‘ਫਲਾਈ-ਅੰਮ੍ਰਿਤਸਰ’ ਨਾਮੀ ਉਪਰਾਲੇ ਤੋਂ ਸਮੀਪ ਸਿੰਘ ਗੁਮਟਾਲਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਕਿਹਾ ਕਿ ਜਿੱਥੇ ਪੰਜਾਬੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਹਵਾਈ ਅੱਡੇ ਤੋਂ ਉਡਾਣਾਂ ਭਰਨ ਨਾਲ ਸਮਾਂ ਬਚਦਾ ਹੈ ਉਥੇ ਨਾਲ ਹੀ ਪੰਜਾਬ ਨੂੰ ਮਾਲੀ ਹੁੰਗਾਰਾ ਵੀ ਮਿਲਦਾ ਹੈ।
“ਭਾਈਚਾਰੇ ਵੱਲੋਂ ਦਿਖਾਏ ਉਤਸ਼ਾਹ ਦੇ ਮੱਦੇਨਜ਼ਰ ਕੁਝ ਹਵਾਈ ਕੰਪਨੀਆਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ, ਜਿੰਨਾਂ ਨਾਲ ਪੰਜਾਬ ਜਾਣ ਵਾਲੇ ਯਾਤਰੀਆਂ ਦੇ ਸਮੇਂ ਵਿੱਚ ਕਾਫੀ ਬੱਚਤ ਹੋ ਰਹੀ।”
ਸ਼੍ਰੀ ਗੁਮਟਾਲਾ ਨੇ ਕਿਹਾ ਕਿ ਇਸ ਸਮੇ ਲੋੜ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਇਹਨਾਂ ਨਵੀਆਂ ਹਵਾਈ ਉਡਾਣਾਂ ਦੀ ਵਰਤੋਂ ਕਰਨ ਤਾਂ ਕਿ ਇਸ ਦੇ ਚਲਦਿਆਂ ਹੋਰ ਕੰਪਨੀਆਂ ਵੀ ਇਸ ਅੱਡੇ ਆਪਣੀਆਂ ਉਡਾਣਾਂ ਸ਼ੁਰੂ ਕਰਨ ਲਈ ਅੱਗੇ ਆ ਸਕਣ।
“ਜ਼ਿਕਰਯੋਗ ਹੈ ਕਿ ਜਿਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਾ ਹਵਾਈ ਅੱਡਾ 12,000 ਫੁੱਟ ਵਾਲੇ ਰਨਵੇਅ ਅਤੇ ਕੈਟ-3 ਵਰਗੀਆਂ ਲਾਈਟਾਂ ਨਾਲ ਲੈਸ ਹੈ, ਉਥੇ ਇਸ ਦੇ ਲਾਊਂਜ ਵੀ ਹਾਲ ਵਿੱਚ ਹੀ ਸੁਧਾਰੇ ਗਏ ਹਨ”।

‘ਫਲਾਈ-ਅੰਮ੍ਰਿਤਸਰ’ ਤੋਂ ਸਮੀਪ ਸਿੰਘ ਗੁਮਟਾਲਾ ਨੇ ਐਸ ਬੀ ਐਸ ਸਟੂਡੀਓ ਮੈਲਬੌਰਨ ਦੀ ਆਪਣੀ ਫੇਰੀ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਉਡਾਣਾਂ ਬਾਰੇ ਨਵੇਂ ਉਪਰਾਲਿਆਂ ਦਾ ਜ਼ਿਕਰ ਕੀਤਾ।
ਸ਼੍ਰੀ ਗੁਮਟਾਲਾ ਨੇ ਭਾਈਚਾਰੇ ਅਤੇ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ, “ਬੇਸ਼ਕ ਇਸ ਸਮੇਂ ਸਿਰਫ ਬਜਟ ਏਅਰਲਾਈਨਜ਼ ਵਲੋਂ ਹੀ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ, ਪਰ ਲੋੜ ਹੈ ਕਿ ਭਾਈਚਾਰਾ ਇਹਨਾਂ ਉਡਾਣਾਂ ਦੀ ਜਿਆਦਾ ਤੋਂ ਜਿਆਦਾ ਵਰਤੋਂ ਕਰੇ।
ਨਾਲ ਹੀ ਉਨ੍ਹਾਂ ਸਥਾਨਿਕ ਅਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਯਾਤਰੀਆਂ ਦੇ ਦਿੱਲੀ ਤੋਂ ਪੰਜਾਬ ਵਿੱਚ ਸੜਕੀ ਸਫਰ ਦੌਰਾਨ ਹੋਣ ਵਾਲੀ ਸਮੇਂ ਦੀ ਬੱਚਤ ਨੂੰ ਧਿਆਨ ਵਿੱਚ ਰਖਦੇ ਹੋਏ ਇਸ ਤੋਂ ਮਿਲਣ ਵਾਲੇ ਮਾਲੀ ਲਾਭ ਨੂੰ ‘ਤੇ ਵੀ ਗੌਰ ਹੋਣਾ ਚਾਹੀਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।