ਕਾਂਗਰਸ ਨੇਤਾ ਰਾਹੁਲ ਗਾਂਧੀ 5 ਅਪ੍ਰੈਲ ਨੂੰ ਕੋਲਾਰ ਤੋਂ ਪਾਰਟੀ ਦੇ ਦੇਸ਼ ਵਿਆਪੀ 'ਸੱਤਯਮੇਵ ਜਯਤੇ' ਅੰਦੋਲਨ ਦੀ ਸ਼ੁਰੂਆਤ ਕਰਨਗੇ। ਇਹ ਉਹੀ ਸਥਾਨ ਹੈ ਜਿੱਥੇ ਉਨ੍ਹਾਂ ਨੇ ਮੋਦੀ ਉਪਨਾਮ 'ਤੇ ਟਿੱਪਣੀ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਖੋਹ ਲਈ ਗਈ ਸੀ। ਇਸ ਸਬੰਧੀ ਹੋਰ ਵੇਰਵੇ ਅਤੇ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ।
ਕਾਂਗਰਸ ਕਰਨਾਟਕ ਦੇ ਮੁਖੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਕਰਨਾਟਕ ਮੁਹਿੰਮ ਲਈ ਕੋਲਾਰ ਵਾਪਸ ਆਉਣਗੇ ਅਤੇ ਆਪਣੀ 'ਸੱਤਿਆਮੇਵ ਜਯਤੇ; ਰੈਲੀ ਸ਼ੁਰੂ ਕਰਨਗੇ।
ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਨੂੰ ਇੱਥੋਂ ਚੋਣ ਯਾਤਰਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ। ਜਿੱਥੇ ਉਨ੍ਹਾਂ ਨੇ ਇੱਕ ਬਿਆਨ ਦਿੱਤਾ ਸੀ ਅਤੇ ਜਿਸ ਦੀ ਭਾਜਪਾ ਨੇ ਨਿਖੇਧੀ ਕੀਤੀ ਹੈ, ਉਹ ਇੱਥੋਂ ਆਪਣੀ ਮੈਗਾ ਰੈਲੀ ਸ਼ੁਰੂ ਕਰਨਗੇ।"
ਕਰਨਾਟਕ ਵਿੱਚ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ।
Share





