ਕੁੱਝ ਮਹੀਨੇ ਪਹਿਲੇ, ਸਲਮਾ ਬੱਟ* ਨੂੰ ਬਹੁਤ ਖੁਸ਼ੀ ਹੋਈ ਜਦੋਂ ਉਸਨੂੰ ਉਹ ਨੌਕਰੀ ਮਿਲੀ ਜਿਸਦੀ ਉਸਨੂੰ ਲੰਬੀ ਦੇਰ ਤੋਂ ਉਡੀਕ ਸੀ।
ਇਕ ਦਹਾਕੇ ਤੋਂ ਵੱਧ ਪੜ੍ਹਾਈ ਅਤੇ ਸਖਤ ਮਿਹਨਤ ਤੇ ਨਿੱਕੀਆਂ-ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ, ਉਸਨੂੰ ਇਹ ਕਾਮਯਾਬੀ ਹੱਥ ਲੱਗੀ ਸੀ।
ਖ਼ਾਸ ਨੁਕਤੇ:
- ਏ ਬੀ ਐਸ ਦੇ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਅਤੇ ਅਪ੍ਰੈਲ ਦੇ ਵਿਚਕਾਰ 594, 300 ਹੋਰ ਲੋਕ ਬੇਰੋਜ਼ਗਾਰ ਹੋਏ
- ਇਸੇ ਅਰਸੇ ਦੌਰਾਨ ਆਸਟਰੇਲੀਆ ਦੀ ਬੇਰੋਜ਼ਗਾਰੀ ਦਰ 6.2% ਤੱਕ ਪੁੱਜੀ
- ਮੁਲਾਜ਼ਿਮਾਂ ਦੇ ਕੰਮ ਕਰਨ ਦੇ ਘੰਟੇ ਘੱਟ ਰਹੇ ਹਨ
ਜਦ ਸਲਮਾ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ, ਉਸਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਕੁਝ ਮਹੀਨਿਆਂ ਬਾਅਦ, ਇਹੀ ਨੌਕਰੀ ਕਿਸੇ ਹੋਰ ਮੁਲਾਜ਼ਿਮ ਕਰਕੇ ਨਹੀਂ, ਬਲਕਿ ਇੱਕ ਵਾਇਰਸ ਕਰਕੇ ਗੁਆ ਦੇਵੇਗੀ।
ਜਦੋਂ ਕਰੋਨਾਵਾਇਰਸ ਨੇ ਆਸਟਰੇਲੀਆ ਦੀ ਆਰਥਿਕਤਾ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ, ਤਾਂ ਇਸ ਕ਼ਵੀਨਜ਼ਲੈਂਡ ਨਿਵਾਸੀ ਅਕਾਊਂਟੈਂਟ ਦੀ ਨੌਕਰੀ ਆਪਣੇ ਦਫਤਰ ਵਿੱਚ ਗ਼ੈਰਜ਼ਰੂਰੀ ਹੋ ਗਈ, ਅਤੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਇਸ ਤਰੀਕੇ, ਅੱਜ ਸਲਮਾ ਆਸਟ੍ਰੇਲੀਆ ਦੀ ਫ਼ੇਡਰਲ ਸਰਕਾਰ ਦੀ ਜੌਬਕੀਪਰ ਤਨਖ਼ਾਹ ਸਬਸਿਡੀ ਯੋਜਨਾ ਲਈ ਯੋਗ ਨਹੀਂ ਹੈ।
ਜੌਬਕੀਪਰ ਫੈਡਰਲ ਸਰਕਾਰ ਦੀ ਇੱਕ ਤਨਖਾਹ ਸਬਸਿਡੀ ਯੋਜਨਾ ਹੈ ਜਿਸ ਦੇ ਤਹਿਤ ਉਹ ਕਰਮਚਾਰੀ, ਜੋ ਆਪਣੇ ਮਾਲਕਾਂ ਵੱਲੋਂ ਨੌਕਰੀ ਤੋਂ ਕੱਢੇ ਨਹੀਂ ਜਾਂਦੇ ਪਰ ਕੰਮ ਨਾ ਹੋਣ ਕਰਕੇ ਬਿਨਾ ਤਨਖ਼ਾਹ ਛੁੱਟੀ ਤੇ ਭੇਜੇ ਜਾਂਦੇ ਹਨ, ਨੂੰ ਆਪਣੇ ਗੁਜ਼ਾਰੇ ਲਈ ਹਰ 15 ਦਿਨਾਂ ਬਾਅਦ 1500 ਡਾਲਰ ਦਿੱਤੇ ਜਾਂਦੇ ਹਨ।
ਇਸ ਪ੍ਰਵਾਸੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਤੋਂ ਲੱਗਭਗ 15 ਸਾਲ ਪਹਿਲੇ ਆਸਟ੍ਰੇਲੀਆ ਆਈ ਸੀ। ਇਸਨੂੰ ਆਪਣੇ ਆਪ ਨੂੰ ਇਕ ਪੇਸ਼ੇਵਰ ਅਕਾਊਂਟੈਂਟ ਅਖਵਾਉਣ ਵਿੱਚ 15 ਸਾਲ ਲੱਗ ਗਏ। ਪਰ ਹੁਣ, ਉਹ ਆਪਣੇ ਅੱਠ ਹਫ਼ਤਿਆਂ ਦੇ ਰਿਡੰਡੈਂਸੀ ਪੈਕੇਜ ਨਾਲ ਸਬਰ ਕਰ ਰਹੀ ਹੈ।
ਕੁਝ ਮਹੀਨੇ ਪਹਿਲੇ ਤੱਕ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਆਪਣੀ ਨਵੀਂ ਨੌਕਰੀ ਦਾ ਐਲਾਨ ਬੜੇ ਮਾਣ ਨਾਲ਼ ਕਰਨ ਵਾਲੀ ਸਲਮਾ, ਹੁਣ ਆਪਣੀ ਜ਼ਿੰਦਗੀ ਵਿੱਚ ਆਏ ਇਸ ਮੋੜ ਨੂੰ ਉਨ੍ਹਾਂ ਹੀ ਲੋਕਾਂ ਕੋਲੋਂ ਲੁਕਾ ਰਹੀ ਹੈ।
ਉਹ ਕਹਿੰਦੀ ਹੈ, “ਮੈਂ ਨਹੀਂ ਚਾਹੁੰਦੀ ਕਿ ਪਾਕਿਸਤਾਨ ਵਿਚ ਮੇਰਾ ਪਰਿਵਾਰ ਅਤੇ ਦੋਸਤ ਮੇਰੇ ਬਾਰੇ ਚਿੰਤਾ ਕਰਨ"।
ਏ ਬੀ ਐਸ ਦੇ ਅੰਕੜਿਆਂ ਤੋਂ ਦਿਸਦਾ ਹੈ ਕਿ ਮਾਰਚ ਅਤੇ ਅਪ੍ਰੈਲ ਦੇ ਵਿਚਕਾਰ 594,300 ਲੋਕਾਂ ਦਾ ਰੋਜ਼ਗਾਰ ਗਿਆ। ਇਹ ਸਮਾਂ ਕਰੋਨੋਵਾਇਰਸ ਦੇ ਨੌਕਰੀਆਂ ਤੇ ਪੈਣ ਵਾਲੇ ਪ੍ਰਭਾਵ ਦੇ ਨਾਲ ਮੇਲ ਖਾਂਦਾ ਹੈ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਸੇ ਸਮੇਂ ਆਸਟ੍ਰੇਲੀਆ ਵਿੱਚ ਬੇਰੋਜ਼ਗਾਰ ਲੋਕਾਂ ਦੀ ਗਿਣਤੀ 823,300 ਅਤੇ ਬੇਰੋਜ਼ਗਾਰੀ ਦੀ ਦਰ 6.2 ਫੀ ਸਦ ਹੋ ਗਈ ਹੈ।
ਏ ਬੀ ਐਸ ਦੀ ਰਿਪੋਰਟ ਦਰਸਾਉਂਦੀ ਹੈ ਕਾਮਿਆਂ ਨੂੰ ਬਹੁਤ ਘੱਟ ਘੰਟਿਆਂ ਲਈ ਕੰਮ ਮਿਲਿਆ। ਮਾਰਚ ਅਤੇ ਅਪ੍ਰੈਲ ਦੇ ਵਿਚਕਾਰ ਕੰਮ ਕੀਤੇ ਗਏ ਕੁਲ ਘੰਟਿਆਂ ਵਿੱਚ ਲਗਭਗ 9.2 ਫੀ ਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।
*ਨਾਮ ਬਦਲਿਆ ਗਿਆ ਹੈ।
ਗੱਲਬਾਤ ਨੂੰ ਪੰਜਾਬੀ ਵਿੱਚ ਸੁਣਨ ਲਈ ਉੱਤੇ ਬਣੇ ਪਲੇਅਰ ਤੇ ਕਲਿੱਕ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ