Key Points
- ਡਾਕਟਰ ਜਾਂਗੜਾ ਅਦਾਕਾਰੀ ਅਤੇ ਡਾਂਸ ਦੀ ਸ਼ੌਕੀਨ ਹੈ।
- ਉਸਨੇ ਹਾਲ ਹੀ ਵਿੱਚ ਐਡੀਲੇਡ ਯੂਨੀਵਰਸਿਟੀ ਤੋਂ ਆਪਣੀ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਹੈ।
ਚੰਡੀਗੜ੍ਹ ਦੀ ਜੰਮਪਲ, ਡਾ ਜਾਂਗੜਾ ਕਰੀਬ 12 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਆ ਗਈ ਸੀ ਅਤੇ ਉਦੋਂ ਤੋਂ ਵਿਕਟੋਰੀਆ ਤੇ ਦੱਖਣੀ ਆਸਟ੍ਰੇਲੀਆ ਦੀ ਸਰਹੱਦ 'ਤੇ ਸਥਿਤ ਬਾਰਡਰਟਾਊਨ ਵਿੱਚ ਰਹਿੰਦੀ ਹੈ।
ਨਵੀਂ ਬਣੀ ਮਿਸ ਇੰਡੀਆ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਐਡੀਲੇਡ ਯੂਨੀਵਰਸਿਟੀ ਤੋਂ ਡਾਕਟਰ ਵਜੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ।
24-ਸਾਲਾ ਡਾ ਜਾਂਗੜਾ ਦਾ ਕਹਿਣਾ ਹੈ ਕਿ ਹਾਲਾਂਕਿ ਉਸਨੂੰ ਹਮੇਸ਼ਾ ਤੋਂ ਅਦਾਕਾਰੀ ਅਤੇ ਡਾਂਸ ਚੰਗਾ ਲੱਗਦਾ ਸੀ, ਪਰ ਉਸ ਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਕਿਸੇ ਸੁੰਦਰਤਾ ਮੁਕਾਬਲੇ ਵਿੱਚ ਸ਼ਾਮਲ ਹੋਵੇਗੀ ਅਤੇ ਇਸਦੀ ਜੇਤੂ ਬਣੇਗੀ।

Muskan Jangra lives in Bordertown, a country town of South Australia. Credit: Supplied
2001 ਵਿੱਚ ਲਾਂਚ ਕੀਤਾ ਗਿਆ ਇਹ ਸੁੰਦਰਤਾ ਮੁਕਾਬਲਾ ਹੁਣ ਭਾਰਤੀ ਫਿਲਮਾਂ ਅਤੇ ਫੈਸ਼ਨ ਉਦਯੋਗਾਂ ਵਿੱਚ ਪ੍ਰਵੇਸ਼ ਕਰਨ ਦੀਆਂ ਚਾਹਵਾਨ ਨੌਜਵਾਨ ਆਸਟ੍ਰੇਲੀਅਨ ਔਰਤਾਂ ਲਈ ਇੱਕ ਤਰਜੀਹ ਬਣਦਾ ਜਾ ਰਿਹਾ ਹੈ।
ਡਾਕਟਰ ਜਾਂਗੜਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੀ ਡਾਕਟਰੀ ਦੀ ਪੜ੍ਹਾਈ ਨੂੰ ਲੈਕੇ ਬਹੁਤ ਕੇਂਦਰਿਤ ਸੀ ਅਤੇ ਆਪਣੀ ਡਿਗਰੀ ਹਾਸਲ ਕਰਨ ਲਈ ਉਸਨੂੰ ਕਾਫੀ ਮਿਹਨਤ ਕਰਨੀ ਪਈ।

Dr Muskan Jangra with her family Credit: Supplied
"ਮੈਡੀਸਨ ਇੱਕ ਬਹੁਤ ਵਧੀਆ ਕੈਰੀਅਰ ਹੈ, ਪਰ ਡਾਂਸ ਮੇਰਾ ਜਨੂੰਨ ਹੈ। ਮੇਰਾ ਮੰਨਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਕਿਸੇ ਵੀ ਕ੍ਰਿਏਟਿਵ ਫ਼ੀਲਡ ਨਾਲ ਜੁੜੇ ਰਹਿਣਾ ਤੁਹਾਡੀ ਸਿਹਤ ਅਤੇ ਪੜ੍ਹਾਈ ਦੋਨਾਂ ਲਈ ਇੱਕ ਥਰੈਪੀ ਵਾਂਗ ਕੰਮ ਕਰਦਾ ਹੈ।"