ਡਾਊਨਸਾਈਜ਼ਿੰਗ ਡਾਟ ਕਾਮ ਡਾਟ ਏਯੂ ਸੰਸਥਾ ਵਲੋਂ 500 ਰਿਟਾਇਰੀਆਂ ਉੱਤੇ ਕੀਤੇ ਇੱਕ ਤਾਜ਼ਾ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਮਹਾਂਮਾਰੀ ਨੇ ਰਿਟਾਇਰੀਆਂ ਦੀ ਰਿਹਾਇਸ਼ ਵਾਲੀਆਂ ਜਰੂਰਤਾਂ ਨੂੰ ਇੱਕ ਦਮ ਬਦਲ ਕੇ ਰੱਖ ਦਿਤਾ ਹੈ। ਤਿੰਨਾਂ ਵਿੱਚੋਂ ਇੱਕ ਰਿਟਾਇਰੀ ਪੰਜਾਹਾਂ ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਵਾਸਤੇ ਬਣਾਏ ਹੋਏ ਰਿਹਾਇਸ਼ੀ ਘਰਾਂ ਵਿੱਚ ਤਬਦੀਲ ਹੋਣ ਦੀ ਸੋਚ ਰਹੇ ਹਨ।
ਇਸੇ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਸਿਰਫ 15% ਰਿਟਾਇਰੀ ਹੀ ਸ਼ਹਿਰਾਂ ਤੋਂ ਬਾਹਰ ਜਾਣ ਦੇ ਚਾਹਵਾਨ ਸਨ ਜਦਕਿ ਇਹੀ ਗਿਣਤੀ ਹੁਣ 18% ਤੱਕ ਪਹੁੰਚੀ ਹੋਈ ਹੈ।
ਪਰਾਪਰਟੀ ਕਾਂਊਂਸਲ ਆਫ ਆਸਟ੍ਰੇਲੀਆ ਦੇ ਬੈੱਨ ਮਾਇਰਸ ਵੀ ਅਜਿਹਾ ਹੀ ਮੰਨਦੇ ਹਨ।
ਤਿੰਨ ਦਹਾਕਿਆਂ ਤੋਂ ਬਾਅਦ ਪੈਦਾ ਹੋਈ ਇਸ ਆਰਥਿਕ ਮੰਦੀ ਕਾਰਨ ਜਿੱਥੇ ਬਹੁਤ ਸਾਰੇ ਕਿਰਾਇਦਾਰ ਭਾਰੀ ਮੁਸ਼ਕਲਾਂ ਵਿੱਚ ਫਸ ਗਏ ਹਨ, ਉੱਥੇ ਐਡੀਲੇਡ ਯੂਨਿਵਰਸਿਟੀ ਦੇ ਪੀਟਰ ਕੂਲੀਜ਼ੋਸ ਅਨੁਸਾਰ, ਜਿਹੜੇ ਰਿਟਾਇਰੀਆਂ ਕੋਲ ਇਨਵੈਸਟਮੈਂਟ ਪਰਾਪਰਟੀਆਂ ਹਨ, ਉਹ ਅਜੇ ਕੁੱਝ ਠੀਕ ਹਾਲਾਤ ਵਿੱਚ ਹਨ।
ਕੂਲੀਜ਼ੋਸ ਅਨੁਸਾਰ ਬੇਸ਼ਕ ਕਈ ਨੌਜਵਾਨਾਂ ਵਲੋਂ ਘਰਾਂ ਤੋਂ ਕੰਮ ਕੀਤੇ ਜਾਣ ਕਾਰਨ ਖੇਤਰੀ ਇਲਾਕਿਆਂ ਵਿੱਚ ਜਿਆਦਾ ਮਕਾਨ ਕਿਰਾਏ ਉੱਤੇ ਲਏ ਜਾ ਰਹੇ ਹਨ, ਪਰ ਅਜਿਹਾ ਰਿਟਾਇਰੀਆਂ ਦੇ ਕੇਸ ਵਿੱਚ ਨਹੀਂ ਦੇਖਿਆ ਜਾ ਰਿਹਾ।
ਇਸੀ ਦੌਰਾਨ, ਸਾਊਥ ਈਸਟ ਕੂਈਨਜ਼ਲੈਂਡ ਦੀ ਰੀਅਲ ਐਸਟੇਟ ਏਜੰਟ ਐਨਾ ਖੰਡਾਰ ਅਨੁਸਾਰ ਬਹੁਤ ਸਾਰੇ ਪਰਿਵਾਰ ਕੋਵਿਡ-19 ਕਾਰਨ ਸੰਯੁਕਤ ਘਰਾਂ ਵਿੱਚ ਵਾਪਸ ਜਾ ਰਹੇ ਹਨ।
ਕਾਮਨਵੈਲਥ ਬੈਂਕ ਨੇ ਪਹਿਲਾਂ ਐਲਾਨੀ ਕੈਪੀਟਲ ਸਿਟੀ ਪਰਾਪਰਟੀ ਮਾਰਕੀਟ ਵਾਲੀ 10% ਗਿਰਾਵਟ ਨੂੰ ਹੁਣ 6% ਤੱਕ ਸੋਧ ਦਿੱਤਾ ਹੈ।
ਕੂਲੀਜ਼ੋਸ ਜਿਸ ਨੇ ਪਿਛਲੀਆਂ ਤਿੰਨ ਆਰਥਿਕ ਮੰਦੀਆਂ ਦਾ ਅਧਿਐਨ ਕੀਤਾ ਹੈ, ਦਾ ਕਹਿਣਾ ਹੈ ਕਿ ਪਰਾਪਰਟੀ ਵਿੱਚੋਂ ਲਾਭ ਮਿਲਣ ਦੀ ਉਮੀਦ ਬਹੁਤ ਹੀ ਘੱਟ ਹੈ, ਅਤੇ ਕਈ ਆਸਟ੍ਰੇਲੀਅਨ ਲੋਕਾਂ ਕੋਲ ਤਾਂ ਆਪਣੇ ਘਰਾਂ ਨੂੰ ਵੇਚਣ ਤੋਂ ਅਲਾਵਾ ਹੋਰ ਕੋਈ ਚਾਰਾ ਹੀ ਨਹੀਂ ਬਚੇਗਾ।
ਇਸ ਦੀ ਪ੍ਰੋੜਤਾ ਕੀਤੀ ਹੈ ਕੋਰ-ਲੋਜਿਕ ਅਦਾਰੇ ਨੇ ਵੀ ਜਿਸ ਅਨੁਸਾਰ ਪਿਛਲੇ 3 ਮਹੀਨਿਆਂ ਦੌਰਾਨ ਸਿਡਨੀ ਦੇ ਮਕਾਨਾਂ ਦੀ ਕੀਮਤ 2.1%, ਮੈਲਬਰਨ ਦੀ 3.5%, ਬਰਿਸਬੇਨ ਦੀ 0.9%, ਪਰਥ ਦੀ 1.6% ਅਤੇ ਐਡੀਲੇਡ ਦੇ ਘਰਾਂ ਦੀ ਕੀਮਤ 0.1% ਤੱਕ ਘੱਟ ਦਰਜ ਕੀਤੀ ਗਈ ਹੈ।
ਕੋਵਿਡ-19 ਕਾਰਨ ਲੱਗੀਆਂ ਬੰਦਸ਼ਾਂ ਦੇ ਮੱਦੇਨਜ਼ਰ ਬਹੁਤ ਸਾਰੇ ਖਰੀਦਦਾਰ ਮਕਾਨਾਂ ਦੀ ਇੰਸਪੈੱਕਸ਼ਨ ਸ਼ਰੀਰਕ ਰੂਪ ਵਿੱਚ ਕਰਨ ਤੋਂ ਅਸਮਰੱਥ ਹਨ, ਅਤੇ ਇਸੀ ਕਾਰਨ ਬਹੁਤ ਸਾਰੇ ਏਜੰਟਾਂ ਨੇ ਵਰਚੂਅਲ ਇੰਸਪੈੱਕਸ਼ਨਾਂ ਕਰਵਾਉਣ ਦੇ ਨਿਵੇਕਲੇ ਤਰੀਕੇ ਵੀ ਅਮਲ ਵਿੱਚ ਲਿਆਂਦੇ ਹਨ। ਪਰ ਕੂਲੀਜ਼ੋਸ ਨੂੰ ਆਸ ਹੈ ਕਿ ਹਾਲਾਤ ਜਲਦੀ ਹੀ ਸੁਧਰਨਗੇ ਅਤੇ ਖਰੀਦਦਾਰ ਪਹਿਲਾਂ ਵਾਂਗ ਹੀ ਇਨਸਪੈੱਕਸ਼ਨਾਂ ਕਰ ਸਕਣਗੇ।
ਆਸਟ੍ਰੇਲੀਆ ਦੇ ਕਈ ਰਾਜਾਂ ਅਤੇ ਪ੍ਰਦੇਸ਼ਾਂ ਵਿੱਚਲੀਆਂ ਘੱਟ ਵਿਆਜ ਦਰਾਂ ਅਤੇ ਮੌਰਟਗੇਜ਼ ਅਦਾਇਗੀਆਂ ਵਾਲੀਆਂ ਛੋਟਾਂ ਦਾ ਲਾਭ ਨੌਜਵਾਨਾਂ ਵਲੋਂ ਭਰਪੂਰ ਚੁੱਕਿਆ ਜਾ ਰਿਹਾ ਹੈ ਅਤੇ ਉਹ ਆਪਣੇ ਫਰਸਟ ਹੋਮਸ ਖਰੀਦ ਰਹੇ ਹਨ। ਦੂਜੇ ਪਾਸੇ, ਨਿਵੇਸ਼ ਕਰਨ ਵਾਲੇ ਇਸ ਮਹਾਂਮਾਰੀ ਦੇ ਖਤਮ ਹੋਣ ਤੱਕ ਦੀ ਉਡੀਕ ਕਰ ਰਹੇ ਹਨ।
ਕੂਲੀਜ਼ੋਸ ਅਨੁਸਾਰ, ਰਿਟਾਇਰੀਆਂ ਨੂੰ ਕਿਸ਼ਤਾਂ ਭਰਨ ਵਿੱਚ ਦਿੱਤੀ ਜਾ ਰਹੀ ਮਾਲੀ ਮਦਦ ਨਾਲ, ਉਹ ਆਪਣੇ ਘਰਾਂ ਨੂੰ ਵੇਚਣ ਤੋਂ ਹਾਲ ਦੀ ਘੜੀ ਤਾਂ ਬਚੇ ਹੋਏ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।