ਡੁੱਬਣ ਵਾਲੇ ਹਾਦਸਿਆਂ ਤੋਂ ਬਚਾਅ

AAP

Source: AAP

ਰਾਇਲ ਲਾਈਫ ਸੇਵਿੰਗ ਸੋਸਾਇਟੀ ਆਫ ਆਸਟ੍ਰੇਲੀਆ ਦੇ ਆਂਕੜਿਆਂ ਅਨੁਸਾਰ ਪਿਛਲੇ 12 ਮਹੀਨਿਆਂ ਦੌਰਾਨ 276 ਲੋਕਾਂ ਦੀ ਜਾਨ ਡੁੱਬਣ ਕਾਰਨ ਚਲੀ ਗਈ ਸੀ। ਇਹ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 10% ਜਿਆਦਾ ਹੈ।


ਜਿਵੇਂ ਜਿਵੇਂ ਇਸ ਸਾਲ ਦੀਆਂ ਗਰਮੀਆਂ ਆਪਣੀ ਅੰਤਾਂ ਦੀ ਗਰਮੀ ਦੀ ਆਮਦ ਬਾਰੇ ਸਾਨੂੰ ਦਸ ਰਹੀਆਂ ਹਨ, ਉਸੀ ਸਮੇਂ ਅਧਿਕਾਰੀ ਵੀ ਲੋਕਾਂ ਨੂੰ ਤੈਰਾਕੀ ਕਰਨ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੇ ਹਨ, ਕਿਉਂਕਿ ਡੁੱਬਣ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਨਾਲੋਂ 10% ਦਾ ਵਾਧਾ ਹੋਇਆ ਹੈ।

ਆਸਟ੍ਰੇਲੀਆ ਸੰਸਾਰ ਭਰ ਵਿੱਚ ਆਪਣੇ ਖੁਬਸੂਰਤ ਸਮੁੰਦਰੀ ਤੱਟਾਂ ਕਾਰਨ ਪ੍ਰਸਿੱਧ ਹੈ। ਪਰ ਬਦਕਿਸਮਤੀ ਨਾਲ ਇਹ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਰਾਇਲ ਲਾਈਫ ਸੇਵਿੰਗ ਸੋਸਾਇਟੀ ਆਫ ਆਸਟਰੇਲੀਆ ਦੇ ਆਂਕੜਿਆਂ ਅਨੁਸਾਰ ਪਿਛਲੇ 12 ਮਹੀਨਿਆਂ ਦੌਰਾਨ 276 ਲੋਕਾਂ ਦੀ ਜਾਨ ਡੁੱਬਣ ਕਾਰਨ ਚਲੀ ਗਈ ਸੀ। ਇਹ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 10% ਜਿਆਦਾ ਹੈ।

ਰਾਇਲ ਲਾਈਫ ਸੇਵਿੰਗ ਸੰਸਥਾ ਦੀ ਸਟੇਸੀ ਪਿਜਨ ਅਨੁਸਾਰ, ਇਹਨਾਂ ਡੁੱਬਣ ਵਾਲਿਆਂ ਵਿੱਚ ਕਈ ਪ੍ਰਵਾਸੀ ਅਤੇ ਨਵੇਂ ਆਏ ਹੋਏ ਲੋਕ ਵੀ ਸਨ।

ਸਟੇਸੀ ਪਿਜਨ ਮੰਨਦੀ ਹੈ ਕਿ ਇਹਨਾਂ ਦੁਰਘਟਨਾਵਾਂ ਵਿੱਚ ਤੇਜੀ ਦਾ ਪ੍ਰਮੁੱਖ ਕਾਰਨ ਸਮੁੰਦਰੀ ਤੱਟਾਂ ਦੇ ਖਤਰਿਆਂ ਤੋਂ ਅਣਜਾਣ ਹੋਣਾ, ਅਤੇ ਤੈਰਾਕੀ ਵਿੱਚ ਲੌੜੀਂਦੀ ਮਹਾਰਤ ਦਾ ਨਾ ਹੋਣਾ ਹੀ ਹਨ।

ਅਤੇ ਇਹਨਾਂ ਦੇ ਨਾਲ ਕਈ ਹੋਰ ਕਾਰਨ ਵੀ ਇਹਨਾਂ ਘਟਨਾਵਾਂ ਵਿੱਚ ਵਾਧਾ ਕਰਦੇ ਹਨ ਜਿਨਾਂ ਵਿੱਚ ਸ਼ਰਾਬਨੋਸ਼ੀ ਵੀ ਸ਼ਾਮਲ ਹੈ।

ਸਿਡਨੀ ਦੇ ਮਸ਼ਹੂਰ ਤੱਟੀ ਇਲਾਕਿਆਂ ਜਿਨਾਂ ਵਿੱਚ ਮੈਨਲੀ ਬੀਚ ਵੀ ਆਉਂਦਾ ਹੈ, ਨਾਰਦਰਨ ਬੀਚਸ ਕਾਂਊਂਸਲ ਦੇ ਸਰਵਿਸ ਮੈਨੇਜਰ ਕਲਿੰਟਨ ਰੋਜ਼ ਕਹਿੰਦੇ ਹਨ ਕਿ ਤੱਟਾਂ ਤੇ ਮਸਤੀ ਕਰਨ ਲਈ ਆਉਣ ਵਾਲੇ ਸਾਰਿਆਂ ਲਈ ਹੀ ਇਹ ਜਰੂਰੀ ਹੈ ਕਿ ਨਿਯਮਾਂ ਦਾ ਪਾਲਣ ਕੀਤਾ ਜਾਵੇ।

ਕਲਿੰਟਨ ਸਲਾਹ ਦਿੰਦੇ ਹਨ ਕਿ ਕਿਸੇ ਵੀ ਕਿਸਮ ਦੀ ਦੁਬਿਧਾ ਹੋਣ ਸਮੇਂ ਤੱਟਾਂ ਤੇ ਤਾਇਨਾਤ ਕੀਤੇ ਹੋਏ ਕਰਮਚਾਰੀਆਂ ਨਾਲ ਗਲ ਕਰ ਲੈਣੀ ਲਾਹੇਵੰਦ ਸਾਬਤ ਹੋਵੇਗੀ।

ਡੁੱਬਣ ਵਾਲੀ ਦੁਰਘਟਨਾਂ ਇਕ ਦਮ ਤੇਜੀ ਨਾਲ ਵਾਪਰਦੀ ਹੈ। ਇਕ ਨੌਜਵਾਨ ਸਿਰਫ ਇਕ ਮਿੰਟ ਵਿੱਚ ਹੀ ਬੇਹੋਸ਼ ਹੋ ਸਕਦਾ ਹੈ।ਕਲਿੰਟਨ ਮੁਤਾਬਕ, ਤੁਰੰਤ ਮਦਦ ਲਈ ਗੁਹਾਰ ਲਾਉਣੀ ਜਰੂਰੀ ਹੁੰਦੀ ਹੈ।

ਆਸਟਰੇਲੀਅਨ ਇੰਡੀਅਨ ਸਪੋਰਟਸ, ਐਜੂਕੇਸ਼ਨਲ ਐਂਡ ਕਲਚਰਲ ਸੋਸਾਇਤੀ ਨੂੰ ਸਥਾਪਤ ਕਰਨ ਵਾਲੇ ਗੁਰਨਾਮ ਸਿੰਘ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਵਿਦੇਸ਼ੀ ਵਿਦਿਆਰਥੀ ਆਸਟਰੇਲੀਆ ਵਿੱਚ ਰਹਿਣ ਸਮੇਂ ਪੂਰਾ ਅਨੰਦ ਮਾਨਣ। ਇਹਨਾਂ ਦੀ ਨੋਟ ਫੋਰ ਪਰੋਫਿਟ ਸੰਸਥਾ ਦਾ ਮੂਲ ਉਦੇਸ਼ ਹੀ ਵਿਦਿਆਰਥੀਆਂ ਨੂੰ ਆਸਟਰੇਲੀਆ ਦੇ ਤੱਟਾਂ ਬਾਰੇ ਭਰਪੂਰ ਜਾਣਕਾਰੀ ਪਰਦਾਨ ਕਰਨ ਦੇ ਨਾਲ ਨਾਲ ਇਹਨਾਂ ਵਿਚਲੇ ਖਤਰਿਆਂ ਤੋਂ ਵੀ ਜਾਣੂ ਕਰਵਾਉਣਾ ਹੈ। ਗੁਰਨਾਮ ਸਿੰਘ ਕਹਿੰਦੇ ਹਨ ਕਿ ਕੁੱਝ ਨਵੇਂ ਆਏ ਵਿਦਿਆਰਥੀ ਅਣਜਾਣਪੁਣੇ ਵਿੱਚ ਹੀ ਆਪਣੀ ਜਾਨ ਜੋਖਮ ਵਿੱਚ ਪਾ ਦਿੰਦੇ ਹਨ।

ਨਵੇਂ ਆਉਣ ਵਾਲੇ ਸਾਰੇ ਹੀ ਪਰਵਾਸੀਆਂ ਨੂੰ ਸਲਾਹ ਦਿੰਦੇ ਹੋਏ ਗੁਰਨਾਮ ਆਖਦੇ ਹਨ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਰਖੋ।

ਅਤੇ ਅਜਿਹੀ ਸਾਵਧਾਨੀ ਰੌਕ ਫਿਸ਼ਿੰਗ ਕਰਨ ਸਮੇਂ ਵੀ ਵਰਤੋ। ਰੌਕ ਫਿਸ਼ਿੰਗ ਜੋ ਕਿ ਨਵੇਂ ਆਏ ਪਰਵਾਸੀਆਂ ਨੂੰ ਬਹੁਤ ਲੁਭਾਉਂਦੀ ਹੈ, ਆਟਰੇਲੀਆ ਵਿਚਲੀ ਇੱਕ ਬਹੁਤ ਹੀ ਖਤਰਨਾਕ ਖੇਡ ਹੈ। ਹਰ ਸਾਲ ਤੇਜ ਛੱਲਾਂ, ਫਿਸਲਣ ਵਾਲੀਆਂ ਚੱਟਾਨਾਂ ਆਦਿ ਨੇ ਕਈ ਨੌਸਿਖਿਆਂ ਦੀ ਜਾਨ ਲੈ ਲਈ ਹੋਈ ਹੈ। ਸਟੇਸੀ ਇੱਕ ਵਾਰ ਫੇਰ ਜੋਰ ਦੇ ਕਿ ਕਹਿੰਦੀ ਹੈ ਕਿ ਡੁੱਬਣ ਦੇ ਖਤਰਿਆਂ ਬਾਰੇ ਜਾਣੂ ਹੋਣਾ ਬਹੁਤ ਹੀ ਜਰੂਰੀ ਹੈ।

ਲਾਈਫ ਗਾਰਡ ਵਜੋਂ ਸੇਵਾ ਕਰਨਾ ਵੀ ਕਈਆਂ ਵਾਸਤੇ ਲੁਭਾਉਣ ਵਾਲਾ ਕੰਮ ਹੁੰਦਾ ਹੈ। ਇਸ ਦੁਆਰਾ ਜਿੱਥੇ ਲੋਕ ਸੰਸਾਰ ਭਰ ਦੇ ਖੁਬਸੂਰਤ ਸਮੁੰਦਰੀ ਤੱਟਾਂ ਦਾ ਅਨੰਦ ਮਾਣ ਸਕਦੇ ਹਨ ਉੱਥੇ ਨਾਲ ਹੀ ਉਹ ਦੂਜਿਆਂ ਦੀਆਂ ਕੀਮਤੀ ਜਾਨਾਂ ਵੀ ਬਚਾ ਸਕਦੇ ਹਨ।

ਇਸ ਨੌਕਰੀ ਲਈ ਸਖਤ ਟਰੇਨਿੰਗ ਦੀ ਲੋੜ ਹੁੰਦੀ ਹੈ। ਪਰ ਕਲਿੰਟਨ ਰੋਜ਼ ਅਨੁਸਾਰ ਵਿਭਿੰਨ ਪਿਛੋਕੜ ਦੇ ਲੋਕਾਂ ਲਈ ਮੌਕੇ ਪਰਦਾਨ ਕੀਤੇ ਜਾਂਦੇ ਹਨ।

What to do in case of emergency

Prime Minister Tony Abbott reshuffles his ministry
Prime Minister Tony Abbott reshuffles his ministry

Resources

The Beachsafe app is free and available in 72 languages. It provides information about patrol status, facilities, hazards, weather, swell and tide.

The Beach Safe website by Surf Life Saving Australia also offers information in several languages, including top tips for visiting Australian beaches and how to spot and survive a rip current.

Listen to SBS Punjabi Monday to Friday at 9 pm. Follow us on Facebook and Twitter

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਡੁੱਬਣ ਵਾਲੇ ਹਾਦਸਿਆਂ ਤੋਂ ਬਚਾਅ | SBS Punjabi