ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਵਿੱਚ ਸਾਇੰਸ ਖੇਤਰ ਦੀ ਇੱਕ ਗਰੁੱਪ ਮੁੱਖੀ ਤੇ ਐਸੋਸੀਏਟ ਪ੍ਰੋਫੈਸਰ ਡਾ: ਪਰਵਿੰਦਰ ਕੌਰ ਦਾ ਨਾਂ ਹੁਣ ਆਸਟ੍ਰੇਲੀਆ ਦੇ ਚੋਟੀ ਦੇ ਸਾਇੰਸਦਾਨਾਂ ਵਿੱਚ ਸ਼ੁਮਾਰ ਹੈ।
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਦੌਰਾਨ, ਡਾ: ਕੌਰ ਨੇ ਕਿਹਾ ਕਿ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈਮ) ਦੀਆਂ 60 ਸੁਪਰਸਟਾਰ ਸਾਇੰਸਦਾਨਾਂ ਵਿੱਚ ਨਾਂ ਆਉਣਾ ਉਨ੍ਹਾ ਲਈ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਸ੍ਰੀਮਤੀ ਕੌਰ ਨੇ ਕਿਹਾ, “ਮੈਂ ਸਾਇੰਸ ਐਂਡ ਟੈਕਨੋਲੋਜੀ ਆਸਟ੍ਰੇਲੀਆ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਵਿਗਿਆਨਕ ਖੋਜ ਦੇ ਖੇਤਰ ਵਿਚ ਅੱਗੇ ਵਧਣ ਅਤੇ ਸਥਾਪਤ ਹੋਣ ਦਾ ਇਹ ਵਧੀਆ ਮੌਕਾ ਦਿੱਤਾ ਹੈ।"

ਡਾ: ਕੌਰ ਨੇ ਸਾਇੰਸ ਖੇਤਰ ਦੇ ਮੁੱਢਲੀ ਪੜ੍ਹਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਸੀ।

ਉਨ੍ਹਾਂ ਨਾਲ਼ ਪੂਰੀ ਗੱਲਬਾਤ ਸੁਨਣ ਲਈ ਇਸ ਆਡੀਓ ਲਿੰਕ ਉਤੇ ਕ੍ਲਿਕ ਕਰੋ
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ








