Watch FIFA World Cup 2026™

LIVE, FREE and EXCLUSIVE starting June 12 2026

ਪਾਰਟਨਰ ਅਤੇ ਹੋਰ ਪਰਿਵਾਰਕ ਵੀਜ਼ਾ ਸ਼੍ਰੇਣੀਆਂ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ

partner visa

Swapnil Patel and Monica. Source: Supplied by Swapnil Patel

ਕੋਵਿਡ-19 ਮਹਾਂਮਾਰੀ ਕਾਰਣ ਵੱਖ ਹੋਏ ਪਰੀਵਾਰਾਂ ਉੱਤੇ ਮੌਜੂਦਾ ਹਲਾਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਪਾਰਟਨਰ ਅਤੇ ਹੋਰ ਚੁਣੇ ਹੋਏ ਪਰਿਵਾਰਕ ਵੀਜ਼ਾ ਬਿਨੈਕਾਰਾਂ ਲਈ ਇੱਕ ਵੱਡੀ ਰਾਹਤ ਵਿੱਚ ਫ਼ੇਡਰਲ ਸਰਕਾਰ ਨੇ ਕੁੱਝ ਅਸਥਾਈ ਤਬਦੀਲੀਆਂ ਕਰਣ ਦਾ ਐਲਾਨ ਕੀਤਾ ਹੈ।


Published

Updated

By Avneet Arora, Ravdeep Singh

Source: SBS




Share this with family and friends


ਕੋਵਿਡ-19 ਮਹਾਂਮਾਰੀ ਕਾਰਣ ਵੱਖ ਹੋਏ ਪਰੀਵਾਰਾਂ ਉੱਤੇ ਮੌਜੂਦਾ ਹਲਾਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਪਾਰਟਨਰ ਅਤੇ ਹੋਰ ਚੁਣੇ ਹੋਏ ਪਰਿਵਾਰਕ ਵੀਜ਼ਾ ਬਿਨੈਕਾਰਾਂ ਲਈ ਇੱਕ ਵੱਡੀ ਰਾਹਤ ਵਿੱਚ ਫ਼ੇਡਰਲ ਸਰਕਾਰ ਨੇ ਕੁੱਝ ਅਸਥਾਈ ਤਬਦੀਲੀਆਂ ਕਰਣ ਦਾ ਐਲਾਨ ਕੀਤਾ ਹੈ।


2021 ਦੇ ਸ਼ੁਰੂ ਵਿੱਚ ਲਾਗੂ ਹੋਣ ਵਾਲ਼ੇ ਇਨ੍ਹਾਂ ਨਵੇਂ ਨਿਯਮਾਂ ਤਹਿਤ ਜਿਨ੍ਹਾਂ ਬੀਨਾਕਾਰਾਂ ਨੇ ਆਪਣੀ ਵੀਜ਼ਾ ਅਰਜ਼ੀ ਓਫਸ਼ੋਰ ਦਾਖ਼ਲ ਕਰਾਈ ਹੈ, ਹੁਣ ਆਪਣੀਆਂ ਵੀਜ਼ਾ ਸ਼ਰਤਾਂ ਪੂਰੀਆਂ ਕਰਣ ਤੇ ਆਸਟ੍ਰੇਲੀਆ ਵਿੱਚ ਹੀ ਵੀਜ਼ਾ ਪ੍ਰਾਪਤ ਕਰ ਸਕਣਗੇ। ਪਾਰਟਨਰ ਅਤੇ ਪਰਿਵਾਰਕ ਵੀਜ਼ਾ ਬਿਨੈਕਾਰਾਂ ਨੂੰ ਵੀਜ਼ਾ ਗ੍ਰਾਂਟ ਪ੍ਰਾਪਤ ਕਰਨ ਲਈ ਹੁਣ ਦੇਸ਼ ਤੋਂ ਬਾਹਰ ਨਹੀਂ ਜਾਣਾ ਪਵੇਗਾ।

ਮੌਜੂਦਾ ਅੰਤਰਰਾਸ਼ਟਰੀ ਸਰਹੱਦਾਂ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਇਸ ਨਵੀਂ ਵਿਵਸਥਾ ਅਧੀਨ ਬਿਨੈਕਾਰਾਂ ਦੇ ਵੀਜ਼ਾ ਮਾਰਗ ਵਿੱਚ ਅੰਤਰਾਸ਼ਟਰੀ ਆਵਾਜਾਈ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਤੋਂ ਇਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।

partner visa
Swapnil and Monika Source: Supplied

ਤਬਦੀਲੀਆਂ ਦੀ ਘੋਸ਼ਣਾ ਕਰਦਿਆਂ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ ਇਨ੍ਹਾਂ ਅਸਥਾਈ ਵੀਜ਼ਾ ਰਿਆਇਤਾਂ ਦਾ ਇਸ ਸਮੇਂ ਆਸਟ੍ਰੇਲੀਆ ਵਿੱਚ ਲਗਭਗ 4,000 ਬਿਨੈਕਾਰਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਮੁੱਖ ਤੌਰ ਤੇ ਉਹ ਲੋਕ ਜਿਨ੍ਹਾਂ ਨੇ ਆਫਸ਼ੋਰ ਪਾਰਟਨਰ ਵੀਜ਼ਾ ਲਈ ਅਰਜ਼ੀ ਦਿੱਤੀ ਹੈ (ਸਬਕਲਾਸ 309/100) ਇਸ ਸਹੂਲਤ ਦਾ ਲਾਭ ਉਠਾ ਸਕਣਗੇ।

ਇਹ ਤਬਦੀਲੀਆਂ ਪ੍ਰੌਸਪੈਕਟਿਵ ਮੈਰਿਜ ਵੀਜ਼ਾ (ਸਬਕਲਾਸ 300), ਚਾਈਲਡ ਵੀਜ਼ਾ (ਸਬਕਲਾਸ 101), ਅਡੌਪਸ਼ਨ ਵੀਜ਼ਾ (ਸਬਕਲਾਸ 102), ਅਤੇ ਨਿਰਭਰ ਚਾਈਲਡ ਵੀਜ਼ਾ (ਸਬ ਕਲਾਸ 445) 'ਤੇ ਵੀ ਲਾਗੂ ਹੋਣਗੀਆਂ।

Partner & Prospective Marriage Visas
The federal government has announced visa rule concessions. Source: AAP

ਗ੍ਰਹਿ ਮਾਮਲਿਆਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਸਾਲ 2019-2020 ਵਿੱਚ ਓਫਸ਼ੋਰ ਪਾਰਟਨਰ ਵੀਜ਼ਾ ਅਰਜ਼ੀਆਂ ਦਾਖ਼ਲ ਕਰਣ ਵਿੱਚ ਵੱਡੀ ਗਿਣਤੀ ਭਾਰਤ ਮੂਲ ਦੇ ਬਿਨੈਕਾਰਾਂ ਦੀ ਸੀ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

Labor MP Julian Hill.
Labor MP Julian Hill. Source: Labor MP Julian Hill

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now