ਨੌਕਰੀ ਲਈ ਅਰਜ਼ੀ ਦੇਣ ਵਿੱਚ ਸਮਾਂ ਅਤੇ ਊਰਜਾ ਦੀ ਲੋੜ ਹੁੰਦੀ ਹੈ, ਖਾਸ ਕਰਕੇ ਜਦੋਂ ਤੁਸੀਂ ਆਸਟ੍ਰੇਲੀਆ ਵਿੱਚ ਆਪਣਾ ਕਰੀਅਰ ਸ਼ੁਰੂ ਕਰ ਰਹੇ ਹੋ।
ਜ਼ਿਆਦਾਤਰ ਰੁਜ਼ਗਾਰਦਾਤਾਵਾਂ ਨੂੰ ਤੁਹਾਡੇ ਨੌਕਰੀ ਦੇ ਇਤਿਹਾਸ ਅਤੇ ਹੁਨਰਾਂ ਦੇ ਲਿਖਤੀ ਸਬੂਤ ਦੀ ਲੋੜ ਹੁੰਦੀ ਹੈ।
ਜੌਬਸਪੀਕ ਅਕੈਡਮੀ ਤੋਂ ਨੈਟਲੀ ਪੀਅਰਟ, ਆਸਟ੍ਰੇਲੀਆ ਵਿੱਚ ਕਰੀਅਰ ਬਣਾਉਣ ਲਈ ਅੰਤਰਰਾਸ਼ਟਰੀ ਪੇਸ਼ੇਵਰਾਂ ਨੂੰ ਸਿਖਲਾਈ ਦਿੰਦੀ ਹੈ।
ਉਹ ਕਹਿੰਦੀ ਹੈ ਕਿ ਹਰ ਕਿਸੇ ਨੂੰ ਰਣਨੀਤੀ ਦੀ ਲੋੜ ਹੁੰਦੀ ਹੈ।
ਨੌਕਰੀ ਦੇ ਵਿਗਿਆਪਨਾਂ ਨੂੰ ਦੇਖਦੇ ਸਮੇਂ, ਇਹ ਦੇਖਣਾ ਮਹੱਤਵਪੂਰਨ ਹੁੰਦਾ ਹੈ ਕਿ ਕੀ ਤੁਹਾਡੇ ਚੁਣੇ ਹੋਏ ਉਦਯੋਗ ਦੀਆਂ ਕੋਈ ਖਾਸ ਲੋੜਾਂ ਹਨ।
ਇਹ AMES ਆਸਟ੍ਰੇਲੀਆ ਵਿਖੇ ਸਰਵਿਸ ਡਿਲੀਵਰੀ ਮੈਨੇਜਰ ਮੈਂਡੀ ਰੈਟਕਲਿਫ ਦੀ ਸਲਾਹ ਹੈ।
ਅਗਲਾ ਮਹੱਤਵਪੂਰਨ ਕਦਮ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ ਨੌਕਰੀ ਦੇ ਵਿਗਿਆਪਨ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈ।

ਇਹ ਭੂਮਿਕਾ ਬਾਰੇ ਕੀ ਕਹਿੰਦਾ ਹੈ? ਕੀ ਤੁਹਾਡੇ ਕੋਲ ਉਹ ਗੁਣ ਹਨ ਜਿਨ੍ਹਾਂ ਦੀ ਰੁਜ਼ਗਾਰਦਾਤਾ ਨੂੰ ਲੋੜ ਹੈ?
ਨੈਟਲੀ ਪੀਅਰਟ ਨੇ ਇਸ ਸਬੰਧੀ ਕੁਝ ਸੁਝਾਅ ਸਾਂਝੇ ਕੀਤੇ ਹਨ।
ਰੁਜ਼ਗਾਰਦਾਤਾ ਲਿਖਤੀ ਰੂਪ ਵਿੱਚ ਇਹਨਾਂ ਉਦਾਹਰਣਾਂ ਦੀ ਉਮੀਦ ਕਰਦਾ ਹੈ, ਅਤੇ ਉਹ ਤੁਹਾਡੇ ਬਾਰੇ ਜਾਨਣ ਦਾ ਸਭ ਤੋਂ ਤੇਜ਼ ਤਰੀਕਾ ਹੈ ਤੁਹਾਡਾ ਰੈਜ਼ਿਊਮੇ।
ਇੱਕ ਰੈਜ਼ਿਊਮੇ ਇੱਕ ਦੋ ਜਾਂ ਤਿੰਨ ਪੰਨਿਆਂ ਦਾ ਦਸਤਾਵੇਜ਼ ਹੈ ਜੋ ਤੁਹਾਡੇ ਕੰਮ ਦੇ ਇਤਿਹਾਸ, ਸਿੱਖਿਆ ਅਤੇ ਹੁਨਰਾਂ ਨੂੰ ਸੂਚੀਬੱਧ ਕਰਦਾ ਹੈ। ਇਹ ਤੁਹਾਡੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦਾ ਤੁਹਾਡਾ ਮੌਕਾ ਹੈ।
ਲੋਕ ਅਤੇ ਸੱਭਿਆਚਾਰ ਪੇਸ਼ੇਵਰ ਰਵੀ ਮੋਰਮੈਨ ਦੇ ਅਨੁਸਾਰ, ਜਦੋਂ ਇੱਕ ਰੈਜ਼ਿਊਮੇ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਇੱਥੇ ਕੋਈ ਸਖਤ ਨਿਯਮ ਨਹੀਂ ਹਨ।

ਇਹ ਵੀ ਮਹੱਤਵਪੂਰਨ ਹੈ ਕਿ ਉਸੇ ਭਾਸ਼ਾ ਦੀ ਵਰਤੋਂ ਕਰੋ ਜੋ ਨੌਕਰੀ ਦੇ ਵਿਗਿਆਪਨ ਵਿੱਚ ਦਿਖਾਈ ਦਿੰਦੀ ਹੈ। ਇਹ ਨੌਕਰੀ ਦੇ ਵੇਰਵੇ ਵਿੱਚ ਪਾਏ ਜਾਣ ਵਾਲੇ ਕੀਵਰਡ, ਵਾਕਾਂਸ਼ ਅਤੇ ਰੈਫਰੈਂਸ ਹੋ ਸਕਦੇ ਹਨ।
ਧਿਆਨ ਵਿੱਚ ਰੱਖੋ ਕਿ ਕੁਝ ਵੇਰਵੇ ਅਜਿਹੇ ਵੀ ਹਨ ਜੋ ਸ਼ਾਮਲ ਨਹੀਂ ਕੀਤੇ ਜਾਣੇ ਚਾਹੀਦੇ।
ਅਸਲ ਵਿੱਚ, ਜ਼ਿਆਦਾਤਰ ਭਰਤੀ ਪ੍ਰਕਿਰਿਆਵਾਂ ਵਿੱਚ ਉਮਰ, ਧਰਮ, ਸਰੀਰਕ ਯੋਗਤਾ ਜਾਂ ਲਿੰਗ ਬਾਰੇ ਪੁੱਛਣਾ ਗੈਰ-ਕਾਨੂੰਨੀ ਹੈ।
ਇੱਥੇ ਬਹੁਤ ਸਾਰੇ ਔਨਲਾਈਨ ਸਰੋਤ ਅਤੇ ਟੈਮਪਲੇਟਸ ਹਨ, ਅਤੇ ਪ੍ਰਵਾਸੀ ਸਹਾਇਤਾ ਸੇਵਾਵਾਂ ਜਿਵੇਂ ਕਿ AMES ਆਸਟ੍ਰੇਲੀਆ ਅਤੇ ਮਾਈਗ੍ਰੈਂਟ ਰਿਸੋਰਸ ਸੈਂਟਰ ਵੀ ਤੁਹਾਡੇ ਰੈਜ਼ਿਊਮੇ ਨੂੰ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਰੁਜ਼ਗਾਰਦਾਤਾ ਵੀ ਅਕਸਰ ਇੱਕ ਪੰਨੇ ਦੇ 'ਕਵਰ ਲੈਟਰ' ਦੀ ਬੇਨਤੀ ਕਰਦੇ ਹਨ।
ਮਿਸਟਰ ਮੋਰਮੈਨ ਦੱਸਦੇ ਹਨ ਕਿ ਬਹੁਤ ਸਾਰੇ ਭਰਤੀ ਕਰਨ ਵਾਲੇ ਅਕਸਰ ਕਵਰ ਲੈਟਰ ਦੇਖਦੇ ਹਨ, ਇਸ ਲਈ ਤੁਹਾਨੂੰ ਉਨ੍ਹਾਂ ਦੀ ਦਿਲਚਸਪੀ ਨੂੰ ਹਾਸਲ ਕਰਨਾ ਚਾਹੀਦਾ ਹੈ।

ਰੁਜ਼ਗਾਰਦਾਤਾਵਾਂ ਵੱਲੋਂ ਤੁਹਾਨੂੰ ਕੁਝ ਸਵਾਲਾਂ ਦੀ ਸੂਚੀ ਦਾ ਜਵਾਬ ਦੇਣ ਲਈ ਕਹਿਣਾ ਵੀ ਆਮ ਗੱਲ ਹੈ, ਜਿਸਨੂੰ ਚੋਣ ਮਾਪਦੰਡ ਕਿਹਾ ਜਾਂਦਾ ਹੈ।
ਇਹ ਉਹ ਥਾਂ ਹੈ ਜਿੱਥੇ ਤੁਸੀਂ ਭੂਮਿਕਾ ਲਈ ਤੁਹਾਡੀ ਅਨੁਕੂਲਤਾ ਦਾ ਪ੍ਰਦਰਸ਼ਨ ਕਰਨ ਲਈ ਆਪਣੇ ਹੁਨਰਾਂ, ਗੁਣਾਂ ਅਤੇ ਅਨੁਭਵ ਦੀਆਂ ਸੰਖੇਪ ਲਿਖਤੀ ਉਦਾਹਰਣਾਂ ਪ੍ਰਦਾਨ ਕਰ ਸਕਦੇ ਹੋ।
ਚੋਣ ਮਾਪਦੰਡਾਂ ਦਾ ਜਵਾਬ ਦਿੰਦੇ ਸਮੇਂ ਚੀਜ਼ਾਂ ਦੁਹਰਾਓਣ ਤੋਂ ਬਚਣ ਲਈ ਤੁਹਾਡਾ ਕਵਰ ਲੈਟਰ ਛੋਟਾ ਹੋ ਸਕਦਾ ਹੈ। ਪਰ ਕਿਸੇ ਵੀ ਅਹੁਦੇ ਲਈ ਗੰਭੀਰ ਦਾਅਵੇਦਾਰ ਮੰਨੇ ਜਾਣ ਲਈ ਤੁਹਾਨੂੰ ਸਾਰੇ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਪੂਰਾ ਕਰਨਾ ਪਵੇਗਾ।
ਮੈਂਡੀ ਰੈਟਕਲਿਫ ਕਹਿੰਦੀ ਹੈ ਕਿ ਅੰਤ ਵਿੱਚ ਤੁਹਾਡੀ ਅਰਜ਼ੀ ਨੂੰ ਧਿਆਨ ਨਾਲ ਵੇਖਣਾ ਮਹੱਤਵਪੂਰਨ ਹੈ।
ਅਤੇ ਯਕੀਨੀ ਬਣਾਓ ਕਿ ਤੁਸੀਂ ਅਰਜ਼ੀ ਦੀ ਆਖਰੀ ਮਿਤੀ ਨੂੰ ਪੂਰਾ ਕਰਦੇ ਹੋ।
ਹਰ ਕਿਸੇ ਦੇ ਵਧੀਆ ਯਤਨਾਂ ਦੇ ਬਾਵਜੂਦ, ਸਿਰਫ਼ ਸਭ ਤੋਂ ਢੁਕਵੇਂ ਬਿਨੈਕਾਰਾਂ ਨੂੰ ਹੀ ਰੁਜ਼ਗਾਰਦਾਤਾ ਨਾਲ ਇੰਟਰਵਿਊ ਲਈ ਸੱਦਾ ਦਿੱਤਾ ਜਾਵੇਗਾ। ਇਸ ਲਈ ਅਗਲੇ ਪੜਾਅ ਦੀ ਤਿਆਰੀ ਜ਼ਰੂਰੀ ਹੈ।

ਨੈਟਲੀ ਪੀਅਰਟ ਨੇ ਸਲਾਹ ਦਿੱਤੀ ਹੈ ਕਿ ਤੁਹਾਨੂੰ ਨੌਕਰੀ ਦੇ ਇਸ਼ਤਿਹਾਰ ਨੂੰ ਦੁਬਾਰਾ ਪੜ੍ਹਨ ਦੀ ਜ਼ਰੂਰਤ ਹੋਏਗੀ, ਕਿਉਂਕਿ ਇਸ ਵਿੱਚ ਉਹ ਸਾਰੀ ਜਾਣਕਾਰੀ ਸ਼ਾਮਲ ਹੈ ਜੋ ਭਰਤੀ ਕਰਨ ਵਾਲਾ ਤੁਹਾਡੇ ਤੋਂ ਚਾਹੁੰਦਾ ਹੈ।
ਤੁਸੀਂ ਕਿਸੇ ਦੋਸਤ ਨਾਲ ਸਵਾਲਾਂ ਦੇ ਜਵਾਬ ਦੇਣ ਦਾ ਅਭਿਆਸ ਵੀ ਕਰ ਸਕਦੇ ਹੋ। ਹਾਲਾਂਕਿ ਹਰ ਇੰਟਰਵਿਊ ਵੱਖਰੀ ਹੁੰਦੀ ਹੈ ਤੁਸੀਂ ਔਨਲਾਈਨ ਆਮ ਪੁੱਛੇ ਜਾਂਦੇ ਸਵਾਲਾਂ ਦੀਆਂ ਉਦਾਹਰਣਾਂ ਲੱਭ ਸਕਦੇ ਹੋ।
ਮਿਸ ਪੀਅਰਟ ਕਹਿੰਦੀ ਹੈ ਕਿ ਭਰਤੀ ਕਰਨ ਵਾਲੇ ਪ੍ਰਮਾਣਿਕ ਸੰਚਾਰ ਦੀ ਕਦਰ ਕਰਦੇ ਹਨ।
ਉਹ ਅਕਸਰ ਬਿਨੈਕਾਰਾਂ ਨੂੰ ਇੰਟਰਵਿਊ ਦੇ ਜਵਾਬਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨ ਦੀ ਗਲਤੀ ਕਰਦੇ ਹੋਏ ਦੇਖਦੀ ਹੈ।
ਰਵੀ ਮੋਰਮੈਨ ਦਾ ਕਹਿਣਾ ਹੈ ਕਿ ਰੁਜ਼ਗਾਰਦਾਤਾਵਾਂ ਲਈ ਈਮੇਲ ਰਾਹੀਂ ਤੁਹਾਡੀ ਅਰਜ਼ੀ ਦੀ ਰਸੀਦ ਨੂੰ ਸਵੀਕਾਰ ਕਰਨਾ ਅਤੇ ਤੁਹਾਨੂੰ ਸਾਰੀ ਪ੍ਰਕਿਰਿਆ ਦੌਰਾਨ ਅਪਡੇਟ ਕਰਨਾ ਸਭ ਤੋਂ ਵਧੀਆ ਅਭਿਆਸ ਹੈ।



