ਮੇਲ-ਮਿਲਾਪ ਇੱਕ ਕਿਰਿਆਸ਼ੀਲ ਤਜਰਬਾ ਹੈ, ਅਤੇ ਰਿਕਨਸੀਲੀਏਸ਼ਨ ਹਫ਼ਤੇ ਵਿੱਚ ਸ਼ਾਮਲ ਹੋਣ ਦੇ ਬਹੁਤ ਸਾਰੇ ਢੰਗ ਹਨ।
ਉੱਤਰੀ ਨਿਊ ਸਾਊਥ ਵੇਲਜ਼ ਦੀ ਇੱਕ ਆਦਿਵਾਸੀ ਔਰਤ ਅਤੇ ਮੇਲ-ਮਿਲਾਪ ਆਸਟ੍ਰੇਲੀਆ ਦੀ ਸੀਈਓ ਕੈਰਨ ਮੁੰਡਾਈਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਪ੍ਰਵਾਸੀਆਂ ਲਈ ਇਸ ਪ੍ਰਕ੍ਰਿਆ ਪ੍ਰਤੀ ਬੇਫਿਕਰੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਉਹ ਉਨ੍ਹਾਂ ਨੂੰ ਰਾਸ਼ਟਰੀ ਮੇਲ-ਮਿਲਾਪ ਹਫ਼ਤੇ ਵਿੱਚ ਸ਼ਾਮਲ ਹੋਣ ਦੀ ਸਲਾਹ ਦੇ ਰਹੀ ਹੈ।
ਐਫ.ਈ.ਸੀ.ਸੀ.ਏ (FECCA) ਦੇ ਸੀਈਓ ਮੁਹੰਮਦ ਅਲ-ਖਫਾਜੀ ਇਸ ਗੱਲ ਨਾਲ ਸਹਿਮਤ ਹਨ ਕਿ ਬਹੁਤ ਸਾਰੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣਗੇ ਕਿ ਇਹ ਗੱਲਬਾਤ ਕਿਵੇਂ ਕੀਤੀ ਜਾ ਸਕਦੀ ਹੈ ਜਾਂ ਕੀ ਇਹ ਉਨ੍ਹਾਂ ਦੀ ਸ਼ਮੂਲੀਅਤ ਵਾਲੀ ਜਗ੍ਹਾ ਹੈ ਵੀ ਜਾਂ ਨਹੀਂ?
ਉਹ ਲੋਕ ਜੋ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਰਾਹੀਂ ਨਹੀਂ ਆਏ, ਵਾਧੂ ਰੁਕਾਵਟਾਂ ਦਾ ਅਨੁਭਵ ਕਰ ਸਕਦੇ ਹਨ।
ਪਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਨੂੰ ਵੱਖਰੇ ਨਜ਼ਰੀਏ ਤੋਂ ਆਸਟ੍ਰੇਲੀਆਈ ਕਦਰਾਂ-ਕੀਮਤਾਂ ਬਾਰੇ ਸਿੱਖਣ ਲਈ ਐਫ.ਈ.ਸੀ.ਸੀ.ਏ ਦੀ ਗਾਈਡ ਇਕ ਮਹੱਤਵਪੂਰਣ ਸਾਧਨ ਹੈ।
ਕੈਰੇਨ ਮੁੰਡਾਈਨ ਸਮਝਾਉਂਦੇ ਹਨ ਕਿ ਰਾਸ਼ਟਰੀ ਮੇਲ-ਮਿਲਾਪ ਹਫਤੇ ਦੇ ਨਾਲ ਜੁੜਨਾ ਅਸਾਨ ਹੋ ਸਕਦਾ ਹੈ, ਉਦਾਹਰਣ ਵਜੋਂ, ਮੇਲ ਮਿਲਾਪ ਦੀ ਪ੍ਰਕਿਰਿਆ ਵਿੱਚ ਜੁੜਣ ਲਈ ਆਪਣੇ ਸੋਸ਼ਲ ਮੀਡੀਆ ਅਤੇ ਈਮੇਲਾਂ 'ਤੇ ਡਿਜੀਟਲ ਗ੍ਰਾਫਿਕਸ ਦੀ ਵਰਤੋਂ ਕਰਨਾ।
ਤੁਸੀਂ ਰਿਕਨਸੀਲੀਏਸ਼ਨ ਆਸਟ੍ਰੇਲੀਆ ਦੀ ਵੈਬਸਾਈਟ www.reconcistance.org.au 'ਤੇ ਰਾਸ਼ਟਰੀ ਆਸਟ੍ਰੇਲੀਆਈ ਹਫਤੇ ਦੇ ਸਰੋਤ ਪ੍ਰਾਪਤ ਕਰ ਸਕਦੇ ਹੋ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।