ਸਕੂਲੀ ਸਮੇਂ ਤੋਂ ਬਾਅਦ ਦੀ ਦੇਖਭਾਲ ਕਰਨ ਵਾਲੀਆਂ ਸਸਤੀਆਂ ਅਤੇ ਸੰਪੂਰਨ ਗਤੀਵਿਧੀਆਂ ਕਿਵੇਂ ਲੱਭੀਏ

20241206_Huddle Up!_Volleyball-7_TheHuddle.jpg

Huddle Up! Volleyball program at The Huddle.

ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਫਾਇਦੇ ਪਹੁੰਚਾਉਂਦੀਆਂ ਹਨ, ਪਰ ਲਾਗਤਾਂ ਤੇਜ਼ੀ ਨਾਲ ਵੱਧ ਸਕਦੀਆਂ ਹਨ। ਖੁਸ਼ਕਿਸਮਤੀ ਨਾਲ, ਆਸਟ੍ਰੇਲੀਆ ਵਿੱਚ ਬਹੁਤ ਸਾਰੇ ਸਸਤੇ ਅਤੇ ਹਰ ਕਿਸੇ ਨੂੰ ਸ਼ਾਮਿਲ ਕਰਨ ਵਾਲੇ ਵਿਕਲਪ ਮੌਜੂਦ ਹਨ, ਤੁਹਾਨੂੰ ਸਿਰਫ ਇਹ ਜਾਣਨ ਦੀ ਲੋੜ ਹੈ ਕਿ ਇਹਨਾਂ ਨੂੰ ਲੱਭਣਾ ਕਿੱਥੇ ਹੈ।


Key Points
  • ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਬੱਚਿਆਂ ਨੂੰ ਕਈ ਫਾਇਦੇ ਦਿੰਦੀਆਂ ਹਨ, ਜਿਸ ਵਿੱਚ ਹੁਨਰ ਵਿਕਾਸ, ਸਮਾਜਿਕ ਸੰਪਰਕ, ਅਤੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਵਿੱਚ ਸੁਧਾਰ ਸ਼ਾਮਲ ਹਨ।
  • ਬਹੁਤ ਸਾਰੇ ਮੁਫ਼ਤ ਅਤੇ ਕਿਫਾਇਤੀ ਵਿਕਲਪ ਮੌਜੂਦ ਹਨ, ਜਿੰਨਾਂ ਵਿੱਚ ਲਾਇਬ੍ਰੇਰੀਆਂ, ਯੂਥ ਅਤੇ ਕਮਿਊਨਿਟੀ ਸੈਂਟਰ, ਸਕੂਲ ਪ੍ਰੋਗਰਾਮ ਅਤੇ ਸਰਕਾਰੀ ਵਾਊਚਰ ਸ਼ਾਮਲ ਹਨ।
  • ਸਕੂਲ ਤੋਂ ਬਾਅਦ ਦੀ ਗਤੀਵਿਧੀ ਦੀ ਚੋਣ ਕਰਦੇ ਸਮੇਂ, ਆਪਣੇ ਬੱਚੇ ਦੀਆਂ ਰੁਚੀਆਂ, ਸਖਸ਼ੀਅਤ ਅਤੇ ਯੋਗਤਾਵਾਂ 'ਤੇ ਵਿਚਾਰ ਕਰੋ। ਉਹਨਾਂ ਨੂੰ ਵੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਕਰੋ।
  • ਸਮਾਵੇਸ਼ੀ ਪ੍ਰੋਗਰਾਮ ਇੱਕ ਜੋੜਨ ਵਾਲੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦੇ ਹਨ ਅਤੇ ਇੱਕ ਹੋਰ ਸੁਹਿਰਦ ਸਮਾਜ ਵਿਕਸਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
ਬਾਸਕਟਬਾਲ ਤੋਂ ਲੈ ਕੇ ਸਰਕਸ ਅਤੇ ਰੋਬੋਟਿਕਸ ਤੱਕ, ਆਸਟ੍ਰੇਲੀਆ ਵਿੱਚ ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਵਿੱਚ ਹੱਦਾਂ ਨਹੀਂ ਹਨ।

ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਦੇ ਫਾਇਦੇ

ਅਧਿਐਨ ਦਰਸਾਉਂਦੇ ਹਨ ਕਿ ਬੱਚਿਆਂ ਨੂੰ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਬਹੁਤ ਫਾਇਦਾ ਹੁੰਦਾ ਹੈ। ਉਹ ਨਵੇਂ ਹੁਨਰ ਤਾਂ ਸਿੱਖਦੇ ਹੀ ਹਨ, ਨਾਲ ਹੀ ਉਹ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ, ਆਤਮ-ਵਿਸ਼ਵਾਸ ਅਤੇ ਸਮਾਜਿਕ ਹੁਨਰਾਂ ਵਿੱਚ ਵੀ ਸੁਧਾਰ ਕਰਦੇ ਹਨ।

The Huddle (ਨੌਰਥ ਮੇਲਬੋਰਨ ਫੁੱਟਬਾਲ ਕਲੱਬ ਦੇ ਕਮਿਊਨਟੀ ਅੰਗ) ਵਿੱਚ ਕਮਿਊਨਟੀ ਵਿਕਾਸ ਦੇ ਮੁਖੀ ਵਜੋਂ, ਜ਼ਕਰੀਆ ਫ਼ਾਰਾਹ ਨੇ ਸਿੱਧਾ ਵੇਖਿਆ ਹੈ ਕਿ ਇਹ ਗਤੀਵਿਧੀਆਂ ਕਿਵੇਂ ਬੱਚਿਆਂ ਨੂੰ ਸਕੂਲ ਤੋਂ ਬਾਹਰ ਜੁੜਨ ਵਿੱਚ ਮਦਦ ਕਰਦੀਆਂ ਹਨ: “ਦੋਸਤ ਬਣਾਉਣਾ ਕਈ ਵਾਰ ਨੌਜਵਾਨਾਂ ਲਈ ਮੁਸ਼ਕਿਲ ਹੋ ਸਕਦਾ ਹੈ, ਪਰ ਖੇਡਾਂ ਲੋਕਾਂ ਨੂੰ ਇਕੱਠਾ ਕਰਦੀਆਂ ਹਨ ਅਤੇ ਜੋ ਹੋਰ ਪ੍ਰੋਗਰਾਮ ਅਸੀਂ ਚਲਾਉਂਦੇ ਹਾਂ, ਉਹ ਵੀ ਲੋਕਾਂ ਨੂੰ ਇਕੱਠਾ ਕਰਦੇ ਹਨ, ਇਸ ਲਈ ਮਜ਼ਬੂਤ ਸਬੰਧ ਬਣਾਉਣਾ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਲਾਭ ਹੈ।"
20240619_HUJ_Skateboarding-12_TheHuddle.jpg
Skateboarding program at The Huddle.

ਆਪਣੇ ਬੱਚੇ ਲਈ ਸਹੀ ਗਤੀਵਿਧੀ ਦੀ ਚੋਣ ਕਰਨਾ

ਸਕੂਲ ਤੋਂ ਬਾਅਦ ਦੀ ਗਤੀਵਿਧੀ ਚੁਣਦੇ ਸਮੇਂ, ਆਪਣੇ ਬੱਚੇ ਦੀਆਂ ਦਿਲਚਸਪੀਆਂ, ਸਖਸ਼ੀਅਤ ਅਤੇ ਯੋਗਤਾਵਾਂ ਨੂੰ ਧਿਆਨ ਵਿੱਚ ਰੱਖੋ।

'ਰਾਮੋਨ ਸਪਾਈ' ਬੱਚਿਆਂ ਨੂੰ ਆਪਣੀਆਂ ਗਤੀਵਿਧੀਆਂ ਚੁਣਨ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕਰਦੇ ਹਨ। ਆਪਣੇ ਹੀ ਪਰਿਵਾਰ ਦੀ ਉਦਾਹਰਣ ਦਿੰਦਿਆਂ, ਉਹ ਵਿਆਖਿਆ ਕਰਦੇ ਹਨ ਕਿ ਉਨ੍ਹਾਂ ਦੇ ਇੱਕ ਪੁੱਤਰ ਨੂੰ ਮੁਕਾਬਲੇ ਵਾਲੀਆਂ ਖੇਡਾਂ ਖੇਡਣ ਵਿੱਚ ਮਜ਼ਾ ਆਉਂਦਾ ਹੈ, ਜਦਕਿ ਦੂਜੇ ਨੂੰ ਇੱਕ ਜਿਆਦਾ ਆਰਾਮ ਦਾਇਕ ਮਾਹੌਲ ਵਿੱਚ ਬਾਹਰ ਸਮਾਂ ਬਿਤਾਉਣਾ ਪਸੰਦ ਹੈ।

ਪਰ ਇਸੇ ਚੀਜ਼ ਨੂੰ ਜ਼ਿਆਦਾ ਨਾ ਵਧਾਓ, ਬਹੁਤ ਸਾਰੀਆਂ ਗਤੀਵਿਧੀਆਂ ਤੈਅ ਕਰਨਾ ਨੁਕਸਾਨ ਦਾਇਕ ਹੋ ਸਕਦਾ ਹੈ। ਆਪਣੇ ਬੱਚੇ ਅਤੇ ਪਰਿਵਾਰ ਲਈ ਸਹੀ ਸੰਤੁਲਨ ਲੱਭੋ।

ਸਕੂਲ ਤੋਂ ਬਾਅਦ ਦੀਆਂ ਮੁਫ਼ਤ ਅਤੇ ਕਿਫਾਇਤੀ ਗਤੀਵਿਧੀਆਂ ਕਿੱਥੇ ਲੱਭੀਆਂ ਜਾ ਸਕਦੀਆਂ ਹਨ

ਲਾਗਤ ਇੱਕ ਵੱਡੀ ਰੁਕਾਵਟ ਹੈ, ਕਿਉਂਕਿ ਕੁਝ ਪਰਿਵਾਰ ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ‘ਤੇ ਹਰ ਸਾਲ ਹਜ਼ਾਰਾਂ ਡਾਲਰ ਖਰਚਦੇ ਹਨ, ਪਰ ਆਸਟ੍ਰੇਲੀਆ ਵਿੱਚ ਮੁਫ਼ਤ ਅਤੇ ਸਸਤੇ ਵਿਕਲਪ ਵੀ ਮੌਜੂਦ ਹਨ।

ਸਕੂਲ ਅਕਸਰ ਛੁੱਟੀ ਤੋਂ ਬਾਅਦ ਗਤੀਵਿਧੀਆਂ ਪ੍ਰਦਾਨ ਕਰਦੇ ਹਨ, ਅਤੇ ਬਹੁਤ ਸਾਰੀਆਂ ਰਾਜ ਸਰਕਾਰਾਂ ਖੇਡਾਂ ਅਤੇ ਕਲਾਵਾਂ ਲਈ ਵਾਊਚਰ ਪੇਸ਼ ਕਰਦੀਆਂ ਹਨ।

ਕਿਹੜੀਆਂ ਹਨ ਇਹ ਸਕੂਲ ਤੋਂ ਬਾਅਦ ਦੀਆਂ ਮੁਫ਼ਤ ਅਤੇ ਕਿਫਾਇਤੀ ਗਤੀਵਿਧੀਆਂ, ਇਹ ਜਾਨਣ ਲਈ ਸੁਣੋ ਸਾਡਾ ਅੱਜ ਦਾ ਆਸਟ੍ਰੇਲੀਆ ਐਕਸਪਲੇਨਡ ਦਾ ਇਹ ਐਪੀਸੋਡ...


ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Subscribe to or follow the Australia Explained podcast for more valuable information and tips about settling into your new life in Australia.   


Do you have any questions or topic ideas? Send us an email to australiaexplained@sbs.com.au.


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
how to find free after school activities for your kids | SBS Punjabi