ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ਼ ਅਗਮੀ ਆਈ ਸੀ ਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਅਤੇ ਇੰਗਲੈਂਡ ਵਿੱਚ ਐਸ਼ਿਜ਼ ਟੈਸਟ ਮੈਚਾਂ ਲਈ ਆਪਣੀ 17 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ।
"ਦੋਵਾਂ ਟੀਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਮੈਨੂੰ ਲਗਦਾ ਹੈ ਕਿ ਇੰਗਲੈਂਡ ਦੇ ਮੈਦਾਨ ਦੋਵਾਂ ਟੀਮਾਂ ਦੀ ਖੇਡ ਸ਼ੈਲੀ ਦੇ ਅਨੁਕੂਲ ਹੈ। ਦੋਵੇਂ ਟੀਮਾਂ ਵਿਚ ਬਹੁਤ ਵਧੀਆ ਸੰਤੁਲਨ ਹੈ ਅਤੇ ਇਸ ਲਈ ਇੱਕ ਦਿਲਚਸਪ ਮੁਕਾਬਲੇ ਦੀ ਉਮੀਦ ਕੀਤੀ ਜਾ ਸਕਦੀ ਹੈ," ਸ਼੍ਰੀ ਬੇਲੀ ਨੇ ਕਿਹਾ
ਆਸਟ੍ਰੇਲੀਅਨ ਟੀਮ ਦੀ ਕਪਤਾਨੀ ਪੈਟ ਕਮਿੰਸ ਕਰਨਗੇ ਅਤੇ ਸਟੀਵ ਸਮਿਥ ਇਸ ਟੀਮ ਦੇ ਉਪ-ਕਪਤਾਨ ਹੋਣਗੇ।
ਸ਼੍ਰੀ ਬੇਲੀ ਨਾਲ਼ ਪੂਰੀ ਇੰਟਰਵਿਊ ਪੌਡਕਾਸਟ 'ਤੇ ਕਲਿਕ ਕਰਕੇ ਸੁਣੀ ਜਾ ਸਕਦੀ ਹੈ।