ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਦੀ ਹੱਤਿਆ ਦੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਲਈ ਪੰਜ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਾਬਕਾ ਸੰਸਦ ਮੈਂਬਰ, ਅਹਿਮਦ ਅਤੇ ਉਸ ਦਾ ਭਰਾ ਅਸ਼ਰਫ, ਦੋਵੇਂ ਉਮੇਸ਼ ਪਾਲ ਕਤਲ ਕਾਂਡ ਦੇ ਦੋਸ਼ੀ ਸਨ, ਅਤੇ ਉਨ੍ਹਾਂ ਨੂੰ 16 ਅਪ੍ਰੈਲ ਨੂੰ ਪ੍ਰਯਾਗਰਾਜ ਵਿੱਚ ਪੁਲਿਸ ਅਧਿਕਾਰੀਆਂ ਅਤੇ ਮੀਡੀਆ ਕਰਮੀਆਂ ਦੀ ਮੌਜੂਦਗੀ ਵਿੱਚ ਤਿੰਨ ਸ਼ੂਟਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ।
ਬੀਤੇ ਦਿਨੀਂ ਯੂਪੀ ਪੁਲਿਸ ਵੱਲੋਂ ਲਾਜ਼ਮੀ ਮੈਡੀਕਲ ਜਾਂਚ ਲਈ ਲਿਜਾਏ ਜਾ ਰਹੇ ਸਾਬਕਾ ਸੰਸਦ ਮੈਂਬਰ, ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਨੂੰ ਲਾਈਵ ਟੈਲੀਵਿਜ਼ਨ ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਸਮੇਂ ਤਿੰਨਾਂ ਸ਼ੂਟਰਾਂ ਵੱਲੋਂ ਸੈਮੀ-ਆਟੋਮੈਟਿਕ ਪਿਸਤੌਲਾਂ ਦੀ ਵਰਤੋਂ ਕਰਦੇ ਹੋਏ ਪੁਆਇੰਟ ਬਲੈਂਕ ਰੇਂਜ 'ਤੇ ਗੋਲੀ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ।
ਦੋਵਾਂ ਭਰਾਵਾਂ ਨੂੰ ਫਰਵਰੀ 2004 ਦੀ ਉਪ-ਚੋਣ ਵਿੱਚ ਅਤੀਕ ਦੇ ਭਰਾ ਨੂੰ ਹਰਾਉਣ ਵਾਲੇ ਸੂਬਾ ਪੱਧਰੀ ਸੰਸਦ ਮੈਂਬਰ ਰਾਜੂ ਪਾਲ ਦੀ ਹੱਤਿਆ ਦੇ ਮੁੱਖ ਗਵਾਹ ਉਮੇਸ਼ ਪਾਲ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਪੁਲਿਸ ਸਟੇਸ਼ਨ ਇੰਚਾਰਜ ਅਸ਼ਵਨੀ ਕੁਮਾਰ ਸਿੰਘ, ਇੱਕ ਸਬ ਇੰਸਪੈਕਟਰ ਅਤੇ ਤਿੰਨ ਕਾਂਸਟੇਬਲ ਸ਼ਾਮਲ ਹਨ।




