ਵਿੱਤੀ ਸਾਖਰਤਾ ਦੀ ਘਾਟ ਆਸਟ੍ਰੇਲੀਆਈ ਪ੍ਰਵਾਸੀ ਨੌਜਵਾਨਾਂ ਨੂੰ ਸਕੈਮਸ ਅਤੇ ਲਾਪਰਵਾਹ ਖਰਚਿਆਂ ਵੱਲ ਧੱਕ ਰਹੀ ਹੈ

Young Punjabi couple discussing their finances

Young Punjabi couple discussing their finances. Credit: Pexels/Ketut Subiyanto

ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਨੌਜਵਾਨ ਆਨਲਾਈਨ ਧੋਖਾਧੜੀ ਅਤੇ ਬੇਲੋੜੇ ਖਰਚਿਆਂ ਵੱਲ ਖਤਰਨਾਕ ਤੌਰ ਤੇ ਵੱਧ ਰਹੇ ਹਨ। 'ਐਡਜਸਟਿੰਗ ਟੂ ਆਸਟ੍ਰੇਲੀਅਨ ਪਰਸਨਲ ਫਾਈਨੈਂਸ ਸਿਸਟਮ' ਰਿਪੋਰਟ ਅਨੁਸਾਰ ਵਿੱਤੀ ਸਾਖਰਤਾ ਦਰ ਦੀ ਘਾਟ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਵਿੱਤੀ ਅਸੁਰੱਖਿਆ ਵੱਲ ਹੋਰ ਧੱਕ ਰਹੀ ਹੈ।


ਮਹਿੰਗਾਈ ਸੰਕਟ ਵਿੱਚ, ਪੈਸੇ ਅਤੇ ਵਿੱਤੀ ਪ੍ਰਣਾਲੀਆਂ ਦੀ ਇੱਕ ਬੁਨਿਆਦੀ ਸਮਝ ਹੋਣਾ ਇੱਕ ਸੁਰੱਖਿਅਤ ਅਤੇ ਸਫਲ ਭਵਿੱਖ ਦੀ ਯੋਜਨਾ ਬਣਾਉਣ ਲਈ ਮਹੱਤਵਪੂਰਨ ਹੋ ਸਕਦਾ ਹੈ।

ਵਿੱਤੀ ਸਾਖਰਤਾ ਨਾ ਸਿਰਫ ਵਿੱਤੀ ਭਲਾਈ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ, ਸਗੋਂ ਇਹ ਔਨਲਾਈਨ ਘੁਟਾਲਿਆਂ ਦੇ ਲਗਾਤਾਰ ਵੱਧ ਰਹੇ ਖ਼ਤਰੇ ਤੋਂ ਵੀ ਬਚਾਉਂਦੀ ਹੈ।

ਰਹਿਣ-ਸਹਿਣ ਦੀ ਵੱਧਦੀ ਲਾਗਤ ਦੀਆਂ ਚਿੰਤਾਵਾਂ ਦੇ ਬਾਵਜੂਦ, 'ਫਾਈਨੇਂਨਸ਼ੀਅਲ ਬੇਸਿਕਸ ਫਾਊਂਡੇਸ਼ਨ' ਦੇ ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਨੌਜਵਾਨ ਪਿੱਛੇ ਰਹਿ ਸਕਦੇ ਹਨ।
Young Indian student feeling stressed over finances
Young Indian student feeling stressed over finances. Credit: Pexels/ Mikhail Nilov
'ਐਡਜਸਟਿੰਗ ਟੂ ਆਸਟ੍ਰੇਲੀਅਨ ਪਰਸਨਲ ਫਾਈਨੈਂਸ' ਸਿਸਟਮ ਰਿਪੋਰਟ, ਆਸਟ੍ਰੇਲੀਆ ਦੇ ਉਹਨਾਂ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ 'ਤੇ ਕੇਂਦ੍ਰਿਤ ਹੈ ਜੋ ਜਾਂ ਤਾਂ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ ਅਤੇ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਸੀ, ਜਾਂ ਜਿਨ੍ਹਾਂ ਦੇ ਮਾਪੇ ਵਿਦੇਸ਼ਾਂ ਵਿੱਚ ਜੰਮੇ ਸਨ।

ਅਧਿਐਨ ਵਿੱਚ ਪਤਾ ਲੱਗਿਆ ਕਿ ਸੱਭਿਆਚਾਰਕ ਤੌਰ ‘ਤੇ ਵਿਭਿੰਨ ਪਿਛੋਕੜ ਵਾਲੇ ਨੌਜਵਾਨ ਖਰਚੇ ਨੂੰ ਸੰਭਾਲਣ ਲਈ 'ਹੁਣ ਖਰੀਦੋ, ਬਾਅਦ ਵਿੱਚ ਭੁਗਤਾਨ ਕਰੋ' ਯਾਨੀ 'Buy Now, Pay Later' ਸਕੀਮਾਂ ਵੱਲ ਆਕਰਸ਼ਿਤ ਹੋ ਸਕਦੇ ਹਨ।

ਕੁਝ ਭਾਗੀਦਾਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਹ ਸਮਝਣ ਵਿੱਚ ਮੁਸ਼ਕਲ ਆਈ ਕਿ 'ਹੁਣ ਖਰੀਦੋ, ਬਾਅਦ ਵਿੱਚ ਭੁਗਤਾਨ ਕਰੋ' ਵੀ ਇੱਕ ਤਰੀਕੇ ਦੀ ਉਧਾਰੀ ਹੀ ਹੁੰਦੀ ਹੈ, ਜਿਸ ਨਾਲ ਲਾਪਰਵਾਹ ਖਰਚ ਦੀ ਆਦਤ ਹੋਰ ਖ਼ਤਰਨਾਕ ਬਣ ਸਕਦੀ ਹੈ।

ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand