ਮੈਲਬਰਨ ਦੇ ਸੈਮੀ ਗਿੱਲ ਨੂੰ ਫੇਸਬੁੱਕ, ਯੂਟਿਊਬ, ਟਿੱਕ ਟੌਕ ਅਤੇ ਇੰਸਟਾਗ੍ਰਾਮ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਪਿਆਰ-ਸਤਿਕਾਰ ਮਿਲਦਾ ਰਿਹਾ ਹੈ।
ਆਸਟ੍ਰੇਲੀਆ ਵਿੱਚ ਮਾਈਗ੍ਰੇਸ਼ਨ ਅਤੇ ਇੱਥੋਂ ਦੀ ਪੰਜਾਬੀ ਜ਼ਿੰਦਗੀ ਚੋਂ ਨਿਕਲਦੀਆਂ ਗੱਲਾਂ 'ਚੋਂ ਬਣਾਏ ਹਾਸਰਸ ਅਤੇ ਸਮਾਜਿਕ ਵੀਡੀਓ ਨੂੰ ਲੱਖਾਂ ਵਿਊਜ਼, ਕਲਿਕਸ ਅਤੇ ਲਾਈਕਸ ਮਿਲੇ ਹਨ।
ਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਵਜੋਂ ਸੈਮੀ ਦਾ ਅਨੁਭਵ ਉਸ ਦੇ ਕਹਾਣੀਕਥਨ ਅਤੇ ਹਾਸਿਆਂ ਦੀ ਸ਼ੈਲੀ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਸੈਮੀ ਵਲੌਗਿੰਗ ਨੂੰ ਛੱਡ ਫਿਲਮਾਂ ਦਾ ਹਿੱਸਾ ਬਣੇ ਹਨ, ਆਓ ਉਨ੍ਹਾਂ ਦੀ ਜ਼ੁਬਾਨੀ ਜਾਣਦੇ ਹਾਂ ਕਿ ਵਲੌਗਿੰਗ ਕਿਵੇਂ ਬਦਲ ਚੁੱਕੀ ਹੈ, ਅਤੇ ਉਹ ਨਵੇਂ ਕਨਟੈਂਟ ਕਰੀਏਟਰਜ਼ ਨੂੰ ਕੀ ਸੰਦੇਸ਼ ਦਿੰਦੇ ਹਨ?
ਹੋਰ ਵੇਰਵੇ ਲਈ ਇਹ ਖਾਸ ਇੰਟਰਵਿਊ ਸੁਣੋ:
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।