ਮੈਲਬੌਰਨ-ਨਿਵਾਸੀ ਲੱਕੀ ਵਰਮਾ ਵਰਮਾ ਦਾ ਦਾਅਵਾ ਹੈ ਕਿ ਆਸਟ੍ਰੇਲੀਆ ਰਹਿੰਦੇ ਕਈ ਭਾਰਤੀ ਪਰਿਵਾਰਾਂ ਨੂੰ ਇੱਕ ਕ੍ਰਿਪਟੋਕਰੰਸੀ ਸਕੀਮ ਵਿੱਚ ਕੀਤੇ ਨਿਵੇਸ਼ ਦੇ ਚਲਦਿਆਂ ਲੱਖਾਂ ਡਾਲਰ ਦਾ ਘਾਟਾ ਝੱਲਣਾ ਪਿਆ ਹੈ।
"ਮੈਂ ਘੱਟੋ-ਘੱਟ ਵੀਹ ਲੋਕਾਂ ਨਾਲ ਸੰਪਰਕ 'ਚ ਹਾਂ ਜੋ ਆਪਣੀ ਮਿਹਨਤ ਦੀ ਕਮਾਈ ਇਸ ਅਖੌਤੀ ਨਿਵੇਸ਼ ਯੋਜਨਾ ਵਿੱਚ ਗੁਆ ਚੁੱਕੇ ਹਨ," ਉਨ੍ਹਾਂ ਕਿਹਾ।
"ਸਾਡਾ ਅੰਦਾਜ਼ਾ ਹੈ ਕਿ ਪੂਰੇ ਆਸਟ੍ਰੇਲੀਆ ਵਿੱਚ 100 ਤੋਂ ਵੱਧ ਪਰਿਵਾਰ ਹੋ ਸਕਦੇ ਹਨ ਜਿੰਨਾ ਇਸ ਸਕੀਮ ਵਿੱਚ ਆਪਣਾ ਨੁਕਸਾਨ ਕਰਵਾਇਆ ਹੈ.... ਅਤੇ ਰੱਬ ਜਾਣਦਾ ਹੈ ਕਿ ਭਾਰਤ ਵਿੱਚ ਕਿੰਨੇ ਕੁ ਲੋਕਾਂ ਦਾ ਲੱਖਾਂ-ਕਰੋੜਾਂ ਦਾ ਨੁਕਸਾਨ ਹੋਇਆ ਹੈ।"

ਸ੍ਰੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ 'ਝੂਠ-ਪ੍ਰਚਾਰ' ਤਹਿਤ ਇਸ ਸਿੱਕੇ ਦੇ ਕ੍ਰਿਪਟੋਕਰੰਸੀ-ਐਕਸਚੇਂਜ ਉੱਤੇ ਸੂਚੀਬੱਧ ਹੋਣ ਬਾਰੇ ਦੱਸਿਆ ਗਿਆ ਸੀ ਜੋਕਿ ਬਾਅਦ ਵਿੱਚ ਇੱਕ ‘ਭੁਲੇਖਾ' ਸਾਬਿਤ ਹੋਇਆ।
“ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਇਹ ਕਰੰਸੀ ਬਿਟਕੋਇਨ ਵਾਂਗ ਜਲਦੀ ਹੀ ਬਾਜ਼ਾਰ ਵਿੱਚ ਵਪਾਰ ਕਰੇਗਾ, ਪਰ ਅਜਿਹਾ ਕਦੇ ਨਹੀਂ ਹੋਇਆ,” ਉਨ੍ਹਾਂ ਕਿਹਾ।
ਸ਼੍ਰੀ ਵਰਮਾ ਨੇ ਦੱਸਿਆ ਕਿ ਜਦ ਤੱਕ ਉਨ੍ਹਾਂ ਨੂੰ ਇਸ ਸਕੀਮ ਦੀ ਅਸਲੀਅਤ ਪਤਾ ਲੱਗੀ ਓਦੋਂ ਤੱਕ ਤਾਂ ਉਨ੍ਹਾਂ ਉੱਤੇ ਹੀ 'ਸਕੀਮ' ਪੈ ਚੁੱਕੀ ਸੀ।
“ਸਾਡਾ ਇਹ ਨਿਵੇਸ਼ ਭਰੋਸੇ ਉੱਤੇ ਅਧਾਰਤ ਸੀ। ਇਸ ਸਕੀਮ ਨੂੰ ਲਾਗੂ ਕਰਨ ਵਾਲ਼ੇ ਪ੍ਰਮੋਟਰ ਸਾਡੇ ਆਪਣੇ ਹੀ ਭਾਈਚਾਰੇ ਵਿੱਚੋਂ ਸਾਡੇ ਨਜ਼ਦੀਕੀ ਲੋਕ ਹਨ ਜਿੰਨ੍ਹਾਂ ਸਾਨੂੰ ਇਸ ਸਕੀਮ ਦੀਆਂ ਵੱਡੀਆਂ-ਵੱਡੀਆਂ ਖੂਬੀਆਂ ਬਾਰੇ ਯਕੀਨ ਦਿਵਾਇਆ ਸੀ।”

ਸ੍ਰੀ ਵਰਮਾ ਜੋ ਹੁਣ ਆਪਣੀ ਪੈਸੇ ਦੀ ਭਰਪਾਈ ਚਾਹੁੰਦੇ ਹਨ, ਨੇ ਇਸ ਸਿਲਸਿਲੇ ਵਿੱਚ ਆਸਟ੍ਰੇਲੀਅਨ ਸਾਈਬਰ ਸਿਕਿਓਰਿਟੀ ਸੈਂਟਰ ਕੋਲ ਸ਼ਿਕਾਇਤ ਕੀਤੀ ਹੈ ਅਤੇ ਨਾਲ਼ ਹੀ ਇਸਦੀ ਜਾਂਚ ਕਰਾਉਣ ਲਈ ਉਨਾਂ ਵਿਕਟੋਰੀਆ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ।
ਹੁਣ ਉਨ੍ਹਾਂ ਦਾ ਉਦੇਸ਼ ਹੋਰ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਕਰਨਾ ਹੈ ਜੋ ਆਪਣੀ 'ਮਿਹਨਤ ਦੀ ਕਮਾਈ ਦੀ ਵਸੂਲੀ' ਲਈ ਕਾਨੂੰਨੀ ਲੜਾਈ ਲੜਨ ਲਈ ਤਿਆਰ ਹੋਣ।
“ਅਸੀਂ ਵਟਸਐਪ ਉੱਤੇ ਇੱਕ ਐਕਸ਼ਨ ਗਰੁੱਪ ਬਣਾਇਆ ਹੈ। ਸਾਡਾ ਉਦੇਸ਼ ਇਸ ਕ੍ਰਿਪਟੋਕਰੰਸੀ ਪੋਂਜ਼ੀ ਸਕੀਮ ਨੂੰ ਚਲਾਉਣ ਵਾਲ਼ੇ ਲੋਕਾਂ ਨੂੰ ਕਾਨੂੰਨ ਦੇ ਜ਼ਰੀਏ ਜਵਾਬਦੇਹ ਬਣਾਉਣਾ ਹੈ,” ਉਨ੍ਹਾਂ ਕਿਹਾ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ:







