Key Points
- 7 ਫੁੱਟ 6 ਇੰਚ ਅਤੇ 200 ਕਿੱਲੋ ਵਜ਼ਨ ਵਾਲੇ ਜਗਦੀਪ ਸਿੰਘ ਦੁਨੀਆ ਦੇ ਸਭ ਤੋਂ ਲੰਬੇ ਪੁਲਿਸ ਕੌਪ ਹਨ
- ਆਪਣੇ ਦਲੇਰਾਨਾ ਜੌਹਰਾਂ ਲਈ ਜਾਣੇ ਜਾਂਦੇ ਜਗਦੀਪ ਨੇ ਬੀਰ ਖਾਲਸਾ ਗਤਕਾ ਗਰੁੱਪ ਦੇ ਨਾਲ ਪੂਰੀ ਦੁਨੀਆ ਵਿੱਚ ਪ੍ਰਦਰਸ਼ਨ ਕੀਤਾ ਹੈ
- ਹਾਲ ਹੀ ਵਿੱਚ ਬੀਰ ਖਾਲਸਾ ਗਤਕਾ ਦਲ ਨੇ 'ਆਸਟ੍ਰੇਲੀਆਜ਼ ਗੌਟ ਟੇਲੈਂਟ 2022' ਵਿੱਚ ਪ੍ਰਦਰਸ਼ਨ ਕੀਤਾ ਅਤੇ ਪੂਰਾ ਸਮੂਹ ਜੱਜਾਂ ਦੀ ਸ਼ਲਾਘਾ ਦਾ ਪਾਤਰ ਬਣਿਆ
- ਜਗਦੀਪ ਦਾ ਕਹਿਣਾ ਹੈ ਕਿ ਬੀਰ ਖਾਲਸਾ ਦਲ 'ਚ ਸ਼ਾਮਿਲ ਹੋਣ ਨਾਲ ਜਿੱਥੇ ਉਹਨਾਂ ਨੇ ਇੱਜਤ ਕਮਾਈ , ਉੱਥੇ ਸ਼ਰਾਬ ਦੀ ਆਦਤ ਤੋਂ ਵੀ ਨਿਜਾਤ ਪਾਈ
ਪੰਜਾਬ ਦੇ ਅੰਮ੍ਰਿਤਸਰ ਨਾਲ ਸਬੰਧਿਤ ਜਗਦੀਪ ਸਿੰਘ ਸੰਭਾਵੀ ਤੌਰ ਉੱਤੇ ਦੁਨੀਆ ਦੇ ਸਭ ਤੋਂ ਲੰਬੇ ਸਿੱਖ ਵਿਅਕਤੀ ਅਤੇ ਦੁਨੀਆ ਦੇ ਸਭ ਤੋਂ ਲੰਬੇ ਪੁਲਿਸ ਮੁਲਾਜ਼ਮ ਹਨ।
ਨਾਲ ਹੀ ਉਹ ਅੰਤਰਰਾਸ਼ਟਰੀ ਮੰਚ 'ਤੇ ਨਾਮਣਾ ਖੱਟਣ ਵਾਲੇ ਪ੍ਰਸਿੱਧ 'ਬੀਰ ਖਾਲਸਾ' ਗੱਤਕਾ ਦਲ ਦਾ ਹਿੱਸਾ ਵੀ ਹਨ ਅਤੇ ਦੇਸ਼ਾਂ ਵਿਦੇਸ਼ਾਂ 'ਚ ਸਿੱਖ ਮਾਰਸ਼ਲ ਆਰਟਸ ਦਾ ਪ੍ਰਦਰਸ਼ਨ ਕਰ ਚੁੱਕੇ ਹਨ।
ਹਾਲ ਹੀ ਵਿੱਚ ਇਹ ਗਰੁੱਪ ਚੈਨਲ ਸੇਵਨ ਦੇ ਰਿਐਲਿਟੀ ਟੈਲੀਵਿਜ਼ਨ ਸ਼ੋਅ 'ਆਸਟ੍ਰੇਲੀਆਜ਼ ਗੌਟ ਟੇਲੇਂਟ' ਵਿੱਚ ਇੱਕ ਪੇਸ਼ਕਾਰੀ ਲਈ ਆਸਟ੍ਰੇਲੀਆ ਵਿੱਚ ਸੀ।

(L) Jagdeep Singh before joining Bir Khalsa group (R) Jagdeep Singh with group's founder Kanwaljit Singh.
ਉਨ੍ਹਾਂ ਨੇ ਸ਼ਰਾਬ ਦੀ ਆਦਤ ਤੋਂ ਛੁਟਕਾਰਾ ਪਾਉਣ ਦਾ ਆਪਣਾ ਨਿੱਜੀ ਸਫ਼ਰ ਵੀ ਸਾਂਝਾ ਕੀਤਾ ਅਤੇ ਸਿੱਖੀ ਸਰੂਪ 'ਚ ਆਉਣ ਤੋਂ ਬਾਅਦ ਆਪਣੀ ਨਵੀਂ ਜ਼ਿੰਦਗੀ ਅਤੇ ਉਦੇਸ਼ਾਂ ਬਾਰੇ ਵੀ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ,"ਬੁਰੀਆਂ ਆਦਤਾਂ ਤੋਂ ਨਿਜਾਤ ਪਾਉਣੀ ਬਹੁਤ ਔਖੀ ਹੈ, ਪਰ ਇਸ ਜੀਵਨ ਨੂੰ ਬਦਲਣ ਵਾਲੇ ਫੈਸਲੇ ਨੇ ਮੈਨੂੰ ਦੁਨੀਆ ਭਰ ਵਿੱਚ ਬੇਅੰਤ ਮਾਣ -ਸਤਿਕਾਰ ਦਿੱਤਾ ਹੈ, ਜਿਸ ਦਾ ਮੈਂ ਰਿਣੀ ਹਾਂ।"

Jagdeep Singh during his Australia visit. Credit: Mr Singh's FB
ਅੰਗਰੇਜ਼ੀ 'ਚ ਜਾਨਣ ਲਈ, ਇੱਥੇ ਜਾਓ

World's tallest Sikh and policeman, Jagdeep Singh talks about his 'life-changing' journey