ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਪ੍ਰਕਿਰਿਆ: ਕੀ, ਕਿਵੇਂ ਅਤੇ ਕਿਉਂ?

Blood donation_Australian Red Cross Lifeblood.jpg

Blood donation in Australia. Credit: Australian Red Cross Lifeblood

ਇਸ ਪੋਡਕਾਸਟ ਵਿੱਚ, ਅਸੀਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਮਹੱਤਤਾ ਕੀ ਹੈ ਅਤੇ ਹਰ ਦਾਨ ਨਾਲ ਤਿੰਨ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ। ਖੂਨ ਦਾਨ ਪੂਰੀ ਤਰ੍ਹਾਂ ਸਵੈ-ਇੱਛਾ ਤੇ ਆਧਾਰਤ ਹੈ, ਜਿਸ ਨਾਲ ਇਹ ਇੱਕ ਉਦਾਰ ਅਤੇ ਨਿਰਸਵਾਰਥ ਕਾਰਜ ਬਣਦਾ ਹੈ। ਜਾਣੋ ਕਿ ਹਰ ਪਿਛੋਕੜ ਦੇ ਲੋਕ ਕਿਸ ਤਰ੍ਹਾਂ ਖੂਨ ਦਾਨ ਕਰਕੇ ਦੇਸ਼ ਦੀ ਕੀਮਤੀ ਖੂਨ ਸਪਲਾਈ ਵਧਾਉਣ ਵਿੱਚ ਯੋਗਦਾਨ ਪਾ ਸਕਦੇ ਹਨ।


Key Points
  • ਖੂਨਦਾਨ ਸਵੈਇੱਛਤ ਹੈ।
  • ਖੂਨਦਾਨਾਂ ਦਾ ਪ੍ਰਬੰਧਨ, ਆਸਟ੍ਰੇਲੀਅਨ ਰੈੱਡ ਕਰਾਸ ਲਾਈਫਬਲੱਡ ਵੱਲੋਂ ਕੀਤਾ ਜਾਂਦਾ ਹੈ।
  • ਆਸਟ੍ਰੇਲੀਆ ਦੀ ਵਿਭਿੰਨ ਆਬਾਦੀ ਦੇ ਅਨੁਕੂਲ ਹੋਣ ਲਈ ਲਾਈਫਬਲੱਡ ਨੂੰ ਸਾਰੇ ਪਿਛੋਕੜਾਂ ਤੋਂ ਖੂਨਦਾਨ ਦੀ ਲੋੜ ਹੈ।
  • ਇਹ ਜਾਨਣ ਲਈ ਕਿ ਤੁਸੀਂ ਦਾਨ ਕਰ ਸਕਦੇ ਹੋ ਜਾਂ ਨਹੀਂ, ਲਾਈਫਬਲੱਡ ਹੌਟਲਾਈਨ ਨੰਬਰ 13 14 95 'ਤੇ ਕਾਲ ਕੀਤੀ ਜਾ ਸਕਦੀ ਹੈ।
ਖੂਨ ਸਪਲਾਈਆਂ ਦੇ ਸਬੰਧ ਵਿੱਚ ਆਸਟ੍ਰੇਲੀਆ, ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ, ਪਰ ਇਸਦੀ ਸਪਲਾਈ ਆਮ ਤੌਰ 'ਤੇ ਘੱਟ ਹੁੰਦੀ ਹੈ। ਸਾਨੂੰ ਆਪਣੇ ਹਸਪਤਾਲ ਦੇ ਮਰੀਜ਼ਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਰ ਹਫ਼ਤੇ 33,000 ਤੋਂ ਵੱਧ ਖੂਨਦਾਨਾਂ ਦੀ ਲੋੜ ਹੈ।

ਦਾਨ ਕੀਤੇ ਖੂਨ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ?

ਖੂਨ ਇੱਕ ਬਹੁਤ ਹੀ ਬਹੁਪੱਖੀ ਉਤਪਾਦ ਹੈ ਅਤੇ ਇੱਕ ਕੀਮਤੀ ਸਰੋਤ ਹੈ, ਜੋ ਉਹਨਾਂ ਲੋਕਾਂ ਲਈ ਜੀਵਨ ਬਦਲ ਦਿੰਦਾ ਹੈ ਜਿਨ੍ਹਾਂ ਨੂੰ ਇਸਦੀ ਲੋੜ ਹੈ। ਲਾਈਫਬਲੱਡ, ਸਰਕਾਰ ਦੁਆਰਾ ਫੰਡ ਪ੍ਰਾਪਤ ਸੰਸਥਾ ਹੈ ਜੋ ਆਸਟ੍ਰੇਲੀਅਨ ਰੈੱਡ ਕਰਾਸ ਦੇ ਹਿੱਸੇ ਵਜੋਂ ਸਾਡੀ ਖੂਨ ਸਪਲਾਈ ਦਾ ਪ੍ਰਬੰਧਨ ਕਰਦੀ ਹੈ। ਲਾਈਫਬਲੱਡ ਦੀ ਬੁਲਾਰੀ ਐਮਿਲੀ ਗ੍ਰੈਨਲੈਂਡ ਦਾ ਕਹਿਣਾ ਹੈ।

"ਇਹ ਐਮਰਜੈਂਸੀ ਵਿੱਚ ਜਾਨਾਂ ਬਚਾ ਸਕਦਾ ਹੈ। ਇਹ ਕੈਂਸਰ ਵਰਗੀਆਂ ਚੀਜ਼ਾਂ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਜ਼ਿੰਦਗੀ ਨੂੰ ਵਧਾ ਸਕਦਾ ਹੈ, ਅਤੇ ਇਹ ਉਹਨਾਂ ਲੋਕਾਂ ਨੂੰ ਜੀਵਨ ਦੀ ਬਿਹਤਰ ਗੁਣਵੱਤਾ ਦੇ ਸਕਦਾ ਹੈ ਜਿਨ੍ਹਾਂ ਨੂੰ ਨਿਯਮਤ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਖੂਨਦਾਨ ਸੱਚਮੁੱਚ ਕਈ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਦਾ ਹੈ ਜਿਵੇਂ ਕਿ ਸਰਜਰੀ ਕਰਵਾਉਣ ਵਾਲੇ ਲੋਕ, ਗੰਭੀਰ ਹਾਦਸੇ ਵਿੱਚ ਸ਼ਾਮਲ ਲੋਕ, ਖੂਨ ਜਾਂ ਇਮਿਊਨ ਸਥਿਤੀਆਂ ਵਾਲੇ ਲੋਕ, ਜਨਮ ਦੇਣ ਵਾਲੀਆਂ ਔਰਤਾਂ ਅਤੇ ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ।"
Lifeblood donor_Australian Red Cross Lifeblood.jpg
Lifeblood needs blood donations from all backgrounds to match Australia’s diverse population.

ਕੀ ਹਰ ਵਿਅਕਤੀ ਖੂਨਦਾਨ ਕਰ ਸਕਦਾ ਹੈ?

ਹਰ ਕੋਈ ਹਰ ਸਮੇਂ ਖੂਨਦਾਨ ਨਹੀਂ ਕਰ ਸਕਦਾ। ਪਰ ਸਾਡੇ ਵਿੱਚੋਂ ਜ਼ਿਆਦਾਤਰ ਆਪਣਾ ਖੂਨ ਦਾਨ ਕਰ ਸਕਦੇ ਹਨ - ਅਤੇ ਤੁਹਾਡੇ ਸੋਚਣ ਨਾਲੋਂ ਵੀ ਜ਼ਿਆਦਾ ਵਾਰ।

ਮਿਸ ਗ੍ਰੈਨਲੈਂਡ ਦਾ ਕਹਿਣਾ ਹੈ "ਜੇਕਰ ਤੁਹਾਡੀ ਉਮਰ 18 ਤੋਂ 75 ਸਾਲ ਦੇ ਵਿਚਕਾਰ ਹੈ, ਤੁਹਾਡਾ ਭਾਰ 50 ਕਿਲੋ ਜਾਂ ਇਸ ਤੋਂ ਵੱਧ ਹੈ ਅਤੇ ਤੁਸੀਂ ਸਿਹਤਮੰਦ ਅਤੇ ਤੰਦਰੁਸਤ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਦਾਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ।"

"ਪਲਾਜ਼ਮਾ ਦਾਨ ਅਤੇ ਪਲੇਟਲੈਟ ਦਾਨ ਵੀ ਲਾਈਫਬਲੱਡ ਵਲੋਂ ਇਕੱਠਾ ਕੀਤਾ ਜਾਂਦਾ ਹੈ। ਤੁਸੀਂ ਆਸਟ੍ਰੇਲੀਆ ਵਿੱਚ ਹਰ 12 ਹਫ਼ਤਿਆਂ ਵਿੱਚ ਖੂਨ ਦਾਨ ਕਰ ਸਕਦੇ ਹੋ, ਅਤੇ ਹਰ ਦੋ ਹਫ਼ਤਿਆਂ ਵਿੱਚ ਪਲਾਜ਼ਮਾ।"

ਕੁਝ ਹਾਲਾਤ ਵਿੱਚ ਤੁਸੀਂ ਖੂਨ ਦਾਨ ਨਹੀਂ ਕਰ ਸਕਦੇ। ਉਦਾਹਰਣ ਵਜੋਂ, ਜੇਕਰ ਤੁਸੀਂ ਗਰਭਵਤੀ ਹੋ, ਜਾਂ ਜੇਕਰ ਤੁਹਾਨੂੰ ਸਟ੍ਰੋਕ ਜਾਂ ਕੋਈ ਹੋਰ ਡਾਕਟਰੀ ਸਥਿਤੀ ਹੈ। ਇਹ ਤੁਹਾਡੀ ਸਿਹਤ ਦੀ ਰੱਖਿਆ ਲਈ ਹੈ।

ਹੀਮੋਫਿਲਿਆ ਅਤੇ ਥੈਲੇਸੀਮੀਆ ਵਰਗੀਆਂ ਖੂਨ ਦੀਆਂ ਸਥਿਤੀਆਂ ਵੀ ਤੁਹਾਨੂੰ ਅਯੋਗ ਬਣਾ ਸਕਦੀਆਂ ਹਨ।

ਜੇਕਰ ਤੁਹਾਨੂੰ ਇਸ ਸਬੰਧੀ ਕੋਈ ਖਦਸ਼ਾ ਹੈ, ਤਾਂ ਤੁਸੀਂ ਲਾਈਫਬਲੱਡ ਹੌਟਲਾਈਨ ਨੂੰ 13 14 95 'ਤੇ ਕਾਲ ਕਰ ਸਕਦੇ ਹੋ ਅਤੇ ਮੈਡੀਕਲ ਟੀਮ ਨਾਲ ਹਾਲਾਤਾਂ 'ਤੇ ਚਰਚਾ ਕਰ ਸਕਦੇ ਹੋ।

ਇਸ ਕਵਿਜ਼ ਰਾਹੀਂ ਤੁਸੀਂ ਸ਼ੁਰੂਆਤੀ ਜਾਣਕਾਰੀ ਹਾਸਿਲ ਕਰ ਸਕਦੋ ਹੋ। Lifeblood eligibility quiz.
Frozen plasma in trolley_Australian Red Cross Lifeblood.jpeg
Frozen plasma in trolley - If you’re unsure whether you can donate, you can call the Lifeblood hotline on 13 14 95. Credit: /

ਕਿਸੇ ਨੂੰ ਖੂਨਦਾਨ ਕਰਨ ਲਈ ਕੀ ਪ੍ਰੇਰਿਤ ਕਰਦਾ ਹੈ?

ਐਡ 2009 ਤੋਂ ਸਾਲ ਵਿੱਚ ਤਿੰਨ ਤੋਂ ਚਾਰ ਵਾਰ ਖੂਨਦਾਨ ਕਰਦੇ ਆ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਬਹੁਤ ਸਾਰੇ ਲੋਕ ਸਾਡੀ ਖੂਨ ਦੀ ਸਪਲਾਈ ਬਾਰੇ ਜ਼ਿਆਦਾ ਗਹਿਰਾਈ ਨਾਲ ਨਹੀਂ ਸੋਚਦੇ, ਪਰ ਕਿਸੇ ਲਈ ਇਹ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੋ ਸਕਦਾ ਹੈ।

"ਮੇਰੀ ਪ੍ਰੇਰਣਾ ਅਸਲ ਵਿੱਚ ਜਾਨਾਂ ਬਚਾਉਣ ਵਿੱਚ ਮਦਦ ਕਰਨਾ ਹੈ। ਇਸ ਲਈ ਮੇਰੇ ਲਈ ਇਹ ਅਜਿਹੀ ਚੀਜ਼ ਹੈ ਜਿਸ ਵਿੱਚ ਮੈਂ ਮਦਦ ਕਰ ਸਕਦਾ ਹਾਂ ਅਤੇ ਇਸਦਾ ਮੈਨੂੰ ਆਪਣੇ ਕੁਝ ਸਮੇਂ ਅਤੇ ਆਪਣੇ ਖੂਨ ਤੋਂ ਇਲਾਵਾ ਕੁਝ ਵੀ ਖਰਚ ਨਹੀਂ ਆਉਂਦਾ।"
ਮੇਰੇ ਪਰਿਵਾਰ ਅਤੇ ਦੋਸਤ ਹਸਪਤਾਲ ਗਏ ਹਨ, ਉਹਨਾਂ ਨੂੰ ਖੂਨ ਚੜ੍ਹਾਇਆ ਗਿਆ ਹੈ, ਅਤੇ ਮੈਨੂੰ ਲਗਦਾ ਹੈ ਕਿ ਮੈਨੂੰ ਭਾਈਚਾਰੇ ਨੂੰ ਕੁਝ ਵਾਪਸ ਦੇਣਾ ਚਾਹੀਦਾ ਹੈ।
ਐਡ, ਨਿਯਮਤ ਦਾਨੀ

ਖੂਨਦਾਨ ਲਈ ਮੁਲਾਕਾਤ ਦੌਰਾਨ ਮੈਂ ਕੀ ਉਮੀਦ ਕਰ ਸਕਦਾ ਹਾਂ?

ਮੁਲਾਕਾਤ ਵਿੱਚ ਖੂਨ ਲਈ ਲਗਭਗ ਇੱਕ ਘੰਟਾ ਅਤੇ ਪਲਾਜ਼ਮਾ ਲਈ 90 ਮਿੰਟ ਲੱਗਣਗੇ। ਤੁਹਾਡਾ ਖੂਨ ਤੁਹਾਡੀ ਬਾਂਹ ਤੋਂ ਸੂਈ ਦੀ ਵਰਤੋਂ ਕਰਕੇ ਕੁਝ ਮਿੰਟਾਂ ਲਈ ਲਿਆ ਜਾਵੇਗਾ।

ਸ਼੍ਰੀਮਤੀ ਗ੍ਰੈਨਲੈਂਡ ਦਾ ਕਹਿਣਾ ਹੈ, "ਅਸੀਂ ਤੁਹਾਨੂੰ ਦਾਨ ਤੋਂ ਇੱਕ ਦਿਨ ਪਹਿਲਾਂ ਲਗਭਗ 12 ਗਲਾਸ ਪਾਣੀ ਪੀਣ ਲਈ ਕਹਿੰਦੇ ਹਾਂ ਅਤੇ ਖੂਨ ਦਾਨ ਦੇ ਦਿਨ ਵੀ ਪਾਣੀ ਪੀਣਾ ਜਾਰੀ ਰੱਖੋ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਹਾਈਡਰੇਟਿਡ ਹੋ ਅਤੇ ਤੁਹਾਡਾ ਖੂਨ ਚੰਗੀ ਤਰ੍ਹਾਂ ਵਹਿੰਦਾ ਹੈ।"

"ਅਸੀਂ ਜਾਣਦੇ ਹਾਂ ਕਿ ਕੁਝ ਲੋਕ ਖੂਨਦਾਨ ਕਰਨ ਬਾਰੇ ਥੋੜ੍ਹਾ ਘਬਰਾਹਟ ਮਹਿਸੂਸ ਕਰਦੇ ਹਨ ਜਾਂ ਸੂਈਆਂ ਤੋਂ ਥੋੜ੍ਹਾ ਡਰ ਸਕਦੇ ਹਨ, ਪਰ ਸਾਡਾ ਸਟਾਫ ਬਹੁਤ ਦੋਸਤਾਨਾ ਹੈ।

"ਅਤੇ ਜੇਕਰ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਅਸੀਂ ਦੁਭਾਸ਼ੀਏ ਦੀ ਪੇਸ਼ਕਸ਼ ਕਰਦੇ ਹਾਂ। ਅਤੇ ਅਸੀਂ ਸਕ੍ਰੀਨਾਂ ਅਤੇ ਬਾਂਹ ਦੇ ਕਵਰ ਵੀ ਸਪਲਾਈ ਕਰ ਸਕਦੇ ਹਾਂ।"

ਤੁਹਾਨੂੰ ਇਹ ਯਕੀਨੀ ਬਣਾਉਣ ਲਈ ਇੱਕ ਪ੍ਰਸ਼ਨਾਵਲੀ ਭਰਨ ਲਈ ਕਿਹਾ ਜਾਵੇਗਾ ਕਿ ਤੁਸੀਂ ਉਸ ਦਿਨ ਦਾਨ ਕਰਨ ਦੇ ਯੋਗ ਹੋ, ਅਤੇ ਆਪਣੇ ਬਲੱਡ ਪ੍ਰੈਸ਼ਰ ਅਤੇ ਆਇਰਨ ਦੇ ਪੱਧਰਾਂ ਦੀ ਤੁਰੰਤ ਜਾਂਚ ਕਰਵਾਉਣ ਲਈ ਕਿਹਾ ਜਾਵੇਗਾ।

"ਫਿਰ ਤੁਸੀਂ ਸਾਡੇ ਡੋਨਰ ਫਲੋਰ 'ਤੇ ਜਾਓ ਅਤੇ ਆਪਣਾ ਇੱਕ ਵਧੀਆ ਆਰਾਮਦਾਇਕ ਕੁਰਸੀ 'ਤੇ ਬੈਠੋ, ਅਤੇ ਫਿਰ ਖੂਨ ਦਾਨ ਲਈ ਸਿਰਫ ਪੰਜ ਤੋਂ 10 ਮਿੰਟ ਲੱਗਦੇ ਹਨ।"

ਬਾਅਦ ਵਿੱਚ, ਤੁਹਾਨੂੰ ਆਪਣੀ ਊਰਜਾ ਨੂੰ ਭਰਨ ਲਈ ਕੁਝ ਮੁਫਤ ਰਿਫਰੈਸ਼ਮੈਂਟਾਂ ਨਾਲ ਆਰਾਮ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
O-negative blood_Australian Red Cross Lifeblood.jpg
O-negative blood - Not everyone can donate blood regularly. But most of us can donate at least some parts of our blood.

ਸਾਨੂੰ ਖੂਨ ਦੀ ਵਿਭਿੰਨਤਾ ਦੀ ਲੋੜ ਕਿਉਂ ਹੈ?

ਆਸਟ੍ਰੇਲੀਆ ਵਿੱਚ, ਇਹ ਮਹੱਤਵਪੂਰਨ ਹੈ ਕਿ ਆਬਾਦੀ ਦੇ ਵਿਭਿੰਨ ਵਰਗਾਂ ਤੋਂ ਖੂਨ ਦਾਨ ਕੀਤਾ ਜਾਵੇ।

ਆਸਟ੍ਰੇਲੀਅਨ ਰੈੱਡ ਕਰਾਸ ਲਾਈਫਬਲੱਡ ਨਾਲ ਇੱਕ ਸੀਨੀਅਰ ਰਿਸਰਚ ਫੈਲੋ ਡਾ. ਰੇਚਲ ਥੋਰਪ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ, ਜ਼ਿਆਦਾਤਰ ਖੂਨ ਦਾਨੀ ਯੂਰਪੀਅਨ ਪਿਛੋਕੜ ਤੋਂ ਹਨ।

ਪਰ ਖੂਨ ਦੀ ਵਿਭਿੰਨਤਾ ਜਿੰਨੀ ਜ਼ਿਆਦਾ ਹੋਵੇਗੀ, ਸਾਡੀ ਖੂਨ ਦੀ ਸਪਲਾਈ ਓਨੀ ਹੀ ਟਿਕਾਊ ਹੋਵੇਗੀ।
ਜਿਵੇਂ-ਜਿਵੇਂ ਦੇਸ਼ ਨਸਲੀ ਤੌਰ 'ਤੇ ਵਿਭਿੰਨ ਹੁੰਦਾ ਜਾ ਰਿਹਾ ਹੈ, ਸਾਡਾ ਖੂਨ ਵੀ ਵਿਭਿੰਨ ਹੁੰਦਾ ਜਾ ਰਿਹਾ ਹੈ, ਕਿਉਂਕਿ ਖੂਨ ਦੀਆਂ ਕਿਸਮਾਂ ਵਿਰਾਸਤ ਵਿੱਚ ਮਿਲਦੀਆਂ ਹਨ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਬਾਦੀ ਦੇ ਵਿਭਿੰਨ ਵਰਗਾਂ ਤੋਂ ਖੂਨਦਾਨ ਪ੍ਰਾਪਤ ਕਰੀਏ ਤਾਂ ਜੋ ਸਾਡੇ ਕੋਲ ਉਨ੍ਹਾਂ ਮਰੀਜ਼ਾਂ ਲਈ ਉਪਲਬਧ ਖੂਨ ਦਾ ਮੇਲ ਹੋਵੇ ਜਿਨ੍ਹਾਂ ਨੂੰ ਇਸਦੀ ਲੋੜ ਹੈ।
ਡਾ. ਰੇਚਲ ਥੋਰਪ
ਖੂਨ ਦੀਆਂ ਅੱਠ ਮੁੱਖ ਕਿਸਮਾਂ ਹਨ। ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ABO ਅਤੇ rh ਖੂਨ ਦੀਆਂ ਕਿਸਮਾਂ ਬਾਰੇ ਸੁਣਿਆ ਹੋਵੇਗਾ। ਉਦਾਹਰਣ ਵਜੋਂ, ਤੁਸੀਂ ਪਹਿਲਾਂ ਹੀ ਜਾਣਦੇ ਹੋਵੋਗੇ ਕਿ ਤੁਹਾਡਾ ਖੂਨ ਦੀ ਕਿਸਮ ਇੱਕ ਅੱਖਰ (ਜਾਂ ਤਾਂ A, B, AB, ਜਾਂ O) ਹੋ ਸਕਦਾ ਹੈ ਜੋ Rh ਕਿਸਮ (ਪਾਜ਼ੀਟਿਵ ਜਾਂ ਨੈਗਟਿਵ) ਦੇ ਨਾਲ ਮਿਲਾਇਆ ਜਾਂਦਾ ਹੈ।

ਆਸਟ੍ਰੇਲੀਆ ਵਿੱਚ, ਸਭ ਤੋਂ ਆਮ ਖੂਨ ਦੀ ਕਿਸਮ O ਪਾਜ਼ੀਟਿਵ ਹੈ, ਉਸ ਤੋਂ ਬਾਅਦ A ਪਾਜ਼ੀਟਿਵ ਹੈ।

ਡਾ. ਥੋਰਪ ਕਹਿੰਦੇ ਹਨ ਕਿ ਅਸਲ ਵਿੱਚ 300 ਤੋਂ ਵੱਧ ਰੂਪ ਹਨ, ਜਿਨ੍ਹਾਂ ਵਿੱਚੋਂ ਕੁਝ ਬਹੁਤ ਘੱਟ ਹਨ, ਜਿਵੇਂ ਕਿ 'JK null' ਖੂਨ ਦੀ ਕਿਸਮ।

"ਇਹ ਸਾਰੀਆਂ ਨਸਲਾਂ ਵਿੱਚ ਬਹੁਤ ਘੱਟ ਹੁੰਦਾ ਹੈ ਪਰ ਇਹ ਪੋਲੀਨੇਸ਼ੀਅਨ, ਨਿਊਜ਼ੀਲੈਂਡ ਮਾਓਰੀ ਅਤੇ ਫਿਲੀਪੀਨੋ ਪਿਛੋਕੜ ਵਾਲੇ ਲੋਕਾਂ ਵਿੱਚ ਵਧੇਰੇ ਆਮ ਹੈ। ਇਸ ਲਈ ਅਸੀਂ ਇਹਨਾਂ ਪਿਛੋਕੜਾਂ ਦੇ ਹੋਰ ਲੋਕਾਂ ਤੋਂ ਦੀ ਤਲਾਸ਼ ਵਿੱਚ ਹੁੰਦੇ ਹਾ ਕਿ ਉਹ ਆ ਕੇ ਖੂਨਦਾਨ ਕਰਨ।"

ਸੱਭਿਆਚਾਰਕ ਕਾਰਕ ਇਸ ਗੱਲ ਨੂੰ ਪ੍ਰਭਾਵਿਤ ਕਰ ਸਕਦੇ ਹਨ ਕਿ ਲੋਕ ਕਈ ਵਾਰ ਖੂਨਦਾਨ ਕਰਨ ਤੋਂ ਕਿਉਂ ਝਿਜਕਦੇ ਹਨ। ਕੁਝ ਦੇਸ਼ਾਂ ਵਿੱਚ, ਉਦਾਹਰਣ ਵਜੋਂ, ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਕਿਸੇ ਅਜ਼ੀਜ਼ ਲਈ ਖੂਨਦਾਨ ਕਰਨ ਲਈ ਕਿਹਾ ਜਾਵੇਗਾ। ਇਸਦੇ ਉਲਟ, ਇੱਥੇ ਖੂਨਦਾਨ ਸਵੈਇੱਛਤ ਹੈ।

ਕੀ ਤੁਸੀਂ ਇੱਕ ਸਮੂਹ ਦੇ ਤੌਰ 'ਤੇ ਖੂਨਦਾਨ ਕਰ ਸਕਦੇ ਹੋ?

ਜੀ ਹਾਂ ਤੁਸੀਂ ਕਰ ਸਕਦੇ ਹੋ। ਤੁਹਾਡਾ ਕੰਮ ਵਾਲੀ ਥਾਂ ਇੱਕ ਸਮੂਹ ਮੁਲਾਕਾਤ ਦਾ ਪ੍ਰਬੰਧ ਵੀ ਕਰ ਸਕਦੀ ਹੈ।

ਨਿਯਮਤ ਖੂਨਦਾਨ ਕਰਨ ਵਾਲੇ ਐਡ ਆਪਣੇ ਕੰਮ ਦੇ ਸਾਥੀਆਂ ਨਾਲ ਸਮੂਹ ਮੁਲਾਕਾਤਾਂ ਕਰਦੇ ਹਨ ਤਾਂ ਜੋ ਉਹ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰ ਸਕਣ।

"ਜਦੋਂ ਤੁਸੀਂ ਉੱਥੇ ਇੱਕ ਸਮੂਹ ਦੇ ਤੌਰ 'ਤੇ ਜਾਂਦੇ ਹੋ ਅਤੇ ਜਦੋਂ ਤੁਸੀਂ ਬਲੱਡ ਸੈਂਟਰ ਜਾ ਰਹੇ ਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਖੁਸ਼ਹਾਲ ਮਾਹੌਲ ਹੁੰਦਾ ਹੈ ਕਿ ਇਹ ਉਹਨਾਂ ਲੋਕਾਂ ਲਈ ਅਸਾਨ ਬਣਾ ਦਿੰਦਾ ਹੈ ਜੋ ਸ਼ਾਇਦ ਸੂਈਆਂ ਦੇ ਡਰ ਕਾਰਨ ਜਾਣ ਲਈ ਉਤਸੁਕ ਨਹੀਂ ਹੁੰਦੇ।"
Lifeblood sign_Australian Red Cross Lifeblood.jpg
Australian Red Cross Lifeblood Donor Centre.

ਤੁਸੀਂ ਖੂਨ ਕਿੱਥੇ ਦਾਨ ਕਰਦੇ ਹੋ?

ਲਾਈਫਬਲੱਡ ਹਮੇਸ਼ਾ ਸਾਰੇ ਪਿਛੋਕੜਾਂ ਦੇ ਨਵੇਂ ਦਾਨੀਆਂ ਦਾ ਸਵਾਗਤ ਕਰਦਾ ਹੈ।

ਬੁਕਿੰਗ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਪਰ ਦਾਨੀ ਕੇਂਦਰ ਉਨ੍ਹਾਂ ਲੋਕਾਂ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਬਿਨਾਂ ਬੁਕਿੰਗ ਦੇ ਆਉਂਦੇ ਹਨ।

ਆਸਟ੍ਰੇਲੀਆ ਭਰ ਵਿੱਚ ਲਗਭਗ 80 ਸਥਾਈ ਲਾਈਫਬਲੱਡ ਦਾਨੀ ਕੇਂਦਰ ਹਨ।

ਪੌਪ-ਅੱਪ ਦਾਨੀ ਕੇਂਦਰ ਅਤੇ ਮੋਬਾਈਲ ਦਾਨੀ ਇਕਾਈਆਂ ਹਰ ਸਾਲ 365 ਤੋਂ ਵੱਧ ਖੇਤਰੀ ਸਥਾਨਾਂ 'ਤੇ ਜਾਂਦੇ ਹਨ।

ਜੇਕਰ ਤੁਸੀਂ ਖੂਨਦਾਨ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 13 14 95 'ਤੇ ਕਾਲ ਕਰ ਸਕਦੇ ਹੋ ਜਾਂ lifeblood.com.au 'ਤੇ ਜਾਂ ਡੋਨੇਟ ਬਲੱਡ ਐਪ ਰਾਹੀਂ ਔਨਲਾਈਨ ਬੁੱਕ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।

ਜੇਕਰ ਇਸ ਵਿਸ਼ੇ ਤੇ ਤੁਹਾਡੇ ਕੋਈ ਸਵਾਲ ਜਾਂ ਵਿਚਾਰ ਹਨ, ਤਾਂ ਸਾਨੂੰ australiaexplained@sbs.com.au 'ਤੇ ਈਮੇਲ ਭੇਜੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand