਦਾ ਹੈ। 

ਤੁਹਾਡਾ ਐਸਟੀਸੀਏ ਤੁਹਾਨੂੰ ਗੋਦ ਲੈਣ ਵਾਲੇ ਮੁਲਾਂਕਣ ਕਰਨ ਵਾਲੇ ਨਾਲ ਮੁਲਾਕਾਤ ਲਈ ਜਾਣ ਅਤੇ ਸਿਹਤ, ਪੁਲਿਸ ਅਤੇ ਰੈਫਰੀ ਜਾਂਚ ਕਰਵਾਉਣ ਲਈ ਕਹਿ ਸਕਦਾ ਹੈ। 

ਸਿੰਗਲ ਪੇਰੈਂਟ ਡੈਬ ਬਰੂਕ ਨੇ ਚੀਨ ਤੋਂ ਬੱਚੇ ਨੂੰ ਗੋਦ ਲੈਣ ਲਈ ਅਰਜ਼ੀ ਦਿੱਤੀ। ਉਸ ਨੂੰ ਇਸ ਉਡੀਕ ਵਿੱਚ ਇੱਕ ਦਹਾਕੇ ਤੋਂ ਵੱਧ ਸਮਾਂ ਲੱਗਾ, ਜਿਸ ਦੌਰਾਨ ਉਹ ਫੇਸਬੁੱਕ ਉੱਤੇ ਅਡੋਪਸ਼ਨ ਆਸਟ੍ਰੇਲੀਆ ਨਾਮਕ ਇੱਕ ਸਹਾਇਤਾ ਸਮੂਹ ਦੁਆਰਾ ਦੂਜਿਆਂ ਦੀ ਮਦਦ ਕਰਨ ਵਿੱਚ ਸ਼ਾਮਲ ਹੋ ਗਈ। 

ਹਾਲ ਹੀ ਦੇ ਸਾਲਾਂ ਵਿੱਚ 'ਇੰਟਰਕੰਟ੍ਰੀ ਅਡੋਪਸ਼ਨ' ਦੀ ਉਡੀਕ ਵਿੱਚ ਵਾਧਾ ਹੋਇਆ ਹੈ ਕਿਉਂਕਿ ਬਹੁਤ ਸਾਰੇ ਸਹਿਭਾਗੀ ਦੇਸ਼ ਗੋਦ ਲੈਣ ਵਾਲੇ ਸਥਾਨਕ ਪਰਿਵਾਰਾਂ ਨੂੰ ਤਰਜੀਹ ਦੇ ਰਹੇ ਹਨ। 

ਮਿਸ ਬਰੂਕ ਕਹਿੰਦੀ ਹੈ ਕਿ ਤੁਹਾਡੀ ਅਰਜ਼ੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ ਦੇ ਉਸ ਦੇ ਉਸ ਹਿੱਸੇ ਵਿੱਚ ਸਭ ਤੋਂ ਵੱਧ ਸਮਾਂ ਲਗਦਾ ਹੈ ਜਦੋ ਤੁਹਾਨੂੰ ਦੂਜੇ ਦੇਸ਼ ਵਿੱਚ ਤੁਹਾਡੀ ਅਰਜ਼ੀ ਦੇ ਨਾਲ ਮੇਲ ਖਾਂਦੇ ਬੱਚੇ ਲਈ ਇੰਤਜ਼ਾਰ ਕਰਨਾ ਪਵੇ। 

ਮਿਸ ਬਰੂਕ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਇੰਤਜ਼ਾਰ ਦਾ ਸਮਾਂ ਚੰਗਾ ਬੀਤਿਆ ਕਿਉਂਕਿ ਉਹ ਸਿੱਖਿਆ ਦੇ ਸੈਸ਼ਨਾਂ ਵਿੱਚ ਗਈ ਸੀ ਜਿੱਥੇ ਉਸ ਨੂੰ ਗਿਆਨ ਅਤੇ ਸਾਧਨ ਪ੍ਰਦਾਨ ਕੀਤੇ ਗਏ ਸਨ ਤਾਂ ਜੋ ਉਸ ਨੂੰ ਗੋਦ ਲਏ ਬੱਚੇ ਨੂੰ ਇੱਕ ਨਵੇਂ ਦੇਸ਼ ਵਿੱਚ ਨਵੇਂ ਪਰਿਵਾਰ ਨਾਲ ਵਿਵਸਥਿਤ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। 

ਗੋਦ ਲੈਣ ਵਾਲੇ ਮਾਪਿਆਂ ਲਈ ਹਰੇਕ ਰਾਜ ਅਤੇ ਪ੍ਰਦੇਸ਼ ਦੀਆਂ ਆਪਣੀਆਂ ਜ਼ਰੂਰਤਾਂ ਹਨ ਅਤੇ ਉਨ੍ਹਾਂ ਨੂੰ ਬੱਚੇ ਨੂੰ ਗੋਦ ਲੈਣ ਲਈ ਵਿਦੇਸ਼ ਦੁਆਰਾ ਨਿਰਧਾਰਤ ਯੋਗਤਾ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਪੈਂਦਾ ਹੈ। 

ਰਿਪੋਰਟ, ਅਡੌਪਸ਼ਨ ਆਸਟ੍ਰੇਲੀਆ 2019-20, ਵਿੱਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਗੋਦ ਲੈਣ ਵਾਲੇ ਮਾਪੇ 40 ਤੋਂ 44 ਸਾਲ ਦੀ ਉਮਰ ਦੇ ਹਨ। 

ਇੱਕ ਵਾਰ ਜਦੋਂ ਬੱਚੇ ਨੂੰ ਗੋਦ ਲੈ ਲਿਆ ਜਾਂਦਾ ਹੈ ਜਾਂ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਤਾਂ ਤੁਸੀਂ ਅਡੋਪਸ਼ਨ ਵੀਜ਼ਾ ਸਬਕਲਾਸ 102 ਲਈ ਅਰਜ਼ੀ ਦੇ ਸਕਦੇ ਹੋ। 

ਇਮੀਗ੍ਰੇਸ਼ਨ ਐਡਵਾਈਸ ਐਂਡ ਰਾਈਟਸ ਸੈਂਟਰ ਦੇ ਪ੍ਰਿੰਸੀਪਲ ਸੋਲਿਸਿਟਰ, ਅਲੀ ਮੋਜਤਾਹੇਦੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਉਣ ਵਾਲੇ ਸਾਰੇ ਬੱਚਿਆਂ ਲਈ ਸਿਹਤ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੁੰਦਾ ਹੈ। 

ਉਨ੍ਹਾਂ ਇਸ਼ਾਰਾ ਕੀਤਾ ਕਿ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁਸਭਿਆਚਾਰਕ ਮਾਮਲਿਆਂ ਦੇ ਮੰਤਰੀ ਅਸ਼ਿਓਰੇਂਸ ਆਫ ਸੱਪੋਰਟ ਵਜੋਂ ਹੋਰ ਜ਼ਰੋਰਤਾਂ ਪੂਰੀਆਂ ਕਰਨ ਦੀ ਮੰਗ ਵੀ ਕਰ ਸਕਦੇ ਹਨ।

ਆਸਟ੍ਰੇਲੀਆ ਦੇ ਨਾਗਰਿਕ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਸਥਾਈ ਵਸਨੀਕ ਵਿਦੇਸ਼ੀ ਏਜੰਸੀ ਜਾਂ ਸਰਕਾਰੀ ਅਥਾਰਟੀ ਰਾਹੀਂ ਬੱਚੇ ਨੂੰ ਗੋਦ ਲੈ ਸਕਦੇ ਹਨ।

ਇਸ ਵਿਕਲਪ ਦੇ ਨਾਲ, ਵਿਦੇਸ਼ਾਂ ਵਿੱਚ ਗੋਦ ਲੈਣ ਦੀ ਪ੍ਰਕਿਰਿਆ ਨੂੰ ਅੰਤਮ ਰੂਪ ਦੇਣ ਤੋਂ ਬਾਅਦ, ਆਸਟਰੇਲੀਆ ਸਰਕਾਰ ਦੀ ਸਿਰਫ ਸ਼ਮੂਲੀਅਤ ਸਿਰਫ ਵੀਜ਼ਾ ਅਰਜ਼ੀ ਦੇ ਸਮੇਂ ਹੁੰਦੀ ਹੈ। 

ਸਿਡਨੀ ਦੀ ਸ਼੍ਰੀਨੀ ਲਖਾਨੀ ਭਾਰਤ ਤੋਂ ਇਕ ਬੱਚੇ ਨੂੰ ਗੋਦ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। 

ਸ੍ਰੀ ਮੋਜਤਾਹੇਦੀ ਦੱਸਦੇ ਹਨ ਕਿ ਸਾਲ 2010 ਵਿੱਚ, ਫੈਡਰਲ ਸਰਕਾਰ ਨੇ ਬਾਲ-ਤਸਕਰੀ ਦੀਆਂ ਚਿੰਤਾਵਾਂ ਕਾਰਨ ਭਾਰਤ ਨਾਲ 'ਇੰਟਰਕੰਟ੍ਰੀ ਅਡੋਪਸ਼ਨ ਪ੍ਰੋਗਰਾਮ' ਨੂੰ ਮੁਅੱਤਲ ਕਰ ਦਿੱਤਾ ਸੀ।

ਆਸਟ੍ਰੇਲੀਆ ਵਿੱਚ, ਸਾਰੇ ਵਿਦੇਸ਼ੀ ਗੋਦ ਸਿਰਫ ਤਾਂ ਹੀ ਸੁਵਿਧਾਜਨਕ ਹੁੰਦੇ ਹਨ ਜੇ ਅੰਤਰਰਾਸ਼ਟਰੀ ਗੋਦ ਲੈਣ ਦੇ ਸੰਬੰਧ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਸਹਿਕਾਰਤਾ ਬਾਰੇ ਹੇਗ ਕਨਵੈਨਸ਼ਨ ਦੇ ਸਿਧਾਂਤ ਅਤੇ ਮਾਪਦੰਡ ਪੂਰੇ ਕੀਤੇ ਜਾਂਦੇ ਹਨ, ਜਿਸਦਾ ਮਤਲਬ ਹੈ ਕਿ ਗੋਦ ਲੈਣਾ ਬੱਚੇ ਦੇ ਸਭ ਤੋਂ ਵੱਧ ਹਿੱਤ ਵਿੱਚ ਹੋਣਾ ਚਾਹੀਦਾ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand