ਆਸਟ੍ਰੇਲੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਪਰਿਵਾਰਾਂ ਵਾਂਗ, ਜੀਹ-ਯੰਗ ਲੋ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਅਤੇ ਟਿਊਟਰਿੰਗ ਵਿੱਚ ਪੜ੍ਹਾਉਣ ਲਈ ਸਖ਼ਤ ਮਿਹਨਤ ਕੀਤੀ।
ਉਹ ਕਹਿੰਦੇ ਹਨ, “ਜਿਨ੍ਹਾਂ ਬੱਚਿਆਂ ਨਾਲ ਮੈਂ ਸਕੂਲ ਵਿੱਚ ਪੜ੍ਹਿਆ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਟਿਊਸ਼ਨ ਕੀਤੀ ਸੀ, ਚਾਹੇ ਉਹ ਸ਼ਨੀਵਾਰ ਦਾ ਸਕੂਲ ਹੋਵੇ, ਚਾਹੇ ਨਿੱਜੀ ਇੱਕ-ਵੱਲੀ ਟਿਊਸ਼ਨ। ਮੇਰੇ ਕੋਲ ਦੋਵੇਂ ਸਨ। ਮੈਂ ਸ਼ਨੀਵਾਰ ਦੇ ਸਕੂਲ ਲਈ ਜਾਂਦਾ ਸੀ, ਅਤੇ ਗਣਿਤ ਲਈ ਐਤਵਾਰ ਦੇ ਸਕੂਲ ਵਿੱਚ ਵੀ ਪੜਦਾ ਸੀ, ਅਤੇ ਮੇਰੇ ਕੋਲ ਨਿੱਜੀ ਟਿਊਟਰਿੰਗ ਵੀ ਸੀ! ਮੇਰੇ ਮਾਪਿਆਂ ਦੀ ਬਹੁਤ ਇੱਛਾ ਸੀ ਕਿ ਮੈਂ ਹਮੇਸ਼ਾ ਅੱਗੇ ਰਹਾਂ, ਅਤੇ ਮੇਰੇ ਅੰਕ ਥੱਲੇ ਨਾ ਡਿੱਗਣ।”
ਹੁਣ ਖੁਦ ਇੱਕ ਮਾਪੇ ਹੋਣ ਦੇ ਨਾਤੇ, ਉਹ ਆਪਣੀ ਸੱਤ ਸਾਲ ਦੀ ਧੀ, ਹੋਪਲਿਨ, ਲਈ ਟਿਊਸ਼ਨ ਬਾਰੇ ਵਿਚਾਰ ਕਰ ਰਿਹਾ ਹੈ, ਪਰ ਇੱਕ ਵੱਖਰੇ ਤਰੀਕੇ ਨਾਲ: “ਅਸੀਂ ਇਸ ਸਮੇਂ ਟਿਊਸ਼ਨ ਦੇ ਵਿਕਲਪਾਂ ਨੂੰ ਦੇਖ ਰਹੇ ਹਾਂ, ਖਾਸ ਤੌਰ 'ਤੇ ਗਣਿਤ ਅਤੇ ਸੰਭਾਵਤ ਤੌਰ 'ਤੇ ਅੰਗਰੇਜ਼ੀ ਲਈ, ਤਾਂ ਜੋ ਉਸ ਨੂੰ ਪੂਰਾ ਸਿੱਖਿਅਕ ਅਨੁਭਵ ਮਿਲੇ ਅਤੇ ਸਿੱਖਣ ਵਿੱਚ ਦਿਲਚਸਪੀ ਵਧਾਈ ਜਾ ਸਕੇ, ਅਤੇ ਨਾਲ ਹੀ ਉਸ ਨੂੰ ਇੱਕ ਨਿੱਜੀ ਟਿਊਸ਼ਨ ਵਿੱਚ ਦਾਖਲ ਕਰਵਾ ਕੇ ਇੱਕ ਸੁਰੱਖਿਅਤ ਜਗ੍ਹਾ ਪ੍ਰਦਾਨ ਕਰਵਾਈ ਜਾਵੇ ਜਿੱਥੇ ਉਹ ਆਪਣਾ ਆਤਮਵਿਸ਼ਵਾਸ ਵਧਾ ਸਕੇ।”
ਮਾਪੇ ਟਿਊਟਰ ਕਿਉਂ ਰੱਖਦੇ ਹਨ??
ਮਾਪੇ ਵੱਖ-ਵੱਖ ਕਾਰਨਾਂ ਕਰਕੇ ਟਿਊਟਰ ਰੱਖਦੇ ਹਨ: ਬੱਚਿਆਂ ਦੀ ਪਿੱਛੇ ਰਹਿ ਗਈ ਪੜ੍ਹਾਈ ਪੂਰੀ ਕਰਨ, ਖਾਸ ਵਿਸ਼ਿਆਂ ਵਿੱਚ ਸੁਧਾਰ ਕਰਨ, ਜਾਂ ਆਤਮਵਿਸ਼ਵਾਸ ਵਧਾਉਣ ਲਈ।
ਕੁਝ ਮਾਪੇ ਵਧੇਰੇ ਸੰਪੂਰਨ ਸਿੱਖਿਆ ਲਈ ਟਿਊਟਰਿੰਗ ਦੀ ਮੰਗ ਕਰਦੇ ਹਨ।
ਆਸਟ੍ਰੇਲੀਅਨ ਟਿਊਟਰਿੰਗ ਐਸੋਸੀਏਸ਼ਨ ਦੇ ਸੀਈਓ ਮੋਹਨ ਢੱਲ ਸਮਝਾਉਂਦੇ ਹਨ ਕਿ ਟਿਊਟਰਿੰਗ ਦੀ ਵਰਤੋਂ ਚੋਣਵੇਂ ਸਕੂਲਾਂ ਵਿੱਚ ਦਾਖਲਾ ਪੱਕਾ ਕਰਨ ਲਈ ਵੀ ਵਧਦੀ ਜਾ ਰਹੀ ਹੈ।
ਉਹ ਕਹਿੰਦੇ ਹਨ, “ਲੋਕਾਂ ਨੇ ਨਿੱਜੀ ਟਿਊਟਰਿੰਗ ਨੂੰ ਚੁਣਿਆ ਹੈ ਤਾਂ ਜੋ ਯੂਨੀਵਰਸਿਟੀ ਵਿੱਚ ਜਗ੍ਹਾ ਜਾਂ ਕਿਸੇ ਪੇਸ਼ੇ ਵਿੱਚ ਦਾਖਲਾ ਪੱਕਾ ਕੀਤਾ ਜਾ ਸਕੇ। ਸਕੂਲ ਦੇ ਪੱਧਰ 'ਤੇ, ਟਿਊਟਰਿੰਗ ਦੀ ਵਰਤੋਂ ਕਰਨਾ, ਪ੍ਰਾਈਵੇਟ ਸਕੂਲ ਜਾਂ ਚੋਣਵੇਂ ਸਰਕਾਰੀ ਸਕੂਲ ਵਿੱਚ ਦਾਖਲ ਹੋਣ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ।”

ਕਿਸ ਤਰ੍ਹਾਂ ਦੀਆਂ ਟਿਊਸ਼ਨਾਂ ਉਪਲਬਧ ਹਨ?
ਟਿਊਟਰਿੰਗ ਕਈ ਰੂਪਾਂ ਵਿੱਚ ਆਉਂਦੀ ਹੈ: ਘਰ ਵਿੱਚ, ਸੈਂਟਰਾਂ ਵਿੱਚ, ਜਾਂ ਆਨਲਾਈਨ।
ਕੁਝ ਟਿਊਟਰ ‘One-To-One’ ਹੀ ਪੜ੍ਹਾਉਂਦੇ ਹਨ, ਜਦਕਿ ਹੋਰ, ਸਮੂਹਾਂ ਨੂੰ ਸਿਖਾਉਂਦੇ ਹਨ। ਸੇਵਾਵਾਂ ਆਮ ਹੋਮਵਰਕ ਮਦਦ ਤੋਂ ਲੈ ਕੇ ਗੰਭੀਰ ਪ੍ਰੀਖਿਆ ਤਿਆਰੀ ਤੱਕ ਹੁੰਦੀਆਂ ਹਨ।
ਕਿਉਂਕਿ ਆਸਟ੍ਰੇਲੀਆ ਵਿੱਚ ਟਿਊਟਰਿੰਗ ਨਿਯਮਿਤ ਨਹੀਂ ਹੈ, ਇਸ ਲਈ ਕੋਈ ਵੀ ਟਿਊਟਰ ਬਣ ਸਕਦਾ ਹੈ। ਮਿਸਟਰ ਢੱਲ ਚੇਤਾਵਨੀ ਦਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਜੇਕਰ ਕਿਸੇ ਵਿਦਿਆਰਥੀ ਨੇ ਚੰਗੇ ਗ੍ਰੇਡ ਹਾਸਲ ਕੀਤੇ ਹਨ ਤਾਂ ਉਹ ਇੱਕ ਚੰਗਾ ਸਿੱਖਿਅਕ ਹੋਵੇਗਾ।
ਸਹੀ ਟਿਊਟਰ ਕਿਵੇਂ ਚੁਣੀਏ?
ਹੋਰ ਮਾਪਿਆਂ ਤੋਂ ਸਿਫ਼ਾਰਸ਼ਾਂ ਲੈਣਾ ਇੱਕ ਵਧੀਆ ਸ਼ੁਰੂਆਤੀ ਕਦਮ ਹੋ ਸਕਦਾ ਹੈ।
ਆਸਟ੍ਰੇਲੀਆ ਦੀਆਂ ਕਈ ਰਾਜ ਸਰਕਾਰਾਂ ਇਹ ਸਲਾਹ ਦਿੰਦੀਆਂ ਹਨ ਕਿ ਉਹਨਾਂ ਟਿਊਟਰਾਂ ਦੀ ਚੋਣ ਕਰੋ ਜੋ ਆਸਟ੍ਰੇਲੀਆਈ ਟਿਊਸ਼ਨ ਐਸੋਸੀਏਸ਼ਨ ਦੇ ਮੈਂਬਰ ਹਨ, ਜੋ ਸਖ਼ਤ ਮਿਆਰਾਂ ‘ਤੇ ਖਰੇ ਉਤਰਨ ਦੇ ਨਾਲ-ਨਾਲ ਨੈਤਿਕ ਕੋਡ ਦੀ ਪਾਲਣਾ ਕਰਦੇ ਹਨ।
ਮੋਹਨ ਢੱਲ ਟਿਊਟਰ ਰੱਖਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਪ੍ਰਸ਼ਨ ਪੁੱਛਣ ਦੀ ਸਲਾਹ ਦਿੰਦੇ ਹਨ, ਜਿਵੇਂ:
- ਤੁਹਾਡੀਆਂ ਯੋਗਤਾਵਾਂ ਅਤੇ ਤਜਰਬਾ ਕੀ ਹੈ?
- ਕੀ ਤੁਹਾਡੇ ਕੋਲ ਬੱਚਿਆਂ ਨਾਲ ਕੰਮ ਕਰਨ ਦੀ ਜਾਂਚ ਹੈ?
- ਕੀ ਤੁਹਾਡੇ ਕੋਲ ਕਾਰੋਬਾਰੀ ਨੰਬਰ ਹੈ?
- ਕੀ ਮੈਨੂੰ ਰਸੀਦ ਮਿਲੇਗੀ?
- ਜੇਕਰ ਰਿਫੰਡ ਦੀ ਲੋੜ ਹੈ, ਤਾਂ ਇਹ ਕਿਵੇਂ ਪ੍ਰਦਾਨ ਕੀਤਾ ਜਾਵੇਗਾ?
- ਤੁਸੀਂ ਟਿਊਸ਼ਨ ਦੀ ਸਫਲਤਾ ਨੂੰ ਕਿਵੇਂ ਮਾਪੋਗੇ, ਇਸਦੀ ਕਾਰੀਗਿਰੀ ਦਾ ਕੀ ਸਬੂਤ ਹੋਵੇਗਾ?
- ਟਿਊਸ਼ਨ ਨੂੰ ਕਿੰਨਾ ਸਮਾਂ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ?
- ਤੁਹਾਡੀਆਂ ਕਲਾਸਾਂ ਕਿਸ ਆਕਾਰ ਦੀਆਂ ਹਨ?
- ਜੇਕਰ ਟਿਊਸ਼ਨ ਮੇਰੇ ਬੱਚੇ ਲਈ ਕੰਮ ਨਹੀਂ ਕਰ ਰਹੀ, ਤਾਂ ਤੁਸੀਂ ਕਦੋਂ ਅਤੇ ਕਿਵੇਂ ਇਸ ਬਾਰੇ ਜਾਣੂ ਕਰਵਾਓਗੇ?

ਆਪਣੇ ਬੱਚੇ ਲਈ ਸਹੀ ਟਿਊਟਰ ਚੁਣਨ ਬਾਰੇ ਵਧੇਰੇ ਜਾਣਕਾਰੀ ਲਈ ਸੁਣੋ 'ਆਸਟ੍ਰੇਲੀਆ ਐਕਸਪਲੇਨਡ' ਦਾ ਇਹ ਐਪੀਸੋਡ....
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au






