ਨੋਟ: ਇਹ ਖ਼ਬਰ ਭਾਈਚਾਰੇ ਲਈ ਦੁਖਦਾਈ ਹੋ ਸਕਦੀ ਹੈ। ਕਿਸੇ ਵੀ ਕਿਸਮ ਦੀ ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।
ਦੱਸਣਯੋਗ ਹੈ ਕਿ ਇਸ ਪਰਿਵਾਰ ਦੇ ਕਈ ਮੈਂਬਰ ਛੁੱਟੀਆਂ ਮਨਾਉਂਦੇ ਵਕਤ, ਫਿਲਿਪ ਆਈਲੈਂਡ ਦੀ ਫਾਰੈਸਟ ਕੇਵ ਬੀਚ ਉੱਤੇ ਇਸ ਬੁੱਧਵਾਰ (24 ਜਨਵਰੀ) ਤਕਰੀਬਨ ਸ਼ਾਮ 3 ਵਜੇ ਸਮੁੰਦਰੀ ਪਾਣੀ ਦੀ ਚਪੇਟ ਵਿੱਚ ਆ ਗਏ ਸਨ।
ਮ੍ਰਿਤਕਾਂ ਦੀ ਪਹਿਚਾਣ 23-ਸਾਲਾ ਜਗਜੀਤ ਆਨੰਦ, ਵਿਦਿਆਰਥੀ ਸੁਹਾਨੀ ਆਨੰਦ, ਕੀਰਤੀ ਬੇਦੀ ਅਤੇ 43-ਸਾਲਾ ਰੀਮਾ ਸੋਂਧੀ ਵਜੋਂ ਹੋਈ ਹੈ। ਪੀੜ੍ਹਤ ਪਰਿਵਾਰ ਦੇ ਕੁਝ ਮੈਂਬਰ ਮੈਲਬੌਰਨ ਦੇ ਕਲਾਈਡ ਇਲਾਕੇ ਦੇ ਵਸਨੀਕ ਸਨ।
ਪੀੜ੍ਹਤ ਪਰਿਵਾਰ ਦੇ ਕੁਝ ਮੈਂਬਰ ਮੈਲਬੌਰਨ ਦੇ ਕਲਾਈਡ ਇਲਾਕੇ ਦੇ ਵਸਨੀਕ ਸਨ।
ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਅਧਿਕਾਰੀਆਂ ਨੇ ਲੋਕਾਂ ਨੂੰ 'ਅਨ-ਪੈਟ੍ਰੋਲਡ' ਬੀਚਾਂ ਵਰਤਣ ਵੇਲ਼ੇ ਖਾਸ ਸਾਵਧਾਨੀ ਵਰਤਣ ਦੀ ਤਾਕੀਦ ਕੀਤੀ ਹੈ।
ਮੈਲਬੌਰਨ ਦੀ ਵਸਨੀਕ ਰੁਪਿੰਦਰ ਬਤਰਾ, ਜੋ ਪੀੜ੍ਹਤ ਪਰਿਵਾਰ ਦੀ ਰਿਸ਼ਤੇਵਾਰੀ ਵਿੱਚੋਂ ਹੈ, ਨੇ ਐਸ ਬੀ ਐਸ ਪੰਜਾਬੀ ਨਾਲ ਇਸ ਘਟਨਾ ਬਾਰੇ ਹੋਰ ਵੇਰਵੇ ਸਾਂਝੇ ਕੀਤੇ ਹਨ।
ਉਨ੍ਹਾਂ ਇਸ ਦੌਰਾਨ 'ਗੋ-ਫੰਡ ਮੀ' ਫੰਡਰੇਜ਼ਰ ਸਹਾਇਤਾ ਰਾਸ਼ੀ ਨਾਲ਼ ਪਰਿਵਾਰ ਦੀ ਸਹਾਇਤਾ ਕਰਨ ਵਾਲ਼ੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......