ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਸਮਾਜਿਕ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਂਦਾ ਹੈ। ਇਹ ਰਿਪੋਰਟ ਦੱਸਦੀ ਹੈ ਕਿ ਦਾਨ ਅਤੇ ਫੰਡਰੇਜ਼ਿੰਗ ਨਾਲ ਜੁੜੇ ਨਿਯਮ ਕੀ ਹਨ, ਕਦੋਂ ਲਾਇਸੈਂਸ ਦੀ ਲੋੜ ਪੈ ਸਕਦੀ ਹੈ ਅਤੇ ਕਿਸ ਤਰ੍ਹਾਂ ਯਕੀਨੀ ਬਣਾਇਆ ਜਾਵੇ ਕਿ ਤੁਹਾਡੀ ਮਦਦ ਸਹੀ ਮਕਸਦ ਤੱਕ ਪਹੁੰਚ ਰਹੀ ਹੈ।
Key Points
- ਆਸਟ੍ਰੇਲੀਆ ਦੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਵਿੱਚ ਫੰਡਰੇਜ਼ਿੰਗ ਕਰਨ ਦੇ ਨਿਯਮ ਇੱਕੋ ਜਿਹੇ ਨਹੀਂ ਹਨ, ਇਹ ਹਰ ਜੁਰਿਸਡਿਕਸ਼ਨ ਅਨੁਸਾਰ ਵੱਖਰੇ ਹੋ ਸਕਦੇ ਹਨ।
- ਧੋਖਾਧੜੀ ਵਾਲੀਆਂ ਫੰਡਰੇਜ਼ਿੰਗ ਤੋਂ ਬਚਣ ਲਈ, ਸਮਾਂ ਕੱਢ ਕੇ ਚੈਰਿਟੀ ਦੀ ਭਰੋਸੇਯੋਗਤਾ ਦੀ ਜਾਂਚ ਕਰੋ ਅਤੇ ਜੇ ਸ਼ੱਕ ਹੋਵੇ ਤਾਂ ਦਾਨ ਕਰਨ ਤੋਂ ਬਚੋ।
- ਫੰਡਰੇਜ਼ਿੰਗ ਨਾਲ ਸੰਬੰਧਤ ਕਾਨੂੰਨ ਅਤੇ ਲਾਇਸੈਂਸ ਦੀਆਂ ਲੋੜਾਂ ਛੋਟੀਆਂ ਫੰਡਰੇਜ਼ਿੰਗ ਗਤੀਵਿਧੀਆਂ ਅਤੇ ਆਨਲਾਈਨ ਅਪੀਲਾਂ ‘ਤੇ ਵੀ ਲਾਗੂ ਹੁੰਦੀਆਂ ਹਨ, ਇਸ ਲਈ ਤੁਹਾਨੂੰ ਆਪਣੇ ਕੇਸ ਵਿੱਚ ਲਾਗੂ ਨਿਯਮਾਂ ਦੀ ਜਾਂਚ ਕਰਨੀ ਚਾਹੀਦੀ ਹੈ।
ਆਸਟ੍ਰੇਲੀਆ ਦਾ ਚੈਰਿਟੀ ਖੇਤਰ ਛੋਟੇ ਸਥਾਨਕ ਭਾਈਚਾਰਕ ਗਰੁੱਪਾਂ ਤੋਂ ਲੈ ਕੇ ਅੰਤਰਰਾਸ਼ਟਰੀ ਸਹਾਇਤਾ ਸੰਸਥਾਵਾਂ ਤੱਕ ਵੱਖ-ਵੱਖ ਆਕਾਰ ਦੀਆਂ ਚੈਰਿਟੀ ਸੰਸਥਾਵਾਂ ਤੋਂ ਬਣਿਆ ਹੋਇਆ ਹੈ।
ਸਾਰੀਆਂ ਛੋਟੀਆਂ ਚੈਰਿਟੀਆਂ ਰਾਸ਼ਟਰੀ ਨਿਯੰਤਰਕ ਸੰਸਥਾ, Australian Charities and Not-for-profits Commission (ACNC), ਨਾਲ ਰਜਿਸਟਰਡ ਨਹੀਂ ਹੁੰਦੀਆਂ।
ਕੀ ਮੇਰਾ ਦਾਨ ਟੈਕਸ ਕਟੌਤੀਯੋਗ (tax deductible) ਹੈ?
ਤੁਸੀਂ ਸਿਰਫ਼ ਉਹਨਾਂ ਚੈਰਿਟੀਆਂ ਨੂੰ ਦਿੱਤੇ ਦਾਨ ‘ਤੇ ਹੀ ਟੈਕਸ ਕਟੌਤੀ (tax deduction) ਦਾ ਦਾਅਵਾ ਕਰ ਸਕਦੇ ਹੋ, ਜਿਨ੍ਹਾਂ ਨੂੰ Australian Taxation Office (ATO) ਵੱਲੋਂ Deductible Gift Recipient status ਦਰਜਾ ਦਿੱਤਾ ਗਿਆ ਹੋਵੇ।
ਇਹ ਜਾਂਚਣ ਲਈ ਕਿ ਕਿਸੇ ਚੈਰਿਟੀ ਕੋਲ DGR ਦਰਜਾ ਹੈ ਜਾਂ ਨਹੀਂ, ABN Lookup ਵੈੱਬਸਾਈਟ ‘ਤੇ ਜਾ ਕੇ ਉਸ ਸੰਸਥਾ ਦਾ ਨਾਮ ਖੋਜਿਆ ਜਾ ਸਕਦਾ ਹੈ।
ਜੇ ਤੁਸੀਂ ਆਪਣੇ ਦਾਨ ‘ਤੇ ਟੈਕਸ ਕਟੌਤੀ ਦਾ ਦਾਅਵਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਦਾਨ ਦੀ ਰਸੀਦ ਸੰਭਾਲ ਕੇ ਰੱਖੋ, ਕਿਉਂਕਿ ਇਹ ਤੁਹਾਡੇ ਦਾਨ ਦਾ ਅਧਿਕਾਰਤ ਰਿਕਾਰਡ ਹੁੰਦੀ ਹੈ।

ਫੰਡਰੇਜ਼ਿੰਗ ਨੂੰ ਕੌਣ ਨਿਯੰਤਰਿਤ ਕਰਦਾ ਹੈ?
ਆਸਟ੍ਰੇਲੀਆ ਦੇ ਹਰ ਰਾਜ ਅਤੇ ਖੇਤਰ ਦੇ ਆਪਣੇ ਫੰਡਰੇਜ਼ਿੰਗ ਕਾਨੂੰਨ ਅਤੇ ਨਿਯੰਤਰਕ ਅਥਾਰਿਟੀਆਂ ਹਨ।
ਕਮਿਸ਼ਨਰ Sue Woodward ਕਹਿੰਦੀ ਹੈ ਕਿ, “ACNC ਫੰਡਰੇਜ਼ਿੰਗ ਦੀ ਨਿਯੰਤਰਕ ਸੰਸਥਾ ਨਹੀਂ ਹੈ।”
“ਉਦਾਹਰਨ ਵਜੋਂ, ਜੇ ਕੋਈ ਸੰਸਥਾ ਕਿਸੇ ਸ਼ਾਪਿੰਗ ਸੈਂਟਰ ਵਿੱਚ ਜਨਤਾ ਤੋਂ ਦਾਨ ਇਕੱਠਾ ਕਰ ਰਹੀ ਹੈ, ਤਾਂ ਉਸਨੂੰ ਕੁਝ ਖਾਸ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜੋ ਤੁਹਾਡੇ ਰਾਜ ਦੇ ਅਨੁਸਾਰ ਵੱਖ-ਵੱਖ ਹੋ ਸਕਦੇ ਹਨ।”
ਫੰਡਰੇਜ਼ਿੰਗ ਗਤੀਵਿਧੀਆਂ ‘ਤੇ ਸਥਾਨਕ ਕੌਂਸਲਾਂ ਦੀਆਂ ਮਨਜ਼ੂਰੀਆਂ ਅਤੇ ਹੋਰ ਕਾਨੂੰਨ, ਜਿਵੇਂ ਕਿ Australian Consumer Law ਅਤੇ Privacy Laws, ਵੀ ਲਾਗੂ ਹੋ ਸਕਦੇ ਹਨ।
ਜੇ ਤੁਹਾਨੂੰ ਕਿਸੇ ਚੈਰਿਟੀ ਦੀ ਫੰਡਰੇਜ਼ਿੰਗ ਪ੍ਰਕਿਰਿਆ ਬਾਰੇ ਕੋਈ ਚਿੰਤਾ ਹੈ, ਤਾਂ ਤੁਸੀਂ ਆਪਣੇ ਰਾਜ ਜਾਂ ਖੇਤਰ ਦੀ ਸੰਬੰਧਿਤ ਨਿਯੰਤਰਕ ਸੰਸਥਾ ਕੋਲ ਸ਼ਿਕਾਇਤ ਦਰਜ ਕਰ ਸਕਦੇ ਹੋ।
ਫੰਡਰੇਜ਼ਿੰਗ ਕਾਨੂੰਨਾਂ ਅਤੇ ਆਪਣੇ ਸਥਾਨਕ ਨਿਯੰਤਰਕ ਬਾਰੇ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕਾਂ ਨੂੰ ਵੇਖੋ।
- Australian Capital Territory
- New South Wales
- Northern Territory
- Queensland
- South Australia
- Tasmania
- Victoria
- Western Australia
ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਰਜਿਸਟਰਡ ਚੈਰਿਟੀ ਫੰਡਾਂ ਦਾ ਸਹੀ ਪ੍ਰਬੰਧ ਨਹੀਂ ਕਰ ਰਹੀ, ਤਾਂ ਤੁਸੀਂ ਇਸਦੀ ਰਿਪੋਰਟ ACNC ਨੂੰ ਕਰ ਸਕਦੇ ਹੋ।
ਕਮਿਸ਼ਨਰ Sue Woodward ਕਹਿੰਦੀ ਹੈ, “ਜੇ ਲੋਕ ਚਾਹੁਣ ਤਾਂ ਉਹ ਗੁਪਤ ਤੌਰ ‘ਤੇ (anonymously) ਵੀ ਸ਼ਿਕਾਇਤ ਕਰ ਸਕਦੇ ਹਨ ਅਤੇ ਅਸੀਂ ਉਨ੍ਹਾਂ ਚਿੰਤਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।”

ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਕੋਈ ਫੰਡਰੇਜ਼ਰ ਧੋਖਾਧੜੀ (scam) ਹੈ?
ਆਨਲਾਈਨ ਫੰਡਰੇਜ਼ਿੰਗ ਧੋਖੇ ਤੋਂ ਬਚਣ ਲਈ ਇਹ ਯਕੀਨੀ ਬਣਾਓ ਕਿ ਤੁਸੀਂ ਸਿਰਫ਼ ਅਧਿਕਾਰਤ ਵੈੱਬਸਾਈਟ ‘ਤੇ ਹੀ ਹੋ ਅਤੇ ਫੰਡਰੇਜ਼ਰ ਅਸਲੀ ਅਤੇ ਭਰੋਸੇਯੋਗ ਹੈ।
ਜੇ ਤੁਹਾਨੂੰ ਕਿਸੇ ਰੂਬਰੂ (in-person) ਫੰਡਰੇਜ਼ਰ ਬਾਰੇ ਸ਼ੱਕ ਹੋਵੇ, ਤਾਂ ਦਾਨ ਨਾ ਦਿਓ, Peter Hills-Jones ਕਹਿੰਦੇ ਹਨ।
ਉਹ Public Fundraising Regulatory Association ਦੇ CEO ਹਨ, ਜੋ ਆਸਟ੍ਰੇਲੀਆ ਵਿੱਚ ਰੂਬਰੂ ਫੰਡਰੇਜ਼ਿੰਗ ਕਰਨ ਵਾਲੀਆਂ ਚੈਰਿਟੀਆਂ ਅਤੇ ਫੰਡਰੇਜ਼ਿੰਗ ਏਜੰਸੀਆਂ ਦੀ ਨੁਮਾਇੰਦਗੀ ਕਰਨ ਵਾਲੀ ਉਦਯੋਗ ਸੰਸਥਾ ਹੈ।
Take your time, pause... ਤੁਸੀਂ ਹਮੇਸ਼ਾਂ charity ਦੀ ਵੈੱਬਸਾਈਟ ਵੇਖ ਸਕਦੇ ਹੋ ਜਾਂ ਉਨ੍ਹਾਂ ਨੂੰ ਕਾਲ ਕਰਕੇ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹੋ, ਅਤੇ ਫਿਰ ਤੁਸੀਂ ਬਾਅਦ ਵਿੱਚ ਦਾਨ ਕਰ ਸਕਦੇ ਹੋ।Peter Hills-Jones
Mr Hills-Jones ਰੂਬਰੂ ਫੰਡਰੇਜ਼ਿੰਗ (face-to-face fundraising) ਨਾਲ ਜੁੜੀਆਂ ਤਿੰਨ ਸੰਭਾਵਿਤ ਚੇਤਾਵਨੀ ਨਿਸ਼ਾਨੀਆਂ (red flags) ਬਾਰੇ ਦੱਸਦੇ ਹਨ ਜੋ ਧੋਖਾਧੜੀ ਦਾ ਸੰਕੇਤ ਹੋ ਸਕਦੀਆਂ ਹਨ।
- ਜੇ ਫੰਡਰੇਜ਼ਰ ਯੂਨੀਫਾਰਮ ਵਿੱਚ ਨਹੀਂ ਹੈ
- ਜੇ ਉਸ ਕੋਲ ਫੋਟੋ ਆਈਡੀ ਨਹੀਂ ਹੈ
- ਜੇ ਉਹ ਨਕਦ ਦਾਨ ਜਾਂ ਸਿਰਫ਼ ਇਕ ਵਾਰੀ (one-off) ਦਾਨ ਦੀ ਮੰਗ ਕਰ ਰਿਹਾ ਹੈ

Face-to-Face ਫੰਡਰੇਜ਼ਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੇਸ਼ੇਵਰਤਾ ਅਤੇ ਆਦਰ ਨਾਲ ਵਿਵਹਾਰ ਕਰਨ, ਜਿਵੇਂ ਕਿ ਜਨਤਾ ਦੇ ਰਸਤੇ ਵਿੱਚ ਰੁਕਾਵਟ ਨਾ ਬਣਾਉਣਾ ਜਾਂ ਲੋਕਾਂ ਨੂੰ ਉਹਨਾਂ ਦੀ ਬੈਠਣ ਵਾਲੀ ਜਗ੍ਹਾ ‘ਤੇ ਜਾ ਕੇ ਨਾ ਰੋਕਣਾ।
“ਫੰਡਰੇਜ਼ਰਾਂ ਨੂੰ ਇਹ ਸਪੱਸ਼ਟ ਤੌਰ ‘ਤੇ ਸਮਝਾਉਣਾ ਚਾਹੀਦਾ ਹੈ ਕਿ ਚੈਰਿਟੀ ਦੀ ਭੂਮਿਕਾ ਕੀ ਹੈ ਅਤੇ ਉਹ ਪੈਸਾ ਕਿਉਂ ਇਕੱਠਾ ਕਰ ਰਹੇ ਹਨ।
“ਅਤੇ ਜੇ ਸੜਕ ‘ਤੇ ਜਾਂ ਘਰ-ਘਰ ਜਾ ਕੇ ਕਿਸੇ ਵਿਅਕਤੀ ਨੂੰ ਦਾਨ ਦੇਣ ਦੀ ਇੱਛਾ ਨਾ ਹੋਵੇ, ਤਾਂ ਉਸਦੀ ਇੱਛਾ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ।”
ਜੇ ਤੁਹਾਨੂੰ ਕਿਸੇ ਫੰਡਰੇਜ਼ਿੰਗ 'ਤੇ ਧੋਖਾਧੜੀ ਦਾ ਸ਼ੱਕ ਹੋਵੇ, ਤਾਂ ਦਾਨ ਦੇਣ ਤੋਂ ਇਨਕਾਰ ਕਰੋ ਅਤੇ ਇਸਦੀ ਰਿਪੋਰਟ ਆਪਣੇ ਸਥਾਨਕ ਨਿਯੰਤਰਕ ਜਾਂ ਰਾਸ਼ਟਰੀ Scamwatch ਸੇਵਾ ਨੂੰ ਕਰੋ।
ਜੇ ਮੈਂ ਖੁਦ ਕਿਸੇ ਮਕਸਦ ਲਈ ਪੈਸਾ ਇਕੱਠਾ ਕਰ ਰਿਹਾ/ਰਹੀ ਹਾਂ ਤਾਂ ਕੀ ਜਾਣਨਾ ਚਾਹੀਦਾ ਹੈ?
ਵਿਅਕਤੀਆਂ ਵੱਲੋਂ ਪੈਸਾ ਇਕੱਠਾ ਕਰਨ ਦੇ ਨਿਯਮ ਹਰ ਰਾਜ ਅਤੇ ਖੇਤਰ ਵਿੱਚ ਵੱਖਰੇ ਹੋ ਸਕਦੇ ਹਨ।
Justice Connect ਦੀ Not-for-profit Law ਸੇਵਾ ਨਾਲ ਜੁੜੀ ਵਕੀਲ Amy Williams ਸਲਾਹ ਦਿੰਦੀ ਹੈ ਕਿ ਹਮੇਸ਼ਾ ਆਪਣੇ ਫੰਡਰੇਜ਼ਿੰਗ ਨਿਯੰਤਰਕ ਨਾਲ ਜਾਂਚ ਕਰੋ ਕਿ ਕਿਹੜੇ ਨਿਯਮ ਲਾਗੂ ਹੁੰਦੇ ਹਨ।
ਹਾਲਾਂਕਿ ਇਹ ਉਸ ਸਥਿਤੀ ‘ਤੇ ਲਾਗੂ ਨਹੀਂ ਹੁੰਦਾ ਜਿੱਥੇ ਨਿੱਜੀ ਤੌਰ ‘ਤੇ ਪੈਸਾ ਮੰਗਿਆ ਜਾ ਰਿਹਾ ਹੋਵੇ।
“ਉਦਾਹਰਨ ਵਜੋਂ, ਦੋਸਤਾਂ ਜਾਂ ਪਰਿਵਾਰ ਤੋਂ ਕਿਸੇ ਵਿਦੇਸ਼ੀ ਵੋਲੰਟੀਅਰਿੰਗ ਯਾਤਰਾ ਲਈ ਪੈਸਾ ਮੰਗਣਾ ਜਾਂ ਕੰਮਕਾਜ ਦੀ ਥਾਂ ‘ਤੇ ਕਿਸੇ ਕਰਮਚਾਰੀ ਦੇ ਮੈਡੀਕਲ ਖਰਚਿਆਂ ਲਈ ਫੰਡ ਇਕੱਠਾ ਕਰਨਾ ਆਮ ਤੌਰ ‘ਤੇ ਫੰਡਰੇਜ਼ਿੰਗ ਕਾਨੂੰਨਾਂ ਦੇ ਅਧੀਨ ਨਹੀਂ ਆਉਂਦਾ,” Ms Williams ਸਮਝਾਉਂਦੀ ਹੈ।

ਆਨਲਾਈਨ ਫੰਡਰੇਜ਼ਿੰਗ ਅਪੀਲਾਂ ਦੇ ਨਿਯਮ ਕੀ ਹਨ?
ਜੇ ਤੁਸੀਂ ਆਨਲਾਈਨ ਫੰਡਰੇਜ਼ਿੰਗ ਅਪੀਲ ਸ਼ੁਰੂ ਕਰ ਰਹੇ ਹੋ, ਜਿਵੇਂ ਕਿ crowdfunding ਪਲੇਟਫਾਰਮ ਰਾਹੀਂ, ਤਾਂ Amy Williams ਕਹਿੰਦੀ ਹਨ ਕਿ ਸੰਭਾਵਨਾ ਹੈ ਕਿ ਤੁਹਾਨੂੰ ਕਈ ਰਾਜਾਂ ਅਤੇ ਖੇਤਰਾਂ ਦੇ ਫੰਡਰੇਜ਼ਿੰਗ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ।
“ਕੁਝ crowdfunding ਪਲੇਟਫਾਰਮ ਤੁਹਾਨੂੰ ਮਾਰਗਦਰਸ਼ਨ ਦਿੰਦੇ ਹਨ, ਪਰ ਕਈ ਵਾਰੀ ਉਹ ਸਪੱਸ਼ਟ ਨਹੀਂ ਹੁੰਦੇ ਅਤੇ ਤੁਹਾਨੂੰ ਆਪਣੀ ਕਾਨੂੰਨੀ ਸਲਾਹ ਲੈਣੀ ਪੈਂਦੀ ਹੈ।”
ਉਹ ਕਹਿੰਦੀ ਹਨ ਕਿ ਆਨਲਾਈਨ ਫੰਡਰੇਜ਼ਿੰਗ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਕੱਠੇ ਕੀਤੇ ਪੈਸੇ ਦਾ ਮਕਸਦ ਸਪੱਸ਼ਟ ਹੋਵੇ, ਤਾਂ ਜੋ ਦਾਨਦਾਤਿਆਂ ਨੂੰ ਗਲਤ ਜਾਣਕਾਰੀ ਨਾ ਮਿਲੇ।
“ਦਾਨ ਕਰਨ ਵਾਲਿਆਂ ਨੂੰ ਵੀ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਇਸ ਸੰਸਥਾ ਦਾ ਮਕਸਦ ਕੀ ਹੈ?’ ਤਾਂ ਜੋ ਉਹ ਸਮਝ ਸਕਣ ਕਿ ਪੈਸਾ ਕਿੱਥੇ ਵਰਤਿਆ ਜਾਵੇਗਾ।”
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





